ਨਵਜੋਤ ਸਿੱਧੂ ਦਾ ਪੰਜਾਬ ਮਾਡਲ, ਕੀ ਮੁੱਖ ਮੰਤਰੀ ਦੀ ਮਦਦ ਤੋਂ ਬਿਨਾਂ ਵੀ, ਕੋਈ ਕ੍ਰਿਸ਼ਮਾ ਵਿਖਾ ਸਕੇਗਾ?
Published : Jul 20, 2021, 7:30 am IST
Updated : Jul 20, 2021, 8:48 am IST
SHARE ARTICLE
Navjot Sidhu
Navjot Sidhu

ਪੰਜਾਬ ਕਾਂਗਰਸ ਵਿਚ ਪਿਛਲੇ ਕਈ ਸਾਲਾਂ ਤੋਂ ਚਲਦਾ ਵਿਵਾਦ ਹੁਣ ਇਕ ਕਿਨਾਰੇ ਲੱਗ ਤਾਂ ਗਿਆ ਹੈ ਪਰ ਕੀ ਇਸ ਨਾਲ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਹੋ ਗਈ?

ਪੰਜਾਬ ਕਾਂਗਰਸ (Punjab Congress) ਵਿਚ ਪਿਛਲੇ ਕਈ ਸਾਲਾਂ ਤੋਂ ਚਲਦਾ ਵਿਵਾਦ ਹੁਣ ਇਕ ਕਿਨਾਰੇ ਲੱਗ ਤਾਂ ਗਿਆ ਹੈ ਪਰ ਕੀ ਇਸ ਨਾਲ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਹੋ ਗਈ? ਅੱਜ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੇ ਸਵਾਗਤ ਹੋ ਰਿਹਾ ਹੈ, ਇਕ ਗੱਲ ਤਾਂ ਸਾਫ਼ ਹੈ ਕਿ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਇਹ ਮੰਗ ਲੈ ਕੇ ਆਪ ਹਾਈਕਮਾਨ ਕੋਲ ਗਏ ਸਨ। ਸੋਨੀਆ ਗਾਂਧੀ (Sonia Gandhi) ਹਮੇਸ਼ਾ ਹੀ ਪੁਰਾਣੇ ਕਾਂਗਰਸੀਆਂ ਦੀ ਢਾਲ ਬਣੀ ਚਲੀ ਆ ਰਹੀ ਹੈ ਤੇ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਸੋਨੀਆ ਨੇ ਰਾਹੁਲ ਤੇ ਪ੍ਰਿਯੰਕਾ ਦੇ ਫ਼ੈਸਲੇ ਨੂੰ ਮੰਨ ਲਿਆ।

Navjot Singh SidhuNavjot Singh Sidhu

ਕਾਂਗਰਸ ਵਿਚ ਨਵੇਂ ਖ਼ੂਨ ਤੇ ਟਕਸਾਲੀ ਆਗੂਆਂ ਦੀ 2014 ਤੋਂ ਹੀ ਲੜਾਈ ਚਲ ਰਹੀ ਹੈ। ਪੰਜਾਬ ਵਿਚ ਸਫ਼ਲ ਹੋਣਾ ਨਾ ਸਿਰਫ਼ ਪੰਜਾਬ ਦੇ ਕਾਂਗਰਸੀਆਂ ਵਾਸਤੇ ਜ਼ਰੂਰੀ ਸੀ ਬਲਕਿ ਇਹ ਦੇਸ਼ ਭਰ ਵਿਚ ਕਾਂਗਰਸ ਦੀ ਹੋਂਦ ਤੇ ਹਸਤੀ ਨੂੰ ਮਿਲੀ ਚੁਨੌਤੀ ਦਾ ਜਵਾਬ ਦੇਣ ਲਈ ਵੀ ਜ਼ਰੂਰੀ ਸੀ। ਸੋ ਜਵਾਨੀ ਇਕ ਵਾਰ ਤਾਂ ਜਿੱਤ ਗਈ ਹੈ ਪਰ ਅੱਗੇ ਕੀ ਬਣੇਗਾ? ਇਹ ਸਿਰਫ਼ ਇਕ ਕੁਰਸੀ ਦੀ ਲੜਾਈ ਨਹੀਂ ਸੀ ਜੋ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚਲ ਰਹੀ ਸੀ।

Captain Amarinder Singh Captain Amarinder Singh

ਇਹ ਅਸਲ ਵਿਚ ਕਾਂਗਰਸੀ ਆਗੂਆਂ ਦੀ ਲੋਕਾਂ ਦੇ ਦਰਬਾਰ ਵਿਚ, ਅਪਣੇ ਵਲੋਂ ਕੀਤੇ ਵਾਅਦੇ ਨਾ ਨਿਭਾਉਣ ਕਾਰਨ, ਪੇਸ਼ ਹੋਣ ਤੋਂ ਘਬਰਾਹਟ ਸੀ ਜਿਸ ਕਾਰਨ ਉਨ੍ਹਾਂ ਨੇ ਚਾਰ ਸਾਲ ਬਾਅਦ ਅਪਣੀ ਹੀ ਸਰਕਾਰ ਵਿਰੁਧ ਬਗ਼ਾਵਤੀ ਸੁਰਾਂ ਅਲਾਪਣੀਆਂ ਸ਼ੁਰੂ ਕਰ ਦਿਤੀਆਂ। ਅੱਜ ਤਕ ਦੀ ਸਾਰੀ ਬਗ਼ਾਵਤ ਅਤੇ ਸੋਸ਼ਲ ਮੀਡੀਆ ਉਤੇ ਕੀਤੀ ਬਿਆਨਬਾਜ਼ੀ ਦਾ ਸਿਰਫ਼ ਇਕ ਹੀ ਸਿੱਟਾ ਨਿਕਲਿਆ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ। ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿਚ ਅੱਜ ਇਕ ਅਜਿਹਾ ਨਾਮ ਬਣ ਗਿਆ ਹੈ ਜਿਸ ਨਾਲ ਨਾ ਸਿਰਫ਼ ਪੰਜਾਬ ਕਾਂਗਰਸ ਵਿਚ ਹੀ ਬਲਕਿ ਪੂਰੇ ਪੰਜਾਬ ਵਿਚ ਹਲਚਲ ਮਚ ਗਈ ਹੈ।

shiromani akali dalShiromani Akali Dal

ਅਕਾਲੀ ਦਲ (ਬਾਦਲ) (Shiromani Akali Dal) ਤੇ ਨਵਜੋਤ ਸਿੱਧੂ ਵਿਚ ਇਕ ਪੁਰਾਣੀ ਜੰਗ ਚਲ ਰਹੀ ਹੈ ਜਿਸ ਕਾਰਨ ਹੀ ਉਹ ਭਾਜਪਾ ਛੱਡ ਕਾਂਗਰਸ ਵਿਚ ਆਏ ਸਨ ਪਰ ਕਈ ਅਜਿਹੇ ਹਾਲਾਤ ਬਣ ਗਏ ਜਿਨ੍ਹਾਂ ਸਦਕਾ ਉਹ ਅਪਣੀ ਤਾਕਤ ਨੂੰ ਪੰਜਾਬ ਵਿਚ ਕੁੱਝ ਲੋੜੀਂਦੇ ਬਦਲਾਅ ਲਿਆਉਣ ਲਈ ਇਸਤੇਮਾਲ ਨਹੀਂ ਕਰ ਸਕੇ। ਨਵਜੋਤ ਸਿੱਧੂ ਹੁਣ ‘ਆਪ’ ਦੇ ਦਿੱਲੀ ਮਾਡਲ ਦੇ ਮੁਕਾਬਲੇ ਅਪਣਾ ‘ਪੰਜਾਬ ਮਾਡਲ’ (Punjab Model) ਪੇਸ਼ ਕਰਨਗੇ ਤੇ ਉਨ੍ਹਾਂ ਕੋਲ ਅਪਣੇ ਇਸ ਮਾਡਲ ਦੀ ਝਲਕ ਪੰਜਾਬ ਵਾਸੀਆਂ ਨੂੰ ਦਿਖਾਉਣ ਵਾਸਤੇ 6 ਮਹੀਨੇ ਦਾ ਸਮਾਂ ਬਾਕੀ ਹੈ।

Navjot Sidhu offers prayers at Gurdwara Dukhniwaran SahibNavjot Sidhu 

2017 ਦੇ ਮੈਨੀਫ਼ੈਸਟੋ ਤੋਂ ਲੈ ਕੇ ਹੁਣ ਤਕ ਪੰਜਾਬੀਆਂ ਨਾਲ ਕਾਂਗਰਸ ਨੇ ਕਈ ਵਾਅਦੇ ਕੀਤੇ, ਕਈ ਸੁਪਨੇ ਵਿਖਾਏ ਪਰ ਅਫ਼ਸੋਸ ਕਿ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਬਿਜਲੀ, ਬੇਰੁਜ਼ਗਾਰੀ, ਕਰਜ਼ਾ ਮਾਫ਼ੀ ਤਾਂ ਪੰਜਾਬ ਦੇ ਮਾਫ਼ੀਆ ਨਾਲ ਜੁੜੇ ਹੋਏ ਹਨ। ਜੋ ਪੈਸੇ ਮਾਫ਼ੀਆ ਲੁੱਟ ਕੇ ਲੈ ਜਾਂਦਾ ਹੈ, ਜੇ ਉਹ ਸਰਕਾਰ ਦੇ ਹੱਥ ਵਿਚ ਆ ਜਾਣ ਤਾਂ ਸਰਕਾਰ 300 ਤਾਂ ਕੀ, 500 ਯੂਨਿਟ ਮੁਫ਼ਤ ਬਿਜਲੀ ਵੀ ਦੇ ਸਕਦੀ ਹੈ। ਬਰਗਾੜੀ ਦਾ ਮੁੱਦਾ ਪੈਸੇ ਨਾਲ ਨਹੀਂ ਜੁੜਿਆ ਹੋਇਆ ਬਲਕਿ ਸੂਬੇ ਵਿਚ ਨਿਆਂ ਤੇ ਪਾਰਦਰਸ਼ਤਾ ਨਾਲ ਜੁੜਿਆ ਹੋਇਆ ਹੈ। ਭਾਵੇਂ ਬਰਗਾੜੀ ਦਾ ਮਾਮਲਾ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਮਾਮਲਾ ਹੈ ਪਰ ਅੱਜ ਦੇ ਨਵੇਂ ਸ਼ਕਤੀ ਕੇਂਦਰਾਂ ਤੋਂ ਸੱਭ ਪੱਖਾਂ ਤੇ ਕੰਮ ਕਰਨ ਦੀ ਉਮੀਦ ਕੀਤੀ ਜਾਵੇਗੀ ਹੀ।

navjot singh sidhu and captainCaptain Amarinder Singh and Navjot Sidhu

ਇਥੇ ਸਵਾਲ ਇਹ ਉਠੇਗਾ ਕਿ ਵਾਅਦੇ ਜੇ ਚਾਰ ਸਾਲ ਵਿਚ ਨਹੀਂ ਪੂਰੇ ਹੋ ਸਕੇ ਤਾਂ ਹੁਣ ਕਿਵੇਂ ਪੂਰੇ ਹੋ ਜਾਣਗੇ? ਜਿਸ ਪੰਜਾਬ ਮਾਡਲ ਨੂੰ ਸਿੱਧੂ ਲਾਗੂ ਕਰਨਾ ਚਾਹੁੰਦੇ ਹਨ, ਉਸ ਨੂੰ ਅਮਲੀ ਜਾਮਾ ਦੇਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਆਪਸ ਵਿਚ ਇਕਜੁਟ ਹੋ ਕੇ ਕੰਮ ਕਰ ਸਕਣਗੇ? ਕੀ ਇਕ ਦੂਜੇ ਉਤੇ ਕੀਤੇ ਗਏ ਨਿਜੀ ਹਮਲਿਆਂ ਨੂੰ ਭੁਲਾ ਕੇ ਪੰਜਾਬ ਵਾਸਤੇ ਅਪਣੇ ਜੋਸ਼ ਤੇ ਹੋਸ਼ ਦਾ ਮੇਲ ਕਰ ਕੇ ਅਗਲੇ 6 ਮਹੀਨਿਆਂ ਵਿਚ ਲੋਕਾਂ ਨੂੰ ਵਿਖਾਏ ਗਏ ਸੁਪਨੇ ਪੂਰੇ ਕਰ ਸਕਣਗੇ ਜਾਂ ਅੰਦਰੂਨੀ ਲੜਾਈਆਂ ਪੰਜਾਬ ਵਿਚ ਕਾਂਗਰਸ ਨੂੰ ਖ਼ਤਮ ਕਰ ਜਾਣਗੀਆਂ?                         -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement