ਨਵੇਂ ਜ਼ਮਾਨੇ ਦੀ ਖ਼ਤਰਨਾਕ ਬੀਮਾਰੀ ਜੋ ਲਗਭਗ ਹਰ ਮਨੁੱਖ ਨੂੰ ਲੱਗ ਚੁੱਕੀ ਹੈ ਅਰਥਾਤ ਮਾਨਸਕ ਰੋਗ!

By : NIMRAT

Published : Oct 13, 2023, 7:10 am IST
Updated : Oct 13, 2023, 7:14 am IST
SHARE ARTICLE
Image: For representation purpose only.
Image: For representation purpose only.

ਹਰ ਇਨਸਾਨ ਦੇ ਪੱਖ ਨੂੰ ਸਮਝਣ ਦਾ ਯਤਨ ਕਰੀਏ ਤਾਂ ਨਜ਼ਰ ਆਵੇਗਾ ਕਿ ਉਹ ਅਪਣੇ ਆਪ ਦੀ ਬੁਨਿਆਦੀ ਹਕੀਕਤ ਤੋਂ ਦੂਰ ਜਾ ਕੇ ਅਪਣੇ ਆਪ ਨੂੰ ਅਜਿਹੀ ਸਥਿਤੀ ਵਿਚ ਉਲਝਾਈ ਜਾ ਰਿਹਾ ਹੈ


ਵਿਸ਼ਵ ਮਾਨਸਕ ਸਿਹਤ ਦਿਵਸ 2023 ਦਾ ਨਾਹਰਾ ਸੀ ‘‘ਮਾਨਸਕ ਸਿਹਤ ਮੇਰਾ ਹੱਕ ਹੈ।’’ ਇਨਸਾਨੀਅਤ ਨੂੰ ਇਹ ਸਮਝਣ ਵਿਚ ਕਾਫ਼ੀ ਸਮਾਂ ਲੱਗਾ ਹੈ ਕਿ ਮਾਨਸਕ ਸਿਹਤ ਦੀਆਂ ਖ਼ਰਾਬੀਆਂ ਤੁਹਾਡੀਆਂ ਅੱਧੀਆਂ ਸਰੀਰਕ ਬੀਮਾਰੀਆਂ ਦਾ ਕਾਰਨ ਹਨ। ਤਣਾਅ ਦੇ ਰੋਗ ਬਾਰੇ ਮਨੋਵਿਗਿਆਨਕਾਂ ਨੂੰ ਵੀ ਸਮਝਣ ਵਿਚ ਬੜਾ ਸਮਾਂ ਲੱਗ ਗਿਆ। ਪਿਛਲੀ ਸਦੀ ਵਿਚ ਤਾਂ ਤਣਾਅ ਜਾਂ ਘਬਰਾਹਟ ਨੂੰ ਔਰਤਾਂ ਦੀ ਬੀਮਾਰੀ ਨਾਲ ਹੀ ਜੋੜਿਆ ਜਾਂਦਾ ਸੀ। ਸੰਸਾਰ ਯੁਧ ਦੌਰਾਨ ਜੰਗ ਤੋਂ ਪਰਤੇ ਫ਼ੌਜੀਆਂ ਉਤੇ ਪਏ ਮਾਨਸਕ ਅਸਰਾਂ ਨੂੰ ਵੇਖ ਕੇ ਮਾਨਸਕ ਰੋਗਾਂ ਨੂੰ ਸਮਝਣ ਦੇ ਕੰਮ ਨੇ ਇਕ ਵਖਰੀ ਰਫ਼ਤਾਰ ਫੜ ਲਈ। ਅਸਲ ਵਿਚ ਜਿਸ ਤਰ੍ਹਾਂ ਦੀ ਪੁਰਾਤਨ ਇਨਸਾਨ ਦੀ ਜ਼ਿੰਦਗੀ ਸੀ, ਇਨਸਾਨ ਦਾ ਦਿਮਾਗ਼ ਦੌੜ, ਲੜਾਈ ਜਾਂ ਹਾਰ ਵਾਸਤੇ ਹੀ ਘੜਿਆ ਗਿਆ ਸੀ।

ਅਸੀ ਹਰੀ ਕ੍ਰਾਂਤੀ ਵਲ ਹੀ ਵੇਖ ਲਈਏ ਤਾਂ ਕਿਸਾਨ ਅਪਣੇ ਹੱਥੀਂ ਮਿਹਨਤ ਕਰਦੇ ਸਨ ਤੇ ਉਨ੍ਹਾਂ ਦੀ ਮਾਨਸਕ ਸਿਹਤ ਵਧੀਆ ਸੀ। ਉਹ ਹਰ ਚੁਨੌਤੀ ਨਾਲ ਨਜਿੱਠਣ ਵਾਸਤੇ ਤਿਆਰ ਰਹਿੰਦੇ ਸਨ ਜਿਸ ਕਾਰਨ ਉਨ੍ਹਾਂ ਵਲੋਂ ਸ਼ੁਰੂ ਕੀਤਾ ਕਿਸਾਨੀ ਮੋਰਚਾ ਸਫ਼ਲਤਾ ਪੂਰਵਕ ਸਮਾਪਤ ਹੋਇਆ ਪਰ ਜਦ ਕਿਸਾਨ ਜਾਂ ਕਿਸੇ ਇਨਸਾਨ ਨੂੰ ਅਜਿਹੀ ਸਥਿਤੀ ਵਿਚ ਪਾ ਦਿਤਾ ਜਾਵੇ ਜਿਸ ਲਈ ਉਸ ਦੀ ਸੋਚ ਤਿਆਰ ਨਹੀਂ ਤਾਂ ਤਣਾਅ ਵੱਧ ਜਾਂਦਾ ਹੈ ਅਤੇ ਅੱਜ ਇਹੀ ਅਸੀ ਨੌਜਵਾਨਾਂ ਨਾਲ ਹੁੰਦਾ ਵੇਖ ਰਹੇ ਹਾਂ। ਉਨ੍ਹਾਂ ਦੀਆਂ ਬਾਹਾਂ ਦਾ ਕੰਮ ਘੱਟ ਗਿਆ ਹੈ ਤੇ ਹੱਥਾਂ ਵਿਚ ਸੋਸ਼ਲ ਮੀਡੀਆ ਆ ਗਿਆ ਹੈ ਜਿਸ ਤਬਦੀਲੀ ਵਾਸਤੇ ਦਿਮਾਗ਼ ਅਜੇ ਤਿਆਰ ਨਹੀਂ ਹੋ ਸਕਿਆ।

ਅੱਜ ਦੀ ਜ਼ਿੰਦਗੀ ਵਿਚ ਹਰ ਇਕ ਨੂੰ ਓਨੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਜਿੰਨੀ ਪਹਿਲਾਂ ਕਰਨੀ ਪੈਂਦੀ ਸੀ। ਪਹਿਲਾਂ ਚਟਣੀ ਬਣਾਉਣ ਵਾਸਤੇ ਘੋਟਣ ਜਾਂ ਰਗੜਨ ’ਤੇ ਜ਼ੋਰ ਲਗਦਾ ਸੀ ਅਤੇ ਅੱਜ ਚਟਣੀ ਪੈਕਟ ਵਿਚ ਆਉਂਦੀ ਹੈ ਤੇ ਘਰ ਅੰਦਰ ਬਣਾਉਣ ਵਿਚ 2 ਮਿੰਟ ਵੀ ਨਹੀਂ ਲਗਦੇ। ਇਨਸਾਨ ਨੂੰ ਹੁਣ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਅਤੇ ਦੂਜਾ ਸੋਸ਼ਲ ਮੀਡੀਆ, ਟੀ.ਵੀ. ਇੰਟਰਨੈੱਟ ਤੇ ਹੁਣ ਬਨਾਵਟੀ ਗਿਆਨ ਵਜੋਂ ਪੇਸ਼ ਕੀਤੀ ਜਾ ਰਹੀ ਤਸਵੀਰ ਵਿਚ ਉਹ ਵਿਆਕੁਲ ਹੋ ਗਿਆ ਵਿਖਾਇਆ ਜਾਂਦਾ ਹੈ। ਤਸਵੀਰਾਂ ਅਸਲ ਸੱਚਾਈ ਨਹੀਂ ਪੇਸ਼ ਕਰਦੀਆਂ। ਫ਼ਰਜ਼ਨ ਇਕ ਘਰ ਵੇਖਦੇ ਹੋ ਜਿਹੜਾ ਚਮਕ ਰਿਹਾ ਹੁੰਦਾ ਹੈ ਪਰ ਜਿਸ ਘਰ ਵਿਚ ਬੱਚਿਆਂ ਦੀ ਖ਼ੁਸ਼ੀ ਵੇਖਣ ਨੂੰ ਮਿਲਦੀ ਹੈ, ਉਹ ਕਦੇ ਸਾਫ਼ ਸੁਥਰਾ ਨਹੀਂ ਰਹਿ ਸਕਦਾ।

ਹੁਣ ਸਾਫ਼ ਤੇ ਸੁੰਦਰ ਘਰ ਨੂੰ ਹਰ ਸਮੇਂ ਇਸੇ ਤਰ੍ਹਾਂ ਰਖਣ ਵਾਸਤੇ ਬੱਚਿਆਂ ਨੂੰ ਉਨ੍ਹਾਂ ਦੀ ਉਥਲ ਪੁਥਲ ਨੂੰ ਰੋਕਣਾ ਪੈਂਦਾ ਹੈ ਜਿਸ ਵਾਸਤੇ ਉਨ੍ਹਾਂ ਦੇ ਹੱਥਾਂ ਵਿਚ ਕੰਪਿਊਟਰ ਦੀਆਂ ਖੇਡਾਂ ਜਾਂ ਫ਼ੋਨ ਫੜਾ ਦਿਤੇ ਜਾਂਦੇ ਹਨ। ਅਭਿਨੇਤਰੀਆਂ ਦੀ ਖ਼ੂਬਸੂਰਤੀ ਵੇਖ ਕੇ ਔਰਤਾਂ ਖਾਣਾ ਪੀਣਾ ਬੰਦ ਕਰ ਦੇਂਦੀਆਂ ਹਨ। ਉਹ ਨਹੀਂ ਸਮਝਦੀਆਂ ਕਿ ਇਹ ਤਸਵੀਰ ਬਨਾਵਟੀ ਹੈ ਪਰ ਇਸ ਪਿਛੇ ਹਰ ਰੋਜ਼ ਦੀ ਦੋ ਤਿੰਨ ਘੰਟਿਆਂ ਦੀ ਮਿਹਨਤ ਵੀ ਲੱਗੀ ਹੁੰਦੀ ਹੈ। ਜਿਸ ਔਰਤ ਨੇ ਕੰਮ ਕਰਨਾ ਹੁੰਦਾ ਹੈ, ਘਰ ਸੰਭਾਲਣਾ ਹੁੰਦਾ ਹੈ, ਬੱਚਿਆਂ ਦਾ ਪਾਲਣ ਪੋਸਣ ਕਰਨਾ ਹੁੰਦਾ ਹੈ, ਉਹ ਮਾਡਲ ਵਰਗੀ ਨਹੀਂ ਵਿਖਾਈ ਦੇ ਸਕਦੀ ਅਤੇ ਕੰਮ ਦੇ ਬੋਝ ਹੇਠ ਉਹ ਅਪਣੇ ਆਪ ਨੂੰ ਵੀ ਭੁਲਾ ਦੇਂਦੀ ਹੈ। ਮਰਦਾਂ ਤੇ ਵੱਡੀ ਗੱਡੀ, ਵੱਡੇ ਘਰ ਦੇ ਭਾਰ ਪਾਏ ਜਾਂਦੇ ਹਨ ਤੇ ਉਹ ਵੀ ਬੋਝ ਥੱਲੇ ਦੱਬੇ ਹੀ ਰਹਿੰਦੇ ਹਨ।

ਇਸੇ ਤਰ੍ਹਾਂ ਜੇ ਅਸੀ ਹਰ ਇਨਸਾਨ ਦੇ ਪੱਖ ਨੂੰ ਸਮਝਣ ਦਾ ਯਤਨ ਕਰੀਏ ਤਾਂ ਇਹ ਨਜ਼ਰ ਆਵੇਗਾ ਕਿ ਉਹ ਅਪਣੇ ਆਪ ਦੀ ਬੁਨਿਆਦੀ ਹਕੀਕਤ ਤੋਂ ਦੂਰ ਜਾ ਕੇ ਅਪਣੇ ਆਪ ਨੂੰ ਅਜਿਹੀ ਸਥਿਤੀ ਵਿਚ ਉਲਝਾਈ ਜਾ ਰਿਹਾ ਹੈ ਜਿਸ ਦੀ ਉਸ ਦੇ ਅਪਣੇ ਦਿਮਾਗ਼ ਨੂੰ ਸਮਝ ਨਹੀਂ ਆ ਰਹੀ ਅਤੇ ਇਥੋਂ ਸ਼ੁਰੂ ਹੁੰਦੀ ਹੈ ਤੁਹਾਡੇ ਤਣਾਅ ਤੇ ਮਾਨਸਕ ਅਸੰਤੁਲਨ ਦੀ ਕਹਾਣੀ। ਖ਼ੁਸ਼ੀ ਨੂੰ ਹੁਣ ਅਪਣੇ ਦਿਮਾਗ਼ ਦੀ ਆਦਤ ਬਣਾਉਣਾ ਜ਼ਰੂਰੀ ਬਣ ਜਾਂਦਾ ਹੈ। ਖ਼ੁਸ਼ੀ ਹੱਕ ਵਾਂਗ ਮੰਗਣ ਨਾਲ ਨਹੀਂ ਮਿਲਦੀ ਬਲਕਿ ਕਰੜੀ ਮਿਹਨਤ ਦਾ ਨਤੀਜਾ ਹੁੰਦੀ ਹੈ। ਤੁਹਾਨੂੰ ਸ਼ਾਂਤੀ, ਖ਼ੁਸ਼ੀ ਆਜ਼ਾਦੀ ਲੈਣ ਲਈ ਆਧੁਨਿਕ ਤੇਜ਼ ਰਫ਼ਤਾਰ ਜ਼ਿੰਦਗੀ ਅਤੇ ਸੋਸ਼ਲ ਮੀਡੀਆ ਦੇ ਬਨਾਵਟੀ ਜਾਲ ’ਚੋਂ ਨਿਕਲਣ ਵਾਸਤੇ ਅਪਣੇ ਆਪ ਨੂੰ ਅਪਣੀ ਹਕੀਕਤ ਨਾਲ ਜੁੜ ਕੇ ਅਪਣੀ ਮੁਸਕਰਾਹਟ ਜੀਵਤ ਕਰਨੀ ਪਵੇਗੀ। ਜਦ ਉਹ ਮੁਸਕਰਾਹਟ ਅਸਲੀ ਹੋ ਗਈ, ਸਮਝ ਲਵੋ ਤੁਸੀਂ ਸਹੀ ਰਾਹੇ ਚਲ ਪਏ ਹੋ।         - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement