Editorial: ਅਜਿਹਾ ਦਿਨ ਆਏਗਾ ਜਦ ਔਰਤ ਨੂੰ ਅਪਣੀਆਂ ਛੋਟੀਆਂ-ਛੋਟੀਆਂ ਇੱਛਾਵਾਂ ਨੂੰ ਹੈਵਾਨਾਂ ਦੇ ਡਰ ਤੋਂ ਦਬਾਉਣਾ ਨਹੀਂ ਪਵੇਗਾ

By : NIMRAT

Published : Aug 20, 2024, 7:18 am IST
Updated : Aug 20, 2024, 7:18 am IST
SHARE ARTICLE
A day will come when a woman will not have to suppress her small desires for fear of animals
A day will come when a woman will not have to suppress her small desires for fear of animals

Editorial: ਅੱਜ ਜੋ ਸੋਚ ਵਿਚ ਤਬਦੀਲੀ ਆਈ ਹੈ, ਉਸ ਵਿਚ ਕਈ ਕਾਬਲ ਔਰਤਾਂ ਦਾ ਯੋਗਦਾਨ ਹੈ।

 

Editorial: ਮੌਜੂਦਾ ਸਾਲ 2024 ਦੀ ਰਖੜੀ ਇਕ ਬੜੇ ਵਖਰੇ ਸ਼ੋਰ ਨਾਲ ਸ਼ੁਰੂ ਹੋਈ ਹੈ। ਜਿਥੇ ਰਖੜੀ ਦੇ ਦਿਨ ਧਾਗਿਆਂ ਨਾਲ ਔਰਤਾਂ ਨੂੰ ਉਨ੍ਹਾਂ ਦੀ ਕਮਜ਼ੋਰੀ ਦਾ ਅਹਿਸਾਸ ਕਰਵਾਇਆ ਜਾਂਦਾ ਸੀ ਇਸ ਵਾਰ ਸੁਰਖ਼ੀਆਂ ਵਿਚ ਸੌਰਵ ਗਾਂਗੁਲੀ ਵਰਗੇ ਮਰਦ ਹਨ, ਜੋ ਹੁਣ ਮੁੰਡਿਆਂ ਨੂੰ ਔਰਤਾਂ ਦੀ ਇੱਜ਼ਤ ਕਰਨ ਦੀ ਸਿਖਿਆ ਦੇਣ ਬਾਰੇ ਗੱਲ ਕਰ ਰਹੇ ਹਨ। ਅੱਜ ਜਦ ਉਚ ਅਹੁਦਿਆਂ ’ਤੇ ਬੈਠੇ ਮਰਦ ਲੋਕਾਂ ਨੂੰ ਅਪਣੇ ਪਿਤਾ, ਚਾਚਿਆਂ, ਤਾਇਆਂ, ਭਰਾਵਾਂ ਆਦਿ ਨੂੰ ਖ਼ੁਦ ’ਤੇ ਕਾਬੂ ਕਰ ਕੇ ਹੈਵਾਨੀਅਤ ’ਤੇ ਠੱਲ੍ਹ ਪਾਉਣ ਅਤੇ ਔਰਤਾਂ ਦੀ ਇੱਜ਼ਤ ਕਰਨਾ ਸਿਖਾਉਣ ਤੇ ਸਿੱਖਣ ਦੀ ਗੱਲ ਕਰਦੇ ਹਨ ਤਾਂ ਜਾਪਦਾ ਹੈ ਕਿ ਹੌਲੀ-ਹੌਲੀ ਸੋਚ ਬਦਲ ਰਹੀ ਹੈ।
ਜਿਵੇਂ ਨਿਰਭਿਆ ਦੇ ਕਤਲ ਅਤੇ ਜਬਰ ਜਨਾਹ ਤੋਂ ਬਾਅਦ ਬਹੁਤ ਤਬਦੀਲੀਆਂ ਲਿਆਂਦੀਆਂ ਗਈਆਂ ਪਰ ਅੱਜ ਵੀ ਜਬਰ ਜਨਾਹ ਵਰਗੇ ਘਿਨਾਉਣੇ ਅਪਰਾਧ ਉਤੇ ਲਗ਼ਾਮ ਨਹੀਂ ਲੱਗ ਸਕੀ ਹੈ। ਇਹ ਵੀ ਮੰਨਣਾ ਪਵੇਗਾ ਕਿ ਇਨਸਾਨੀ ਫ਼ਿਤਰਤ ਵਿਚ ਵਸਦੀਆਂ ਕਮਜ਼ੋਰੀਆਂ ਕਾਰਨ ਕਤਲ, ਜਬਰ ਜਨਾਹ ਵਰਗੇ ਅਪਰਾਧ ਖ਼ਤਮ ਨਹੀਂ ਹੋਣਗੇ ਪਰ ਜੇ ਹਰ ਦਸ ਕੁ ਮਿੰਟਾਂ ਵਿਚ ਇਕ ਔਰਤ ਦੀ ਪੱਤ ਲੁੱਟੀ ਜਾਂਦੀ ਹੈ ਤਾਂ ਇਹ ਔਸਤ ਹੱਦ ਤੋਂ ਬਹੁਤ ਜ਼ਿਆਦਾ ਹੈ।
ਅੱਜ ਜੋ ਸੋਚ ਵਿਚ ਤਬਦੀਲੀ ਆਈ ਹੈ, ਉਸ ਵਿਚ ਕਈ ਕਾਬਲ ਔਰਤਾਂ ਦਾ ਯੋਗਦਾਨ ਹੈ। ਵਿਨੇਸ਼ ਫੋਗਾਟ ਨੂੰ ਖਾਪ ਪੰਚਾਇਤਾਂ ਵਲੋਂ ‘ਖਰਾ ਸੋਨਾ’ ਆਖਿਆ ਗਿਆ ਹੈ। ਅਸਲ ਵਿਚ ਉਸ ਨੇ ਸਿਸਟਮ ਵਿਚ ਚਲਦੀਆਂ ਔਰਤ ਵਿਰੋਧੀ ਰੀਤਾਂ ਤੋੜ ਕੇ, ਅਪਣੀ ਕਾਬਲੀਅਤ ਨੂੰ ਢਾਲ ਬਣਾ ਕੇ ਔਰਤ ਦੇ ਸਤਿਕਾਰ ਵਿਚ ਵੱਡਾ ਯੋਗਦਾਨ ਪਾਇਆ ਹੈ। ਉਸ ਨੇ ਇਕ ਛਿਣ ਲਈ ਵੀ ਖ਼ੁਦ ਨੂੰ ਕਮਜ਼ੋਰ ਨਹੀਂ ਪੈਣ ਦਿਤਾ ਤੇ ਬਹਾਦਰੀ ਨਾਲ ਲੜੀ, ਜਿਸ ਸਦਕਾ ਅੱਜ ਸਾਰੇ ਖਿਡਾਰੀ (ਮਰਦ ਤੇ ਔਰਤ) ਉਸ ਦਾ ਸਤਿਕਾਰ ਕਰਦੇ ਹਨ।
ਇਸ ਬਦਲਦੀ ਹੋਈ ਸੋਚ ਨੂੰ ਸਮਝਦਿਆਂ ਅੱਜ ਹਰ ਬਰਾਬਰੀ ਪਸੰਦ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਲਕਾਤਾ ਦੇ ਜਬਰ ਜਨਾਹ ਕੇਸ ਵਿਚ ਅਪਣੀਆਂ ਨਿਜੀ ਲਾਲਸਾਵਾਂ ਤੇ ਸਿਆਸਤ ਵਿਚ ਨਾ ਉਲਝਣ। ਡਾਕਟਰਾਂ ਵਲੋਂ ਸਮਾਜ ਨੂੰ ਜਿਸ ਤਰ੍ਹਾਂ ਅੱਜ ਅਪਣੀ ਤਾਕਤ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਉਹ ਔਰਤਾਂ ਦੀ ਸੁਰਖਿਆ ਦੀ ਲੜਾਈ ਨਹੀਂ ਹੈ। ਕਿਤੇ ਡਾਕਟਰ ਅਪਣੀਆਂ ਤਨਖ਼ਾਹਾਂ ਦੀ ਗੱਲ ਕਰ ਰਹੇ ਹਨ ਤੇ ਕਿਤੇ ਦੇਰ ਰਾਤ ਕੰਮ ਕਰਨ ਦੀ ਗੱਲ ਕਰ ਰਹੇ ਹਨ।
ਇਸ ਮਸਲੇ ਨੂੰ ਉਲਝਾਉਣ ਵਾਸਤੇ ਸਿਆਸਤ ਇਕ ਤਾਕਤਵਰ ਮਹਿਲਾ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੀ ਹੈ। ਮਮਤਾ ਬੈਨਰਜੀ ਨੇ ਸਿਆਸਤ ਵਿਚ ਮਰਦਾਂ ਨੂੰ ਬਰਾਬਰੀ ਦੀ ਟੱਕਰ ਦੇ ਕੇ ਔਰਤ ਦੇ ਹੱਕਾਂ ਨੂੰ ਮਜ਼ਬੂਤ ਹੀ ਕੀਤਾ ਹੈ। ਬੰਗਾਲ ਤੋਂ ਲੋਕ ਸਭਾ ਮੈਂਬਰ ਮਹੂਆ ਮੋਇਤਰਾ ’ਤੇ ਇਕ ਆਮ ਔਰਤ ਵਾਂਗ ਵਾਰ ਕੀਤਾ ਗਿਆ। ਭਾਵੇਂ ਇਸ ਦੌਰਾਨ ਉਸ ਨੂੰ ਅਪਣੀ ਬੱਚੇਦਾਨੀ ਤਕ ਗਵਾਉਣੀ ਪਈ, ਉਸ ਨੇ ਇਹ ਲੜਾਈ ਜਿੱਤਣ ਤਕ ਇਸ ਨੂੰ ਸਾਂਝਾ ਨਹੀਂ ਕੀਤਾ। ਬਰਾਬਰੀ ਦੀ ਲੜਾਈ ਲੜਨ ਵਾਲੀਆਂ ਇਨ੍ਹਾਂ ਸਿਆਸਤਦਾਨਾਂ ਦਾ ਯੋਗਦਾਨ ਭਾਵੁਕ ਹੋ ਕੇ ਭੁੱਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ ਯੂ.ਪੀ. ਅਤੇ ਰਾਜਸਥਾਨ ਵਿਚ ਵੀ ਦੋ ਭਿਆਨਕ ਜਬਰ ਜਨਾਹ ਹੋਏ ਹਨ। ਕੀ ਉਨ੍ਹਾਂ ਦੇ ਮੁੱਖ ਮੰਤਰੀ ਕਟਹਿਰੇ ਵਿਚ ਹਨ?
ਕਿਸੇ ਸਮੇਂ ਔਰਤਾਂ ਦੇ ਹੱਕ ਵਿਚ ਅਜਿਹਾ ਸਮਰਥਨ ਨਾਮੁਮਕਿਨ ਜਾਪਦਾ ਸੀ ਪਰ ਅੱਜ ਦੀਆਂ ਚਰਚਾਵਾਂ ਦੱਸ ਰਹੀਆਂ ਹਨ ਕਿ ਬਦਲਾਅ ਮੁਮਕਿਨ ਹੈ। ਹੌਲੀ-ਹੌਲੀ ਹੀ ਸਹੀ, ਅਜਿਹਾ ਦਿਨ ਆਏਗਾ ਜਦ ਔਰਤ ਨੂੰ ਅਪਣੀਆਂ ਛੋਟੀਆਂ-ਛੋਟੀਆਂ ਇਛਾਵਾਂ ਨੂੰ ਹੈਵਾਨਾਂ ਦੇ ਡਰ ਤੋਂ ਦਬਾਉਣਾ ਨਹੀਂ ਪਵੇਗਾ। ਪਰ ਇਸ ਵਾਸਤੇ ਖ਼ੁਦ ਨੂੰ ‘ਖਰਾ’ ਹੋਣ ਦੇ ਰਸਤੇ ਚਲਦੇ ਰਹਿਣਾ ਪਵੇਗਾ। ਅੱਜ ਕੁੱਝ ਲੋਕ ਦੇਸ਼ ’ਤੇ ਪਿੱਤਰ-ਸੱਤਾਵਾਦੀ ਸੋਚ ਮੜ੍ਹ ਰਹੇ ਪਰ ਔਰਤਾਂ ਜਿੰਨੀਆਂ ਡਟੀਆਂ ਰਹਿਣਗੀਆਂ, ਉਨੀਆਂ ਹੀ ਇਹ ਅਵਾਜ਼ਾਂ ਉਠਣਗੀਆਂ।  
-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement