
ਹੁਣ ਆਉਣ ਵਾਲੇ ਦਿਨਾਂ ਵਿਚ ਹੀ ਇਹ ਗੱਲ ਸਾਫ਼ ਹੋਵੇਗੀ ਕਿ ਇਸ ਵਾਰ ਦੀਆਂ ਚੋਣਾਂ ਵਿਚ ਚਾਰ ਤੋਂ ਵੱਧ ਧਿਰਾਂ ਵੀ ਮੈਦਾਨ 'ਚ ਉਤਰਨਗੀਆਂ |
ਹੁਣ ਆਉਣ ਵਾਲੇ ਦਿਨਾਂ ਵਿਚ ਹੀ ਇਹ ਗੱਲ ਸਾਫ਼ ਹੋਵੇਗੀ ਕਿ ਇਸ ਵਾਰ ਦੀਆਂ ਚੋਣਾਂ ਵਿਚ ਚਾਰ ਤੋਂ ਵੱਧ ਧਿਰਾਂ ਵੀ ਮੈਦਾਨ 'ਚ ਉਤਰਨਗੀਆਂ | ਕੀ ਕਿਸਾਨ ਆਗੂ ਅਪਣੀ ਪਾਰਟੀ ਬਣਾਉਣਗੇ ਜਾਂ ਕਿਸੇ ਹੋਰ ਪਾਰਟੀ ਦਾ ਹਿੱਸਾ ਬਣਨਗੇ? ਅਜੇ ਨਵੇਂ ਰੂਪ ਵਿਚ ਕੇ.ਸੀ. ਸਿੰਘ ਦੀ ਪਾਰਟੀ ਵੀ ਮੈਦਾਨ ਵਿਚ ਉਤਰ ਕੇ ਇਕ ਛੋਟਾ ਜਿਹਾ ਕੋਨਾ ਅਪਣੇ ਲਈ ਬਣਾਉਣਾ ਚਾਹ ਰਹੀ ਹੈ | ਲੱਖਾ ਸਿਧਾਣਾ, ਸੋਨੀਆ ਮਾਨ, ਸੋਨੂੰ ਸੂਦ, ਦੀਪ ਸਿੱਧੂ ਵਰਗੇ ਨਾਮ ਹਨ ਜਿਨ੍ਹਾਂ ਨੇ ਅਪਣਾ ਭਵਿੱਖ ਅਜੇ ਦਸਣਾ ਹੈ |
ਪੰਜਾਬ ਦੀਆਂ ਚੋਣਾਂ ਕਦੇ ਦੋ ਧਿਰਾਂ ਵਿਚ ਵੰਡੀਆਂ ਹੁੰਦੀਆਂ ਸਨ ਤੇ ਇਸ ਕਾਰਨ ਦੋ ਸਿਆਸੀ ਪਾਰਟੀਆਂ ਵਿਚ ਖੇਡੀ ਗਈ ਗੇਮ, ਦੋਸਤਾਨਾ ਮੈਚ ਆਖੀ ਜਾਣ ਲੱਗੀ ਸੀ | ਦੋਸਤਾਨਾ ਮੈਚ ਆਖਣ ਵਾਲਿਆਂ ਵਿਚ ਜਨਤਾ ਵੀ ਪੇਸ਼ ਪੇਸ਼ ਸੀ ਤੇ ਪਾਰਟੀਆਂ ਦੇ ਅਪਣੇ ਅੰਦਰੋਂ ਵੀ ਇਹੀ ਆਵਾਜ਼ ਆ ਰਹੀ ਹੁੰਦੀ ਸੀ |
Shiromani Akali Dal
ਇਸ ਅੰਦਰੋਂ ਮਿਲ ਕੇ ਖੇਡੀ ਜਾਂਦੀ ਕਬੱਡੀ ਦੇ ਪ੍ਰਤੀਕਰਮ ਵਜੋਂ ਪਿਛਲੀ ਵਿਧਾਨ ਸਭਾ ਵਿਚ ਪੰਜਾਬ ਨੇ ਪਹਿਲੀ ਵਾਰ ਇਕ ਅਜਿਹਾ ਤੀਜਾ ਧੜਾ ਉਭਰਦਾ ਵੇਖਿਆ ਜਿਸ ਨੇ ਪਹਿਲੇ ਚੋਣ ਹੱਲੇ ਵਿਚ ਹੀ ਪੰਜਾਬ ਦੀ 100 ਸਾਲ ਪੁਰਾਣੀ ਪਾਰਟੀ ਨੂੰ ਹਟਾ ਕੇ ਸੂਬੇ ਦੀ ਦੂਜੇ ਨੰਬਰ ਦੀ ਪਾਰਟੀ ਹੋਣ ਦਾ ਦਰਜਾ ਪ੍ਰਾਪਤ ਕਰ ਲਿਆ | ਹੁਣ ਉਸੇ ਨੂਰਾ ਕੁਸ਼ਤੀ ਦੇ ਅਗਲੇ ਪ੍ਰਤੀਕਰਮ ਵਜੋਂ ਇਕ ਚੌਥਾ ਧੜਾ ਪੰਜਾਬ ਵਿਚ ਭਾਜਪਾ ਦੇ ਨਾਮ ਤੇ ਨਮੂਦਾਰ ਹੋ ਰਿਹਾ ਹੈ |
Punjab Congress
ਕਿਸਾਨ ਅੰਦੋਲਨ ਦੀ ਅੱਧੀ ਜਿੱਤ ਦੇ ਬਾਅਦ ਅੱਜ ਪੰਜਾਬ ਵਿਚ ਭਾਜਪਾ ਦੀ ਪਹਿਲੀ ਸਿਆਸੀ ਰੈਲੀ ਹੋਈ ਜਿਸ ਨੰੂ ਵੇਖ ਕੇ ਸਾਫ਼ ਹੋ ਗਿਆ ਕਿ ਹੁਣ ਪੁਰਾਣੇ ਆਗੂ ਵੀ ਪੰਜਾਬ ਚੋਣ ਮੈਦਾਨ ਵਿਚ ਉਤਰ ਆਏ ਹਨ |
BJP, AAP
ਜਦ ਬਲਬੀਰ ਸਿੰਘ ਰਾਜੇਵਾਲ ਨੇ ਸ੍ਰੀ ਦਰਬਾਰ ਸਾਹਿਬ ਵਿਚ ਆਖ ਦਿਤਾ ਕਿ ਅੰਦੋਲਨ ਅਜੇ ਖ਼ਤਮ ਨਹੀਂ ਹੋਇਆ, ਉਸ ਨੂੰ ਕੁੱਝ ਸਮੇਂ ਲਈ ਰੋਕਿਆ ਗਿਆ ਹੈ ਤਾਂ ਕਈ ਕਿਸਾਨ ਆਗੂਆਂ ਦੀ ਸੋਚ ਵੀ ਸਾਫ਼ ਹੋ ਗਈ ਕਿ ਉਹ ਵੀ ਚੋਣ ਮੈਦਾਨ ਵਿਚ ਆਉਣ ਦੀ ਤਿਆਰੀ ਵਿਚ ਹਨ, ਤਾਂ ਹੀ ਤਾਂ ਰਾਕੇਸ਼ ਟਿਕੈਤ ਐਮ.ਐਸ.ਪੀ. ਦਾ ਮੁੱਦਾ ਅਤੇ ਲਖਮੀਰਪੁਰ ਦਾ ਇਨਸਾਫ਼ ਸੁਲਝਾਏ ਬਿਨਾਂ ਵਾਪਸ ਨਹੀਂ ਜਾਣਾ ਚਾਹੁੰਦੇ ਸਨ ਪਰ ਅੰਦੋਲਨ ਰੋਕਣ ਦੀ ਲੋੜ ਕਈਆਂ ਨੂੰ ਸੀ |
Balbir Singh Rajewal
ਹੁਣ ਆਉਣ ਵਾਲੇ ਦਿਨਾਂ ਵਿਚ ਹੀ ਇਹ ਗੱਲ ਸਾਫ਼ ਹੋਵੇਗੀ ਕਿ ਇਸ ਵਾਰ ਦੀਆਂ ਚੋਣਾਂ ਵਿਚ ਚਾਰ ਤੋਂ ਵੱਧ ਧਿਰਾਂ ਵੀ ਮੈਦਾਨ 'ਚ ਉਤਰਨਗੀਆਂ |
Rakesh Tikait at Darbar Sahib
ਕੀ ਕਿਸਾਨ ਆਗੂ ਅਪਣੀ ਪਾਰਟੀ ਬਣਾਉਣਗੇ ਜਾਂ ਕਿਸੇ ਹੋਰ ਪਾਰਟੀ ਦਾ ਹਿੱਸਾ ਬਣਨਗੇ? ਅਜੇ ਨਵੇਂ ਰੂਪ ਵਿਚ ਕੇ.ਸੀ. ਸਿੰਘ ਦੀ ਪਾਰਟੀ ਵੀ ਮੈਦਾਨ ਵਿਚ ਉਤਰ ਕੇ ਇਕ ਛੋਟਾ ਜਿਹਾ ਕੋਨਾ ਅਪਣੇ ਲਈ ਬਣਾਉਣਾ ਚਾਹ ਰਹੀ ਹੈ | ਲੱਖਾ ਸਿਧਾਣਾ, ਸੋਨੀਆ ਮਾਨ, ਸੋਨੂੰ ਸੂਦ, ਦੀਪ ਸਿੱਧੂ ਵਰਗੇ ਨਾਮ ਹਨ ਜਿਨ੍ਹਾਂ ਨੇ ਅਪਣਾ ਭਵਿੱਖ ਅਜੇ ਦਸਣਾ ਹੈ |
Lakha Sidhana
ਇਨ੍ਹਾਂ ਸਾਰਿਆਂ ਵਿਚਕਾਰ ਜਦ ਵੋਟ-ਪ੍ਰਾਪਤੀ ਦੀ ਜੰਗ ਛਿੜ ਗਈ ਤਾਂ ਲੋਕਾਂ ਨੂੰ ਬਹੁਤ ਮੁਸ਼ਕਲ ਪੇਸ਼ ਆਉਣੀ ਹੈ | ਇਸ ਵਾਰ ਦੀ ਚੋਣ ਵਿਚ ਇਕ ਜਾਗਰੂਕ ਵੋਟਰ ਦਾ ਆਉਣਾ ਸਪੱਸ਼ਟ ਤਾਂ ਸੀ ਪਰ ਹੁਣ ਜਾਗਰੂਕ ਵੋਟਰਾਂ ਨੂੰ ਰਸਤਾ ਵਿਖਾਉਣ ਵਾਸਤੇ ਵੀ ਕੁੱਝ ਮੰਚ ਅੱਗੇ ਆ ਰਹੇ ਹਨ | ਮੰਚਾਂ 'ਤੇ ਕਲਾਕਾਰਾਂ ਨਾਲ ਬੁੱਧੀਜੀਵੀ ਬੈਠ ਕੇ ਅਪਣੇ ਪੰਜਾਬ ਦੀ ਯੋਜਨਾ ਸਾਂਝੀ ਕਰ ਰਹੇ ਹਨ |
Gurnam Charuni
ਹੁਣ ਪੰਜਾਬ ਸਾਹਮਣੇ ਕਈ ਪੰਜਾਬ ਮਾਡਲ ਤੇ ਕਈ ਇਸ ਮਾਡਲ ਨੂੰ ਚਲਾਉਣ ਵਾਲੇ ਚਿਹਰੇ ਪੇਸ਼ ਕੀਤੇ ਜਾਣਗੇ | ਕਿਸਾਨੀ ਅੰਦੋਲਨ ਵਿਚ ਸਿਰਫ਼ ਇਕ ਰਸਤਾ ਸੀ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਤੇ ਹਰ ਵਖਰਾ ਰਸਤਾ ਰੱਦ ਹੋਣ ਤੇ ਆ ਕੇ ਖ਼ਤਮ ਹੋ ਜਾਂਦਾ ਸੀ | ਪਰ ਅੱਜ ਦਾ ਹਰ ਮਾਡਲ, ਵਿਕਾਸ ਤੇ ਆ ਕੇ ਖੜਾ ਨਹੀਂ ਹੁੰਦਾ |
Farmers Protest
ਹਰ ਰਸਤਾ ਸੱਤਾ ਦੇ ਗਲਿਆਰਿਆਂ ਵਿਚੋਂ ਨਿਕਲ ਕੇ ਜਾਂਦਾ ਹੈ ਤੇ ਅਸੀ ਵਾਰ ਵਾਰ ਵੇਖ ਲਿਆ ਹੈ ਕਿ ਸੱਤਾ ਵਿਚ ਅਜਿਹਾ ਨਸ਼ਾ ਹੈ ਕਿ ਉਹ ਵੱਡੇ ਵੱਡਿਆਂ ਨੂੰ ਅਪਣੇ ਵਸ ਵਿਚ ਕਰ ਲੈਂਦੀ ਹੈ | ਕੋਈ ਤਾਕਤ ਤੇ ਕੁਰਸੀ ਪਿਛੇ ਪਾਗਲ ਹੋ ਜਾਂਦਾ ਹੈ ਤੇ ਕੋਈ ਪੈਸੇ ਪਿਛੇ ਅਪਣਾ ਈਮਾਨ ਵੇਚ ਦਿੰਦਾ ਹੈ | ਅਸੀ ਪਿਛਲੇ ਛੇ ਸਾਲਾਂ ਵਿਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਵੀ ਵੇਖੀ ਤੇ ਅੰਦਰੋਂ ਹੱਥ ਮਿਲਾ ਕੇ ਖੇਡੀ ਜਾ ਰਹੀ ਸਿਆਸਤ ਕਾਰਨ ਹਰ ਮਸਲੇ ਨੂੰ ਰੁਲਦੇ ਵੀ ਵੇਖਿਆ |
ਅੱਜ ਜਿਹੜਾ ਪੰਜਾਬ ਮਾਡਲ, ਪੰਜਾਬ ਬਚਾਉ ਦਾ ਨਾਹਰਾ ਸ਼ੁਰੂ ਹੋਇਆ ਹੈ, ਕਲ ਤਕ ਉਸ ਵਿਚ ਵੀ ਮਿਲਾਵਟਾਂ ਨਜ਼ਰ ਆ ਜਾਣੀਆਂ ਹਨ | ਹਰ ਇਕ ਦਾ ਇਹੀ ਕਹਿਣਾ ਹੋਵੇਗਾ ਕਿ ਮੇਰੀ ਗੱਲ ਸੁਣੋ, ਮੈਂ ਪੰਜਾਬ ਨੂੰ ਜ਼ਿਆਦਾ ਪਿਆਰ ਕਰਦਾ ਹਾਂ | ਇਸ ਗੁੱਥੀ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਅੱਜ ਪੰਜਾਬ ਦੇ ਆਮ ਵੋਟਰ ਉਤੇ ਆ ਪਈ ਹੈ | ਸਿਆਸਤਦਾਨਾਂ ਤੋਂ ਵੱਧ ਔਖਾ ਸਮਾਂ ਪੰਜਾਬ ਦੇ ਵੋਟਰਾਂ ਸਾਹਮਣੇ ਆ ਬਣਿਆ ਹੈ ਕਿਉਂਕਿ ਚੋਣ ਤਾਂ ਤੁਹਾਨੂੰ ਕਰਨੀ ਹੀ ਪੈਣੀ ਹੈ, ਠੀਕ ਕਰੋ ਭਾਵੇਂ ਗ਼ਲਤ |
-ਨਿਮਰਤ ਕੌਰ