ਸੰਪਾਦਕੀ: ਈਸਾਈ ਮਿਸ਼ਨਰੀ ਸਿੱਖਾਂ ਦਾ ਜਬਰੀ ਧਰਮ ਪ੍ਰੀਵਰਤਨ ਕਰ ਰਹੇ ਹਨ?
Published : Oct 14, 2021, 7:27 am IST
Updated : Oct 14, 2021, 7:27 am IST
SHARE ARTICLE
Giani Harpreet Singh
Giani Harpreet Singh

ਖ਼ਤਰਨਾਕ ਸਥਿਤੀ ਹੈ ਪਰ ਇਸ ਕਰ ਕੇ ਨਹੀਂ ਕਿ ਜਬਰਨ ਧਰਮ ਪ੍ਰੀਵਰਤਨ ਹੋ ਰਿਹਾ ਹੈ ਬਲਕਿ ਇਸ ਕਰ ਕੇ ਕਿ ਸਿੱਖੀ ਨੂੰ ਗੁਰੂਆਂ ਦੇ ਫ਼ਲਸਫ਼ੇ ਮੁਤਾਬਕ ਨਹੀਂ ਚਲਾਇਆ ਜਾ ਰਿਹਾ

ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਵਿਚ ਚਲ ਰਹੇ ਧਰਮ ਪ੍ਰੀਵਰਤਨ ਨੂੰ ਲੈ ਕੇ ਆਖ਼ਰਕਾਰ ਬਿਆਨ ਦੇ ਹੀ ਦਿਤਾ ਗਿਆ ਹੈ ਅਤੇ ਇਕ ਮੁਹਿੰਮ ਵੀ ਸ਼ੁਰੂ ਕਰ ਦਿਤੀ ਗਈ ਹੈ ਜਿਸ ਨੂੰ ਘਰ-ਘਰ ਅੰਦਰ ਧਰਮਸਾਲ ਦਾ ਨਾਂ ਦੇ ਕੇ, ਲੋਕਾਂ ਨੂੰ ਸਿੱਖ ਧਰਮ ਨਾਲ ਸਬੰਧਤ ਪੜ੍ਹਨ ਵਾਸਤੇ ਕੁੱਝ ਕਿਤਾਬਾਂ ਆਦਿ ਵੀ ਦਿਤੀਆਂ ਜਾਣਗੀਆਂ। ‘ਜਥੇਦਾਰ’ ਵਲੋਂ ਧਰਮ ਪ੍ਰੀਵਰਤਨ ਨੂੰ ਸਿੱਖ ਧਰਮ ਉਤੇ ਖ਼ਤਰਨਾਕ ਹਮਲਾ ਆਖਿਆ ਗਿਆ ਕਿਉਂਕਿ ਜਬਰਨ ਧਰਮ ਪ੍ਰੀਵਰਤਨ ਕਰਨਾ ਸਹੀ ਨਹੀਂ। ਪਰ ਸਵਾਲ ਇਹ ਹੈ ਕਿ ਕੀ ਇਹ ਪ੍ਰੀਵਰਤਨ ਜਬਰਨ ਕੀਤਾ ਜਾ ਰਿਹਾ ਹੈ?

Giani Harpreet Singh Jathedar Akal Takht SahibGiani Harpreet Singh 

ਅੱਜ ਸਾਰੇ ਪੰਜਾਬ ਵਿਚ ਕੁੱਝ ਲੋਕ ਈਸਾਈ ਧਰਮ ਦੀ ਆਬਾਦੀ ਨੂੰ 10 ਫ਼ੀ ਸਦੀ ਤਕ ਪਹੁੰਚੀ ਵੇਖ ਕੇ ਘਬਰਾ ਗਏ ਹਨ ਪਰ ਇਹ ਮੁਹਿੰਮ ਤਾਂ ਬੜੀ ਦੇਰ ਤੋਂ ਚੱਲੀ ਹੋਈ ਹੈ ਤੇ ਸਪੋਕਸਮੈਨ ਨੇ ਕਈ ਵਾਰ ਇਸ ਵਲ ਧਿਆਨ ਦਿਵਾਇਆ ਪਰ ਹੰਕਾਰੇ ਹੋਏ ਆਗੂ ਤਾਂ ਇਸ ਦੀ ਆਵਾਜ਼ ਹੀ ਬੰਦ ਕਰਨ ਲਈ ਲੱਗੇ ਹੋਏ ਸਨ, ਉਹ ਕਿਵੇਂ ਸੁਣਦੇ? ਜੇ ਅੱਜ ਹੋਸ਼ ਆਈ ਹੈ ਤਾਂ ਉਸ ਪਿੱਛੇ ਦੀ ਸਾਰੀ ਸਚਾਈ ਨੂੰ ਪਹਿਲਾਂ ਸਮਝਣਾ ਤਾਂ ਪਵੇਗਾ ਹੀ। ਇਹ ਕਹਿਣਾ ਬੜਾ ਆਸਾਨ ਹੈ ਕਿ ਧਰਮ ਤਾਂ ਅਧਿਆਤਮਕ ਮਾਮਲਾ ਹੈ ਤੇ ਇਸ ਵਿਚ ਜਬਰ ਦਾ ਕੋਈ ਦਖ਼ਲ ਨਹੀਂ ਪਰ ਆਮ ਇਨਸਾਨ ਨੂੰ ਉਚੀਆਂ ਉਚੀਆਂ ਗੱਲਾਂ ਨਹੀਂ ਬਲਕਿ ਉਨ੍ਹਾਂ ਉਤੇ ਕੀਤੇ ਜਾਂਦੇ ਅਮਲੀ ਵਤੀਰੇ ਦੀ ਸਮਝ ਜ਼ਿਆਦਾ ਜਲਦੀ ਆਉਣ ਲਗਦੀ ਹੈ।

SGPCSGPC

ਦਿੱਲੀ ਨਸਲਕੁਸ਼ੀ ਤੋਂ ਬਾਅਦ ਵੀ ਕਈ ਪੀੜਤਾਂ ਨੇ ਅਪਣਾ ਧਰਮ ਬਦਲ ਲਿਆ ਸੀ ਕਿਉਂਕਿ ਉਹ ਦਿੱਲੀ ਦੇ ਹਾਕਮਾਂ ਦੇ ਰਵਈਏ ਨੂੰ ਅਤੇ ਸਿੱਖ ਲੀਡਰਾਂ ਦੀ ਬੇਰੁਖ਼ੀ ਵੇਖ ਕੇ ਦਿਲ ਛੱਡ ਗਏ ਸਨ। ਅੱਜ ਪੰਜਾਬ ਵਿਚ ਗੁਰਦਵਾਰਿਆਂ ਅੰਦਰ ਭ੍ਰਿਸ਼ਟਾਚਾਰ, ਜਾਤ-ਅਭਿਮਾਨ ਤੇ ਕੌਮ ਦੇ ਧਨ ਦੀ, ਸਿਆਸਤ ਚਮਕਾਉਣ ਲਈ ਜਿਹੜੀ ਵਰਤੋਂ ਵੇਖੀ ਜਾ ਰਹੀ ਹੈ, ਉਸ ਕਾਰਨ ਸਿੱਖਾਂ ਦਾ ਕਮਜ਼ੋਰ ਤਬਕਾ ਨਿਰਾਸ਼ ਹੋ ਗਿਆ ਹੈ। ਇਹੀ ਤਬਕਾ ਉਸ ਵੇਲੇ ਸੱਭ ਤੋਂ ਪਹਿਲਾਂ ਸਿੱਖ ਬਣਿਆ ਸੀ ਜਦ ਸਿੱਖੀ ਨੇ ਕੋਈ ਆਸ ਵਿਖਾਈ ਸੀ। ਅੱਜ ਦੀ ਨਿਰਾਸ਼ਾ ਦੀ ਬੁਨਿਆਦ ਸਾਡੇ ਗੁਰੂ ਘਰਾਂ ਵਿਚ ਜਾ ਕੇ ਪ੍ਰਤੱਖ ਵੇਖੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਪ੍ਰਚਾਰਕਾਂ ਦੀ ਕਮਜ਼ੋਰੀ ਆਉਂਦੀ ਹੈ।

Drive to counter Christian missionariesDrive to counter Christian missionaries

ਉਹ ਵੀ ਪਿੰਡਾਂ ਵਿਚ ਘਰ ਘਰ ਨਹੀਂ ਜਾਣਾ ਚਾਹੁੰਦੇ ਕਿਉਂਕਿ ਸਿਆਸੀ ਮਾਲਕਾਂ ਨੇ ਉਨ੍ਹਾਂ ਅੰਦਰੋਂ ਸਿੱਖੀ ਦੀ ਸੇਵਾ ਦਾ ਜਜ਼ਬਾ ਹੀ ਖ਼ਤਮ ਕਰ ਦਿਤਾ ਹੈ। ਅੱਜ ਅਸੀ ਗੁਰੂ ਘਰਾਂ ਵਿਚ ਜਾ ਕੇ ਸੰਗਮਰਮਰ, ਏ.ਸੀ. ਤੇ ਹੋਰ ਚੀਜ਼ਾਂ ਦੀ ਨੁਮਾਇਸ਼ ਵੇਖਦੇ ਹਾਂ ਪਰ ਜੋ ਸਕੂਨ ਇਕ ਅਜਿਹੀ ਥਾਂ ’ਤੇ ਮਿਲਦਾ ਹੋਵੇ ਜਿਥੇ ਬਰਾਬਰੀ ਝਲਕਦੀ ਹੋਵੇ, ਉਹ ਹੁਣ ਗੁਰੂ ਘਰਾਂ ਵਿਚ ਘੱਟ ਹੀ ਮਿਲਦਾ ਹੈ। ਗੁਰੂ ਘਰਾਂ ਵਿਚ ਡਾਂਗਾਂ ਨਾਲ ਲੈਸ ਵੱਡੇ ਦਰਬਾਨ ਤੁਹਾਨੂੰ ਗ਼ਲਤ ਠਹਿਰਾਉਣ ਵਾਸਤੇ ਖੜੇ ਮਿਲਣਗੇ ਪਰ ਤੁਹਾਨੂੰ ਸਕੂਨ ਦੇ ਦੋ ਪਲ ਦੇਣ ਵਿਚ ਸਹਾਈ ਹੋਣ ਵਾਲਾ ਕੋਈ ਨਹੀਂ ਮਿਲੇਗਾ ਅਤੇ ਜਦ ਗੁਰੂ ਘਰ ਵਿਚ ਬਰਾਬਰੀ ਦਾ ਸੰਦੇਸ਼ ਹੀ ਨਹੀਂ ਮਿਲ ਰਿਹਾ ਤਾਂ ਨਿਰਾਸ਼ਾ ਤਾਂ ਵੱਟ ਤੇ ਪਈ ਸਮਝੋ। ਅਕਾਲੀ ਦਲ ਦਾ ਪ੍ਰਧਾਨ ਦੇਵੀ ਦੇਵਤਿਆਂ ਦੀ ਰੋਜ਼ ਪੂਜਾ ਕਰਨ ਜਾਂਦਾ ਹੈ। ਸਿੱਖ ਹਰ ਪਾਸਿਉਂ ਨਿਰਾਸ਼ਾ ਦਾ ਸ਼ਿਕਾਰ ਹੋ ਰਿਹਾ ਹੈ।

Sikhs Sikhs

ਜਾਤ ਪਾਤ ਦੀਆਂ ਦਰਾੜਾਂ, ਉਤਰ ਪ੍ਰਦੇਸ਼ ਨਾਲੋਂ ਘੱਟ ਨਹੀਂ ਸਾਡੇ ਪੰਜਾਬ ਵਿਚ। ਇਕ ਸੂਚੀ ਦਰਜ ਜਾਤੀ ਵਾਲੇ ਆਗੂ ਦੇ ਮੁੱਖ ਮੰਤਰੀ ਬਣ ਜਾਣ ਤੇ ਇਕ ਵਰਗ ਖ਼ੁਸ਼ੀ ਮਨਾ ਰਿਹਾ ਹੈ ਤਾਂ ਦੂਜੇ ਵਰਗ ਸਾੜਾ ਵੀ ਕਰ ਰਹੇ ਹਨ। ਸੱਭ ਨੂੰ ਲਗਦਾ ਹੈ ਕਿ ਮੁੱਖ ਮੰਤਰੀ ਜਿਸ ਵਰਗ ਦਾ ਹੋਵੇਗਾ, ਫ਼ਾਇਦਾ ਉਸੇ ਨੂੰ ਹੋਵੇਗਾ। ਹਕੂਮਤ ਵਿਚ ਸਿਰਫ਼ ਜੱਟ ਆ ਸਕਦੇ ਹਨ ਜਾਂ ਰਾਖਵਾਂਕਰਨ ਨਾਲ ਦਲਿਤ ਅਤੇ ਕੇਂਦਰ ਵਾਲੇ ਪਾਸਿਉਂ ਹਿੰਦੂ ਅਫ਼ਸਰ। ਇਹ ਹਾਲਤ ਹੈ ਸਾਡੇ ਸਮਾਜ ਦੀ। ‘ਨਾ ਕੋ ਹਿੰਦੂ, ਨਾ ਮੁਸਲਮਾਨ’ ਤੇ ‘ਜਾਤਿ ਕਾ ਗਰਬ ਨਾ ਕੀਜੈ ਭਾਈ’ ਦਾ ਫ਼ਲਸਫ਼ਾ ਬਾਬੇ ਨਾਨਕ ਨੇ ਬਣਾ ਦਿਤਾ ਤੇ ਇਸ ਨੂੰ ਕਈ ਦੇਸ਼ਾਂ ਵਿਚ ਪਹੁੰਚਾ ਦਿਤਾ ਪਰ ਉਨ੍ਹਾਂ ਦੇ ਫ਼ਲਸਫ਼ੇ ਦੇ ਪ੍ਰਚਾਰ-ਕੇਂਦਰ ਬਣੇ ਗੁਰੂ ਘਰ ਹੀ ਉਸ ਫ਼ਲਸਫ਼ੇ ਦੇ ਉਲਟ ਚਲ ਰਹੇ ਹਨ ਤੇ ਸਮਾਜ ਵਿਚ ਵੰਡੀਆਂ ਪਾ ਰਹੇ ਹਨ। ਜੋ ਸੱਚ ਬੋਲੇ, ਉਸ ਨੂੰ ‘ਤਖ਼ਤ’ ਦੀ ਲਾਠੀ ਵਿਖਾ ਦਿਤੀ ਜਾਂਦੀ ਹੈ।

ChristianityChristianity

ਅੱਜ ਪੰਜਾਬ ਵਿਚ ਦਲਿਤ ਵਾਸਤੇ ਵਖਰੇ ਸ਼ਮਸ਼ਾਨਘਾਟ ਅਤੇ ਵਖਰੀਆਂ ਚੌਪਾਲਾਂ ਵਰਗੀਆਂ ਬੁਰਾਈਆਂ ਨੂੰ ਸਰਕਾਰੀ ਮਾਨਤਾ ਮਿਲੀ ਹੋਈ ਹੈ ਜੋ ਸਿੱਖ ਧਰਮ ਦੇ ‘ਜਥੇਦਾਰਾਂ’ ਦੀ ਗ਼ਲਤੀ ਹੈ। ਸੱਭ ਨੂੰ ਬਰਾਬਰ ਮੰਨਣ ਦਾ ਜਿਹੜਾ ਉਪਦੇਸ਼ ਦਿਤਾ ਗਿਆ ਸੀ, ਉਸ ਦਾ ਅਸਰ ਅਜਿਹਾ ਸੀ ਕਿ ਕਸ਼ਮੀਰੀ ਪੀੜਤ ਵੀ ਗੁਰੂ ਸਾਹਿਬ ਕੋਲ ਆਸ ਲੈ ਕੇ ਆਏ ਸਨ ਪਰ ਅੱਜ ਸ਼੍ਰੋਮਣੀ ਕਮੇਟੀ ਤੇ ਸਾਰੇ ਸਿੱਖ ਜਥੇਦਾਰ, ਅਕਾਲੀ ਦਲ ਦੀ ਵੋਟ-ਉਗਾਊ ਖੇਤੀ ਨੂੰ ਪਾਣੀ ਦੇਣ ਲਈ ਹੀ ਕੰਮ ਕਰਦੇ ਹਨ ਜਿਸ ਨਾਲ ਸਿੱਖਾਂ ਵਿਚ ਜਾਤ ਦੀਆਂ ਵੰਡੀਆਂ ਦੇ ਨਾਲ-ਨਾਲ ਸਿਆਸੀ ਵੰਡੀਆਂ ਵੀ ਪੈ ਗਈਆਂ ਹਨ। ਜਦੋਂ ਮਹਾਂਮਾਰੀ ਚਲ ਰਹੀ ਸੀ ਤੇ ਆਕਸੀਜਨ ਦੀ ਘਾਟ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਯੂਥ ਅਕਾਲੀ ਦਲ ਨਾਲ ਮਿਲ ਕੇ ਮੁਹਿੰਮ ਚਲਾਈ ਜਦਕਿ ਇਹ ਕੰਮ ਸਾਰਿਆਂ ਨੂੰ ਵਾਜ ਮਾਰ ਕੇ ਤੇ ਸਿਆਸੀ ਰੰਗਤ ਦਿਤੇ ਬਿਨਾਂ ਹੋਣਾ ਚਾਹੀਦਾ ਸੀ।

Sikh youth beaten in CanadaSikhs

ਖ਼ਤਰਨਾਕ ਸਥਿਤੀ ਹੈ ਪਰ ਇਸ ਕਰ ਕੇ ਨਹੀਂ ਕਿ ਜਬਰਨ ਧਰਮ ਪ੍ਰੀਵਰਤਨ ਹੋ ਰਿਹਾ ਹੈ ਬਲਕਿ ਇਸ ਕਰ ਕੇ ਕਿ ਸਿੱਖੀ ਨੂੰ ਗੁਰੂਆਂ ਦੇ ਫ਼ਲਸਫ਼ੇ ਮੁਤਾਬਕ ਨਹੀਂ ਚਲਾਇਆ ਜਾ ਰਿਹਾ ਜਿਸ ਕਾਰਨ ਲੋਕ ਨਿਰਾਸ਼ ਹੋ ਕੇ ਜਿਧਰੋਂ ਥੋੜੀ ਜਹੀ ਹਮਦਰਦੀ ਮਿਲਦੀ ਨਜ਼ਰ ਆਵੇ, ਉਧਰ ਜਾਣ ਲਗਦੇ ਹਨ ਪਰ ਖ਼ੁਸ਼ੀ ਨਾਲ ਨਹੀਂ ਜਾਂਦੇ, ਅਪਣੇ ਧਰਮੀ ਬਾਬਲਾਂ ਦੀ ਬੇਰੁਖ਼ੀ ਨੂੰ ਗਾਲਾਂ ਕਢਦੇ ਹੋਏ ਜਾਂਦੇ ਹਨ।  ਹੁਣ ਤਕਲੀਫ਼ ਤਾਂ ਮੰਨ ਲਈ ਗਈ ਹੈ, ਨਾਲ ਹੀ ਇਸ ਤਕਲੀਫ਼ ਦੇ ਸਹੀ ਕਾਰਨ ਸਮਝ ਕੇ ਸੁਧਾਰ ਕਰਨ ਦੀ ਵੀ ਸੋਚ ਵੀ ਆ ਜਾਵੇ ਤਾਂ ਬਾਬੇ ਨਾਨਕ ਦਾ ਫ਼ਲਸਫ਼ਾ ਕਿਸੇ ਨੂੰ ਨਿਰਾਸ਼ ਨਹੀਂ ਕਰੇਗਾ।                                -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement