ਸੰਪਾਦਕੀ: ਨਗਰ ਨਿਗਮ ਚੋਣਾਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੀ ਤਾਕਤ ਹੀ ਖ਼ਤਮ ਕਰ ਕੇ ਰੱਖ ਗਈਆਂ!
Published : Feb 18, 2021, 7:39 am IST
Updated : Feb 18, 2021, 10:19 am IST
SHARE ARTICLE
Congress
Congress

ਸੋ ਇਹੀ ਗੱਲ ਨਿਕਲ ਕੇ ਆਉਂਦੀ ਹੈ ਕਿ ਭਾਜਪਾ ਨੂੰ ਉਸ ਦੇ ਉਮੀਦਵਾਰਾਂ ਦੇ ਅਪਣੇ ਪ੍ਰਵਾਰ ਵੀ ਵੋਟ ਪਾਉਣ ਨੂੰ ਤਿਆਰ ਨਹੀਂ ਸਨ।

ਪੰਜਾਬ ਦੀਆਂ ਨਗਰ ਨਿਗਮ ਚੋਣਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫ਼ਾਈਨਲ ਆਖਿਆ ਜਾ ਰਿਹਾ ਸੀ ਅਤੇ ਇਸ ਸੈਮੀਫ਼ਾਈਨਲ ਨੇ ਤਾਂ ਅਪਣਾ ਫ਼ੈਸਲਾ ਕਾਂਗਰਸ ਦੇ ਹੱਕ ਵਿਚ ਸੁਣਾ ਹੀ ਦਿਤਾ ਹੈ। ਨਗਰ ਨਿਗਮ ਚੋਣਾਂ ਬਹੁਤ ਗਰਮ ਤੇ ਖ਼ੂਨੀ ਰਹੀਆਂ ਜਿਨ੍ਹਾਂ ਵਿਚ ਤਿੰਨ ਜਣਿਆਂ ਨੂੰ ਅਪਣੀਆਂ ਜਾਨਾਂ ਵੀ ਦੇਣੀਆਂ ਪਈਆਂ। ਇਨ੍ਹਾਂ ਵਿਚ ਅਸੀ ਗੋਲੀਆਂ ਵੀ ਚਲਦੀਆਂ ਵੇਖੀਆਂ। ਜੋ ਹਾਲਾਤ ਪੰਜਾਬ ਨਗਰ ਨਿਗਮ ਚੋਣਾਂ ਵਿਚ ਨਜ਼ਰ ਆਏ, ਉਨ੍ਹਾਂ ਵਿਚ ਪੰਜਾਬ ਦੀਆਂ ਚਹੁੰਆਂ ਪਾਰਟੀਆਂ ਵਿਚ ਅਪਣੀ ਬਰਤਰੀ ਦਾ ਵਿਖਾਵਾ ਕਰਨ ਦੀ ਦੌੜ ਲੱਗੀ ਹੋਈ ਸੀ।

Punjab CongressCaptain Amarinder Singh and Sunil Jakhar 

ਕਾਂਗਰਸ ਪਾਰਟੀ ਦੇ ਅੰਦਰ ਵੀ ਬਗ਼ਾਵਤ ਦੀਆਂ ਸੁਰਾਂ ਕਾਫ਼ੀ ਦੇਰ ਤੋਂ ਤੇਜ਼ ਹੋ ਰਹੀਆਂ ਸਨ। ਨਵਜੋਤ ਸਿੰਘ ਸਿੱਧੂ ਦਾ ਬਨਵਾਸ ਪਾਰਟੀ ਵਾਸਤੇ ਮਾੜਾ ਦਸਿਆ ਜਾ ਰਿਹਾ ਸੀ। ਪਰ ਅਸਲ ਵਿਚ ਇਹ ਬਨਵਾਸ ਉਨ੍ਹਾਂ ’ਤੇ ਹੀ ਹੁਣ ਇਕ ਵੱਡਾ ਸਵਾਲ ਬਣਦਾ ਦਿਸ ਰਿਹਾ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕੰਮ ਕਰਨਾ ਬੰਦ ਨਹੀਂ ਕੀਤਾ। ਲੋਕਾਂ ਨੇ ਵੀ ਕਾਂਗਰਸ ਨੂੰ ਨਵਜੋਤ ਸਿੰਘ ਸਿੱਧੂ ਦੇ ਪਾਰਟੀ ਅਤੇ ਕੈਬਨਿਟ ਨਿਕਾਲੇ ਵਾਸਤੇ ਸਜ਼ਾ ਨਹੀਂ ਦਿਤੀ। ਜਿਸ ਤਰ੍ਹਾਂ ਦੀ ਸੁਨਾਮੀ ਕਾਂਗਰਸ ਪਾਰਟੀ ਦੇ ਹੱਕ ਵਿਚ ਨਗਰ ਨਿਗਮ ਚੋਣਾਂ ਵਿਚ ਵੇਖੀ ਗਈ ਹੈ, ਉਸ ਦਾ ਨੁਕਸਾਨ ਬਾਹਰ ਬੈਠੇ ਆਗੂਆਂ ਨੂੰ ਹੀ ਹੋਵੇਗਾ।

Navjot Singh SidhuNavjot Singh Sidhu

ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆਉਂਦਿਆਂ ਹੀ ਸੁਨੀਲ ਜਾਖੜ ਨੇ ਵੀ ਐਲਾਨ ਕਰ ਦਿਤਾ ਹੈ ਕਿ 2022 ਦਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੋਵੇਗਾ ਤੇ ਹੁਣ ਕਾਂਗਰਸ ਦੇ ਰੁਸਿਆਂ ਹੋਇਆਂ ਨੂੰ ਪਿਛਲੇ ਗੁੱਸੇ ਗਿਲੇ ਭੁਲਾ ਕੇ 2022 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

Sunil JakharSunil Jakhar

ਇਹ ਜੋ ਕਾਂਗਰਸ ਦੇ ਹੱਕ ਵਿਚ ਹੜ੍ਹ ਆਇਆ ਹੈ, ਉਹ ਕਾਂਗਰਸ ਦੀ ਕਾਰਗੁਜ਼ਾਰੀ ਕਾਰਨ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨਾਂ ਦੇ ਹੱਕ ਵਿਚ ਡਟ ਜਾਣ ਦਾ ਫੱਲ ਹੈ। ਇਸ ਨਾਲ ਸਾਫ਼ ਹੋ ਗਿਆ ਹੈ ਕਿ ਪੰਜਾਬ ਵਿਚ ਸ਼ਹਿਰੀ ਵੋਟਰ ਤੇ ਪੇਂਡੂ ਵੋਟਰ ਵਿਚ ਕੋਈ ਪਾੜ ਨਹੀਂ ਪਿਆ ਤੇ ਪੰਜਾਬ ਦੇ ਸ਼ਹਿਰੀ ਲੋਕ ਵੀ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਕਾਂਗਰਸ ਸਰਕਾਰ ਦਾ ਸਤਿਕਾਰ ਕਰਦੇ ਹਨ। ਇਸ ਹੜ੍ਹ ਵਿਚ ਰੁੜ੍ਹ ਗਏ ਜਾਂ ਹਾਰ ਗਿਆਂ ਦੀ ਕਤਾਰ ਬਹੁਤ ਲੰਮੀ ਹੈ ਕਿਉਂਕਿ ਭਾਵੇਂ ਅਕਾਲੀ ਦੂਜੇ ਸਥਾਨ ਤੇ, ਭਾਜਪਾ ਤੀਜੇ ਤੇ ਅਤੇ ਆਪ ਚੌਥੇ ਸਥਾਨ ’ਤੇ ਰਹੀਆਂ ਹਨ ਪਰ ਇਨ੍ਹਾਂ ਦੀ ਅਸਲ ਗਿਰਾਵਟ ਹੋਰ ਵੀ ਡੂੰਘੀ ਹੈ।

Bjp, Akali Dal and CongressBjp, Akali Dal and Congress

ਇਨ੍ਹਾਂ ਤਿੰਨੇ ਪਾਰਟੀਆਂ ਨੂੰ ਨਕਾਰ ਕੇ ਇਸ ਵਾਰ ਪੰਜਾਬ ਨੇ ਆਜ਼ਾਦ ਉਮੀਦਵਾਰਾਂ ਨੂੰ ਜ਼ਿਆਦਾ ਵੋਟਾਂ ਪਾਈਆਂ ਹਨ। ਇਨ੍ਹਾਂ ਆਜ਼ਾਦ ਉਮੀਦਵਾਰਾਂ ਵਿਚੋਂ ਕਈ ਉਮੀਦਵਾਰ ਉਹ ਹੋਣਗੇ ਜੋ ਭਾਜਪਾ ਨੂੰ ਛੱਡਣ ਲਈ ਮਜਬੂਰ ਹੋਏ ਪਰ ਉਨ੍ਹਾਂ ਦੀ ਜਿੱਤ ਉਨ੍ਹਾਂ ਦੇ ਅਪਣੇ ਕੰਮਾਂ ਕਾਰਨ ਹੋਈ ਹੈ ਅਤੇ ਪਾਰਟੀ ਦੀ ਫਿਰ ਵੀ ਹਾਰ ਹੀ ਹੋਈ ਹੈ। ਗੁਰਦਾਸਪੁਰ ਵਿਚ ਇਕ ਭਾਜਪਾ ਉਮੀਦਵਾਰ ਨੂੰ 9 ਵੋਟਾਂ ਪਈਆਂ ਜਦਕਿ ਉਨ੍ਹਾਂ ਮੁਤਾਬਕ ਉਨ੍ਹਾਂ ਦੇ ਘਰ ਦੇ ਹੀ ਕਰੀਬ 20 ਵੋਟਰ ਸਨ। ਈ.ਵੀ.ਐਮ ਤਾਂ ਭਾਜਪਾ ਸਰਕਾਰ ਦੀ ਮਰਜ਼ੀ ਨਾਲ ਹੀ ਇਸਤੇਮਾਲ ਕੀਤੇ ਜਾਂਦੇ ਹਨ।

EVMEVM

ਸੋ ਇਹੀ ਗੱਲ ਨਿਕਲ ਕੇ ਆਉਂਦੀ ਹੈ ਕਿ ਭਾਜਪਾ ਨੂੰ ਉਸ ਦੇ ਉਮੀਦਵਾਰਾਂ ਦੇ ਅਪਣੇ ਪ੍ਰਵਾਰ ਵੀ ਵੋਟ ਪਾਉਣ ਨੂੰ ਤਿਆਰ ਨਹੀਂ ਸਨ। ਪੰਜਾਬ ਭਾਜਪਾ ਨੂੰ ਖੇਤੀ ਕਾਨੂੰਨਾਂ ਤੇ ਕੇਂਦਰ ਦੀ ਜ਼ਿੱਦ ਨੇ ਹਰਾ ਦਿਤਾ। ਅਕਾਲੀ ਦਲ ਦਾ ਪ੍ਰਦਰਸ਼ਨ ਭਾਜਪਾ ਤੋਂ ਬਿਹਤਰ ਰਿਹਾ ਅਤੇ ਵਿਰਲੀ ਵਿਰਲੀ ਥਾਂ ਅਸੀ ਕੁੱਝ ਅਕਾਲੀ ਆਗੂਆਂ ਦੀ, ਖ਼ਾਸ ਕਰ ਕੇ ਮਜੀਠੀਆ ਵਿਚ ਬਰਤਰੀ ਵੀ ਵੇਖੀ। ਜੇ ਇਨ੍ਹਾਂ ਦੋਹਾਂ ਪਾਰਟੀਆਂ ਦੀ ਭਾਈਵਾਲੀ ਵੀ ਮੁੜ ਤੋਂ ਹੋਂਦ ਵਿਚ ਆ ਜਾਵੇ ਤਾਂ ਵੀ ਨਤੀਜਿਆਂ ਵਿਚ ਅੰਤਰ ਨਹੀਂ ਆਵੇਗਾ ਸਗੋਂ ਦੋਹਾਂ ਦੀਆਂ ਵੋਟਾਂ ਵਿਚ ਹੋਰ ਵੱਡੀ ਗਿਰਾਵਟ ਹੀ ਆ ਸਕਦੀ ਹੈ। ਅਕਾਲੀ ਦਲ ਦੇ ਇਸ ਪ੍ਰਦਰਸ਼ਨ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2022 ਵਿਚ ਇਨ੍ਹਾਂ ਨੂੰ ਸ਼ਾਇਦ 2017 ਤੋਂ ਵੀ ਘੱਟ ਸੀਟਾਂ ਮਿਲ ਸਕਣਗੀਆਂ। 

Shiromani Akali Dal Shiromani Akali Dal

ਆਖ਼ਰ ਵਿਚ ਪੰਜਾਬ ਦੀ ਸੱਭ ਤੋਂ ਵੱਡੀ ਵਿਰੋਧੀ ਪਾਰਟੀ ਅਖ਼ੀਰ ਤਕ ਕੁੱਝ ਹੀ ਅੰਕਾਂ ਦੇ ਫ਼ਰਕ ਨਾਲ ਉਪਰ ਰਹੀ ਤੇ ਇਸ ਪਾਰਟੀ ਦੀ ਤਕਦੀਰ ਅਜਿਹੀ ਰਹੀ ਕਿ ਇਸ ਨਾਲ ਜੁੜਨ ਵਾਲੇ ਸਾਰੇ ਲੀਡਰ ਅਪਣੀ ਚੜ੍ਹਤ ਤੇ ਮੁੱਖ ਮੰਤਰੀ ਦੀ ਕੁਰਸੀ ਉਤੇ ਅੱਖ ਰਖਦੇ ਹਨ ਪਰ ਪਾਰਟੀ ਨੂੰ ਤਾਕਤਵਰ ਨਹੀਂ ਬਣਾ ਸਕੇ। ਇਹ ਪਾਰਟੀ ਰਵਾਇਤੀ ਪਾਰਟੀਆਂ ਤੋਂ ਵਖਰੀ ਹੈ, ਧਾਰਮਕ ਗੁਟਬੰਦੀ ਤੋਂ ਦੂਰ ਰਹਿੰਦੀ ਹੈ, ਦਿੱਲੀ ਵਿਚ ਵਧੀਆ ਕੰਮ ਕਰ ਰਹੀ ਹੈ ਪਰ ਇਸ ਵਲੋਂ ਛੋਟੇਪੁਰ ਨੂੰ ਕੱਢਣ ਤੋਂ ਬਾਅਦ ਪੰਜਾਬ ਦੀ ਜਨਤਾ ਨੂੰ ਅਜਿਹੀ ਨਿਰਾਸ਼ਾ ਹੋਈ ਕਿ ਹੁਣ ਦੁਬਾਰਾ ਮੌਕਾ ਨਹੀਂ ਦੇ ਰਹੀ।

Aam Aadmi PartyAam Aadmi Party

‘ਆਪ’ ਵਲੋਂ ਯਕੀਨਨ ਦਿੱਲੀ ਵਿਚ ਕਿਸਾਨਾਂ ਵਾਸਤੇ ਚੰਗਾ ਕੰਮ ਕੀਤਾ ਗਿਆ ਪਰ ਵੋਟਾਂ ਵਾਸਤੇ ਇਕ ਤਾਕਤਵਰ ਲੀਡਰ ਦੀ ਅਗਵਾਈ ਦੀ ਲੋੜ ਹੁੰਦੀ ਹੈ ਤੇ ‘ਆਪ’ ਦਾ ਕੇਡਰ ਭਾਵੇਂ ਪਾਰਟੀ ਵਿਚ ਵਿਸ਼ਵਾਸ ਰਖਦਾ ਹੋਵੇ ਪਰ ਲੀਡਰ ਬਿਨਾਂ ਇਹ ਵਿਸ਼ਵਾਸ ਵੀ ਵੋਟਾਂ ਵਿਚ ਤਬਦੀਲ ਨਹੀਂ ਕੀਤਾ ਜਾ ਸਕਦਾ।                               -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement