ਮੈਡਮ ਸੀਤਾਰਮਣ ਨੇ 20 ਲੱਖ ਕਰੋੜ, ਅਮੀਰਾਂ ਨੂੰ ਹੀ ਦੇ ਦਿਤਾ ਜਾਂ ਕੁੱਝ ਲੋੜਵੰਦ ਗ਼ਰੀਬਾਂ ਲਈ ਵੀ ਰਖਿਆ?
Published : May 19, 2020, 10:00 am IST
Updated : May 19, 2020, 10:00 am IST
SHARE ARTICLE
file Photo
file Photo

ਰਾਹੁਲ ਗਾਂਧੀ ਨੋਇਡਾ ਵਿਚ ਘਰਾਂ ਨੂੰ ਪਰਤਦੇ ਮਜ਼ਦੂਰਾਂ ਨੂੰ ਜਾ ਮਿਲੇ ਤਾਂ ਭਾਜਪਾ ਦੇ ਮੰਤਰੀਆਂ ਨੂੰ ਇਹ ਨਿਰਾ ਡਰਾਮਾ ਲਗਿਆ

ਰਾਹੁਲ ਗਾਂਧੀ ਨੋਇਡਾ ਵਿਚ ਘਰਾਂ ਨੂੰ ਪਰਤਦੇ ਮਜ਼ਦੂਰਾਂ ਨੂੰ ਜਾ ਮਿਲੇ ਤਾਂ ਭਾਜਪਾ ਦੇ ਮੰਤਰੀਆਂ ਨੂੰ ਇਹ ਨਿਰਾ ਡਰਾਮਾ ਲਗਿਆ ਅਤੇ ਉਹ ਇਹ ਹਾਲ ਚਾਲ ਪੁੱਛਣ ਵੇਲੇ ਦੀ ਤਸਵੀਰ ਵੇਖ ਕੇ ਘਬਰਾ ਜਿਹੇ ਗਏ। ਘਬਰਾਏ ਇਸ ਕਰ ਕੇ ਕਿਉਂਕਿ ਅੱਜ ਉਨ੍ਹਾਂ 'ਚੋਂ ਕੋਈ ਵੀ ਸੜਕਾਂ ਉਤੇ ਨਿਕਲ ਕੇ ਆਉਣ ਵਾਲਾ ਨਹੀਂ ਰਹਿ ਗਿਆ। ਸੋ ਉਹ ਰਾਹੁਲ ਗਾਂਧੀ ਦਾ ਮਜ਼ਦੂਰਾਂ ਕੋਲ ਜਾ ਕੇ ਉਨ੍ਹਾਂ ਨੂੰ ਮਿਲਣਾ ਸਹਿ ਨਾ ਸਕੇ ਤੇ ਹੈਰਾਨ ਪ੍ਰੇਸ਼ਾਨ ਹੋ ਕੇ ਇਕ ਦੂਜੇ ਨੂੰ ਪੁੱਛਣ ਲੱਗ ਪਏ ਕਿ ਰਾਹੁਲ ਗਾਂਧੀ ਕਿਸ ਤਰ੍ਹਾਂ ਬਾਹਰ ਆ ਗਿਆ?

File photoFile photo

ਖ਼ੈਰ, ਰਾਹੁਲ ਗਾਂਧੀ ਦੇ ਬਾਹਰ ਆਉਣ ਨਾਲ ਅਜੇ ਫ਼ਰਕ ਨਹੀਂ ਪੈ ਸਕਦਾ ਕਿਉਂਕਿ ਸੱਤਾ ਜਿਸ ਦੇ ਹੱਥ ਵਿਚ ਹੋਵੇ, ਚਲਦੀ ਉਸੇ ਦੀ ਹੈ। ਸ਼ਾਇਦ ਇਹ ਤਸਵੀਰ 2024 ਦੀਆਂ ਚੋਣਾਂ ਵਿਚ ਇਸਤੇਮਾਲ ਹੋ ਸਕਦੀ ਹੈ ਅਤੇ ਸ਼ਾਇਦ ਇਸ ਕਰ ਕੇ ਹੀ ਭਾਜਪਾ ਨੂੰ ਵੀ ਚਿੰਤਾ ਲੱਗ ਗਈ। ਪਰ ਜੇ ਰਾਹੁਲ ਗਾਂਧੀ ਨੂੰ ਚੋਣਾਂ ਨੂੰ ਸਾਹਮਣੇ ਰੱਖ ਕੇ ਏਨੀ ਤਿਆਰੀ ਕਰਨੀ ਆਉਂਦੀ ਤਾਂ ਅੱਜ ਕਾਂਗਰਸ ਅਤੇ ਵਿਰੋਧੀ ਧਿਰ ਦੀ ਅਜਿਹੀ ਹਾਲਤ ਕਿਉਂ ਹੋ ਗਈ ਹੁੰਦੀ?

Modi government is focusing on the safety of the health workersModi  

ਅਸਲ ਵਿਚ ਅੱਜ ਗ਼ਰੀਬਾਂ ਨੂੰ ਮਿਲਣ ਦੀ ਕੋਸ਼ਿਸ਼ ਨੂੰ ਡਰਾਮਾ ਨਾ ਸਮਝ ਕੇ, ਆਰਥਕ ਪੈਕੇਜ ਦਾ ਐਲਾਨ ਕਰਨ ਤੋਂ ਪਹਿਲਾਂ ਜੇ ਜਨਤਾ ਨੂੰ ਮਿਲਣ ਦੀ ਤਰਕੀਬ ਸਰਕਾਰ ਵਲੋਂ ਅਪਣਾਈ ਗਈ ਹੁੰਦੀ ਤਾਂ ਅੱਜ ਦੀ ਤਰੀਕ 'ਚ 20 ਲੱਖ ਕਰੋੜ ਨੂੰ ਜਨਤਾ ਡਰਾਮਾ ਨਾ ਕਹਿ ਰਹੀ ਹੁੰਦੀ। ਪੈਕੇਜ ਤੋਂ ਪਹਿਲਾਂ ਕੇਂਦਰੀ ਮੰਤਰੀ ਵੱਖ-ਵੱਖ ਸੂਬਿਆਂ ਦੇ ਉਦਯੋਗਪਤੀਆਂ ਨਾਲ ਵੀਡੀਉ ਕਾਨਫ਼ਰੰਸਿੰਗ ਕਰਦੇ ਰਹੇ ਪਰ ਕਿਸੇ ਨੇ ਗ਼ਰੀਬਾਂ ਨਾਲ ਗੱਲ ਨਾ ਕੀਤੀ, ਸੋ ਪੈਕੇਜ ਵਿਚ ਗ਼ਰੀਬਾਂ ਵਾਸਤੇ ਕੁੱਝ ਵੀ ਨਜ਼ਰ ਨਹੀਂ ਆਇਆ।

File photoFile photo

ਪੈਕੇਜ ਨਿਰਾ ਕਰਜ਼ ਮੇਲਾ ਹੈ, ਪੈਕੇਜ ਵਿਚ ਸਰਕਾਰ ਦੀਆਂ ਅਪਣੀਆਂ ਪਹਿਲਾਂ ਹਨ ਜਿਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦਾ ਨਾਂ ਵਰਤ ਕੇ ਲਾਗੂ ਕੀਤਾ ਜਾਵੇਗਾ। ਪੈਕੇਜ ਵਿਚ ਚੋਣਾਂ ਵੇਲੇ ਵਰਤੇ ਜਾਣ ਵਾਲੇ ਨਾਹਰਿਆਂ ਦੀ ਰੀਹਰਸਲ ਹੁਣੇ ਕਰ ਲਈ ਗਈ ਹੈ। ਉਂਜ ਆਰਥਕ ਪੈਕੇਜ ਵਿਚ ਅੱਜ ਦੀ ਲੋੜ ਪੂਰਤੀ ਵਾਸਤੇ ਕੁੱਝ ਵੀ ਨਹੀਂ ਨਿਕਲਿਆ। ਪੰਜ ਦਿਨ ਲਗਾਤਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਪੂਰੇ ਚਾਰ ਵਜੇ, ਜਨਤਾ ਨਾਲ ਰੂ-ਬ-ਰੂ ਹੁੰਦੇ ਰਹੇ ਪਰ ਹਰ ਰੋਜ਼ ਚਾਰ ਵਜੇ ਨਿਰਾਸ਼ਾ ਸਗੋਂ ਹੋਰ ਵੀ ਵਧ ਜਾਂਦੀ।

PM Narendra ModiPM Narendra Modi

ਪੰਜ ਦਿਨਾਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਨਾਹਰਾ ਸਮਝ ਆਇਆ। 'ਆਤਮਨਿਰਭਰ' ਭਾਰਤ ਯਾਨੀ ਕਿ ਭਾਰਤ ਉਨ੍ਹਾਂ ਦਾ  ਜੋ ਅਪਣੇ ਪੈਰਾਂ ਉਤੇ ਖੜੇ ਹੋ ਚੁੱਕੇ ਹਨ। ਭਾਰਤ ਦੀ ਵਾਗਡੋਰ ਉਹੀ ਸੰਭਾਲਣਗੇ ਜਿਨ੍ਹਾਂ ਕੋਲ ਪਹਿਲਾਂ ਹੀ ਪੈਸੇ ਬਹੁਤ ਹਨ, ਉਹ ਹੋਰ ਪੈਸਾ ਲਗਾ ਸਕਦੇ ਹਨ ਤੇ ਸਰਕਾਰੀ ਅਦਾਰੇ ਖ਼ਰੀਦ ਸਕਦੇ ਹਨ। ਜਿਨ੍ਹਾਂ ਦਾ ਨੁਕਸਾਨ ਹੋਇਆ, ਉਹ ਕਮਜ਼ੋਰ ਸਨ ਅਤੇ ਇਸ 'ਆਤਮਨਿਰਭਰ' ਭਾਰਤ ਵਿਚ ਉਨ੍ਹਾਂ ਵਾਸਤੇ ਕੋਈ ਥਾਂ ਨਹੀਂ। ਉਹ ਲੋਕ ਜਿਨ੍ਹਾਂ ਕੋਲ ਪੈਸਾ ਨਹੀਂ, ਉਹ ਮਜ਼ਦੂਰੀ ਕਰ ਕੇ ਕਮਾਈ ਕਰ ਸਕਦੇ ਹਨ।

Pictures Indian Migrant workers Indian Migrant workers

ਪਰ ਜਿਨ੍ਹਾਂ ਕੋਲ ਏਨੀ ਵੀ ਜਮ੍ਹਾਂ ਪੂੰਜੀ ਨਹੀਂ ਬਚੀ ਕਿ ਉਹ ਹੁਣ ਅਪਣੀ ਭੁੱਖ ਦਾ ਆਪ ਪ੍ਰਬੰਧ ਕਰ ਸਕਣ, ਉਹ ਅਪਣੇ-ਅਪਣੇ ਘਰਾਂ ਨੂੰ ਜਾ ਕੇ ਜਿਨ੍ਹਾਂ ਜਿਹੜੇ ਮਰਜ਼ੀ ਹਾਲਾਤ ਵਿਚ ਅਪਣਾ ਗੁਜ਼ਾਰਾ ਆਪ ਕਰਨ। ਜੇ ਨਹੀਂ ਵੀ ਕਰ ਸਕਦੇ ਤਾਂ ਕੋਈ ਗੱਲ ਨਹੀਂ, ਭਾਰਤ ਵਿਚ ਆਬਾਦੀ ਦੀ ਕੋਈ ਕਮੀ ਨਹੀਂ। ਨਵੇਂ ਮਜ਼ਦੂਰ ਨਾਲ ਦੀ ਨਾਲ ਖੜੇ ਹੋ ਜਾਣਗੇ।

PM Narendra ModiPM Narendra Modi

ਇਹ ਪੈਕੇਜ ਦੁਨੀਆਂ ਵਿਚ ਇਤਿਹਾਸ ਬਣਾਏਗਾ ਕਿ ਲੋਕਾਂ ਵਲੋਂ ਇਕ ਭਾਰੀ ਬਹੁਮਤ ਨਾਲ ਚੁਣੀ ਗਈ ਸਰਕਾਰ ਨੇ ਅਪਣੇ ਹੀ ਵੋਟਰਾਂ ਨੂੰ ਕਿਵੇਂ ਨਿਰਾਸ਼ ਕੀਤਾ। 20 ਲੱਖ ਕਰੋੜ 'ਚੋਂ ਜ਼ਿਆਦਾਤਰ ਪੈਸਾ ਆਉਣ ਵਾਲੇ ਕਲ੍ਹ ਵਾਸਤੇ ਹੈ। ਅੱਜ ਜਿਹੜਾ ਨੁਕਸਾਨ ਹੋ ਚੁੱਕਾ ਹੈ, ਉਸ ਵਿਚ ਕਿਸੇ ਗ਼ਰੀਬ ਦੀ ਮਦਦ ਵਾਸਤੇ ਕੁੱਝ ਵੀ ਨਹੀਂ।

Mukesh AmbaniMukesh Ambani

ਪਤਾ ਤਾਂ ਸੀ ਕਿ ਇਹ ਉਦਯੋਗਪਤੀਆਂ ਤੇ ਵੱਡੇ ਵਪਾਰੀਆਂ ਦੀ ਸਰਕਾਰ ਹੈ, ਉਸ ਨੂੰ ਹਰ ਸਮੇਂ ਉਦਯੋਗਪਤੀਆਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਕਾਰੋਬਾਰ ਵਧਾਉਣ ਦੇ ਰਸਤੇ ਹੀ ਦਿਸਦੇ ਹਨ ਪਰ ਜੇ ਇਸ ਮਹਾਂਮਾਰੀ ਵਿਚ ਵੀ ਉਨ੍ਹਾਂ ਨੂੰ ਗ਼ਰੀਬਾਂ ਦਾ ਦਰਦ ਨਹੀਂ ਸਮਝ ਆਇਆ, ਤਾਂ ਫਿਰ ਕਦੀ ਨਹੀਂ ਆ ਸਕੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਉਦਯੋਗਪਤੀ ਅੰਬਾਨੀ ਵਰਗੇ ਉੱਚੇ ਚੁੱਕੇ ਜਾਣਗੇ ਜਾਂ ਰਤਨ ਟਾਟਾ ਵਰਗੇ। ਪਰ ਇਕ ਗੱਲ ਤੈਅ ਹੈ ਕਿ ਮੌਜੂਦਾ ਸਰਕਾਰ ਨੇ ਚਾਹਿਆ ਤਾਂ 2024 ਤਕ ਅੰਬਾਨੀ ਏਸ਼ੀਆ ਨਹੀਂ ਦੁਨੀਆਂ ਦਾ ਸੱਭ ਤੋਂ ਅਮੀਰ ਇਨਸਾਨ ਬਣ ਸਕਦਾ ਹੈ ਅਤੇ ਭਾਰਤ ਦਾ ਗ਼ਰੀਬ, ਦੁਨੀਆਂ ਦਾ ਸੱਭ ਤੋਂ ਗ਼ਰੀਬ ਇਨਸਾਨ ਵੀ ਬਣ ਸਕਦਾ ਹੈ।  -ਨਿਮਰਤ ਕੌਰ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement