
ਵੈਸੇ ਤਾਂ ਕਈ ਟਕਸਾਲੀ ਤੇ ਅਕਾਲੀ ਆਗੂ ਡੇਰੇ ਵਿਚ ਮੱਥਾ ਟੇਕ ਕੇ ਜਿੱਤੇ ਸਨ ਤੇ ਫਿਰ ਦਿਖਾਵੇ ਵਾਸਤੇ ਅਕਾਲ ਤਖ਼ਤ ਤੇ ਤਨਖ਼ਾਹ ਵੀ ਲਵਾ ਆਏ ਸਨ।
ਜੂਨ 1984 ਵਿਚ ਫ਼ੌਜ ਵਲੋਂ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਬੜਾ ਕੀਮਤੀ ਸਿੱਖ ਇਤਿਹਾਸਕ ਸਮਾਨ ਚੁਕ ਲਿਆ ਗਿਆ ਸੀ ਪਰ 2019 ਵਿਚ ਪਤਾ ਲੱਗਾ ਕਿ ਛੇ ਮਹੀਨਿਆਂ ਬਾਅਦ ਹੀ ਫ਼ੌਜ ਵਲੋਂ ਸੱਭ ਕੁੱਝ ਮੋੜ ਵੀ ਦਿਤਾ ਗਿਆ ਸੀ। ਪਰ ਫਿਰ ਵੀ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਪ੍ਰਧਾਨ ਉਸ ਸਮਾਨ ਨੂੰ ਵਾਪਸ ਮੋੜਨ ਦੀ ਦਰਖ਼ਾਸਤ ਲੈ ਕੇ ਗ੍ਰਹਿ ਮੰਤਰੀ ਕੋਲ ਜਾਂਦੇ ਰਹੇ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੇ ਗ਼ਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Sikh Reference Library
2016 ਵਿਚ ਸ਼੍ਰੋਮਣੀ ਕਮੇਟੀ ਦੇ ਛਪਾਈ ਕੇਂਦਰ ਵਿਚ ਅੱਗ ਲੱਗਣ ਕਾਰਨ 14 ਸਰੂਪਾਂ ਦਾ ਨੁਕਸਾਨ ਹੋਇਆ ਸੀ। ਪਰ ਉਨ੍ਹਾਂ 14 ਸਰੂਪਾਂ ਦੀ ਜਾਣਕਾਰੀ ਕਦੇ ਵੀ ਜਨਤਕ ਨਹੀਂ ਕੀਤੀ ਗਈ। ਹੁਣ ਪੀ.ਐਚ.ਆਰ.ਐਸ ਮੁਤਾਬਕ ਇਹ ਮਾਮਲਾ 14 ਸਰੂਪਾਂ ਦਾ ਨਹੀਂ ਬਲਕਿ 267 ਲਾਪਤਾ ਸਰੂਪਾਂ ਦਾ ਹੈ ਅਤੇ ਇਸ ਮਾਮਲੇ ਨੂੰ 2016 ਵਿਚ ਰਫ਼ਾ ਦਫ਼ਾ ਕਰ ਦਿਤਾ ਗਿਆ ਸੀ ਤਾਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੂੰ ਲੋਕਾਂ ਦੇ ਗੁੱਸੇ ਤੋਂ ਬਚਾਇਆ ਜਾ ਸਕੇ। ਉਸ ਸਮੇਂ ਬਰਗਾੜੀ ਗੋਲੀ ਕਾਂਡ ਦੇ ਮਾਮਲੇ ਵਿਚ ਲੋਕਾਂ ਦੀ ਨਰਾਜ਼ਗੀ ਪਹਿਲਾਂ ਹੀ ਸਰਕਾਰ ਵਾਸਤੇ ਖ਼ਤਰਾ ਖੜਾ ਕਰ ਰਹੀ ਸੀ।
SGPC
ਇਸ ਵਿਚ ਦੋ ਚਿੰਤਾਜਨਕ ਵਿਸ਼ੇ ਇਕ ਵਾਰ ਫਿਰ ਉਠਦੇ ਹਨ। ਇਕ ਇਹ ਕਿ ਸ਼੍ਰੋਮਣੀ ਕਮੇਟੀ ਵਿਚ ਲਾਪ੍ਰਵਾਹੀ ਦੀਆਂ ਹੱਦਾਂ ਪਾਰ ਹੋ ਰਹੀਆਂ ਹਨ। ਜੋ ਲੋਕ ਅੱਜ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਧਰਮ ਦੀ ਸੇਵਾ ਸੰਭਾਲ ਵਾਸਤੇ ਉਚ ਅਹੁਦੇ ਮੱਲੀ ਬੈਠੇ ਹਨ, ਉਨ੍ਹਾਂ ਵਿਚ ਅਪਣੀ ਜ਼ਿੰਮੇਵਾਰੀ ਪ੍ਰਤੀ ਸੰਜੀਦਗੀ ਕੋਈ ਨਹੀਂ। ਜਿਨ੍ਹਾਂ ਕੋਲੋਂ ਗੁਰੂ ਸਾਹਿਬ ਦੇ ਹੱਥ ਲਿਖਤ ਗ੍ਰੰਥਾਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ, ਉਹ ਛਪਾਈ ਕੇਂਦਰ ਵਿਚ ਸਰੂਪਾਂ ਦੀ ਸੰਭਾਲ ਕਿਸ ਤਰ੍ਹਾਂ ਕਰਦੇ ਹੋਣਗੇ?
Guru Granth Sahib Ji
ਦਰਅਸਲ ਅੱਜ ਦੇ ਸਾਡੇ ਸੇਵਾਦਾਰ ਸਿਰਫ਼ ਦਿਖਾਵੇ ਵਜੋਂ ਧਾਰਮਕਤਾ ਦੀ ਸਿਰਫ਼ ਪ੍ਰਦਰਸ਼ਨੀ ਕਰਦੇ ਹਨ, ਅਸਲ ਵਿਚ ਇਨ੍ਹਾਂ ਦੀ ਵਫ਼ਾਦਾਰੀ ਸਿਆਸੀ ਮਾਲਕਾਂ ਤੋਂ ਬਿਨਾਂ ਹੋਰ ਕਿਸੇ ਨਾਲ ਨਹੀਂ ਹੁੰਦੀ। ਪਰ ਜਦ ਉਚ ਅਹੁਦੇ ਹੀ ਲਿਫ਼ਾਫ਼ਿਆਂ ਵਿਚੋਂ ਨਿਕਲਦੇ ਹੋਣ ਤਾਂ ਵਫ਼ਾਦਾਰੀ ਤਾਂ ਲਿਫ਼ਾਫ਼ੇ ਬੰਦ ਕਰਨ ਵਾਲਿਆਂ ਨਾਲ ਹੀ ਹੋਣੀ ਹੋਈ। ਦੂਜੀ ਗੱਲ ਇਹ ਕਿ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੀ ਸਾਂਝੀ ਤਾਕਤ ਸਿਰਫ਼ ਤੇ ਸਿਰਫ਼ ਅਕਾਲੀ ਦਲ ਦੇ ਸਿਆਸੀ ਮਨਸੂਬਿਆਂ ਨੂੰ ਕਾਮਯਾਬੀ ਦਿਵਾਉਣ ਲਈ ਹੀ ਇਸਤੇਮਾਲ ਕੀਤੀ ਜਾਂਦੀ ਹੈ।
Sauda Sadh
ਹਾਲ ਹੀ ਵਿਚ ਜਦ ਡੇਰਾ ਸੌਦਾ ਸਾਧ ਵਾਲਿਆਂ ਨੇ ਆਖਿਆ ਕਿ ਉਨ੍ਹਾਂ ਵਲੋਂ ਅਕਾਲੀ ਦਲ ਨੂੰ ਸਮਰਥਨ ਦੇਣ ਬਦਲੇ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਗੱਲ ਫਿਰ ਤੋਂ ਸਾਫ਼ ਹੋ ਗਈ ਕਿ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਦੀ ਸ਼ੁਰੂਆਤ ਹੀ ਡੇਰਾ ਸਿਰਸਾ ਦੇ ਸਿਪਾਹ ਸਾਲਾਰਾਂ ਤੋਂ ਹੋਈ ਸੀ। ਵੈਸੇ ਤਾਂ ਕਈ ਟਕਸਾਲੀ ਤੇ ਅਕਾਲੀ ਆਗੂ ਡੇਰੇ ਵਿਚ ਮੱਥਾ ਟੇਕ ਕੇ ਜਿੱਤੇ ਸਨ ਤੇ ਫਿਰ ਦਿਖਾਵੇ ਵਾਸਤੇ ਅਕਾਲ ਤਖ਼ਤ ਤੇ ਤਨਖ਼ਾਹ ਵੀ ਲਵਾ ਆਏ ਸਨ।
Shiromani Akali Dal
ਉਨ੍ਹਾਂ ਵਿਚੋਂ ਕਿਸੇ ਇਕ ਗੁਰੂ ਦੇ ਪੁੱਤਰ ਨੇ ਅਪਣੀ ਸੌਦਾ ਸਾਧ ਦੇ ਸਮਰਥਨ ਨਾਲ ਜਿੱਤੀ ਹੋਈ ਸੀਟ ਨਹੀਂ ਤਿਆਗੀ। ਸੋ ਉਹ ਪਛਤਾਵਾ ਵੀ ਨਕਲੀ ਸੀ ਪਰ ਇਹ ਸੱਭ ਚਲਦਾ ਹੈ ਕਿਉਂਕਿ ਲੋਕ ਉਸ ਦਿਖਾਵੇ ਦੀ ਝੂਠੀ ਜਕੜ ਵਿਚ ਫਸ ਜਾਂਦੇ ਹਨ। ਅੱਜ ਜਦ ਨਵੇਂ ਦਲ ਬਣ ਰਹੇ ਹਨ ਜੋ ਕਿ ਬਾਦਲ ਪ੍ਰਵਾਰ ਦੀ ਜਕੜ ਨੂੰ ਅਕਾਲ ਤਖ਼ਤ ਤੇ ਐਸ.ਜੀ.ਪੀ.ਸੀ. ਤੋਂ ਖ਼ਤਮ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਸਾਰਾ ਧਿਆਨ ਐਸ.ਜੀ.ਪੀ.ਸੀ. ਚੋਣਾਂ ਵਲ ਲੱਗ ਗਿਆ ਹੈ।
Akal Takht sahib
ਕਿਉਂ? ਕਿਉਂਕਿ ਐਸ.ਜੀ.ਪੀ.ਸੀ ਤੇ ਅਕਾਲ ਤਖ਼ਤ ਨੂੰ ਇਸਤੇਮਾਲ ਕੀਤੇ ਜਾਣ ਦੀ ਆਦਤ ਪੈ ਗਈ ਹੈ ਅਤੇ ਹਰ ਧੜਾ ਇਹੀ ਚਾਹੁੰਦਾ ਹੈ ਕਿ ਇਸ ਤਾਕਤ ਨੂੰ ਉਹ ਵੀ ਰਾਜਸੱਤਾ ਹਥਿਆਉਣ ਲਈ ਵਰਤੇ ਅਤੇ ਖ਼ੂਬ ਵਰਤੇ। ਅਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਸਾਰੇ ਹੀ ਸਿੱਖ ਇਸ ਰੁਚੀ ਲਈ ਜ਼ਿੰਮੇਵਾਰ ਹਨ। ਸੌਦਾ ਸਾਧ ਦੀ ਤਾਕਤ ਉਹ ਸਿੱਖ ਹਨ ਜੋ ਉਥੇ ਜਾ ਕੇ ਵੋਟਾਂ ਖ਼ਾਤਰ ਮੱਥੇ ਟੇਕਦੇ ਤੇ ਨੱਕ ਰਗੜਦੇ ਹਨ। ਕਿੰਨੀ ਸ਼ਰਮ ਆਉਂਦੀ ਹੈ ਉਨ੍ਹਾਂ ਦੀ ਫ਼ੋਟੋ ਵੇਖ ਕੇ ਜਿਸ ਵਿਚ ਸੌਦਾ ਸਾਧ, ਉੱਚੀ ਥਾਂ ਬੈਠ ਕੇ, ਹੱਥ ਬੰਨ੍ਹੀ ਬੈਠੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਸ਼ੀਰਵਾਦ ਦੇ ਰਿਹਾ ਹੈ।
Photo
ਉਹ ਮੰਨਦੇ ਹਨ ਕਿ ਰੱਬ ਤੋਂ ਵੱਡਾ ਉਹ ਇਨਸਾਨ ਹੈ ਜੋ ਚਿੱਟੇ ਕਪੜੇ ਪਾ ਕੇ ਤਖ਼ਤ 'ਤੇ ਬੈਠਾ ਹੈ ਤੇ ਉਨ੍ਹਾਂ ਨੂੰ ਕੁੱਝ ਹਜ਼ਾਰ ਵੋਟਾਂ ਦਿਵਾ ਸਕਦਾ ਹੈ। ਸਿਆਸਤਦਾਨਾਂ ਨੇ ਡੇਰੇ ਵਾਲੇ ਬਾਬਿਆਂ ਦਾ ਇਸਤੇਮਾਲ ਕੀਤਾ ਪਰ ਗ਼ਲਤੀ ਸਿੱਖਾਂ ਦੀ ਵੀ ਹੈ ਜਿਨ੍ਹਾਂ ਨੇ ਇਸ ਨੰਗੀ ਗ਼ੁਲਾਮਾਨਾ ਹਰਕਤ ਨੂੰ ਪ੍ਰਵਾਨ ਵੀ ਕਰੀ ਰਖਿਆ। ਅੱਜ ਜੇ ਸਾਰੇ ਸਿੱਖ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਤੋਂ ਸਿਆਸਤ ਮੁਕਤ ਸਿੱਖ ਪ੍ਰਚਾਰ ਦੇ ਚਾਹਵਾਨ ਹੋਣ ਤਾਂ ਕਿਸੇ ਜੱਜ ਹੇਠ ਐਸ.ਆਈ.ਟੀ. ਕਾਇਮ ਕਰਨ ਦੀ ਲੋੜ ਨਹੀਂ, ਬਾਬੇ ਨਾਨਕ ਦਾ ਇਹ ਹੁਕਮ ਹੀ ਕਾਫ਼ੀ ਹੋਵੇਗਾ ਕਿ 'ਜੇ ਜੀਵੈ ਪਤ ਲੱਥੀ ਜਾਏ, ਜੇਤਾ ਹਰਾਮ... - ਨਿਮਰਤ ਕੌਰ