ਅਸੀਂ ਦਾਨ ਦਾ ਮਤਲਬ ਘੱਟ ਦੇ ਕੇ ਵੱਧ ਫੂਕ ਲੈਣਾ ਬਣਾ ਲਿਆ ਜਦਕਿ ਗੋਰੇ ਅਸਲ ਦਾਨੀ ਬਣ ਕੇ ਵਿਖਾ ਰਹੇ ਹਨ
Published : Jul 19, 2018, 11:50 pm IST
Updated : Jul 19, 2018, 11:50 pm IST
SHARE ARTICLE
Bill Gates and  Warren Buffett
Bill Gates and Warren Buffett

ਬਿਲ ਗੇਟਸ ਅਪਣੀ ਅੱਧੀ ਦੌਲਤ ਦਾਨ ਕਰਨ ਤੋਂ ਬਾਅਦ ਵੀ ਦੁਨੀਆਂ ਦੇ ਦੂਜੇ ਸੱਭ ਤੋਂ ਅਮੀਰ ਇਨਸਾਨ ਹਨ............

ਬਿਲ ਗੇਟਸ ਅਪਣੀ ਅੱਧੀ ਦੌਲਤ ਦਾਨ ਕਰਨ ਤੋਂ ਬਾਅਦ ਵੀ ਦੁਨੀਆਂ ਦੇ ਦੂਜੇ ਸੱਭ ਤੋਂ ਅਮੀਰ ਇਨਸਾਨ ਹਨ। ਉਨ੍ਹਾਂ ਅਨੁਸਾਰ ਅਮਰੀਕਾ ਦੇ ਸੱਭ ਤੋਂ ਅਮੀਰ ਲੋਕ ਜਿਨ੍ਹਾਂ 'ਚ ਵਾਰੇਨ ਬਫ਼ੇਟ, ਮਾਰਕ ਜ਼ੁਕਰਬਰਗ, ਜੈਕ ਮਾ ਵਰਗੇ ਲੋਕ ਸ਼ਾਮਲ ਹਨ, ਨੇ ਅਪਣੀ ਅੱਧੀ ਤੋਂ ਵੱਧ ਦੌਲਤ ਦਾਨ ਵਿਚ ਦੇਣ ਦੀ ਸਹੁੰ ਖਾਧੀ ਹੈ। ਉਸ ਤੇ ਉਹ ਅਮਲ ਵੀ ਕਰ ਰਹੇ ਹਨ। ਇਨ੍ਹਾਂ ਲੋਕਾਂ ਦੇ ਦਾਨ ਨਾਲ ਦੁਨੀਆਂ ਦੇ ਸਾਰੇ ਗ਼ਰੀਬ ਦੇਸ਼ਾਂ ਵਿਚ ਸਿਖਿਆ, ਗ਼ਰੀਬੀ ਹਟਾਉਣ ਤੇ ਸਿਹਤ ਦੇ ਪ੍ਰਾਜੈਕਟ ਚਲ ਰਹੇ ਹਨ। ਭਾਰਤ ਵਿਚ ਵੀ ਇਸ ਤਰ੍ਹਾਂ ਦੇ ਪ੍ਰਾਜੈਕਟ ਚਲ ਰਹੇ ਹਨ।

ਦਸਵੰਧ ਦੇ ਫ਼ਲਸਫ਼ੇ ਨੂੰ ਅੱਜ ਪੰਜਾਬ ਵਿਚ ਹੀ ਚਲਾਇਆ ਜਾਂਦਾ ਤਾਂ ਮੀਕਾ ਵਰਗੇ ਮੂਰਖ ਅਪਣੇ ਆਪ ਨੂੰ 'ਸਿੰਘ' ਅਖਵਾਉਣ ਦੀ ਗ਼ਲਤੀ ਨਾ ਕਰਦੇ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਵਰਗੇ ਭਾਈ ਲਾਲੋਆਂ ਵਲੋਂ ਉਸਾਰੇ ਦੁਨੀਆਂ ਦੇ ਪਹਿਲੇ ਅਜੂਬੇ, ਮੁਕੰਮਲ ਹੋਣ ਨੇੜੇ ਪੁੱਜ ਕੇ ਵੀ ਪੈਸਿਆਂ ਲਈ ਤਰਲੇ ਕਰਦੇ ਨਾ ਦਿਸਦੇ।
ਵਾਰੇਨ ਬਫ਼ੇਟ ਜੋ ਦੁਨੀਆਂ ਦੇ ਸੱਭ ਤੋਂ ਅਮੀਰ ਇਨਸਾਨਾਂ ਵਿਚੋਂ ਹਨ, ਕਹਿੰਦੇ ਹਨ ਕਿ ਦਾਨ ਕਰਨ ਵਾਸਤੇ ਅਮੀਰ ਹੋਣਾ ਜ਼ਰੂਰੀ ਨਹੀਂ ਅਤੇ ਇਹ ਉਹ ਲੋਕ ਹਨ ਜਿਨ੍ਹਾਂ ਅਪਣੇ ਸ਼ਬਦਾਂ ਉਤੇ ਅਮਲ ਕਰਦਿਆਂ ਅਪਣੀ ਦੌਲਤ ਨੂੰ ਦਾਨ ਵਿਚ ਦੇ ਦੇਣ ਦੀ ਕੋਈ ਹੱਦ ਨਹੀਂ ਮਿਥੀ।

ਬਿਲ ਗੇਟਸ ਅਪਣੀ ਅੱਧੀ ਦੌਲਤ ਦਾਨ ਕਰਨ ਤੋਂ ਬਾਅਦ ਵੀ ਦੁਨੀਆਂ ਦੇ ਦੂਜੇ ਸੱਭ ਤੋਂ ਅਮੀਰ ਇਨਸਾਨ ਹਨ। ਉਨ੍ਹਾਂ ਅਨੁਸਾਰ ਅਮਰੀਕਾ ਦੇ ਸੱਭ ਤੋਂ ਅਮੀਰ ਲੋਕ ਜਿਨ੍ਹਾਂ 'ਚ ਵਾਰੇਨ ਬਫ਼ੇਟ, ਮਾਰਕ ਜ਼ੁਕਰਬਰਗ, ਜੈਕ ਮਾ ਵਰਗੇ ਲੋਕ ਸ਼ਾਮਲ ਹਨ, ਨੇ ਅਪਣੀ ਅੱਧੀ ਤੋਂ ਵੱਧ ਦੌਲਤ ਦਾਨ ਵਿਚ ਦੇਣ ਦੀ ਸਹੁੰ ਖਾਧੀ ਹੈ। ਉਸ ਤੇ ਉਹ ਅਮਲ ਵੀ ਕਰ ਰਹੇ ਹਨ। ਇਨ੍ਹਾਂ ਲੋਕਾਂ ਦੇ ਦਾਨ ਨਾਲ ਦੁਨੀਆਂ ਦੇ ਸਾਰੇ ਗ਼ਰੀਬ ਦੇਸ਼ਾਂ ਵਿਚ ਸਿਖਿਆ, ਗ਼ਰੀਬੀ ਹਟਾਉਣ ਤੇ ਸਿਹਤ ਦੇ ਪ੍ਰਾਜੈਕਟ ਚਲ ਰਹੇ ਹਨ। ਭਾਰਤ ਵਿਚ ਵੀ ਇਸ ਤਰ੍ਹਾਂ ਦੇ ਪ੍ਰਾਜੈਕਟ ਚਲ ਰਹੇ ਹਨ। ਅੱਜ ਭਾਰਤ ਦੇ ਵੀ ਕਈ ਉਦਯੋਗਪਤੀ ਤੇ ਫ਼ਿਲਮੀ ਹਸਤੀਆਂ,

ਦੁਨੀਆਂ ਦੇ ਵੱਡੇ ਅਮੀਰਾਂ ਦੀ ਸੂਚੀ ਵਿਚ ਸ਼ਾਮਲ ਹੋ ਰਹੀਆਂ ਹਨ¸ਅੰਬਾਨੀ, ਅਕਸ਼ੈ ਕੁਮਾਰ, ਸਲਮਾਨ ਖ਼ਾਨ ਵਗ਼ੈਰਾ ਵਗ਼ੈਰਾ। ਪਰ ਇਥੇ ਅਸਲੀ ਤੇ ਵੱਡਾ ਦਾਨ ਕਰਨ ਵਾਲਾ ਕੋਈ ਇੱਕਾ-ਦੁੱਕਾ ਹੀ ਨਿਤਰਦਾ ਹੈ। ਸਲਮਾਨ ਵੀ ਅਪਣੇ ਉਤੇ ਕਤਲਾਂ ਦੇ ਬੋਝ ਦਾ ਪ੍ਰਾਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਈ ਸਿੱਖ ਜਾਂ ਪੰਜਾਬੀ, ਇਸ ਦਲੇਰ ਸੂਚੀ ਵਿਚ ਨਹੀਂ ਦਿਸਦਾ। ਇਕ ਹੋਰ ਕਾਰਨ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਮੁੜ ਤੋਂ ਦੁਨੀਆਂ ਦੇ ਰੂਬਰੂ ਕਰਨ ਦੀ ਜ਼ਰੂਰਤ ਹੈ।

ਜੇ ਉਨ੍ਹਾਂ ਦੇ ਦਸਵੰਧ ਦੇ ਫ਼ਲਸਫ਼ੇ ਨੂੰ ਅੱਜ ਪੰਜਾਬ ਵਿਚ ਹੀ ਚਲਾਇਆ ਜਾਂਦਾ ਤਾਂ ਮੀਕਾ ਵਰਗੇ ਮੂਰਖ ਅਪਣੇ ਆਪ ਨੂੰ 'ਸਿੰਘ' ਅਖਵਾਉਣ ਦੀ ਗ਼ਲਤੀ ਨਾ ਕਰਦੇ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਵਰਗੇ ਭਾਈ ਲਾਲੋਆਂ ਵਲੋਂ ਉਸਾਰੇ ਦੁਨੀਆਂ ਦੇ ਪਹਿਲੇ ਅਜੂਬੇ, ਮੁਕੰਮਲ ਹੋਣ ਨੇੜੇ ਪੁੱਜ ਕੇ ਵੀ ਪੈਸਿਆਂ ਲਈ ਤਰਲੇ ਕਰਦੇ ਨਾ ਦਿਸਦੇ।       -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement