
ਜੇ ਪੰਜਾਬ, ਹਰਿਅਣਾ, ਦਿੱਲੀ ਜਾਂ ਪੂਰੇ ਦੇਸ਼ ਦੇ ਸਕੂਲਾਂ ਵਿਚ ਅਸਲ ਸੁਧਾਰ ਲਿਆਉਣਾ ਹੈ ਤਾਂ ਸੋਚ ਖ਼ੂਬਸੂਰਤ ਇਮਾਰਤਾਂ ਤੋਂ ਅੱਗੇ ਵਧਾਉਣੀ ਹੋਵੇਗੀ
2016 ਵਿਚ ਪੰਜਾਬ ਸਿਖਿਆ ਬੋਰਡ ਵਿਚ ਅਸਥਾਈ ਤੌਰ ਤੇ ਰੱਖੇ ਅਧਿਆਪਕ( Teachers) ਸੜਕਾਂ ਉਤੇ ਉਤਰ ਆਏ ਸਨ। 2010 ਵਿਚ ਕੜਕਦੀ ਠੰਢ ਵਿਚ ਇਕ ਅਧਿਆਪਕ ( Teachers)ਦੀ ਛੋਟੀ ਜਹੀ ਛੇ ਮਹੀਨੇ ਦੀ ਬੱਚੀ ਧਰਨੇ ਦੌਰਾਨ ਮਰ ਗਈ ਸੀ। ਉਸ ਵਕਤ ਚੋਣਾਂ ਸਿਰ ਤੇ ਸਨ ਅਤੇ ਸਾਰੀਆਂ ਪਾਰਟੀਆਂ ਨੇ ਉਨ੍ਹਾਂ ਅਧਿਆਪਕਾਂ ( Teachers) ਨੂੰ ਪੱਕਾ ਕਰਨ ਦੇ ਵਾਅਦੇ ਕਰ ਦਿਤੇ। ਅਸੀ ਪਿਛਲੇ ਕਈ ਸਾਲਾਂ ਤੋਂ ਅਧਿਆਪਕਾਂ ( Teachers) ਨੂੰ ਅਪਣੀਆਂ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਲੈ ਕੇ ਜੂਝਦੇ ਹੋਏ ਵੇਖ ਰਹੇ ਹਾਂ। 2010 ਵਿਚ ਕਿਰਨਜੀਤ ਕੌਰ ਨੇ ਅਪਣੇ ਆਪ ਨੂੰ ਅੱਗ ਲਗਾ ਲਈ ਸੀ ਤੇ ਉਹ ਵੀ ਇਸ ਮੁੱਦੇ ਨੂੰ ਚੁਕ ਕੇ ਲੜਦੀ ਰਹੀ।
Teachers
ਮੰਗਲਵਾਰ ਨੂੰ ਅਸੀ ਇਕ ਅਧਿਆਪਕ ( Teachers) ਨੂੰ ਛਲਾਂਗ ਮਾਰਨ ਤੋਂ ਮਸਾਂ ਬਚਦੇ ਵੇਖਿਆ ਤੇ ਇਕ ਨੇ ਤਾਂ ਸਲਫ਼ਾਸ ਦੀਆਂ ਗੋਲੀਆਂ ਵੀ ਖਾ ਲਈਆਂ। ਇਸ ਤੋਂ ਪਹਿਲਾਂ ਪਟਿਆਲਾ ਵਿਚ ਪਾਣੀ ਦੀ ਟੈਂਕੀ ਉਤੇ ਚੜ੍ਹੇ ਅਧਿਆਪਕਾਂ ( Teachers) ਦਾ ਹਾਲ ਅਸੀ ਵੇਖਦੇ ਆ ਹੀ ਰਹੇ ਹਾਂ। ਅਧਿਆਪਕ ( Teachers) ਕਦੇ ਪੁਲਿਸ ਦੀਆਂ ਡਾਂਗਾਂ ਖਾਣ ਲਈ ਮਜਬੂਰ ਹੋਏ ਹਨ ਤੇ ਕਦੇ ਭਾਖੜਾ ਨਹਿਰ ਵਿਚ ਛਲਾਂਗਾਂ ਮਾਰਨ ਉਤੇ। ਹੁਣ ਕਿਉਂਕਿ ਚੋਣਾਂ ਸਿਰ ਤੇ ਹਨ, ਇਸ ਲਈ ਜਾਪਦਾ ਇਹੀ ਹੈ ਕਿ ਸਰਕਾਰ ਇਨ੍ਹਾਂ ਅਧਿਆਪਕਾਂ ( Teachers)ਵਾਸਤੇ ਕੋਈ ਨੀਤੀ ਬਣਾ ਕੇ ਇਨ੍ਹਾਂ ਦੀ ਇਸ ਮੰਗ ਨੂੰ ਸ਼ਾਇਦ ਮੰਨ ਹੀ ਲਵੇ। ਤਾਜ਼ਾ ਖ਼ਬਰ ਹੈ ਕਿ ਮੁੱਖ ਮੰਤਰੀ ਨੇ ਆਰਜ਼ੀ ਅਧਿਆਪਕਾਂ ( Teachers) ਦੀ ਮੰਗ ਮੰਨ ਲਈ ਹੈ ਤੇ ਕਲ ਦੀ ਕੈਬਨਿਟ ਮੀਟਿੰਗ ਵਿਚ ਰਸਮੀ ਫ਼ੈਸਲਾ ਵੀ ਲੈ ਲਿਆ ਜਾਏਗਾ। ਇਹ ਇਕ ਸ਼ਲਾਘਾਯੋਗ ਫ਼ੈਸਲਾ ਹੈ।
Teachers
ਪਰ ਕੀ ਟੀਚਰਾਂ ਪ੍ਰਤੀ ਇਹ ਰਵਈਆ ਜਾਇਜ਼ ਵੀ ਸੀ? ਕੀ ਅਧਿਆਪਕ ( Teachers), ਜਿਸ ਦੇ ਹੱਥਾਂ ਵਿਚ ਪੰਜਾਬ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਦਿਤਾ ਗਿਆ ਹੁੰਦਾ ਹੈ, ਉਸ ਨਾਲ ਇਹ ਸਲੂਕ ਜਾਇਜ਼ ਸੀ? ਸਰਕਾਰੀ ਅਧਿਆਪਕ ( Teachers) ਦੀ ਤਨਖ਼ਾਹ ਦਾ ਭਾਰ ਸਾਡੀਆਂ ਸਰਕਾਰਾਂ ਚੁੱਕਣ ਤੋਂ ਘਬਰਾਉਂਦੀਆਂ ਹਨ ਪਰ ਜੇ ਕਿਸੇ ਸਿਆਸਤਦਾਨ ਦਾ ਸੂਬੇ ਦੇ ਖ਼ਜ਼ਾਨੇ ਉਤੇ ਖ਼ਰਚਾ ਵੇਖਿਆ ਜਾਵੇ ਤਾਂ ਅਧਿਆਪਕ ਦੀ ਆਮਦਨ ਹਾਥੀ ਸਾਹਮਣੇ ਕੀੜੀ ਬਰਾਬਰ ਹੈ। ਸਾਡੇ ਸਿਆਸਤਦਾਨ ਅਤੇ ਅਮੀਰ ਸਿਆਸਤਦਾਨ ਸੂਬੇ ਤੋਂ ਚਾਰ-ਚਾਰ ਪੈਨਸ਼ਨਾਂ ਲੈਣ ਤੋਂ ਨਹੀਂ ਝਿਜਕਦੇ। ਸਾਡੇ ਸਿਆਸਤਦਾਨ ਅਪਣੇ ਪ੍ਰਵਾਰਾਂ ਦੀ ਸਿਹਤ ਸੰਭਾਲ ਦਾ ਖ਼ਰਚਾ ਵੀ ਸੂਬੇ ਦੇ ਖ਼ਜ਼ਾਨੇ ਉਤੇ ਪਾ ਦੇਂਦੇ ਹਨ ਪਰ ਕੀ ਅਧਿਆਪਕਾਂ ਵਾਸਤੇ ਹੀ ਉਨ੍ਹਾਂ ਕੋਲ ਪੈਸਾ ਕੋਈ ਨਹੀਂ?
Teachers
ਇਹ ਸੱਭ ਦਰਸਾਉਂਦਾ ਹੈ ਕਿ ਅੱਜ ਦੇ ਸਰਕਾਰੀ ਸਿਸਟਮ ਵਿਚ ਅਧਿਆਪਕ ( Teachers) ਵਾਸਤੇ ਸਤਿਕਾਰ ਬਿਲਕੁਲ ਵੀ ਨਹੀਂ ਰਿਹਾ। ਇਕ ਅਧਿਆਪਕ ਦੇ ਸਤਿਕਾਰ ਵਾਸਤੇ ਇਕਲਵਿਆ ਦੀ ਕਹਾਣੀ ਸੱਭ ਤੋਂ ਢੁਕਵੀਂ ਹੈ। ਜੋ ਕੁੱਝ ਇਕ ਅਧਿਆਪਕ ( Teachers)ਦੇ ਸਕਦਾ ਹੈ, ਉਹ ਕੋਈ ਹੋਰ ਨਹੀਂ ਦੇ ਸਕਦਾ। ਪਰ ਸਰਕਾਰੀ ਅਧਿਆਪਕ ( Teachers) ਨੂੰ ਇਕ ਸਟਿਪਣੀ ਵਾਂਗ ਇਸਤੇਮਾਲ ਕੀਤਾ ਜਾਂਦਾ ਹੈ। ਚੋਣਾਂ ਵਿਚ ਅਲੱਗ ਕੰਮ, ਸਰਵੇਖਣ ਲਈ ਅਲੱਗ ਕੰਮ ਤੇ ਤਾਲਾਬੰਦੀ ਦੌਰਾਨ ਤਾਂ ਅਧਿਆਪਕ ਅਪਣੇ ਸਿਰ ਉਤੇ ਰਾਸ਼ਨ ਚੁਕ, ਘਰ ਘਰ ਵੰਡਣ ਵਾਸਤੇ ਵੀ ਇਸਤੇਮਾਲ ਕੀਤੇ ਗਏ ਹਨ।
Teachers protest in Mohali
ਸੋ ਮਾਮਲਾ ਸਿਰਫ਼ ਅਧਿਆਪਕ ( Teachers) ਦੀ ਤਨਖ਼ਾਹ ਦਾ ਨਹੀਂ ਬਲਕਿ ਉਨ੍ਹਾਂ ਪ੍ਰਤੀ ਸੰਜੀਦਗੀ ਵਿਖਾਣ ਦਾ ਹੈ। ਪੰਜਾਬ ਨੂੰ ਭਾਵੇਂ ਦੇਸ਼ ਵਿਚ ਅੱਵਲ ਸਿਖਿਆ ਸਹੂਲਤਾਂ ਦਾ ਐਵਾਰਡ ਮਿਲਿਆ ਹੈ ਪਰ ਕੀ ਇਸ ਨਾਲ ਪੰਜਾਬ ਦੀ ਅਸਲ ਦੌਲਤ ਵਿਚ ਵਾਧਾ ਹੋ ਜਾਵੇਗਾ? ਇਕ ਅਧਿਆਪਕ ( Teachers) ਦੀ ਤਾਕਤ ਤਾਂ ਏਨੀ ਹੈ ਕਿ ਉਹ ਇਕ ਦਰੱਖ਼ਤ ਦੀ ਛਾਂ ਹੇਠ ਬੈਠ ਕੇ ਬੱਚਿਆਂ ਅੰਦਰ ਅਜਿਹੀਆਂ ਭਾਵਨਾਵਾਂ ਭਰ ਸਕਦਾ ਹੈ ਕਿ ਬੱਚਾ ਕਿਸੇ ਗ਼ਰੀਬ ਘਰਾਣੇ ਤੋਂ ਉਠ ਕੇ ਇਕ ਆਈ.ਏ.ਐਸ. ਅਫ਼ਸਰ ਵੀ ਬਣ ਸਕਦਾ ਹੈ। ਇਸ ਤਰ੍ਹਾਂ ਦੀਆਂ ਕਈ ਉਦਾਹਰਣਾਂ ਤੁਹਾਡੇ ਸਾਹਮਣੇ ਹਰ ਸਾਲ ਦੇਸ਼ ਭਰ ਵਿਚੋਂ ਆਉਂਦੀਆਂ ਹਨ। ਪਰ ਜਿਸ ਅਧਿਆਪਕ ਦਾ ਸਤਿਕਾਰ ਨਾ ਹੋਵੇ, ਉਹ ਅੱਗੇ ਬੱਚੇ ਨੂੰ ਗਿਆਨ ਕੀ ਵੰਡੇਗਾ?
Teachers protest in Mohali
ਇਹ ਵੀ ਪੜ੍ਹੋ: ਉੱਤਰੀ ਕੋਰੀਆ ਵਿੱਚ ਆ ਸਕਦੀ ਹੈ ਭੁੱਖਮਰੀ- ਤਾਨਾਸ਼ਾਹ ਕਿਮ ਜੋਂਗ ਉਨ
ਜੇ ਪੰਜਾਬ, ਹਰਿਅਣਾ, ਦਿੱਲੀ ਜਾਂ ਪੂਰੇ ਦੇਸ਼ ਦੇ ਸਕੂਲਾਂ ਵਿਚ ਅਸਲ ਸੁਧਾਰ ਲਿਆਉਣਾ ਹੈ ਤਾਂ ਸੋਚ ਖ਼ੂਬਸੂਰਤ ਇਮਾਰਤਾਂ ਤੋਂ ਅੱਗੇ ਵਧਾਉਣੀ ਹੋਵੇਗੀ। ਕੰਪਿਊਟਰ ਲਗਾਉਣ ਨਾਲ ਨਹੀਂ ਬਲਕਿ ਤਕਨੀਕ ਨੂੰ ਅਪਣਾ ਹਥਿਆਰ ਬਣਾਉਣ ਵਾਲੀ ਸੋਚ ਚਾਹੀਦੀ ਹੈ। ਸਾਡੇ ਅਧਿਆਪਕ ( Teachers) ਤੋਂ ਲੈ ਕੇ ਉਨ੍ਹਾਂ ਦੇ ਹੇਠ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜਾਂ ਤਾਂ ਸਰਕਾਰੀ ਨੌਕਰੀ ਚਾਹੀਦੀ ਹੈ ਜਾਂ ਉਹ ਆਈਲੈਟਸ ਕਰ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਸੱਚ ਇਹ ਹੈ ਕਿ ਇਸ ਦੇਸ਼ ਦਾ ਅਧਿਆਪਕ ( Teachers) ਵਿਦੇਸ਼ ਵਿਚ ਇਕ ਡਰਾਈਵਰ ਜਾਂ ਇਕ ਦੁਕਾਨ ਵਿਚ ਕੰਮ ਕਰਨ ਵਾਲੇ ਨਾਲੋਂ ਇਥੇ ਵੱਧ ਸਤਿਕਾਰ ਦਾ ਹੱਕਦਾਰ ਮੰਨਿਆ ਜਾਂਦਾ ਹੈ ਬਸ਼ਰਤੇ ਕਿ ਉਸ ਦੀ ਕੱਚੀ ਨੌਕਰੀ ਅਤੇ ਮਜ਼ਦੂਰ ਜਿੰਨੀ ਤਨਖ਼ਾਹ ਵਲ ਕਿਸੇ ਦਾ ਧਿਆਨ ਨਾ ਚਲਾ ਜਾਵੇ। ਪਰ ਇਹ ਸਤਿਕਾਰ ਸਿਰਫ਼ ਚੋਣਾਂ ਸਮੇਂ ਦਾ ਵਿਖਾਵੇ ਦਾ ਸਤਿਕਾਰ ਹੀ ਨਹੀਂ ਹੋਣਾ ਚਾਹੀਦਾ। ਜੇ ਅਸਲ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿਚ ਵਸਾਉਣਾ ਹੈ ਤਾਂ ਪਹਿਲਾਂ ਉਨ੍ਹਾਂ ਦੀ ਸੋਚ ਬਦਲਣ ਵਾਲੇ ਅਧਿਆਪਕਾਂ ( Teachers) ਦਾ ਸਤਿਕਾਰ ਜ਼ਰੂਰੀ ਹੈ। -ਨਿਮਰਤ ਕੌਰ