ਜਸਟਿਸ ਰਣਜੀਤ ਕਮਿਸ਼ਨ ਰੀਪੋਰਟ ਚ ਅਸਲ ਦੋਸ਼ੀ ਵਲ ਧਿਆਨ ਹੋਵੇਗਾ ਜਾਂ ਹੁਕਮ ਮੰਨਣ ਵਾਲੇ ਹੀ ਦੋਸ਼ੀ ਰਹਿਣਗੇ?
Published : Aug 18, 2018, 11:40 am IST
Updated : Aug 18, 2018, 11:40 am IST
SHARE ARTICLE
Amarinder Singh And Justice (Retd) Ranjit Singh
Amarinder Singh And Justice (Retd) Ranjit Singh

ਜਨਰਲ ਡਾਇਰ ਅਤੇ ਹਿਟਲਰ ਵਾਂਗ ਅੱਜ ਬਹਿਬਲ ਕਲਾਂ ਵਿਚ ਵੀ ਇਕ ਹੀ ਇਨਸਾਨ ਜ਼ਿੰਮੇਵਾਰ ਹੋ ਸਕਦਾ ਹੈ...................

ਜਨਰਲ ਡਾਇਰ ਅਤੇ ਹਿਟਲਰ ਵਾਂਗ ਅੱਜ ਬਹਿਬਲ ਕਲਾਂ ਵਿਚ ਵੀ ਇਕ ਹੀ ਇਨਸਾਨ ਜ਼ਿੰਮੇਵਾਰ ਹੋ ਸਕਦਾ ਹੈ ਅਤੇ ਉਹ ਜਾਂ ਤਾਂ ਸਾਬਕਾ ਡੀ.ਜੀ.ਪੀ. ਸੀ ਜਾਂ ਉਸ ਵੇਲੇ ਸੱਤਾ ਉਤੇ ਕਾਬਜ਼ ਕੋਈ ਇਕ ਆਗੂ। ਜਦੋਂ ਤਕ ਇਹ ਨਾਂ ਸਾਹਮਣੇ ਨਹੀਂ ਆਉਣਗੇ, ਬਾਦਲ ਪ੍ਰਵਾਰ ਦੇ ਆਗੂਆਂ ਦੇ ਨਾਲ ਨਾਲ ਸਾਰੇ ਅਕਾਲੀ ਦਲ ਦਾ ਦਾਮਨ ਵੀ, ਕੁੱਝ ਲੋਕਾਂ ਦੀ ਨਜ਼ਰ ਵਿਚ, ਦਾਗ਼ਦਾਰ ਬਣਿਆ ਰਹੇਗਾ ਜਿਸ ਨੇ ਦੋ ਨਿਹੱਥੇ ਸਿੰਘਾਂ ਉਤੇ ਗੋਲੀ ਚਲਾਉਣ ਦੇ ਮਾਮਲੇ ਉਤੇ ਵੀ ਚੁੱਪੀ ਧਾਰੀ ਰੱਖੀ।

ਕੀ ਕਿਸੇ ਇਕ ਵੀ ਸਿਪਾਹੀ ਦਾ ਨਾਂ ਕਿਸੇ ਨੂੰ ਯਾਦ ਹੋਵੇਗਾ ਜਿਸ ਨੇ ਜਲਿਆਂ ਵਾਲੇ ਬਾਗ਼ ਵਿਚ ਨਿਹੱਥੇ ਲੋਕਾਂ ਉਤੇ ਗੋਲੀਆਂ ਚਲਾਈਆਂ ਸਨ? ਜ਼ਿੰਮੇਵਾਰੀ ਜਨਰਲ ਡਾਇਰ ਦੇ ਮੱਥੇ ਮੜ੍ਹੀ ਜਾਵੇਗੀ ਜਾਂ ਬਰਤਾਨਵੀ ਹਕੂਮਤ ਦੇ। ਅੱਜ ਤਕ ਅਸੀ ਇਸ ਕਾਂਡ ਲਈ ਬਰਤਾਨਵੀ ਸਰਕਾਰ ਨੂੰ ਮਾਫ਼ੀ ਮੰਗਣ ਲਈ ਆਖਦੇ ਆ ਰਹੇ ਹਾਂ। ਯਹੂਦੀਆਂ ਉਤੇ ਤਸ਼ੱਦਦ ਕਰਨ ਵਾਲੇ ਨਾਜ਼ੀ ਹਕੂਮਤ ਦੇ ਕਿੰਨੇ ਸਿਪਾਹੀ ਜਾਂ ਜਨਰਲ ਸਾਨੂੰ ਯਾਦ ਹਨ? ਭਾਵੇਂ ਹਿਟਲਰ ਨੇ ਆਪ ਨਾਜ਼ੀ ਕੈਂਪਾਂ ਵਿਚ ਯਹੂਦੀਆਂ ਨਾਲ ਗ਼ੈਰ-ਮਨੁੱਖੀ ਕਾਰੇ ਨਹੀਂ ਸਨ ਕੀਤੇ ਪਰ ਸਾਨੂੰ ਨਾਂ ਸਿਰਫ਼ ਹਿਟਲਰ ਦਾ ਹੀ ਯਾਦ ਹੈ ਬਲਕਿ ਸਾਰੀ ਜ਼ਿੰਮੇਵਾਰੀ ਵੀ ਉਸੇ ਦੀ ਹੀ ਮੰਨੀ ਜਾਂਦੀ ਹੈ। 

ਫਿਰ ਅੱਜ ਪੰਜਾਬ ਵਿਚ ਕਿਉਂ ਸਿਪਾਹੀਆਂ ਜਾਂ ਐਸ.ਪੀ. ਨੂੰ ਬਹਿਬਲ ਕਲਾਂ ਸਾਕੇ ਦਾ ਜ਼ਿੰਮੇਵਾਰ ਬਣਾਇਆ ਜਾ ਰਿਹਾ ਹੈ? ਇਹ ਕੋਈ ਥਾਣੇ ਵਿਚ ਬੰਦ ਕੈਦੀ ਨਾਲ ਹੋਈ ਕੁੱਟਮਾਰ ਦਾ ਮਾਮਲਾ ਨਹੀਂ, ਇਹ ਇਕ ਲੋਕਤੰਤਰੀ ਦੇਸ਼ ਵਿਚ 'ਪੰਥਕ' ਸਰਕਾਰ ਹੇਠ ਇਕ ਧਾਰਮਕ ਮੁੱਦੇ ਤੇ ਲੋਕਾਂ ਦੇ ਸ਼ਾਂਤਮਈ ਰੋਸ ਪ੍ਰਗਟਾਵੇ ਉਤੇ ਸਰਕਾਰੀ ਹਮਲੇ ਦਾ ਮਾਮਲਾ ਹੈ ਜੋ ਉਪਰੋਂ ਆਏ ਹੁਕਮਾਂ ਬਿਨਾਂ, ਵਾਪਰ ਹੀ ਨਹੀਂ ਸੀ ਸਕਦਾ। ਜਸਟਿਸ ਰਣਜੀਤ ਸਿੰਘ ਰੀਪੋਰਟ ਦੇ ਜਨਤਕ ਹੋਣ ਤੋਂ ਬਾਅਦ ਜੇ ਕਿਸੇ ਦੇ ਮਨ ਵਿਚ ਕੋਈ ਸ਼ੰਕਾ ਸੀ ਵੀ ਤਾਂ ਉਹ ਵੀ ਹੁਣ ਦੂਰ ਹੋ ਗਿਆ ਹੈ।

ਆਖ਼ਰੀ ਪਲ ਤਕ ਪੰਜਾਬ ਦੇ ਡੀ.ਜੀ.ਪੀ., ਪੰਜਾਬ ਦੇ ਉਪ-ਮੁੱਖ ਮੰਤਰੀ, ਮੁੱਖ ਸਕੱਤਰ ਵਿਚਕਾਰ ਘਟਨਾ ਘਟਣ ਵੇਲੇ ਗੱਲਬਾਤ ਚਲ ਰਹੀ ਸੀ। ਰੀਪੋਰਟ ਦੇ ਲੀਕ ਹੋ ਜਾਣ ਮਗਰੋਂ ਹੁਣ ਅਕਾਲੀ ਆਗੂ ਇਸ ਰੀਪੋਰਟ ਵਿਚੋਂ ਗ਼ਲਤੀਆਂ ਛਾਂਟਣ ਲੱਗੇ ਹੋਏ ਹਨ। ਜਸਟਿਸ ਰਣਜੀਤ ਸਿੰਘ ਦੀ ਸੁਖਪਾਲ ਖਹਿਰਾ ਨਾਲ ਰਿਸ਼ਤੇਦਾਰੀ ਜਾਂ ਮੁੱਖ ਮੰਤਰੀ ਨਾਲ ਨੇੜਤਾ ਨੂੰ ਮੁੱਖ ਮੁੱਦਾ ਬਣਾਉਣ ਦੀ ਤਿਆਰੀ ਹੋ ਰਹੀ ਹੈ। ਸੌ ਖ਼ਾਮੀਆਂ ਕਢੀਆਂ ਜਾਣਗੀਆਂ ਰੀਪੋਰਟ ਵਿਚ ਪਰ ਸਵਾਲ ਇਕ ਹੀ ਹੈ ਕਿ ਗੋਲੀ ਚੱਲਣ ਤੋਂ ਪਹਿਲਾਂ ਡੀ.ਜੀ.ਪੀ., ਮੁੱਖ ਸਕੱਤਰ ਅਤੇ ਉਪ ਮੁੱਖ ਮੰਤਰੀ, ਮੁੱਖ ਮੰਤਰੀ ਕੀ ਗੱਲ ਕਰ ਰਹੇ ਸਨ?

ਕੀ ਉਹ 2019 ਦੀਆਂ ਚੋਣਾਂ ਦੀ ਯੋਜਨਾ ਬਣਾ ਰਹੇ ਸਨ ਜਾਂ ਗੋਲੀ ਚਲਾਉਣ ਬਾਰੇ ਸਲਾਹ ਕਰ ਰਹੇ ਸਨ? ਆਖ਼ਰੀ ਫ਼ੈਸਲਾ ਕਿਸ ਦਾ ਸੀ? ਕੀ ਕਾਂਸਟੇਬਲ, ਐਸ.ਪੀ. ਅਤੇ ਆਈ.ਜੀ. ਨੇ ਅਪਣੇ ਉੱਚ ਅਫ਼ਸਰਾਂ ਦੀ ਹੁਕਮ ਅਦੂਲੀ ਕਰ ਕੇ ਗੋਲੀਬਾਰੀ ਕਰਨ ਦਾ ਫ਼ੈਸਲਾ ਆਪ ਲਿਆ ਸੀ? ਕੀ ਇਹ ਪੰਜਾਬ ਪੁਲਿਸ ਦੀ ਬਗ਼ਾਵਤ ਸੀ ਜਾਂ ਉਨ੍ਹਾਂ ਵਲੋਂ ਅਪਣੇ ਉੱਚ ਅਧਿਕਾਰੀਆਂ ਦਾ ਹਰ ਠੀਕ ਗ਼ਲਤ ਹੁਕਮ ਮੰਨਣ ਦੀ ਮਿਲੀ ਸਿਖਲਾਈ ਦਾ ਪ੍ਰਦਰਸ਼ਨ?

ਜਨਰਲ ਡਾਇਰ ਅਤੇ ਹਿਟਲਰ ਵਾਂਗ ਅੱਜ ਬਹਿਬਲ ਕਲਾਂ ਵਿਚ ਵੀ ਇਕ ਹੀ ਇਨਸਾਨ ਜ਼ਿੰਮੇਵਾਰ ਹੋ ਸਕਦਾ ਹੈ ਅਤੇ ਉਹ ਜਾਂ ਤਾਂ ਸਾਬਕਾ ਡੀ.ਜੀ.ਪੀ. ਸੀ ਜਾਂ ਉਸ ਵੇਲੇ ਸੱਤਾ ਉਤੇ ਕਾਬਜ਼ ਕੋਈ ਇਕ ਆਗੂ। ਜਦੋਂ ਤਕ ਇਹ ਨਾਂ ਸਾਹਮਣੇ ਨਹੀਂ ਆਉਣਗੇ, ਬਾਦਲ ਪ੍ਰਵਾਰ ਦੇ ਆਗੂਆਂ ਦੇ ਨਾਲ ਨਾਲ ਸਾਰੇ ਅਕਾਲੀ ਦਲ ਦਾ ਦਾਮਨ ਵੀ, ਕੁੱਝ ਲੋਕਾਂ ਦੀ ਨਜ਼ਰ ਵਿਚ, ਦਾਗ਼ਦਾਰ ਬਣਿਆ ਰਹੇਗਾ ਜਿਸ ਨੇ ਦੋ ਨਿਹੱਥੇ ਸਿੰਘਾਂ ਉਤੇ ਗੋਲੀ ਚਲਾਉਣ ਦੇ ਮਾਮਲੇ ਉਤੇ ਵੀ ਚੁੱਪੀ ਧਾਰੀ ਰੱਖੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement