
ਹੁਣ ਕਮਿਸ਼ਨ ਤੇ ਵਿਸ਼ੇਸ਼ ਜਾਂਚ ਟੀਮਾਂ ਵਾਲੇ ਪੰਜਾਬ ਨੂੰ ਮੁੜ ਤੋਂ ਨਹੀਂ ਸੁਆ ਸਕਦੇ!
ਅਕਾਲੀ ਦਲ ਦੀ ਹਾਈਕਮਾਨ ਸਮਝਦੀ ਸੀ ਕਿ ਇਕ ਅੱਧ ਕਮਿਸ਼ਨ ਬਣਾ ਕੇ ਇਸ ਕਾਂਡ 'ਚੋਂ ਵੀ ਬਰੀ ਹੋ ਜਾਵੇਗੀ ਕਿਉਂਕਿ ਜੇ ਪੰਜਾਬ '84 ਨੂੰ ਭੁਲਾ ਸਕਦਾ ਹੈ ਤਾਂ ਇਕ ਪਿੰਡ ਵਿਚ ਦੋ ਸਿੰਘਾਂ ਦਾ ਕਤਲ, ਛੋਟੀ ਜਿਹੀ ਗੱਲ ਹੀ ਤਾਂ ਹੈ। ਨਿਹੱਥੇ ਮਾਸੂਮਾਂ ਦਾ ਕਤਲ ਛੋਟੀ ਗੱਲ ਨਹੀਂ ਹੋਣੀ ਚਾਹੀਦੀ, ਖ਼ਾਸ ਕਰ ਕੇ ਅਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਪਾਰਟੀ ਲਈ।
ਸ਼ਾਇਦ ਲੋਕ ਉਨ੍ਹਾਂ ਮਾਸੂਮਾਂ ਨੂੰ ਵੀ ਭੁਲ ਜਾਂਦੇ ਪਰ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਨੂੰ ਕੋਈ ਨਹੀਂ ਭੁੱਲਣ ਵਾਲਾ। ਜਦੋਂ ਦਾ ਇਹ ਸਾਫ਼ ਹੋਇਆ ਹੈ ਕਿ ਇਸ ਕਾਂਡ ਪਿੱਛੇ ਸਿਰਸਾ ਡੇਰਾ ਦੇ ਪ੍ਰੇਮੀਆਂ ਅਤੇ ਅਕਾਲੀ ਦਲ ਹਾਈਕਮਾਨ ਦੀ ਰਲਵੀਂ ਮਿਲਵੀਂ ਸਾਜ਼ਸ਼ ਹੈ ਤਾਂ ਆਮ ਜਨਤਾ ਹੀ ਨਹੀਂ ਬਲਕਿ ਅਕਾਲੀ ਦਲ ਦੇ ਅਪਣੇ ਆਗੂ ਵੀ ਬੇਚੈਨ ਹੋਣ ਲੱਗ ਪਏ। ਗ਼ੈਰਾਂ ਤੋਂ ਹਾਰ ਜਾਣ ਅਤੇ ਅਪਣਿਆਂ ਦੇ ਲੁਕਵੇਂ ਵਾਰ ਸਹਿ ਲੈਣ ਵਿਚ ਬਹੁਤ ਫ਼ਰਕ ਹੁੰਦਾ ਹੈ।
'84 ਦੇ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ, ਸਾਕਾ ਨੀਲਾ ਤਾਰਾ, ਬਲੈਕ ਥੰਡਰ, ਦਿੱਲੀ ਦੇ ਕਤਲੇਆਮ ਤੋਂ ਬਾਅਦ ਪੰਜਾਬ ਦੇ ਸਿੱਖਾਂ ਦੀ ਚੁੱਪੀ ਨੇ ਇਹ ਪ੍ਰਭਾਵ ਬਣਾ ਦਿਤਾ ਸੀ ਕਿ ਇਹ ਕੌਮ ਸ਼ਾਇਦ ਹਮੇਸ਼ਾ ਵਾਸਤੇ ਹੀ ਸੌਂ ਗਈ ਹੈ ਤੇ ਹੁਣ ਦੁਬਾਰਾ ਨਹੀਂ ਉਠ ਸਕੇਗੀ। ਸਿਆਸਤਦਾਨ ਹਰ ਮੰਚ ਤੇ '84 ਦੇ ਜ਼ਖ਼ਮਾਂ ਨੂੰ ਵੋਟਾਂ ਲੈਣ ਲਈ, ਕੁਰੇਦ ਤਾਂ ਲੈਂਦੇ ਸਨ ਪਰ ਉਸ ਬਾਰੇ ਕਾਰਵਾਈ ਕੋਈ ਨਹੀਂ ਸੀ ਕਰਦਾ ਤੇ ਲੋਕਾਂ ਨੂੰ ਵੀ ਲੱਗਣ ਲੱਗ ਪਿਆ ਸੀ ਕਿ '84 ਮਗਰੋਂ ਉਨ੍ਹਾਂ ਦੀ ਹੋਣੀ ਹੀ ਇਸ ਤਰ੍ਹਾਂ ਦੀ ਬਣ ਗਈ ਹੈ ਸ਼ਾਇਦ। ਅਨੇਕਾਂ ਐਸ.ਆਈ.ਟੀ. ਬਣਾਈਆਂ ਗਈਆਂ ਪਰ ਇਕ ਵੀ ਗੁਨਾਹਗਾਰ ਨਾ ਫੜਿਆ ਗਿਆ।
Bargari Morcha
ਸਿਆਸਤਦਾਨਾਂ ਨੇ ਸਮਝ ਲਿਆ ਕਿ ਜੇ ਸਿੱਖ ਕੌਮ ਐਸ.ਆਈ.ਟੀ. ਬਣਾਉਣ ਨਾਲ ਹੀ ਸੰਤੁਸ਼ਟ ਹੋ ਜਾਂਦੀ ਹੈ ਤਾਂ ਬਣਾਈ ਜਾਉ ਇਨ੍ਹਾਂ ਨੂੰ ਮੂਰਖ। ਇਹ ਐਸ.ਆਈ.ਟੀ. ਦੀ ਰੀਤ ਅਕਾਲੀ ਦਲ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਨੇ ਖੁਲ੍ਹ ਕੇ ਇਸਤੇਮਾਲ ਕੀਤੀ। 34 ਸਾਲਾਂ ਵਿਚ ਪੰਜਾਬ ਦੀ ਸਿਆਸਤ ਅਤੇ ਪੰਜਾਬ ਦੀ ਜਨਤਾ ਵਿਚ ਆਈਆਂ ਤਬਦੀਲੀਆਂ ਉਸ ਕਹਿਰ ਦੀ ਉਪਜ ਹੀ ਸਨ। ਸਿਆਸਤਦਾਨ ਸਮਝਦੇ ਸਨ ਕਿ ਉਹ ਜੋ ਕੁੱਝ ਵੀ ਕਰਨਗੇ, ਜਨਤਾ ਬਰਦਾਸ਼ਤ ਕਰ ਲਵੇਗੀ। ਪੰਜਾਬ ਦੀ ਜਨਤਾ ਦੇ ਦਿਲਾਂ ਵਿਚ ਡਰ ਬੈਠ ਗਿਆ ਸੀ ਅਤੇ ਉਹ ਚੁੱਪ ਰਹਿਣ ਦੀ ਆਦੀ ਹੋ ਗਈ ਸੀ।
ਜਿੰਨਾ ਕਹਿਰ ਪੁਲਿਸ ਅਤੇ ਫ਼ੌਜ ਦੇ ਹੱਥੋਂ ਪੰਜਾਬ ਨੇ ਝਲਿਆ ਸੀ, ਜ਼ਾਹਰ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਟੁਟਣਾ ਹੀ ਸੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਫਿਰ ਨਿਹੱਥੇ ਸਿੱਖਾਂ ਉਤੇ ਗੋਲੀਆਂ ਦੀ ਵਾਛੜ ਦੀ ਕਰਤੂਤ ਨੇ ਮੁੜ ਤੋਂ ਪੰਜਾਬ ਨੂੰ ਹਿਲਾ ਕੇ ਰੱਖ ਦਿਤਾ ਜਾਂ ਕਹਿ ਲਉ ਕਿ ਸਿੱਖਾਂ ਨੂੰ ਸਾਵਧਾਨ ਹੋ ਜਾਣ ਤੇ ਜਾਗਣ ਲਈ ਤਿਆਰ ਕਰ ਦਿਤਾ। ਅਕਾਲੀ ਦਲ ਦੀ ਹਾਈਕਮਾਨ ਸਮਝਦੀ ਸੀ ਕਿ ਇਕ ਅੱਧ ਕਮਿਸ਼ਨ ਬਣਾ ਕੇ ਇਸ ਕਾਂਡ 'ਚੋਂ ਵੀ ਬਰੀ ਹੋ ਜਾਵੇਗੀ ਕਿਉਂਕਿ ਜੇ ਪੰਜਾਬ '84 ਨੂੰ ਭੁਲਾ ਸਕਦਾ ਹੈ ਤਾਂ ਇਕ ਪਿੰਡ ਵਿਚ ਦੋ ਸਿੰਘਾਂ ਦਾ ਕਤਲ, ਛੋਟੀ ਜਿਹੀ ਗੱਲ ਹੀ ਤਾਂ ਹੈ।
ਨਿਹੱਥੇ ਮਾਸੂਮਾਂ ਦਾ ਕਤਲ ਛੋਟੀ ਗੱਲ ਨਹੀਂ ਹੋਣੀ ਚਾਹੀਦੀ, ਖ਼ਾਸ ਕਰ ਕੇ ਅਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਪਾਰਟੀ ਲਈ। ਸ਼ਾਇਦ ਲੋਕ ਉਨ੍ਹਾਂ ਮਾਸੂਮਾਂ ਨੂੰ ਵੀ ਭੁਲ ਜਾਂਦੇ ਪਰ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਨੂੰ ਕੋਈ ਨਹੀਂ ਭੁੱਲਣ ਵਾਲਾ। ਜਦੋਂ ਦਾ ਇਹ ਸਾਫ਼ ਹੋਇਆ ਹੈ ਕਿ ਇਸ ਕਾਂਡ ਪਿੱਛੇ ਸਿਰਸਾ ਡੇਰਾ ਦੇ ਪ੍ਰੇਮੀਆਂ ਅਤੇ ਅਕਾਲੀ ਦਲ ਹਾਈਕਮਾਨ ਦੀ ਰਲਵੀਂ ਮਿਲਵੀਂ ਸਾਜ਼ਸ਼ ਹੈ ਤਾਂ ਆਮ ਜਨਤਾ ਹੀ ਨਹੀਂ ਬਲਕਿ ਅਕਾਲੀ ਦਲ ਦੇ ਅਪਣੇ ਆਗੂ ਵੀ ਬੇਚੈਨ ਹੋਣ ਲੱਗ ਪਏ। ਗ਼ੈਰਾਂ ਤੋਂ ਹਾਰ ਜਾਣ ਅਤੇ ਅਪਣਿਆਂ ਦੇ ਲੁਕਵੇਂ ਵਾਰ ਸਹਿ ਲੈਣ ਵਿਚ ਬਹੁਤ ਫ਼ਰਕ ਹੁੰਦਾ ਹੈ।
Sikh Gathering
ਇਨ੍ਹਾਂ ਤਬਦੀਲੀਆਂ ਨਾਲ ਪੰਜਾਬ ਵਿਚ ਜੋ ਰੋਸ ਫੈਲ ਰਿਹਾ ਹੈ, ਉਹ ਕਿਸੇ ਐਸ.ਆਈ.ਟੀ. ਹੇਠ ਦੱਬਣ ਵਾਲਾ ਨਹੀਂ। ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਉਸ ਨੂੰ ਇਕ ਮੌਕਾ ਮਿਲ ਗਿਆ ਕਿ ਸਿੱਖਾਂ ਵਿਚ '84 ਤੋਂ ਬਾਅਦ ਬਣੇ ਕਾਂਗਰਸ ਦੇ ਮਾੜੇ ਅਕਸ ਨੂੰ ਠੀਕ ਕਰ ਲਵੇ। ਵਿਧਾਨ ਸਭਾ ਦੇ ਸੈਸ਼ਨ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੇ ਬਹਿਸ ਤੋਂ ਜਾਪ ਰਿਹਾ ਸੀ ਜਿਵੇਂ ਇਕ ਕਾਂਗਰਸ ਰਾਜ ਵਿਚ ਅਸੈਂਬਲੀ ਦਾ ਸੈਸ਼ਨ ਨਹੀਂ ਚਲ ਰਿਹਾ ਬਲਕਿ ਸਿੱਖਾਂ ਦੀ ਪੰਥਕ ਅਸੈਂਬਲੀ ਚਲ ਰਹੀ ਹੈ।
ਪਰ ਉਸ ਦਿਨ ਤੋਂ ਬਾਅਦ ਕਾਂਗਰਸ ਅਪਣੇ ਹੀ ਸ਼ਬਦਾਂ ਤੇ ਖੜੀ ਨਹੀਂ ਰਹਿ ਸਕੀ। ਉਨ੍ਹਾਂ ਨੇ ਅਪਣੇ ਹੀ ਥਾਪੇ ਕਮਿਸ਼ਨ ਦੀ ਰੀਪੋਰਟ ਤੇ ਕੋਈ ਕਾਰਵਾਈ ਨਾ ਕਰ ਕੇ ਤੇ ਸਗੋਂ ਇਕ ਹੋਰ ਐਸ.ਆਈ.ਟੀ. ਬਣਾ ਕੇ ਮਾਮਲਾ ਸੁਕਣੇ ਹੀ ਪਾ ਦਿਤਾ। ਹੁਣ ਉਸ ਰੀਪੋਰਟ ਵਿਚ ਜਿਹੜੇ ਚਾਰ ਪੁਲਿਸ ਅਫ਼ਸਰ ਦਾਗ਼ੀ ਦੱਸੇ ਗਏ ਸਨ, ਉਹ ਅਪਣੇ ਵਾਸਤੇ ਅਦਾਲਤ ਤੋਂ 'ਸਟੇਅ' ਲੈ ਆਏ ਹਨ ਕਿਉਂਕਿ ਉਨ੍ਹਾਂ ਦੇ ਕਹਿਣ ਅਨੁਸਾਰ, ਕਮਿਸ਼ਨ ਕਾਇਮ ਕਰਨ ਤੋਂ ਪਹਿਲਾਂ ਕੁੱਝ ਜ਼ਰੂਰੀ ਕਾਨੂੰਨੀ ਨੁਕਤਿਆਂ ਵਲ ਧਿਆਨ ਹੀ ਨਹੀਂ ਸੀ ਦਿਤਾ ਗਿਆ
ਜਿਸ ਕਾਰਨ, ਉਹ ਹਾਈ ਕੋਰਟ ਨੂੰ ਕਹਿ ਰਹੇ ਹਨ ਕਿ ਕਮਿਸ਼ਨ ਦੀ ਕਾਇਮੀ ਹੀ ਕਾਨੂੰਨੀ ਸ਼ਰਤਾਂ ਪੂਰੀਆਂ ਕੀਤੇ ਬਿਨਾ ਕੀਤੀ ਗਈ ਸੀ, ਇਸ ਲਈ ਨਾਜਾਇਜ਼ ਸੀ। ਰੀਪੋਰਟ ਦੇ ਇਕ ਸਪਲੀਮੈਂਟਰੀ ਹਿੱਸੇ ਵਿਚ ਡੀ.ਜੀ.ਪੀ. ਸੈਣੀ ਵਲੋਂ ਪ੍ਰਕਾਸ਼ ਸਿੰਘ ਬਾਦਲ ਉਤੇ ਲੱਗੇ ਇਲਜ਼ਾਮ ਬਾਰੇ ਜਾਂਚ ਦੀ ਮੰਗ ਉਠੀ ਸੀ ਅਤੇ ਹਰ ਕਿਸੇ ਵਲੋਂ ਵਾਰ ਵਾਰ ਕਿਹਾ ਗਿਆ ਸੀ ਕਿ ਡੀ.ਜੀ.ਪੀ. ਜਾਂ ਬਾਦਲ ਵਿਰੁਧ ਤੁਰਤ ਕਦਮ ਚੁੱਕੇ ਜਾਣ। ਹੁਣ ਡੀ.ਜੀ.ਪੀ. ਵੀ ਅਦਾਲਤ ਵਲੋਂ 'ਸਟੇਅ' ਲੈ ਆਏ ਹਨ। ਪੰਜਾਬ ਸਰਕਾਰ ਦੇ ਕਾਨੂੰਨ ਵਿਭਾਗ ਦੀ ਨਾਅਹਿਲੀਅਤ ਜੱਗ ਜ਼ਾਹਰ ਹੋ ਗਈ ਹੈ।
Bargari Insaf Morcha
ਪੰਜਾਬ ਸਰਕਾਰ ਦੇ ਕਾਨੂੰਨਦਾਨਾਂ ਦੀ ਨਾਅਹਿਲੀਅਤ ਨੂੰ ਹੁਣ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਗੁਪਤ ਸਮਝੌਤੇ ਵਜੋਂ ਲਿਆ ਜਾਣ ਲੱਗ ਪਿਆ ਹੈ ਜਿਸ ਨਾਲ ਲੋਕਾਂ ਦਾ ਭਰੋਸਾ ਕਾਂਗਰਸ ਵਿਚ ਹਰ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਅਕਾਲੀ ਦਲ, ਕਾਂਗਰਸ ਅਤੇ 'ਆਪ' ਦੀ ਕਮਜ਼ੋਰੀ ਨਾਲ ਹੁਣ ਇਕ ਚੌਥਾ ਧੜਾ ਅੱਗੇ ਆਉਣ ਦੀ ਤਿਆਰੀ 'ਚ ਹੈ।
ਸਮੁੱਚੇ ਪੰਜਾਬ 'ਚੋਂ 'ਸਿੱਖ ਆਗੂਆਂ' ਦੀ ਜਥੇਬੰਦੀ ਇਹ ਚੌਥਾ ਧੜਾ ਬਣਾਉਣ ਦੀ ਦੌੜ ਵਿਚ ਜੁਟ ਗਈ ਹੈ। ਵੇਖਣਾ ਇਹ ਹੋਵੇਗਾ ਕਿ ਕਾਂਗਰਸ ਅਪਣੇ ਲਫ਼ਜ਼ਾਂ ਤੇ ਅਮਲ ਕਰ ਵੀ ਸਕੇਗੀ ਜਾਂ ਨਹੀਂ। ਕੀ ਇਹ ਚੌਥਾ ਧੜਾ ਮੌਕਾਪ੍ਰਸਤੀ ਕਰ ਰਿਹਾ ਹੈ? ਅਸਲ ਮੁੱਦਿਆਂ ਬਾਰੇ ਗੱਲ ਕਰਨ ਦੀ ਤਾਕਤ ਵੀ ਰਖਦਾ ਹੈ? ਇਕ ਗੱਲ ਸਾਫ਼ ਹੈ ਕਿ 34 ਸਾਲ ਤੋਂ ਗੂੜ੍ਹੀ ਨੀਂਦਰੇ ਸੁੱਤਾ ਪੰਜਾਬ ਹੁਣ ਜਾਗ ਰਿਹਾ ਹੈ। -ਨਿਮਰਤ ਕੌਰ