ਹਿੰਦੁਸਤਾਨ ਦੇ ਨੌਜੁਆਨਾਂ ਨੂੰ ਲਾਠੀਆਂ ਤੇ ਜਬਰ ਨਾਲ ਨਾ ਦਬਾਉ, ਲੋਕਰਾਜ ਨੂੰ...
Published : Dec 17, 2019, 9:17 am IST
Updated : Dec 17, 2019, 11:12 am IST
SHARE ARTICLE
File Photo
File Photo

ਜੇ ਅੱਜ ਤੋਂ 35 ਸਾਲ ਪਹਿਲਾਂ ਇਸੇ ਦਿੱਲੀ ਵਲ ਵੇਖੀਏ ਤਾਂ ਬਦਲਿਆ ਕੀ ਹੈ? ਸਿਰਫ਼ ਇਹ ਕਿ 1984 ਵਿਚ ਪਹਿਲਾਂ ਇਕ ਭੀੜ ਇਕੱਠੀ ਕਰਨ  ਲਈ ਮਿਹਨਤ ਕਰਨੀ ਪੈਂਦੀ ਸੀ

ਦਿੱਲੀ ਮੁੜ ਤੋਂ ਸੜਨ ਲੱਗ ਪਈ ਹੈ ਅਤੇ ਮੁੜ ਤੋਂ ਸਾਹਮਣੇ ਆ ਗਿਆ ਹੈ ਕਿ ਦਿੱਲੀ ਪੁਲਿਸ ਅਪਣੇ ਹੁਕਮਰਾਨਾਂ ਦੇ ਇਸ਼ਾਰੇ ਤੇ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੀ ਹੈ। ਇਕ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਏਨੀ ਤਾਕਤ ਦਾ ਇਸਤੇਮਾਲ ਕਰਨਾ ਜ਼ਰੂਰੀ ਨਹੀਂ ਸੀ ਪਰ ਦਿੱਲੀ ਪੁਲਿਸ ਨੇ ਅਪਣੀ ਹੈਵਾਨੀਅਤ ਦਾ ਪ੍ਰਦਰਸ਼ਨ ਕਰਨ ਵਿਚ ਕੋਈ ਕਸਰ ਨਾ ਛੱਡੀ।

Delhi Police personnel landed on the streets against lawyersDelhi Police

ਜਿਹੜੇ ਵੀਡੀਉ ਸਾਹਮਣੇ ਆਏ ਹਨ, ਉਹ ਨਾ ਸਿਰਫ਼ ਇਹ ਦਰਸਾਉਂਦੇ ਹਨ ਕਿ ਪੁਲਿਸ ਨੇ ਵਿਦਿਆਰਥੀਆਂ ਨੂੰ ਰੋਕਣ ਲਈ ਹੱਦ ਤੋਂ ਵੱਧ ਤਾਕਤ ਦਾ ਇਸਤੇਮਾਲ ਕੀਤਾ ਬਲਕਿ ਪੁਲਿਸ ਵਲੋਂ ਵੀ ਬਸਾਂ ਸਾੜੀਆਂ ਗਈਆਂ। ਪੁਲਿਸ ਵਲੋਂ ਵੱਡਾ ਨੁਕਸਾਨ ਕੀਤਾ ਗਿਆ ਜਿਸ ਦਾ ਬਾਅਦ 'ਚ ਇਲਜ਼ਾਮ ਭੀੜ ਦੇ ਮੱਥੇ ਮੜ੍ਹੇ ਜਾਣ ਦੀ ਕੋਸ਼ਿਸ਼ ਵੀ ਜ਼ੋਰ ਸ਼ੋਰ ਨਾਲ ਕੀਤੀ ਗਈ।

3 IITs student join Jamia AMU studentFile Photoਜਿਸ ਤਰ੍ਹਾਂ 1984 ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਅੱਜ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਤਰੀਕਾ ਉਹੀ ਹੈ ਜੋ ਰਾਜੀਵ ਗਾਂਧੀ ਨੇ ਅਪਣਾਇਆ ਸੀ। ਅੱਜ ਦੇਸ਼ ਵਿਚ ਇਕ ਅਜਿਹਾ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਜੋ ਸੰਵਿਧਾਨ 'ਚ ਦਿਤੀ ਸੇਧ ਦੇ ਉਲਟ ਹੈ। ਪਰ ਸੰਵਿਧਾਨ ਦੀ ਸੇਧ ਦੇ ਉਲਟ ਜਾਣ ਦਾ, ਸਾਡੇ ਹੁਕਮਰਾਨਾਂ ਨੇ ਬੜੀ ਵਾਰ ਹੀਆ ਕੀਤਾ ਹੈ।

Rajiv GandhiRajiv Gandhi

ਅਪਣੇ ਅਪਣੇ ਏਜੰਡੇ ਨੂੰ ਲੈ ਕੇ ਕਦੇ ਕਿਸੇ ਵਰਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਦੇ ਕਿਸੇ ਨੂੰ। ਅੱਜ ਵਿਦਿਆਰਥੀਆਂ ਨਾਲ ਦਿੱਲੀ ਵਿਚ ਜੋ ਕੁੱਝ ਵੀ ਹੋ ਰਿਹਾ ਹੈ, ਉਸ ਨੂੰ ਵੇਖ ਕੇ ਕਾਫ਼ੀ ਲੋਕ ਭਾਵੁਕ ਵੀ ਹੋ ਰਹੇ ਹਨ ਪਰ ਬੜੇ ਲੋਕ ਅਜਿਹੇ ਵੀ ਹਨ ਜੋ ਪੁਲਿਸ ਨੂੰ ਸਹੀ ਵੀ ਕਹਿ ਰਹੇ ਹਨ। ਪੁਲਿਸ ਨੇ ਜਾਮੀਆ 'ਵਰਸਟੀ ਦੇ ਗੇਟ ਤੋੜ ਕੇ ਅੰਦਰ ਲਾਇਬ੍ਰੇਰੀ ਅਤੇ ਹੋਸਟਲ ਖ਼ਾਲੀ ਕਰਵਾਏ, ਗੈਸ ਛੱਡੀ ਅਤੇ ਇਸ ਸੱਭ ਕੁੱਝ ਦਾ ਕਾਰਨ ਕੀ ਸੀ?

3 IITs student join Jamia AMU studentFile Photo

ਇਕ ਪੁਲਿਸ ਅਫ਼ਸਰ ਦੇ ਮੂੰਹ ਤੇ ਪੱਥਰ ਲੱਗ ਗਿਆ ਸੀ। ਪਰ ਜੋ ਪੁਲਿਸ ਨੇ ਸਾਰਾ ਦਿਨ ਖ਼ੁਦ ਬੱਚੀਆਂ ਅਤੇ ਨੌਜੁਆਨ ਮੁੰਡਿਆਂ ਉਤੇ ਲਾਠੀਆਂ ਵਰ੍ਹਾਈਆਂ, ਨਾਲੀ ਵਿਚ ਫਸੇ ਚੂਹੇ ਵਾਂਗ ਮਾਰਿਆ, ਉਸ ਦਾ ਪਛਤਾਵਾ ਕੋਈ ਨਹੀਂ ਕਰ ਰਿਹਾ। ਯਾਨੀ ਕਿ ਸਾਡੇ ਹੁਕਮਰਾਨਾਂ ਅੰਦਰ ਸਹਿਣਸ਼ੀਲਤਾ ਦੀ ਏਨੀ ਕਮੀ ਪੈਦਾ ਹੋ ਗਈ ਹੈ ਕਿ ਅਪਣੀ ਛੋਟੀ ਜਹੀ ਖ਼ਰੋਚ ਵਾਸਤੇ ਉਹ ਬੱਚਿਆਂ ਉਤੇ ਵੀ ਵਰ੍ਹ ਸਕਦੇ ਹਨ।

Sikh Genocide 1984File Photoਜੇ ਅੱਜ ਤੋਂ 35 ਸਾਲ ਪਹਿਲਾਂ ਇਸੇ ਦਿੱਲੀ ਵਲ ਵੇਖੀਏ ਤਾਂ ਬਦਲਿਆ ਕੀ ਹੈ? ਸਿਰਫ਼ ਇਹ ਕਿ 1984 ਵਿਚ ਪਹਿਲਾਂ ਇਕ ਭੀੜ ਇਕੱਠੀ ਕਰਨ  ਲਈ ਮਿਹਨਤ ਕਰਨੀ ਪੈਂਦੀ ਸੀ ਪਰ ਅੱਜ ਪੁਲਿਸ ਨੂੰ ਇਕ ਇਸ਼ਾਰਾ ਕਰੋ ਅਤੇ ਉਹ ਨਾਗਰਿਕਾਂ ਉਤੇ ਟੁਟ ਪੈਂਦੀ ਹੈ। ਦਿੱਲੀ ਪੁਲਿਸ ਨੇ ਵਾਰ ਵਾਰ ਅਪਣੇ ਹੁਕਮਰਾਨਾਂ ਦੇ ਇਸ਼ਾਰੇ ਤੇ ਕਦੇ ਨਹਿਰੂ 'ਵਰਸਟੀ, ਕਦੇ ਸਿਆਸਤਦਾਨਾਂ ਅਤੇ ਕਦੇ ਵਕੀਲਾਂ ਉਤੇ ਹਮਲੇ ਕਰਨ ਵਿਚ ਕੋਈ ਸੰਕੋਚ ਨਹੀਂ ਵਿਖਾਇਆ।

Jawaharlal Nehru UniversityJawaharlal Nehru University

ਆਉਣ ਵਾਲੇ ਦਿਨਾਂ ਵਿਚ ਇਹ ਵਿਰੋਧ, ਦੇਸ਼ ਦੇ ਵਿਦਿਆਰਥੀਆਂ ਦੇ ਸਿਰ ਤੇ ਇਕ ਲਹਿਰ ਵੀ ਬਣ ਸਕਦਾ ਹੈ। ਕੇਂਦਰ ਨੂੰ ਲਗਦਾ ਹੈ ਕਿ ਕਿਉਂਕਿ ਭਾਰਤ ਦੀ ਜਨਤਾ ਨੇ ਬਾਬਰੀ ਮਸਜਿਦ, ਧਾਰਾ 370/35ਏ ਦੀ ਸੋਧ ਦੇ ਮਾਮਲੇ 'ਚ ਸਿਰ ਝੁਕਾ ਰਖਿਆ ਹੈ ਤੇ ਕਸ਼ਮੀਰ ਦੀਆਂ ਚੀਕਾਂ ਨੂੰ ਅਣਸੁਣਿਆ ਕਰ ਦਿਤਾ ਹੈ, ਇਸ ਲਈ ਉਹ ਕੁੱਝ ਵੀ ਕਰ ਲਵੇ, ਕੋਈ ਆਵਾਜ਼ ਨਹੀਂ ਕੱਢੇਗਾ।

Article 370Article 370

ਪਰ ਇਤਿਹਾਸ ਨੂੰ ਯਾਦ ਰਖਣਾ ਇਸ ਕਰ ਕੇ ਜ਼ਰੂਰੀ ਹੁੰਦਾ ਹੈ ਕਿ ਉਸ ਤੋਂ ਸਬਕ ਸਿਖੇ ਜਾਣ ਨਾਕਿ ਸਦੀਆਂ ਦੀਆਂ ਰੰਜਸ਼ਾਂ ਨੂੰ ਪਾਲ ਕੇ ਅੱਜ ਦੀਆਂ ਲਾਲਸਾਵਾਂ ਪੂਰੀਆਂ ਕੀਤੀਆਂ ਜਾਣ। ਇਤਿਹਾਸ ਦਾ ਸਬਕ ਇਹੀ ਹੈ ਕਿ ਨਫ਼ਰਤ ਨਾਲ ਕੋਈ ਨਹੀਂ ਜਿੱਤ ਸਕਦਾ। ਅਕਬਰ ਵਰਗੇ ਮੁਗ਼ਲਾਂ ਨੇ ਵੀ ਭਾਰਤ ਨੂੰ ਅਪਣਾ ਦੇਸ਼ ਬਣਾ ਕੇ ਜਿਤਿਆ ਅਤੇ ਇਸ ਦਾ ਹਿੱਸਾ ਬਣੇ ਤਾਂ ਹੀ ਉਹ ਅੱਜ ਸੁਨਹਿਰੀ ਸ਼ਬਦਾਂ ਵਿਚ ਯਾਦ ਕੀਤੇ ਜਾਂਦੇ ਹਨ।

Indra Gandhi Indra Gandhi

ਜਿਨ੍ਹਾਂ ਨੇ ਸਬਕ ਨਹੀਂ ਸਿਖਿਆ, ਭਾਵੇਂ ਉਹ ਹਿਟਲਰ ਹੋਵੇ ਅਤੇ ਭਾਵੇਂ ਇੰਦਰਾ ਗਾਂਧੀ ਹੋਵੇ, ਉਨ੍ਹਾਂ ਨੂੰ ਸਬਕ ਜਨਤਾ ਨੇ ਸਿਖਾਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਖੜੇ ਹੋ ਕੇ ਬੜਾ ਹੰਕਾਰੀ ਬਿਆਨ ਦਿਤਾ ਸੀ ਕਿ 'ਅਭੀ ਚਾਰ ਸਾਲ ਹੈਂ ਹਮਾਰੇ ਪਾਸ, ਆਪ ਕੋ ਹਮਾਰੀ ਬਾਤ ਸੁਨਨੇ ਕੀ ਆਦਤ ਡਾਲਨੀ ਪੜੇਗੀ।'

Amit ShahAmit Shah

ਜੇ ਵਿਦਿਆਰਥੀਆਂ ਤੇ ਦੇਸ਼ ਦੇ ਬੱਚਿਆਂ ਨਾਲ ਵਿਤਕਰਾ ਹੋਵੇਗਾ, ਭਾਰਤ ਕਿਸੇ ਦੀ ਗੱਲ ਨਹੀਂ ਸੁਣਨ ਵਾਲਾ। ਸੋ ਸਾਡੇ ਆਗੂਆਂ, ਸਾਡੀਆਂ ਅਦਾਲਤਾਂ, ਸਾਡੇ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਦੇਸ਼ ਦੀ ਦੌਲਤ ਦੇਸ਼ ਦੇ ਬੱਚਿਆਂ 'ਤੇ ਹਮਲੇ ਨਾ ਕਰਨ। ਇਹ ਬਰਦਾਸ਼ਤ ਦੇ ਬੰਨ੍ਹ ਤੋੜ ਦੇਵੇਗਾ ਅਤੇ ਇਤਿਹਾਸ ਦੀਆਂ ਗ਼ਲਤੀਆਂ ਦੁਹਰਾਉਣੀਆਂ ਬੰਦ ਨਾ ਹੋਈਆਂ ਤਾਂ ਕੀ ਭਾਰਤ ਬਚ ਵੀ ਸਕੇਗਾ?  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement