ਸੰਪਾਦਕੀ: ਕਿਸਾਨੀ ਅੰਦੋਲਨ ਦੀ ਹਮਾਇਤ ਵਾਲੀ ਟੂਲਕਿਟ ’ਚੋਂ ਖ਼ਾਲਿਸਤਾਨੀ ਲੱਭਣ ਦੀ ਕੋਸ਼ਿਸ਼!
Published : Feb 17, 2021, 7:26 am IST
Updated : Feb 17, 2021, 10:45 am IST
SHARE ARTICLE
Disha Ravi, Nikita Jacob and greta Thunberg
Disha Ravi, Nikita Jacob and greta Thunberg

ਦਿੱਲੀ ਪੁਲਿਸ ਦਾ ਅਸਲ ਮਕਸਦ ਦੇਸ਼ ਵਿਰੁਧ ਹੋ ਰਹੀ ਕਿਸੇ ਸਾਜ਼ਸ਼ ਨੂੰ ਬੇਨਕਾਬ ਕਰਨਾ ਨਹੀਂ ਬਲਕਿ ਸੱਤਾਧਾਰੀ ਆਗੂਆਂ ਤੇ ਧਨਾਢ ਸੇਠਾਂ ਦੇ ਹੋ ਰਹੇ ਵਿਰੋਧ ਨੂੰ ਕੁਚਲਣਾ ਹੈ।

ਇਹ ਕਿਹੜੀ ਟੂਲਕਿਟ ਹੈ ਜਿਸ ਸਦਕੇ ਦੇਸ਼ ਦੀ ਸ਼ਾਂਤੀ ਨੂੰ ਖ਼ਤਰਾ  ਬਣ ਸਕਦਾ ਹੈ। ਇਹ ਸਮਝਣ ਲਈ ਪਹਿਲਾਂ ਟੂਲਕਿਟ ਦਾ ਮਤਲਬ ਸਮਝਣਾ ਜ਼ਰੂਰੀ ਹੈ। ਟੂਲਕਿਟ ਵੱਖਵਾਦੀਆਂ ਵਲੋਂ ਬਣਾਏ ਕਿਸੇ ਹਥਿਆਰ ਦਾ ਨਾਂ ਨਹੀਂ। ਸਗੋਂ ਟੂਲਕਿਟ ਇਕ ਮੀਟਿੰਗ ਰੂਮ ਵਾਂਗ ਹੁੰਦਾ ਹੈ, ਜੋ ਹਰ ਕਿਸੇ ਲਈ ਸੋਸ਼ਲ ਮੀਡੀਆ ਪ੍ਰੋਗਰਾਮ ਵਾਸਤੇ ਬਣਾਇਆ ਜਾਂਦਾ ਹੈ।

Disha RaviDisha Ravi

ਸਿੱਧੇ ਸਾਦੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਸਕੂਲ ਦਾ ਨਵਾਂ ਸਾਲ ਸ਼ੁਰੂ ਹੋਣ ਤੇ ਇਕ ਡਾਇਰੀ ਮਿਲਦੀ ਸੀ ਜਿਸ ਵਿਚ ਦਸਿਆ ਹੁੰਦਾ ਹੈ ਕਿ ਕਿੰਨੇ ਵਜੇ ਸਕੂਲ ਪਹੁੰਚਣਾ ਹੈ, ਕਿਸ ਤਰ੍ਹਾਂ ਦੇ ਕਪੜੇ, ਕਿਹੜੇ ਕਪੜੇ, ਕਿਹੜੇ ਦਿਨ ਪਹਿਨਣੇ ਹਨ ਤੇ ਸਕੂਲ ਦਾ ਆਦਰਸ਼ ਕੀ ਹੈ? ਕਿਸ ਤਰ੍ਹਾਂ ਦਾ ਅਨੁਸਾਸ਼ਨ ਰੱਖਣ ਦੀ ਆਸ ਕੀਤੀ ਜਾਂਦੀ ਹੈ? ਫ਼ੀਸ ਕਿੰਨੀ ਹੈ ਆਦਿ ਤੇ ਜੇ ਕੋਈ ਮੁਸ਼ਕਲ ਹੈ, ਸਵਾਲ ਹੈ, ਤੁਸੀ ਕਿਸ ਨੂੰ ਕਿਸ ਵਕਤ ਸੰਪਰਕ ਕਰ ਸਕਦੇ ਹੋ।

Greta ThanbergGreta Thanberg

ਇਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਸੋਚ ਜਾਂ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਇਹ ‘ਟੂਲਕਿਟ’ ਜਾਰੀ ਕੀਤੀ ਜਾਂਦੀ ਹੈ ਜਿਸ ਵਿਚ ਦਿਤਾ ਹੁੰਦਾ ਹੈ ਕਿ ਤੁਸੀ ਅਪਣਾ ਟਵੀਟ (ਸੰਦੇਸ਼) ਕਿਸ ਹੈਸ਼ਟੈਗ (#) ਹੇਠ ਪਾਉਗੇ ਤਾਕਿ ਜਦ ਇਕ ਹੀ ਹੈਸ਼ਟੈਗ ਨਾਲ ਲੱਖਾਂ ਸੰਦੇਸ਼ ਆਉਣਗੇ ਤਾਂ ਉਹ ਟਵਿੱਟਰ ਦਾ ਹੈਡਿੰਗ (ਯਾਨੀ ਅਖ਼ਬਾਰ ਦੇ ਪਹਿਲੇ ਪੰਨੇ ਦੀ ਪਹਿਲੀ ਖ਼ਬਰ) ਬਣ ਜਾਵੇਗਾ।

ਮਕਸਦ ਇਹੀ ਹੁੰਦਾ ਹੈ ਕਿ ਇਸ ਨਾਲ ਜਾਗਰੂਕਤਾ ਫੈਲਾਈ ਜਾਵੇ ਤੇ ਲੋਕਾਂ ਦੇ ਧਿਆਨ ਵਿਚ ਉਹ ਚੀਜ਼ ਲਿਆਂਦੀ ਜਾਵੇ ਜੋ ਜ਼ਰੂਰੀ ਹੈ ਪਰ ਕਿਸੇ ਕਾਰਨ ਰਵਾਇਤੀ ਮੀਡੀਆ ਦਾ ਧਿਆਨ ਨਹੀਂ ਖਿੱਚ ਰਹੀ। ਇਹ ਇਸ਼ਤਿਹਾਰਬਾਜ਼ੀ ਦਾ ਇਕ ਸਸਤਾ ਮਾਧਿਅਮ ਵੀ ਹੈ ਤੇ ਇਸ ਦਾ ਅਸਰ ਜ਼ਿਆਦਾ ਡੂੰਘਾ ਹੁੰਦਾ ਹੈ ਕਿਉਂਕਿ ਜੁੜਨ ਵਾਲਾ ਜ਼ਿਆਦਾ ਤਰ ਪੜ੍ਹ ਲਿਖ ਕੇ ਜੁੜਦਾ ਹੈ ਤੇ ਉਸ ਦੀ ਹਮਾਇਤ ਸੱਚੀ ਹੁੰਦੀ ਹੈ। 

Farmers ProtestFarmers Protest

ਹੁਣ ਇਹ ਟੂਲਕਿਟ ਕਿਸ ਤਰ੍ਹਾਂ ਦੇਸ਼ ਲਈ ਖ਼ਤਰਾ ਬਣ ਰਹੀ ਹੈ, ਇਸ ਬਾਰੇ ਟੂਲਕਿਟ ਤੋਂ ਕੁੱਝ ਨਹੀਂ ਪਤਾ ਚਲਦਾ ਕਿਉਂਕਿ ਉਸ ਵਿਚ ਸਿਰਫ਼ ਕਿਸਾਨਾਂ ਨਾਲ ਏਕਤਾ (Solidarity) ਵਿਖਾਉਣ ਦੀ ਗੱਲ ਕੀਤੀ ਗਈ ਹੈ। ਦੁਨੀਆਂ ਵਿਚ ਵੱਖ-ਵੱਖ ਭਾਰਤੀ ਅੰਬੈਸੀਆਂ ਦੇ ਬਾਹਰ ਕਿਸਾਨ ਏਕਤਾ ਵਿਖਾਉਣ ਦਾ ਸੰਦੇਸ਼ ਦਿਤਾ ਗਿਆ ਹੈ।

ਇਕ ਕਿਸਾਨੀ ਟੂਲਕਿਟ ਵਿਚ ਖ਼ਾਸ ਕਰ ਕੇ ਲਿਖਿਆ ਗਿਆ ਹੈ ਕਿ ਕਿਸਾਨੀ ਮਾਰਚ ਦਾ ਸਮਰਥਨ ਕੀਤਾ ਜਾਵੇ ਜਾਂ ਕਿਸਾਨ ਮਾਰਚ ਦੇ ਨਾਲ ਤੁਰਿਆ ਜਾਵੇ। ਹਿੰਸਾ ਦਾ ਕੋਈ ਲਫ਼ਜ਼ ਨਹੀਂ ਮਿਲਦਾ, ਨਾ ਲਾਲ ਕਿਲ੍ਹੇ ਦਾ ਜ਼ਿਕਰ ਹੀ, ਨਾ ਭਾਰਤ ਵਿਰੁਧ ਕਿਸੇ ਚਾਲ ਦਾ। ਬਸ ਇਕ ਲਫ਼ਜ਼ ਵਾਰ-ਵਾਰ ਦੁਹਰਾਇਆ ਗਿਆ ਕਿ ਭਾਰਤੀ ਕਿਸਾਨਾਂ ਨਾਲ ਏਕਤਾ ਵਿਖਾਈ ਜਾਵੇ ਤੇ ਫਿਰ ਵੀ ਜੇਕਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਉਹ ਉਨ੍ਹਾਂ ਦੀ ਜ਼ੂਮ ਕਾਲ ਵਿਚ ਸ਼ਾਮਲ ਹੋ ਕੇ ਸਵਾਲ ਪੁਛ ਸਕਦਾ ਹੈ। 

Greta Thunberg Greta Thunberg

ਹੁਣ ਇਸ ਵਿਚ ਜ਼ਿਲ੍ਹਾ ਪੁਲਿਸ ਨੂੰ ਦੇਸ਼ ਧ੍ਰੋਹ ਕਿਥੋਂ ਨਜ਼ਰ ਆ ਗਿਆ? ਇਕ ਵਾਤਾਵਰਣ ਮਾਹਰ, ਦਿਸ਼ਾ ਰਵੀ ਨੂੰ ਕਿਉਂ ਹਿਰਾਸਤ ਵਿਚ ਲੈ ਲਿਆ ਗਿਆ ਹੈ? ਉਸ ਦੇ ਹੋਰ ਸਾਥੀਆਂ ਨਿਕੀਤਾ, ਜੇਕਬ ਤੇ ਸ਼ਾਂਤਨੂੰ ਮੁਲਕ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਨਿਕੀਤਾ 22 ਸਾਲਾ ਵਾਤਾਵਰਣ ਮਾਹਰ ਹੈ ਜੋ ਦੁਨੀਆਂ ਵਿਚ ਗ੍ਰੇਟਾ ਥਨਬਰਗ ਵਾਂਗ ਜਾਗਰੂਕਤਾ ਫੈਲਾਅ ਰਹੀ ਹੈ ਅਤੇ ਦਿੱਲੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਇਹ ਤਿੰਨੋਂ, ਖ਼ਾਲਿਸਤਾਨੀਆਂ ਲਈ ਕੰਮ ਕਰ ਕੇ ਦੇਸ਼ ਵਿਚ ਗੜਬੜ ਫੈਲਾਣਾ ਚਾਹੁੰਦੇ ਸਨ। 

Bail pleas of Nikita Jacob, Shantanu in Bombay High Court todayNikita Jacob, Shantanu and Disha Ravi

ਦਿੱਲੀ ਪੁਲਿਸ ਦਾ ਅਸਲ ਮਕਸਦ ਦੇਸ਼ ਵਿਰੁਧ ਹੋ ਰਹੀ ਕਿਸੇ ਸਾਜ਼ਸ਼ ਨੂੰ ਬੇਨਕਾਬ ਕਰਨਾ ਨਹੀਂ ਬਲਕਿ ਸੱਤਾਧਾਰੀ ਆਗੂਆਂ ਤੇ ਧਨਾਢ ਸੇਠਾਂ ਦੇ ਹੋ ਰਹੇ ਵਿਰੋਧ ਨੂੰ ਕੁਚਲਣਾ ਹੈ। ਦਿੱਲੀ ਪੁਲਿਸ ਸਿਰਫ਼ ਟੂਲਕਿਟ ਨਾਲ ਜੁੜੇ ਨੌਜੁਆਨਾਂ ਨੂੰ ਹੀ ਨਹੀਂ ਬਲਕਿ ਦਿੱਲੀ ਵਿਚ ਕਿਸਾਨ ਮਾਰਚ ਵਿਚ ਸ਼ਾਮਲ ਹੋਏ ਟਰੈਕਟਰਾਂ, ਖ਼ਾਸ ਕਰ ਕੇ ਜੋ ਲਾਲ ਕਿਲ੍ਹੇ ਵਲ ਗਏ ਸਨ, ਨੂੰ ਵੀ ਨਿਸ਼ਾਨਾ ਬਣਾ ਰਹੀ ਹੈ, ਉਨ੍ਹਾਂ ਦੇ ਨੰਬਰਾਂ ਨੂੰ ਛਾਣ-ਛਾਣ ਕੇ ਕਢਿਆ ਜਾ ਰਿਹਾ ਹੈ ਤੇ ਉਨ੍ਹਾਂ ਵਿਚ ਕਈ ਲੋਕ ਸਨ ਜਿਨ੍ਹਾਂ ਨੇ ਕੋਈ ਹਿੰਸਾ ਨਹੀਂ ਸੀ ਕੀਤੀ, ਕੋਈ ਝੰਡਾ ਨਹੀਂ ਸੀ ਚੜ੍ਹਾਇਆ।

tractor marchTractor march

ਇਹ ਤਾਂ ਦਿੱਲੀ ਪੁਲਿਸ ਦੀ ਤਿਆਰੀ ਕਮਜ਼ੋਰ ਸੀ ਜੋ ਇਨ੍ਹਾਂ ਨੌਜੁਆਨਾਂ ਨੂੰ ਰਾਹ ਵਿਚ ਹੀ ਰੋਕ ਨਾ ਸਕੀ। ਜਿਸ ਤਰ੍ਹਾਂ ਦਿੱਲੀ ਪੁਲਿਸ ਭੱਜੀ ਸੀ, ਇਸ ਤਰ੍ਹਾਂ ਜੇਕਰ ਸਰਹੱਦ ਤੋਂ ਫ਼ੌਜੀ ਭੱਜ ਗਿਆ ਹੁੰਦਾ ਤਾਂ ਉਹ ਭਗੌੜਾ ਅਖਵਾਉਂਦਾ। ਦਿੱਲੀ ਪੁਲਿਸ ਕੋਲ ਵੀ ਇਕ ‘ਟੂਲਕਿਟ’ ਹੈ ਜੋ ਇੰਦਰਾ ਗਾਂਧੀ ਦੇ ਸਮੇਂ ਤਿਆਰ ਕੀਤੀ ਗਈ ਸੀ ਜੋ ਨੌਜੁਆਨਾਂ ਨੂੰ ਜੇਲਾਂ ਵਿਚ ਲਿਜਾ ਕੇ ਉਨ੍ਹਾਂ ਦਾ ਜੋਸ਼ ਠੰਢਾ ਕਰਨ ਤੇ ਉਨ੍ਹਾਂ ਅੰਦਰੋਂ ਕੁੱਝ ਕਰਨ ਦਾ ਜਜ਼ਬਾ ਖ਼ਤਮ ਕਰਨ ਦਾ ਰਸਤਾ ਸਿਖਾਉਂਦੀ ਹੈ। 

Delhi Police CommissionerDelhi Police Commissioner

ਪਰ ਕੀ ਇਸ ਸੱਭ ਨਾਲ ਨੌਜੁਆਨਾਂ ਦਾ ਰੋਸ ਖ਼ਤਮ ਹੋ ਜਾਵੇਗਾ? ਜਾਂ ਉਹ ਕਿਸਾਨਾਂ  ਅੰਦਰ ਇਕ ਦਰਾੜ ਪਾ ਰਹੇ ਹਨ, ਜੋ ਅਸਲ ਵਿਚ ਇਕ ਦੇਸ਼ ਵਿਰੋਧੀ ਸੋਚ ਹੈ। ਦਿੱਲੀ ਪੁਲਿਸ ਮੁਤਾਬਕ ਦੇਸ਼ ਵਿਚ ਅਪਣੀ ਰੋਸ-ਭਰੀ ਆਵਾਜ਼ ਚੁਕਣੀ ਗ਼ਲਤ ਹੈ। ਸ਼ਾਂਤੀ ਨਾਲ ਅਪਣੇ ਹੱਕ ਮੰਗਣਾ ਜੇ ਗ਼ਲਤ ਹੈ ਤਾਂ ਫਿਰ ਕੀ ਦਿੱਲੀ ਪੁਲਿਸ ਇਨ੍ਹਾਂ ਨੌਜੁਆਨਾਂ ਨੂੰ ਗ਼ਲਤ ਹੱਥ ਪਾ ਰਹੀ ਹੈ? ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੀਆਂ ਅਦਾਲਤਾਂ ਨੂੰ ਜਾਗਣਾ ਹੋਵੇਗਾ ਤੇ ਇਸ ਮੁੱਦੇ ਨੂੰ ਸਹੀ ਤਰੀਕੇ ਨਾਲ ਗੱਲਬਾਤ ਰਾਹੀਂ ਸੁਲਝਾਉਣਾ ਪਵੇਗਾ। ਸਿਆਸੀ ਚਾਲਾਂ ਨਾਲ ਦੇਸ਼  ਅੰਦਰ ਵਿਚਾਰਾਂ ਦੀ ਭਿੰਨਤਾ, ਦਰਾੜ ਨੂੰ ਡੂੰਘੀ ਖਾਈ ਵਿਚ ਬਦਲਦੀ ਜਾ ਰਹੀ ਹੈ।                                   -ਨਿਮਰਤ ਕੌਰ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement