ਪੰਜਾਬ ਵਿਚ ਸਕੂਲਾਂ ਦੇ ਖ਼ਰਾਬ ਨਤੀਜੇ ਤੇ ਪੰਜਾਬੀ ਭਾਸ਼ਾ ਦਾ ਡਿਗਦਾ ਮਿਆਰ ਚਿੰਤਾਜਨਕ ਹਾਲਤ ਵਿਚ ਪੁੱਜ ਗਏ
Published : May 15, 2018, 6:39 am IST
Updated : May 15, 2018, 6:39 am IST
SHARE ARTICLE
Students Results
Students Results

ਗ਼ਲਤੀ ਵਿਦਿਆਰਥੀਆਂ ਦੀ ਬਿਲਕੁਲ ਨਹੀਂ ਕਿਉਂਕਿ ਉਹ ਤਾਂ ਇਕ ਸਾਫ਼ ਸਲੇਟ ਵਾਂਗ ਸਕੂਲ ਜਾਂਦੇ ਹਨ। ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਜ਼ਰੂਰ ਮੜ੍ਹ ਦਿਤੀ ਜਾਂਦੀ ਹੈ...

ਗ਼ਲਤੀ ਵਿਦਿਆਰਥੀਆਂ ਦੀ ਬਿਲਕੁਲ ਨਹੀਂ ਕਿਉਂਕਿ ਉਹ ਤਾਂ ਇਕ ਸਾਫ਼ ਸਲੇਟ ਵਾਂਗ ਸਕੂਲ ਜਾਂਦੇ ਹਨ। ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਜ਼ਰੂਰ ਮੜ੍ਹ ਦਿਤੀ ਜਾਂਦੀ ਹੈ ਜਿਨ੍ਹਾਂ ਦੀਆਂ ਤਨਖਾਹਾਂ ਵਿਚ ਤਾਂ ਕਟੌਤੀ ਨਹੀਂ ਕੀਤੀ ਗਈ ਪਰ ਵਿਦਿਆਰਥੀਆਂ ਪ੍ਰਤੀ ਇਨ੍ਹਾਂ ਦੀ ਜ਼ਿੰਮੇਵਾਰੀ ਵਿਚ ਕਮੀ ਜ਼ਰੂਰ ਆਈ ਹੈ। 2018 ਵਿਚ ਸਰਕਾਰ ਵਲੋਂ ਅਧਿਆਪਕਾਂ ਦੀ ਤਰੱਕੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਜੋੜਨ ਦਾ ਕਦਮ ਬਹੁਤ ਸਲਾਹੁਣਯੋਗ ਤਾਂ ਹੈ ਪਰ ਅਪਣੇ ਆਪ ਵਿਚ ਇਹ ਇਕੱਲਾ ਕਦਮ ਇਸ ਕਮਜ਼ੋਰੀ ਨੂੰ ਦੂਰ ਨਹੀਂ ਕਰ ਸਕਦਾ।

ਪੰਜਾਬ ਸਿਖਿਆ ਬੋਰਡ ਦੇ 2018 ਦੇ ਨਤੀਜਿਆਂ ਵਿਚ ਪੰਜਾਬ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਇਕ ਵਾਰੀ ਫਿਰ ਤੋਂ ਨਿਰਾਸ਼ਾਜਨਕ ਰਿਹਾ ਹੈ। 2016 ਵਿਚ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਔਸਤ 72.52% ਸੀ। ਜਦੋਂ 2017 ਵਿਚ ਗਰੇਸ ਮਾਰਕਸ (ਰਿਆਇਤੀ ਨੰਬਰ) ਦੇਣ ਦੀ ਨੀਤੀ ਹਟਾ ਦਿਤੀ ਗਈ ਸੀ ਤਾਂ 57.50% ਵਿਦਿਆਰਥੀ ਹੀ ਪਾਸ ਹੋ ਸਕੇ ਸਨ। ਇਸ ਸਾਲ 59.47% ਵਿਦਿਆਰਥੀ ਹੀ ਪਾਸ ਹੋ ਸਕੇ ਹਨ। ਪਰ ਸੱਭ ਤੋਂ ਵੱਧ ਚਿੰਤਾਜਨਕ ਅੰਕੜਾ ਪੰਜਾਬੀ ਭਾਸ਼ਾ ਦੇ ਇਮਤਿਹਾਨਾਂ ਦਾ ਰਿਹਾ ਹੈ ਜਿਸ ਵਿਚ 27 ਹਜ਼ਾਰ ਬੱਚੇ ਫ਼ੇਲ੍ਹ ਹੋਏ। ਜਿਸ ਭਾਸ਼ਾ ਵਿਚ ਸਿਖਿਆ ਦਿਤੀ ਜਾਂਦੀ ਹੈ, ਜੇ ਉਸ ਵਿਚ ਹੀ ਬੁਨਿਆਦ ਕਮਜ਼ੋਰ ਹੋਵੇ ਤਾਂ ਬਾਕੀ ਪੜ੍ਹਾਈ ਦਾ ਪੱਧਰ ਕੀ ਹੋ ਸਕਦਾ ਹੈ? ਪੰਜਾਬ ਵਿਚ ਪੜ੍ਹੇ ਲਿਖੇ ਵਿਅਕਤੀਆਂ ਦੀ ਗਿਣਤੀ 75% ਹੈ ਪਰ ਜਿਸ ਤਰ੍ਹਾਂ ਦਾ ਸਿਖਿਆ ਦਾ ਮਿਆਰ ਬਣਿਆ ਚਲਿਆ ਆ ਰਿਹਾ ਹੈ, ਉਸ ਦਾ ਅਸਰ ਸੱਭ ਦੇ ਸਾਹਮਣੇ ਹੈ। ਅੱਜ ਜੇ ਵਿਦੇਸ਼ਾਂ ਵਿਚ ਨੌਜਵਾਨ ਨੌਕਰੀਆਂ ਵਾਸਤੇ ਜਾ ਰਹੇ ਹਨ ਤਾਂ ਪੰਜਾਬ ਤੋਂ ਗਏ ਨੌਜਵਾਨ ਵਧੀਆ ਪੱਧਰ ਦੀਆਂ ਨੌਕਰੀਆਂ ਲੈਣ ਵਾਸਤੇ ਨਹੀਂ ਜਾ ਰਹੇ। ਇਰਾਕ ਵਿਚ 39 ਮਰਨ ਵਾਲੇ ਭਾਰਤੀ ਮਜ਼ਦੂਰਾਂ ਵਿਚੋਂ 27 ਪੰਜਾਬੀ ਸਨ। ਪੰਜਾਬ 'ਚੋਂ ਗਏ ਨੌਜਵਾਨ ਨਿਊਯਾਰਕ 'ਚ ਟੈਕਸੀਆਂ ਚਲਾ ਰਹੇ ਹਨ ਜਾਂ ਕੈਲੇਫ਼ੋਰਨੀਆ ਦੇ ਟਰੱਕ ਡਰਾਈਵਰ ਹਨ ਜਾਂ ਕੈਨੇਡਾ ਵਿਚ ਛੋਟੇ-ਮੋਟੇ ਕੰਮਾਂ 'ਤੇ ਲੱਗੇ ਹੋਏ ਹਨ। ਵਿਦੇਸ਼ ਜਾਣ ਦੇ ਇੱਛੁਕ ਪੰਜਾਬੀਆਂ 'ਚੋਂ ਕਈ ਤਾਂ ਅੰਗਰੇਜ਼ੀ ਭਾਸ਼ਾ ਵਿਚ ਕਮਜ਼ੋਰ ਹੋਣ ਕਰ ਕੇ ਕਿਸੇ ਦਲਾਲ ਦੇ ਚੁੰਗਲ ਵਿਚ ਫੱਸ ਜਾਂਦੇ ਹਨ ਜਾਂ ਆਈਲੈਟਸ ਦਾ ਕੋਰਸ ਕਰ ਕੇ ਏਨੀ ਕੁ ਅੰਗਰੇਜ਼ੀ ਸਿਖ ਲੈਂਦੇ ਹਨ ਕਿ ਉਥੇ ਗੱਲਬਾਤ ਕਰ ਸਕਣ। ਹਰ ਕੰਮ ਚੰਗਾ ਹੁੰਦਾ ਹੈ। ਕਿਰਤ ਦੀ ਕਮਾਈ ਉਤੇ ਮਾਣ ਕਰਨਾ ਹੀ ਬਣਦਾ ਹੈ ਪਰ ਜਿਸ ਤਰ੍ਹਾਂ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਅਪਣੇ ਸੁਪਨਿਆਂ ਦਾ ਗਲਾ ਘੋਟ ਕੇ ਮਜ਼ਦੂਰੀ ਕਰਨ ਲਈ ਮਜਬੂਰ ਹੋ ਰਹੇ ਹਨ, ਉਸ ਤੋਂ ਆਉਣ ਵਾਲੇ ਕਲ ਬਾਰੇ ਚੰਗਾ ਸੰਕੇਤ ਨਹੀਂ ਮਿਲ ਰਿਹਾ। ਜਦੋਂ ਇਕ ਇੰਜੀਨੀਅਰ ਵਿਦੇਸ਼ਾਂ 'ਚ ਟੈਕਸੀ ਜਾਂ ਟਰੱਕ ਚਲਾਉਣ ਨੂੰ ਰੁਜ਼ਗਾਰ ਦਾ ਸਾਧਨ ਬਣਾਉਣ ਲਈ ਅਪਣੇ ਹਾਲਾਤ ਕਰ ਕੇ ਮਜਬੂਰ ਹੋ ਜਾਂਦਾ ਹੈ ਤਾਂ ਉਸ ਨੂੰ ਰੁਜ਼ਗਾਰ 'ਚੋਂ ਮਿਲੀ ਤ੍ਰਿਪਤੀ ਨਹੀਂ ਕਿਹਾ ਜਾ ਸਕਦਾ। ਅੱਜ ਪੰਜਾਬ ਵਿਚ ਜੇ ਅਸੀ ਗੁੰਡਾਗਰਦੀ, ਨਸ਼ੇ ਦੀ ਸਮੱਸਿਆ, ਭਰੂਣ ਹਤਿਆ, ਲਚਰ ਸੰਗੀਤ ਤੇ ਫ਼ਿਲਮਾਂ ਵਲ ਵੇਖੀਏ ਤਾਂ ਹਰ ਸਮੱਸਿਆ ਦਾ ਜਵਾਬ ਸਿਖਿਆ ਦੇ ਹੇਠਾਂ ਡਿੱਗੇ ਮਿਆਰ ਵਿਚੋਂ ਮਿਲਦਾ ਹੈ। ਇਹ ਕੋਈ ਨਵੀਂ ਗੱਲ ਵੀ ਨਹੀਂ ਤੇ ਵਿਗਿਆਨਕ ਵਾਰ-ਵਾਰ ਸਮਝਾ ਚੁੱਕੇ ਹਨ ਕਿ ਮਾਂ-ਬੋਲੀ ਦਾ, ਬੱਚੇ ਦੇ ਵਿਕਾਸ ਵਿਚ ਵੱਡਾ ਹੱਥ ਹੁੰਦਾ ਹੈ। ਹਾਂ, ਬਹੁਤੀਆਂ ਭਾਸ਼ਾਵਾਂ ਜਾਣਨਾ ਵੀ ਚੰਗਾ ਹੁੰਦਾ ਹੈ ਪਰ ਜਦੋਂ ਤਕ ਮਾਂ-ਬੋਲੀ ਵਿਚ ਬੁਨਿਆਦ ਮਜ਼ਬੂਤ ਨਾ ਹੋਵੇ, ਉਪਰ ਕਿੰਨੇ ਵੀ ਹੀਰੇ ਜੜ ਦਿਤੇ ਜਾਣ, ਸੱਭ ਡਿੱਗ ਜਾਣਗੇ ਅਤੇ ਡਿੱਗ ਹੀ ਰਹੇ ਹਨ।

LabourLabour

ਭਾਰਤ ਦਾ ਸੱਭ ਤੋਂ ਵੱਧ ਪੜ੍ਹਿਆ ਲਿਖਿਆ ਸੂਬਾ ਕੇਰਲ ਹੈ ਅਤੇ ਉਥੇ ਅੰਗਰੇਜ਼ੀ ਤੋਂ ਪਹਿਲਾਂ ਸੂਬੇ ਦੀ ਭਾਸ਼ਾ ਮਲਿਆਲਮ ਆਉਂਦੀ ਹੈ। ਇਸ ਦਾ ਅਸਰ ਸੂਬੇ ਦੇ ਹਰ ਵਰਗ ਵਿਚ ਝਲਕਦਾ ਹੈ। ਉਥੇ ਵਿਕਾਸ ਦਾ ਮਿਆਰ ਕੋਮਾਂਤਰੀ ਪੱਧਰ ਨਾਲ ਮੇਲਿਆ ਜਾ ਸਕਦਾ ਹੈ। ਮਲਿਆਲਮ ਦੀ ਕਦਰ ਪਾਉਣ ਵਾਲੇ ਸੂਬੇ ਵਿਚ ਮਲਿਆਲਮ ਅਖ਼ਬਾਰਾਂ ਵੀ ਅੰਗਰੇਜ਼ੀ ਅਖ਼ਬਾਰਾਂ ਦੀ ਬਰਾਬਰੀ ਤੇ ਪੜ੍ਹੀਆਂ ਜਾਂਦੀਆਂ ਹਨ। ਪਰ ਪੰਜਾਬ ਵਿਚ ਅੱਜ ਪੰਜਾਬੀ ਦਾ ਮਿਆਰ ਡਿੱਗਣ ਜਾਂ ਮਹੱਤਵਪੂਰਨ ਥਾਵਾਂ ਤੋਂ ਪੂਰੀ ਤਰ੍ਹਾਂ ਅਲੋਪ ਹੋਣ ਦਾ ਅਸਰ, ਪੰਜਾਬ ਦੇ ਸਾਰੇ ਲੋਕਾਂ ਨੂੰ ਚੁਕਾਉਣਾ ਪੈ ਰਿਹਾ ਹੈ। ਇਥੇ ਕਮਜ਼ੋਰ ਕੜੀ ਕਿੱਥੇ ਹੈ ਅਤੇ ਕਿਥੋਂ ਸ਼ੁਰੂ ਹੁੰਦੀ ਹੈ, ਇਸ ਨੂੰ ਸਮਝਣ ਤੇ ਇਸ ਦੀ ਜ਼ਿੰਮੇਵਾਰੀ ਲੈਣ ਦੀ ਸਖ਼ਤ ਜ਼ਰੂਰਤ ਹੈ। ਗ਼ਲਤੀ ਵਿਦਿਆਰਥੀਆਂ ਦੀ ਬਿਲਕੁਲ ਨਹੀਂ ਕਿਉਂਕਿ ਉਹ ਤਾਂ ਇਕ ਸਾਫ਼ ਸਲੇਟ ਵਾਂਗ ਸਕੂਲ ਜਾਂਦੇ ਹਨ। ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਮੜ੍ਹ ਦਿਤੀ ਜਾਂਦੀ ਹੈ ਜਿਨ੍ਹਾਂ ਦੀਆਂ ਤਨਖਾਹਾਂ ਵਿਚ ਕਟੌਤੀ ਨਹੀਂ ਕੀਤੀ ਗਈ ਪਰ ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਵਿਚ ਕਮੀ ਜ਼ਰੂਰ ਆਈ ਹੈ। 2018 ਵਿਚ ਸਰਕਾਰ ਵਲੋਂ ਅਧਿਆਪਕਾਂ ਦੀ ਤਰੱਕੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਜੋੜਨ ਦਾ ਕਦਮ ਬਹੁਤ ਸਲਾਹੁਣਯੋਗ ਤਾਂ ਹੈ ਪਰ ਅਪਣੇ ਆਪ ਵਿਚ ਇਹ ਇਕੱਲਾ ਕਦਮ ਇਸ ਕਮਜ਼ੋਰੀ ਨੂੰ ਦੂਰ ਨਹੀਂ ਕਰ ਸਕਦਾ।ਸਿਖਿਆ ਨੂੰ ਵਪਾਰ ਵੀ ਬਣਾ ਦਿਤਾ ਗਿਆ ਹੈ ਜਿਸ ਕਾਰਨ ਹੁਣ ਡਿਗਰੀਆਂ ਤਾਂ ਮਿਲ ਜਾਂਦੀਆਂ ਹਨ ਪਰ ਉਹ ਰੱਦੀ ਦੇ ਬਰਾਬਰ ਹੀ ਹੁੰਦੀਆਂ ਹਨ। ਨਾਲ ਨਾਲ ਅੱਜ ਪੰਜਾਬ ਵਿਚ ਪੰਜਾਬੀ ਨਾਲ ਜੁੜਦੀ ਸ਼ਰਮ ਦੀ ਸੋਚ ਵੀ ਜਨਮ ਲੈ ਚੁੱਕੀ ਹੈ। ਪੰਜਾਬੀ ਨੂੰ ਇਕ ਗਾਲਾਂ ਨਾਲ ਭਰਪੂਰ ਕੁਰੱਖ਼ਤ ਭਾਸ਼ਾ ਵਜੋਂ ਪ੍ਰਚਲਤ ਕੀਤਾ ਜਾ ਰਿਹਾ ਹੈ ਜਦਕਿ ਅਪਣੀ ਮਿਠਾਸ ਲਈ ਜਾਣੀ ਜਾਂਦੀ ਇਸ ਭਾਸ਼ਾ ਦੀ ਮਾਨਤਾ ਖ਼ਤਮ ਹੁੰਦੀ ਜਾ ਰਹੀ ਹੈ। ਪੰਜਾਬੀ ਨੂੰ ਬਚਾਉਣਾ ਪੰਜਾਬ ਨੂੰ ਬਚਾਉਣ ਵਾਸਤੇ ਜ਼ਰੂਰੀ ਹੈ। ਸਰਕਾਰ ਨੂੰ ਤੰਗੀ ਦਾ ਸਾਹਮਣਾ ਕਰਦਿਆਂ ਸੌ ਕੁਰਬਾਨੀਆਂ ਦੇਣੀਆਂ ਪੈਣ, ਪਰ ਪੰਜਾਬ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਗਿਆਂ ਕੋਈ ਕੰਜੂਸੀ ਨਹੀਂ ਵਿਖਾਣੀ ਚਾਹੀਦੀ।  - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement