ਔਰਤਾਂ ਦੀ ਜੂਨ ਮਰਦ-ਪ੍ਰਧਾਨ ਸਮਾਜ ਵਿਚ ਕਦੇ ਨਹੀਂ ਸੁਧਰੇਗੀ
Published : Sep 17, 2019, 1:30 am IST
Updated : Sep 17, 2019, 1:30 am IST
SHARE ARTICLE
MJ Akbar - Priya Ramani
MJ Akbar - Priya Ramani

ਪੱਤਰਕਾਰ ਪ੍ਰਿਆ ਰਮਾਨੀ ਨੇ ਸੁਪਰੀਮ ਕੋਰਟ ਵਿਚ ਸਾਬਕਾ ਰਾਜ ਮੰਤਰੀ ਐਮ.ਜੇ. ਅਕਬਰ ਵਲੋਂ ਮਾਣਹਾਨੀ ਦੇ ਕੇਸ ਵਿਚ ਗਵਾਹੀ ਦਿੰਦਿਆਂ ਆਖਿਆ ਹੈ ਕਿ ਉਨ੍ਹਾਂ ਸੱਚ ਬੋਲ...

ਪੱਤਰਕਾਰ ਪ੍ਰਿਆ ਰਮਾਨੀ ਨੇ ਸੁਪਰੀਮ ਕੋਰਟ ਵਿਚ ਸਾਬਕਾ ਰਾਜ ਮੰਤਰੀ ਐਮ.ਜੇ. ਅਕਬਰ ਵਲੋਂ ਮਾਣਹਾਨੀ ਦੇ ਕੇਸ ਵਿਚ ਗਵਾਹੀ ਦਿੰਦਿਆਂ ਆਖਿਆ ਹੈ ਕਿ ਉਨ੍ਹਾਂ ਸੱਚ ਬੋਲ ਕੇ ਅਪਣਾ ਨੁਕਸਾਨ ਹੀ ਕੀਤਾ ਹੈ ਪਰ ਉਨ੍ਹਾਂ ਨੇ ਅਪਣੇ ਵਾਸਤੇ ਨਹੀਂ ਬਲਕਿ ਸਮਾਜ ਦੇ ਭਲੇ ਵਾਸਤੇ ਅਪਣੀ ਹੱਡਬੀਤੀ ਬਿਆਨ ਕੀਤੀ ਸੀ। ਪ੍ਰਿਆ ਰਮਾਨੀ ਨੇ ਇਕ ਤਾਕਤਵਰ ਮੰਤਰੀ ਉਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾ ਕੇ ਜੋ ਹਿੰਮਤ ਵਿਖਾਈ ਸੀ, ਕੀ ਸਮਾਜ ਉਸ ਕੁਰਬਾਨੀ ਨੂੰ ਸਮਝਦਾ ਵੀ ਹੈ? ਔਰਤਾਂ ਵਾਸਤੇ ਘਰੋਂ ਬਾਹਰ ਨਿਕਲਣਾ ਇਕ ਜੰਗ ਲੜਨ ਬਰਾਬਰ ਹੁੰਦਾ ਹੈ।

MJ AkbarMJ Akbar

ਅਪਣੇ ਉਤੇ ਇਕ ਸੁਰੱਖਿਆ ਕਵਚ ਪਾ ਕੇ ਘਰੋਂ ਬਾਹਰ ਨਿਕਲਣਾ ਪੈਂਦਾ ਹੈ। ਜ਼ਖ਼ਮ ਨਜ਼ਰ ਨਹੀਂ ਆਉਂਦੇ ਤੇ ਹਰ ਕਿਸੇ ਦਾ ਬਲਾਤਕਾਰ ਜਾਂ ਸ਼ੋਸ਼ਣ ਨਹੀਂ ਹੁੰਦਾ ਪਰ ਕਦੇ ਲਫ਼ਜ਼ਾਂ ਨਾਲ ਤੇ ਕਦੇ ਇਸ਼ਾਰਿਆਂ ਨਾਲ ਚੀਰਫਾੜ ਹੁੰਦੀ ਰਹਿੰਦੀ ਹੈ। ਮਾਨਸਿਕ ਜ਼ਖ਼ਮ ਨਜ਼ਰ ਨਹੀਂ ਆਉਂਦੇ ਪਰ ਅਸਰ ਉਹ ਵੀ ਛਡਦੇ ਹੀ ਹਨ। ਦੂਜੇ ਪਾਸੇ ਸਰੀਰਕ ਜ਼ਖ਼ਮਾਂ ਨੂੰ ਲੈ ਕੇ ਆਵਾਜ਼ ਚੁੱਕਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਦੋ ਬੇਟੀਆਂ, ਉਹ ਖ਼ੂਨੀ ਤਸਵੀਰ ਪੇਸ਼ ਕਰਦੀਆਂ ਹਨ ਜੋ ਸਾਡੇ ਸਮਾਜ ਦਾ ਅਟੁੱਟ ਹਿੱਸਾ ਬਣ ਚੁੱਕੀ ਹੈ। ਬਲਾਤਕਾਰ, ਮਾਰਕੁੱਟ ਅਤੇ ਅਨੇਕਾਂ ਹੋਰ ਘਟਨਾਵਾਂ ਬੰਦ ਹੋਣ ਦਾ ਨਾਂ ਨਹੀਂ ਲੈ ਰਹੀਆਂ। ਔਰਤਾਂ ਵਿਰੁਧ ਅਪਰਾਧਾਂ ਦਾ ਸਿਲਸਿਲਾ ਤਾਂ ਕੁੱਖ ਵਿਚ ਹੀ ਸ਼ੁਰੂ ਹੋ ਜਾਂਦਾ ਹੈ।

Priya Ramani Priya Ramani

ਧੀ ਦੇ ਜਨਮ ਤੋਂ ਘਬਰਾਉਣ ਵਾਲੇ ਮਾਂ-ਪਿਉ ਕੁੱਖ ਨੂੰ ਹੀ ਕਤਲ ਦਾ ਮੈਦਾਨ ਬਣਾ ਲੈਂਦੇ ਹਨ। ਜੋ ਜਨਮਦੀਆਂ ਹਨ, ਉਨ੍ਹਾਂ ਨਾਲ ਪਹਿਲੇ ਦੋ ਸਾਲਾਂ ਵਿਚ ਏਨਾ ਵਿਤਕਰਾ ਕੀਤਾ ਜਾਂਦਾ ਹੈ ਕਿ ਉਹ ਮਰ ਜਾਂਦੀਆਂ ਹਨ। ਜੋ ਮਾਂ-ਬਾਪ ਦੀ ਪਰਵਰਿਸ਼ ਸਹਾਰਦੀਆਂ ਜਿਊਂਦੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਸਮਾਜ ਨੋਚਣ ਲੱਗ ਜਾਂਦਾ ਹੈ। ਮਾਂ-ਬਾਪ ਵਲੋਂ ਕੁੱਖ ਉਤੇ ਹੱਲਾ ਬੋਲਣ ਕਰ ਕੇ 640 ਲੱਖ ਬੱਚੀਆਂ ਭਾਰਤ ਵਿਚ ਜਨਮ ਤੋਂ ਪਹਿਲਾਂ ਹੀ ਕੁੱਖ ਅੰਦਰ ਮਾਰ ਦਿਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਜੀਣ ਦਾ ਮੌਕਾ ਹੀ ਨਹੀਂ ਮਿਲਦਾ। ਪਰ ਹੋਰ ਸ਼ਰਮਨਾਕ ਗੱਲ ਇਹ ਹੈ ਕਿ ਜਿਹੜੀਆਂ 4970 ਲੱਖ ਬੱਚੀਆਂ ਜਨਮ ਲੈ ਲੈਂਦੀਆਂ ਹਨ, ਉਨ੍ਹਾਂ ਦੇ ਮਨ ਵਿਚ ਕੀ ਚਲਦਾ ਹੈ? ਉਨ੍ਹਾਂ 'ਚੋਂ 100 ਫ਼ੀ ਸਦੀ ਨਹੀਂ ਤਾਂ 90 ਫ਼ੀ ਸਦੀ ਨੇ ਅਪਣੇ ਜਨਮ ਦੀ ਦੁਹਾਈ ਦਿਤੀ ਹੋਵੇਗੀ ਅਤੇ ਉਸ ਕੁੱਖ ਵਿਚ ਮਰਨ ਵਾਲੀ ਭੈਣ ਵਲ ਈਰਖਾ ਨਾਲ ਵੇਖਿਆ ਹੋਵੇਗਾ ਕਿਉਂਕਿ ਉਨ੍ਹਾਂ ਦਾ ਜੀਣਾ ਵੀ ਕੁੱਖ ਵਿਚ ਮਾਰ ਦਿਤੀਆਂ ਗਈਆਂ ਭੈਣਾਂ ਨਾਲੋਂ ਮਾੜਾ ਹੁੰਦਾ ਹੈ।

Rape is a matter of shame for the countryRape

ਇਸ ਸੱਭ ਕੁੱਝ ਲਈ ਕੀ ਸਿਰਫ਼ ਸਰਕਾਰ ਹੀ ਜ਼ਿੰਮੇਵਾਰ ਹੈ? ਅੱਜ ਦੀ ਤਰੀਕ ਵਿਚ ਕੀ ਸਰਕਾਰਾਂ ਅਜਿਹਾ ਕੁੱਝ ਕਰ ਸਕਦੀਆਂ ਹਨ ਕਿ ਬੱਚੀਆਂ ਦਾ ਜੀਵਨ ਏਨਾ ਨਮੋਸ਼ੀ ਭਰਿਆ ਤੇ ਵਿਤਕਰਿਆਂ ਵਾਲਾ ਨਾ ਹੋਵੇ? ਸਰਕਾਰਾਂ ਸੜਕਾਂ ਨੂੰ ਸੁਰੱਖਿਅਤ ਬਣਾ ਸਕਦੀਆਂ ਹਨ, ਗਰਭਪਾਤ ਵਿਰੁਧ ਕਾਨੂੰਨ ਬਣਾ ਸਕਦੀਆਂ ਹਨ, ਪਰ ਉਹ ਤੁਹਾਡੇ ਘਰਾਂ ਵਿਚ ਤੁਹਾਡੇ ਮਨਾਂ ਵਿਚ ਜਾ ਕੇ ਔਰਤਾਂ ਪ੍ਰਤੀ ਸੋਚ ਨੂੰ ਤਾਂ ਨਹੀਂ ਬਦਲ ਸਕਦੀਆਂ। ਸਰਕਾਰਾਂ ਦੇ ਪ੍ਰੋਗਰਾਮ ਵੀ ਕਿਸੇ ਜੋਸ਼ ਅਤੇ ਜਜ਼ਬੇ 'ਚੋਂ ਨਹੀਂ ਉਪਜਦੇ ਕਿਉਂਕਿ ਉਹ ਵੀ ਇਸੇ ਸਮਾਜ ਦਾ ਹਿੱਸਾ ਹਨ। 'ਬੇਟੀ ਪੜ੍ਹਾਉ, ਬੇਟੀ ਬਚਾਉ' ਵਰਗੀ ਮੁਹਿੰਮ ਵੀ ਇਸੇ ਕਰ ਕੇ ਕਾਮਯਾਬ ਨਹੀਂ ਹੋਈ ਕਿਉਂਕਿ ਉਹ ਬੇਟੀਆਂ ਦਾ ਅਸਲ ਦਰਦ ਹੀ ਨਹੀਂ ਸੀ ਸਮਝਦੀ। ਕਰੋੜਾਂ ਰੁਪਏ ਪ੍ਰਚਾਰ ਵਿਚ ਲਾ ਦਿਤੇ ਗਏ ਜਦਕਿ ਬਲਾਤਕਾਰ ਪੀੜਤ, ਘਰੇਲੂ ਮਾਰਕੁੱਟ, ਦਾਜ ਵਰਗੇ ਮੁੱਦੇ ਉਤੇ ਤੇਜ਼ ਰਫ਼ਤਾਰ ਅਦਾਲਤਾਂ ਬਣਾ ਕੇ ਬੇਟੀ ਦੀ ਜ਼ਿੰਦਗੀ ਬਿਹਤਰ ਬਣਾਈ ਜਾ ਸਕਦੀ ਸੀ।

CowCow

ਬੱਚੀਆਂ/ਔਰਤਾਂ ਵੀ ਗਊਆਂ ਵਾਂਗ ਸਮਾਜ ਦੇ ਸਤਿਕਾਰ ਦੀ ਕੀਮਤ ਚੁਕਾ ਰਹੀਆਂ ਹਨ। ਜਦੋਂ ਵੀ ਇਹ ਸਮਾਜ ਕਿਸੇ ਚੀਜ਼/ਕਿਸੇ ਵਰਗ/ਕਿਸੇ ਵਿਅਕਤੀ ਨੂੰ ਇਕ ਸਤਿਕਾਰ ਦੇ ਅਹੁਦੇ ਉਤੇ ਬਿਠਾ ਕੇ ਉਸ ਦੀ ਪੂਜਾ ਕਰਨੀ ਸ਼ੁਰੂ ਕਰਦਾ ਹੈ ਤਾਂ ਉਸ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਔਰਤਾਂ ਨੂੰ ਦੇਵੀ ਦਾ ਰੂਪ ਦਿਤਾ ਗਿਆ ਅਤੇ ਉਨ੍ਹਾਂ ਨੂੰ ਚਾਰ ਦੀਵਾਰੀ ਅੰਦਰ ਕੁੱਖਾਂ ਵਿਚ ਹੀ ਸੇਧਣਾ ਸ਼ੁਰੂ ਕਰ ਦਿਤਾ ਗਿਆ। ਗਊ ਨੂੰ ਮਾਂ ਬਣਾ ਦਿਤਾ ਅਤੇ ਵਿਚਾਰੀ ਗਊ ਸੜਕਾਂ ਉਤੇ ਦਰ-ਦਰ ਦੀਆਂ ਟੱਕਰਾਂ ਖਾਂਦੀ ਫਿਰਦੀ ਹੈ। ਜਿੰਨੇ ਅਥਰੂ ਇਹ ਸਮਾਜ ਇਕ ਗਊ ਮਾਤਾ ਅਤੇ ਔਰਤ ਰੂਪੀ ਮਾਂ ਨੂੰ ਦੇਂਦਾ ਹੈ, ਓਨਾ ਤਾਂ ਕਿਸੇ ਦੁਸ਼ਮਣ ਨੂੰ ਵੀ ਨਹੀਂ ਸਤਾਇਆ ਜਾਂਦਾ। ਹਿੰਮਤੀ ਔਰਤਾਂ ਕਿੰਨੀਆਂ ਵੀ ਅੱਗੇ ਕਿਉਂ ਨਾ ਆ ਜਾਣ, ਤਸਵੀਰ ਬਦਲਦੀ ਨਹੀਂ ਦਿਸਦੀ। ਸ਼ਾਇਦ ਇਸ ਕਰ ਕੇ ਕਿ ਜੇ ਮਾਂ-ਬਾਪ ਹੀ ਬੇਟੀ ਦੇ ਦੁਸ਼ਮਣ ਹੋਣ ਤਾਂ ਦੁਨੀਆਂ ਤੋਂ ਸੁਧਾਰ ਦੀ ਉਮੀਦ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ?  -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement