ਪੁਲਵਾਮਾ ਵਿਚ ਆਤੰਕੀ ਹਮਲਾ ਕਸ਼ਮੀਰ ਵਿਚ ਸਦੀਵੀ ਅਮਨ ਸ਼ਾਂਤੀ ਦਾ ਟੀਚਾ ਸਰ ਕਰਨੋਂ ਰੋਕਣ ਦੀ ਸਾਜ਼ਿਸ਼?
Published : Feb 16, 2019, 8:11 am IST
Updated : Feb 16, 2019, 8:11 am IST
SHARE ARTICLE
Pulwama Attack
Pulwama Attack

ਇਮਰਾਨ ਖ਼ਾਨ ਦੀ ਚੁੱਪੀ ਵੀ ਸਿੱਧ ਕਰਦੀ ਹੈ ਕਿ ਉਹ ਅਪਣੀ ਫ਼ੌਜ ਦੇ ਸਾਹਮਣੇ ਬੇਵੱਸ ਹਨ.........

ਇਮਰਾਨ ਖ਼ਾਨ ਦੀ ਚੁੱਪੀ ਵੀ ਸਿੱਧ ਕਰਦੀ ਹੈ ਕਿ ਉਹ ਅਪਣੀ ਫ਼ੌਜ ਦੇ ਸਾਹਮਣੇ ਬੇਵੱਸ ਹਨ। ਅੱਜ ਦੁਨੀਆਂ ਦੇ ਬਾਕੀ ਸਾਰੇ ਦੇਸ਼ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕਰ ਰਹੇ ਹਨ ਪਰ ਪਾਕਿਸਤਾਨ ਵਲੋਂ ਅਤਿਵਾਦੀਆਂ ਨੂੰ ਪਨਾਹ ਦੇਣ ਦੀ ਪ੍ਰਥਾ ਬਾਰੇ ਅਣਜਾਣ ਤਾਂ ਕੋਈ ਵੀ ਨਹੀਂ ਸੀ। ਅਮਰੀਕਾ ਨੇ ਹੀ ਪਾਕਿਸਤਾਨ ਦੀ ਮਦਦ ਕਰ ਕੇ ਇਸ ਨੂੰ ਅਫ਼ਗ਼ਾਨਿਸਤਾਨ ਵਿਰੁਧ ਅਪਣਾ ਅੱਡਾ ਬਣਾਉਣ ਦੇ ਚੱਕਰ ਵਿਚ ਪਾਕਿਸਤਾਨ ਵਿਚ ਅਤਿਵਾਦ ਨੂੰ ਵਧਣ ਫੁੱਲਣ ਦਿਤਾ। ਮੁੰਬਈ ਹਮਲੇ ਦੇ ਸਰਗ਼ਨਾ ਅਜ਼ਹਰ ਮਸੂਦ ਨੂੰ ਅਜੇ ਤਕ ਅਪਣੇ ਕੰਮਾਂ ਵਾਸਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। 

Pulwama Attack
Pulwama Attack

ਪੁਲਵਾਮਾ ਵਿਚ ਅਤਿਵਾਦੀ ਹਮਲਾ ਮੁੜ ਤੋਂ ਪੂਰੇ ਭਾਰਤ ਵਾਸੀਆਂ ਦਾ ਧਿਆਨ ਅਪਣੇ ਦੇਸ਼ ਅੰਦਰਲੀ ਜੰਨਤ ਵਲ ਮੋੜ ਕੇ ਲੈ ਗਿਆ ਜਿਸ ਨੂੰ ਜੰਗਾਬਾਜ਼ਾਂ ਨੇ ਇਕ ਜਹੱਨੁਮ ਬਣਾ ਦਿਤਾ ਹੈ। ਇਹ ਭਾਰਤ-ਪਾਕਿਸਤਾਨ ਵਿਚ ਦਿਨ-ਬ-ਦਿਨ ਵਿਗੜਦੇ ਰਿਸ਼ਤਿਆਂ ਦੀ ਨਿਸ਼ਾਨੀ ਹੈ ਜੋ ਹੁਣ ਆਈ.ਐਸ.ਆਈ.ਐਸ. ਵਰਗੇ ਹਮਲੇ ਭਾਰਤ ਵਿਚ ਨਜ਼ਰ ਆ ਰਹੇ ਹਨ। ਅਮਰੀਕੀ ਜਾਂਚ ਏਜੰਸੀਆਂ ਵਲੋਂ ਇਹ ਆਖਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਜੈਸ਼-ਏ-ਮੁਹੰਮਦ ਦਾ ਸਾਥ ਆਈ.ਐਸ.ਆਈ. ਨੇ ਦਿਤਾ ਸੀ ਅਤੇ ਇਮਰਾਨ ਖ਼ਾਨ ਦੀ ਚੁੱਪੀ ਵੀ ਸਿੱਧ ਕਰਦੀ ਹੈ ਕਿ ਉਹ ਅਪਣੀ ਫ਼ੌਜ ਦੇ ਸਾਹਮਣੇ ਬੇਵੱਸ ਹਨ।

Jaish-E-Mohammad-TerrorJaish-E-Mohammad-Terror

ਅੱਜ ਦੁਨੀਆਂ ਦੇ ਬਾਕੀ ਸਾਰੇ ਦੇਸ਼ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕਰ ਰਹੇ ਹਨ ਪਰ ਪਾਕਿਸਤਾਨ ਵਲੋਂ ਅਤਿਵਾਦੀਆਂ ਨੂੰ ਪਨਾਹ ਦੇਣ ਦੀ ਪ੍ਰਥਾ ਬਾਰੇ ਅਣਜਾਣ ਤਾਂ ਕੋਈ ਵੀ ਨਹੀਂ ਸੀ। ਅਮਰੀਕਾ ਨੇ ਹੀ ਪਾਕਿਸਤਾਨ ਦੀ ਮਦਦ ਕਰ ਕੇ ਇਸ ਨੂੰ ਅਫ਼ਗ਼ਾਨਿਸਤਾਨ ਵਿਰੁਧ ਅਪਣਾ ਅੱਡਾ ਬਣਾਉਣ ਦੇ ਚੱਕਰ ਵਿਚ ਪਾਕਿਸਤਾਨ ਵਿਚ ਅਤਿਵਾਦ ਨੂੰ ਵਧਣ ਫੁੱਲਣ ਦਿਤਾ। ਮੁੰਬਈ ਹਮਲੇ ਦੇ ਸਰਗ਼ਨਾ ਅਜ਼ਹਰ ਮਸੂਦ ਨੂੰ ਅਜੇ ਤਕ ਅਪਣੇ ਕੰਮਾਂ ਵਾਸਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। 
ਜਦੋਂ ਇਹੀ ਦੇਸ਼ ਪਾਕਿਸਤਾਨ ਵਿਚ ਪਲਦੇ ਅਤਿਵਾਦ ਬਾਰੇ ਜਾਣੂ ਹੋਣ ਦੇ ਬਾਵਜੂਦ ਪਾਕਿਸਤਾਨ ਨਾਲ ਰਿਸ਼ਤੇ ਬਣਾਈ ਬੈਠੇ ਹਨ

Pulwama Attack Pulwama Attack

ਤਾਂ ਅੱਜ ਇਨ੍ਹਾਂ ਦੀ ਗੜਗੜਾਹਟ ਜਾਂ ਸਖ਼ਤ ਸ਼ਬਦਾਂ ਦੀ ਕੀ ਮਹੱਤਤਾ? ਜੇ ਦੁਨੀਆਂ ਦੇ ਤਾਕਤਵਰ ਦੇਸ਼ਾਂ ਨੇ ਪਾਕਿਸਤਾਨ ਵਿਚ ਹਰਦਮ ਫੈਲ ਰਹੀਆਂ ਅਤਿਵਾਦ ਦੀਆਂ ਜੜ੍ਹਾਂ ਨੂੰ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਅੱਜ ਇਨ੍ਹਾਂ 42 ਸੀ.ਆਰ.ਪੀ.ਐਫ਼. ਜਵਾਨਾਂ ਦੀ ਬੇਵਕਤ ਮੌਤ ਨਾ ਹੁੰਦੀ। ਸਿਰਫ਼ ਉਹ 42 ਜਵਾਨ ਸ਼ਹੀਦ ਨਹੀਂ ਹੋਏ ਬਲਕਿ 42 ਪ੍ਰਵਾਰ ਤਬਾਹ ਹੋਏ ਹਨ। ਕਿਸੇ ਦਾ ਬੇਟਾ, ਕਿਸੇ ਦਾ ਪਤੀ, ਭਰਾ ਹਮੇਸ਼ਾ ਲਈ ਚਲਾ ਗਿਆ ਅਤੇ ਇਸ ਦੀ ਜ਼ਿੰਮੇਵਾਰੀ ਕਿਸੇ ਨੂੰ ਤਾਂ ਅਪਣੇ ਉਪਰ ਲੈਣੀ ਹੀ ਚਾਹੀਦੀ ਹੈ।

Imran KhanImran Khan

ਜੈਸ਼-ਏ-ਮੁਹੰਮਦ ਨੇ ਤਾਂ ਜ਼ਿੰਮੇਵਾਰੀ ਲੈ ਕੇ ਅਪਣੇ ਇਰਾਦੇ ਜ਼ਾਹਰ ਕਰ ਦਿਤੇ ਹਨ। ਉਨ੍ਹਾਂ ਮੰਨ ਲਿਆ ਹੈ ਕਿ ਭਾਰਤ ਉਤੇ ਇਸਲਾਮ ਅਤੇ ਜੰਗੇ ਆਜ਼ਾਦੀ ਕਾਰਨ ਵਾਰ ਕਰ ਰਹੇ ਹਨ। ਪਰ ਇਕ ਨੈਤਿਕ ਜ਼ਿੰਮੇਵਾਰੀ ਅੱਜ ਭਾਰਤ ਦੀ ਵੀ ਬਣਦੀ ਹੈ ਕਿ ਉਹ ਅਪਣੀ ਆਪਸੀ ਸਿਆਸੀ ਤੂੰ-ਤੂੰ, ਮੈਂ-ਮੈਂ ਤੋਂ ਉਪਰ ਉਠ ਕੇ ਜੰਮੂ-ਕਸ਼ਮੀਰ ਵਿਚ ਅਪਣੀ ਸਰਕਾਰ ਪ੍ਰਤੀ ਵਧਦੀ ਨਾਰਾਜ਼ਗੀ ਬਾਰੇ ਵਿਚਾਰ ਕਰੇ। ਜਿਸ ਨੌਜਵਾਨ ਨੇ ਸੀ.ਆਰ.ਪੀ.ਐਫ਼. ਦੇ ਜਵਾਨਾਂ ਉਤੇ ਅਤਿਵਾਦੀ ਹਮਲਾ ਕੀਤਾ, ਉਹ ਪਾਕਿਸਤਾਨ ਤੋਂ ਨਹੀਂ ਸੀ ਆਇਆ।

Pulwama Attack Pulwama Attack

ਉਹ 20 ਸਾਲ ਦਾ ਨੌਜਵਾਨ ਭਾਰਤ ਦਾ ਜੰਮਪਲ ਹੈ ਅਤੇ ਇਹ ਪਹਿਲੀ ਵਾਰੀ ਹੋਇਆ ਹੈ ਕਿ ਇਕ ਭਾਰਤੀ ਨਾਗਰਿਕ ਨੇ ਆਈ.ਐਸ.ਆਈ. ਜਾਂ ਆਈ.ਐਸ.ਆਈ.ਐਸ. ਦੀ ਨਫ਼ਰਤ ਨੂੰ ਅਪਣੇ ਦੇਸ਼ ਦੀ ਫ਼ੌਜ ਵਿਰੁਧ ਵਰਤਿਆ ਹੈ। ਅੱਜ ਸਿਆਸਤਦਾਨਾਂ ਦਾ ਦੋਗਲਾਪਨ, ਉਨ੍ਹਾਂ ਦੀਆਂ ਨਿਜੀ ਧਾਰਮਕ ਕਮਜ਼ੋਰੀਆਂ ਨੂੰ ਲੈ ਕੇ ਸਰਕਾਰ ਉਤੇ ਇਲਜ਼ਾਮ ਲਾਇਆ ਜਾ ਸਕਦਾ ਹੈ ਪਰ ਉਸ ਨਾਲ ਉਹ 42 ਫ਼ੌਜੀ ਵਾਪਸ ਨਹੀਂ ਆਉਣ ਵਾਲੇ। ਨਵੇਂ ਸਿਰਿਉਂ ਦਿਲ ਨੂੰ ਟਟੋਲਣ ਦੀ ਜ਼ਰੂਰਤ ਹੈ ਕਿ ਸਾਡੀ ਫ਼ੌਜ ਦੀ ਸੁਰੱਖਿਆ ਵਿਚ ਕੀ ਕਮੀ ਰਹਿ ਗਈ ਸੀ?

Jaish-e-MohammedJaish-e-Mohammedਕੀ ਸੁਰੱਖਿਆ ਉਨ੍ਹਾਂ ਤਾਕਤਾਂ ਨੂੰ ਦਿਤੀ ਜਾ ਰਹੀ ਹੈ ਜੋ ਕਸ਼ਮੀਰ ਵਿਚ ਅਤਿਵਾਦ ਨੂੰ ਉਤਸ਼ਾਹ ਦੇ ਕੇ ਅਪਣੀਆਂ ਦੁਕਾਨਾਂ ਚਲਾ ਰਹੇ ਹਨ ਅਤੇ ਦੂਜੇ ਪਾਸੇ ਅਪਣੀ ਗ਼ਲਤੀ ਨੂੰ ਕਬੂਲਦੇ ਹੋਏ ਇਹ ਸੱਚ ਵੀ ਮੰਨਣ ਦੀ ਜ਼ਰੂਰਤ ਹੈ ਕਿ ਭਾਰਤ ਨੇ ਕਸ਼ਮੀਰ ਦੇ ਲੋਕਾਂ ਨੂੰ ਅਪਣੇ ਤੋਂ ਦੂਰ ਕਰ ਦਿਤਾ ਹੈ। ਹਰ ਰੋਜ਼ ਕਸ਼ਮੀਰ ਵਿਚ ਮੌਤਾਂ ਹੁੰਦੀਆਂ ਹਨ। ਬੱਚਿਆਂ ਉਤੇ ਰਬੜ ਦੀਆਂ ਗੋਲੀਆਂ ਦੀ ਵਾਛੜ ਹੁੰਦੀ ਹੈ। ਆਮ ਕਸ਼ਮੀਰੀ ਫ਼ੌਜ ਦੀ ਬੰਦੂਕ ਦੀ ਛਾਂ ਹੇਠ ਜਿਊਂਦਾ ਹੈ ਅਤੇ ਭਾਰਤ ਨੇ ਇਨ੍ਹਾਂ ਹਾਦਸਿਆਂ ਨੂੰ ਅਣਦੇਖਿਆ, ਅਣਸੁਣਿਆ ਕਰਨ ਦੀ ਰੀਤ ਅਪਣਾ ਲਈ ਹੈ।

Pulwama AttackPulwama Attack

ਆਮ ਕਸ਼ਮੀਰੀ ਨੂੰ ਅਤਿਵਾਦੀ ਦਾ ਨਾਂ ਦੇਣ ਵਾਲੀ ਅਪਣੇ ਦਿਲੋ-ਦਿਮਾਗ਼ ਦੀ ਪ੍ਰਥਾ ਵੀ ਕਸੂਰਵਾਰ ਹੈ। ਅੱਜ ਕਿੰਨੇ ਹੀ ਨੌਜਵਾਨ ਅਤਿਵਾਦ ਦਾ ਰਾਹ ਚੁਣ ਰਹੇ ਹਨ, ਕਿੰਨੇ ਹੀ ਨੌਜਵਾਨ ਅਤਿਵਾਦ ਦੀ ਸਫ਼ਾਈ ਦੇ ਨਾਂ 'ਤੇ ਮਾਰੇ ਜਾ ਰਹੇ ਹਨ? ਇਹ ਜੋ 'ਆਜ਼ਾਦੀ ਆਜ਼ਾਦੀ' ਦੇ ਨਾਹਰੇ ਸੁਣਾਈ ਦੇ ਰਹੇ ਹਨ, ਇਨ੍ਹਾਂ ਪਿੱਛੇ ਸੱਚ ਕੀ ਹੈ? ਭਾਰਤ ਨੂੰ ਇਹ ਸੱਚ ਟਟੋਲਣ ਲਈ ਹਿੰਮਤ ਜੁਟਾਣੀ ਚਾਹੀਦੀ ਹੈ। ਬਦਲੇ ਦੀਆਂ ਗੱਲਾਂ ਕਰਨ ਵਾਲੇ ਅਪਣੇ ਮਹਿਲਾਂ ਵਿਚ ਹੀ ਰਹਿਣ ਵਾਲੇ ਹਨ।

Pulwama AttackPulwama Attack

ਜੇ ਬਦਲੇ ਨਾਲ ਹੱਲ ਨਿਕਲਦਾ ਹੈ ਤਾਂ ਹੋਰ ਜਵਾਨਾਂ ਦੀ ਜਾਨ ਵੀ ਖ਼ਤਰੇ ਪਾ ਲੈਣ ਦਾ ਜੋਖਮ ਉਠਾ ਲੈਣ ਵਿਚ ਕੋਈ ਹਰਜ ਨਹੀਂ ਪਰ ਪਹਿਲਾਂ ਅਪਣੀਆਂ ਗ਼ਲਤੀਆਂ ਸੁਧਾਰਨ ਦੀ ਵੀ ਸੋਚ ਲਈ ਜਾਵੇ। ਅੱਜ ਦੇਸ਼ ਨੂੰ ਕਸ਼ਮੀਰ ਵਿਚ ਸ਼ਾਂਤੀ ਲਿਆਉਣ ਦੀ ਜ਼ਿੰਮੇਵਾਰੀ ਸਾਰੇ ਹੀ ਸਿਆਸਤਦਾਨਾਂ ਦੇ ਹੱਥੋਂ ਲੈ ਲੈਣੀ ਚਾਹੀਦੀ ਹੈ। ਇਹ ਲੋਕ ਨਾ ਆਮ ਕਸ਼ਮੀਰੀ ਦੀ ਅਤੇ ਨਾ ਹੀ ਜਵਾਨਾਂ ਦੀ ਜਾਨ ਦੀ ਕੀਮਤ ਸਮਝ ਸਕਦੇ ਹਨ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement