ਕਾਲੇ ਕਾਨੂੰਨਾਂ ਵਿਰੁਧ ਸੰਘਰਸ਼ ਵਿਚ ਕਿਸਾਨਾਂ ਦੀ ਸਫ਼ਲਤਾ 'ਤੇ ਲੱਖ ਲੱਖ ਵਧਾਈਆਂ!
Published : Nov 20, 2021, 8:29 am IST
Updated : Nov 20, 2021, 8:33 am IST
SHARE ARTICLE
farmers
farmers

ਅੱਜ ਜੇ ਕਿਸੇ ਦੇ ਦਾਮਨ ਤੇ ਖ਼ੂਨ ਦੇ ਧੱਬੇ ਲੱਗੇ ਦਿਸਦੇ ਹਨ ਤਾਂ ਉਹ ਸਰਕਾਰ ਦਾ ਦਾਮਨ ਹੈ ਤੇ ਕਿਸਾਨਾਂ ਨੇ ਇਕ ਵੀ ਜਾਮ ’ਚ ਕਿਸੇ ਦਾ ਨੁਕਸਾਨ ਨਹੀਂ ਹੋਣ ਦਿਤਾ।

ਅੱਜ ਜੇ ਕਿਸੇ ਦੇ ਦਾਮਨ ਤੇ ਖ਼ੂਨ ਦੇ ਧੱਬੇ ਲੱਗੇ ਦਿਸਦੇ ਹਨ ਤਾਂ ਉਹ ਸਰਕਾਰ ਦਾ ਦਾਮਨ ਹੈ ਤੇ ਕਿਸਾਨਾਂ ਨੇ ਇਕ ਵੀ ਜਾਮ ’ਚ ਕਿਸੇ ਦਾ ਨੁਕਸਾਨ ਨਹੀਂ ਹੋਣ ਦਿਤਾ। ਕਿਸਾਨਾਂ ਨੇ ਤਾਂ ਅਪਣੇ ਉਤੇ ਲਾਠੀਆਂ ਵਰ੍ਹਾਉਣ ਵਾਲਿਆਂ ਨੂੰ ਵੀ ਲੰਗਰ ਛਕਾਇਆ। ਜੇ ਖੱਟਰ ਸਰਕਾਰ ਨੇ ਦੇਸ਼ ਦੀਆਂ ਸੜਕਾਂ ਪੁੱਟ ਕੇ ਦੇਸ਼ ਦੇ ਖ਼ਜ਼ਾਨੇ ਦਾ ਨੁਕਸਾਨ ਕੀਤਾ ਤਾਂ ਕਿਸਾਨਾਂ ਨੇ ਉਹ ਸਾਰੇ ਟੋਏ ਵੀ ਅਪਣੇ ਖ਼ਰਚੇ ਨਾਲ ਭਰ ਦਿਤੇ। ਕਿਸਾਨ ਜਦ ਵੀ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਆਉਣਗੇ ਤਾਂ ਉਹ ਸੜਕਾਂ ਦੇ ਕਿਨਾਰਿਆਂ ਨੂੰ ਹਰਿਆਵਲ ਨਾਲ ਭਰ ਕੇ ਆਉਣਗੇ। 

‘ਮਿਟੀ ਧੁੰਦ ਜਗ ਚਾਨਣ ਹੋਆ......ਸਤਿਗੁਰੂ ਨਾਨਕ ਪ੍ਰਗਟਿਆ’...। ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਤੇ ਕਿਸਾਨਾਂ ਦੀ ਜਿੱਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਡੇ ਇਤਿਹਾਸ ਵਿਚ ਦਰਜ ਕੀਤੇ ਪਹਿਲੇ ਕਿਸਾਨ ਬਾਬਾ ਨਾਨਕ ਹੀ ਸਨ ਜਿਨ੍ਹਾਂ ਨੇ ਅਪਣੀ ਕਿਸਾਨੀ ਦੀ ਕਿਰਤ ਉਤੇ ਨਿਰਭਰ ਰਹਿ ਕੇ ਹੀ ਅਪਣੇ ਆਪ ਦਾ ਤੇ ਪਰਵਾਰ ਦਾ ਨਿਰਬਾਹ ਵੀ ਕੀਤਾ ਤੇ ਮਦਦ ਮੰਗਣ ਆਏ ਹਰ ਗ਼ਰੀਬ ਦੀ ਰੱਜ ਕੇ ਮਦਦ ਕੀਤੀ ਤੇ ਸਿੱਖ ਫ਼ਲਸਫ਼ੇ ਨੂੰ ਜਨਮ ਦਿਤਾ।

Farmers Protest Farmers Protest

ਪ੍ਰਧਾਨ ਮੰਤਰੀ ਮੋਦੀ ਨੇ ਇਕ ਸ਼ੁਭ ਦਿਨ ਨੂੰ ਅਪਣੀ 56 ਇੰਚ ਦੀ ਛਾਤੀ ਵਿਚ ਅਪਣਾ ਵੱਡਾ ਦਿਲ ਹੋਣ ਦਾ ਸਬੂਤ ਦੇਣ ਲਈ ਚੁਣਿਆ। ਇਕ ਪ੍ਰਧਾਨ ਮੰਤਰੀ ਵਲੋਂ ਇਸ ਕਦਰ ਸਾਡੀ ਤੇ ਅਪਣੀ ਗ਼ਲਤੀ ਦਾ ਅਹਿਸਾਸ ਕਰਨਾ ਛੋਟੀ ਗੱਲ ਨਹੀਂ। ਭਾਵੇਂ ਇਸ ਪਿੱਛੇ ਚੋਣਾਂ ਵਿਚ ਦਿਸਦੀ ਹਾਰ ਵੀ ਕੰਮ ਕਰ ਰਹੀ ਸੀ ਪਰ ਇਕ ਸਿਆਸਤਦਾਨ ਵਲੋਂ ਤੇ ਉਹ ਵੀ ਪੀ.ਐਮ ਮੋਦੀ ਵਰਗੇ ਸਿਆਸਤਦਾਨ ਵਲੋਂ ਅਪਣੇ ਕਦਮ ਵਾਪਸ ਚੁਕਣੇ, ਜਦਕਿ ਅੱਜ ਦੇ ਦਿਨ ਉਹ ਸ਼ਕਤੀਸ਼ਾਲੀ ਹਾਕਮ ਵੀ ਹਨ, ਕੋਈ ਛੋਟੀ ਗੱਲ ਵੀ ਨਹੀਂ।

Narendra Modi Narendra Modi

ਅੱਜ ਦਿਲ ਭਾਵੇਂ 700 ਸ਼ਹੀਦ ਕਿਸਾਨਾਂ ਨੂੰ ਯਾਦ ਕਰ ਕੇ ਦੁਖੀ ਵੀ ਹੈ, ਪਰ ਫਿਰ ਵੀ ਅੱਜ ਖ਼ੁਸ਼ੀ ਹੈ ਕਿ ਅੱਜ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ਤੇ ਅਪਣੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਵਿਚ ਕਿਸੇ ਹੋਰ ਕਿਸਾਨ ਨੂੰ ਸ਼ਹੀਦ ਨਹੀਂ ਹੋਣਾ ਪਵੇਗਾ। ਪਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਇਕ ਖ਼ਾਸ ਕਮੇਟੀ ਤਹਿਤ ਅੱਗੇ ਖੇਤੀ ਨੂੰ ਪੋਰਟੇਬਲ ਤੇ ਐਮ.ਐਸ.ਪੀ. ਤਹਿਤ ਕਰਨ ਦੀ ਯੋਜਨਾ ਬਣਾਉਣ ਵਾਸਤੇ ਪੀ.ਐਮ ਮੋਦੀ ਨੇ ਵੀ ਸੋਚਿਆ ਤਾਂ ਹੈ।

Farmers Protest Farmers Protest

ਕਿਸਾਨੀ ਸੰਘਰਸ਼ ਦੀ ਜਿੱਤ ਸਿਰਫ਼ ਕਾਨੂੰਨ ਰੱਦ ਹੋਣ ਤਕ ਸੀਮਤ ਨਹੀਂ ਬਲਕਿ ਇਸ ਸੰਘਰਸ਼ ਨੇ ਅਜਿਹੀਆਂ ਪ੍ਰਥਾਵਾਂ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਦਾ ਅਸਰ ਸਾਨੂੰ ਹੁਣ ਅਪਣੇ ਸਿਆਸਤਦਾਨਾਂ ਵਿਚ ਵੀ ਵੇਖਣ ਨੂੰ ਮਿਲੇਗਾ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਅਪਣਾ ਫ਼ੈਸਲਾ ਦੇ ਕੇ ਤੇ ਅਸਲੀ ਕਮੇਟੀ ਵਿਚ ਕਿਸਾਨਾਂ ਤੇ ਮਾਹਰਾਂ ਨੂੰ ਸ਼ਾਮਲ ਕਰਨ ਦਾ ਐਲਾਨ ਕਰ ਕੇ ਵਿਖਾ ਦਿਤਾ ਹੈ ਕਿ ਉਹ ਸਮਝ ਗਏ ਹਨ ਕਿ ਲੋਕਤੰਤਰ ਵਿਚ ਇਕ ਤਰਫ਼ਾ ਫ਼ੈਸਲੇ ਨਹੀਂ ਚਲ ਸਕਦੇ ਤੇ ਨਾ ਹੀ ਕਰਨੇ ਚਾਹੀਦੇ ਹਨ।

farmers farmers

ਨੋਟਬੰਦੀ ਵੇਲੇ ਲੋਕਾਂ ਦੀ ਚੁੱਪੀ ਨੇ ਪ੍ਰਧਾਨ ਮੰਤਰੀ ਨੂੰ ਇਕ ਇਸ਼ਾਰਾ ਦਿਤਾ ਤੇ ਉਨ੍ਹਾਂ ਨੇ ਸੋਚ ਲਿਆ ਕਿ ਮੇਰੀ ਗ਼ਲਤੀ ਵੀ ਲੋਕ ਚੁਪਚਾਪ ਸਵੀਕਾਰ ਕਰ ਲੈਣਗੇ। ਤਾਂ ਹੀ ਆਖਦੇ ਹਨ : ਜ਼ੁਲਮ ਕਰਨ ਵਾਲੇ ਦੇ ਨਾਲ-ਨਾਲ ਜ਼ੁਲਮ ਸਹਿਣ ਵਾਲਾ ਵੀ ਬਰਾਬਰ ਦਾ ਦੋਸ਼ੀ ਹੁੰਦਾ ਹੈ ਤੇ ਕਿਸਾਨਾਂ ਨੇ ਅਪਣੀ ਆਵਾਜ਼ ਬੁਲੰਦ ਕਰ ਕੇ ਵਿਖਾ ਦਿਤਾ ਹੈ ਕਿ ਜ਼ੁਲਮ ਦੇ ਖ਼ਿਲਾਫ਼ ਬੋਲਣ ਦਾ ਫੱਲ ਕਿੰਨਾ ਮਿਠਾ ਹੁੰਦਾ ਹੈ। ਏਕਤਾ ਦੀ ਤਾਕਤ ਵੀ ਸਮਝ ਲਈ ਤੇ ਸ਼ਾਂਤਮਈ ਵਿਰੋਧ ਦੀ ਵੀ ਤਾਕਤ ਸਮਝ ਲਈ। ਅੱਜ ਜੇ ਕਿਸੇ ਦੇ ਦਾਮਨ ਤੇ ਖ਼ੂਨ ਦੇ ਧੱਬੇ ਲੱਗੇ ਹੋਏ ਦਿਸਦੇ ਹਨ ਤਾਂ ਉਹ ਸਰਕਾਰ ਦਾ ਦਾਮਨ ਹੈ ਤੇ ਕਿਸਾਨਾਂ ਨੇ ਇਕ ਵੀ ਜਾਮ ’ਚ ਕਿਸੇ ਦਾ ਨੁਕਸਾਨ ਨਹੀਂ ਹੋਣ ਦਿਤਾ।

Farmers ProtestFarmers Protest

ਕਿਸਾਨਾਂ ਨੇ ਤਾਂ ਅਪਣੇ ਉਤੇ ਲਾਠੀਆਂ ਵਰ੍ਹਾਉਣ ਵਾਲਿਆਂ ਨੂੰ ਵੀ ਲੰਗਰ ਛਕਾਇਆ। ਜੇ ਖੱਟਰ ਸਰਕਾਰ ਨੇ ਦੇਸ਼ ਦੀਆਂ ਸੜਕਾਂ ਪੁੱਟ ਕੇ ਦੇਸ਼ ਦੇ ਖ਼ਜ਼ਾਨੇ ਦਾ ਨੁਕਸਾਨ ਕੀਤਾ ਤਾਂ ਕਿਸਾਨਾਂ ਨੇ ਉਹ ਸਾਰੇ ਟੋਏ ਵੀ ਅਪਣੇ ਕੋਲੋਂ ਪੈਸੇ ਖ਼ਰਚ ਕੇ ਭਰ ਦਿਤੇ। ਕਿਸਾਨ ਜਦ ਵੀ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਆਉਣਗੇ ਤਾਂ ਉਹ ਸੜਕਾਂ ਦੇ ਕਿਨਾਰਿਆਂ ਨੂੰ ਹਰਿਆਵਲ ਨਾਲ ਭਰ ਕੇ ਆਉਣਗੇ। 

farmers protestfarmers protest

ਕਿਸਾਨਾਂ ਨੂੰ, ਪ੍ਰਧਾਨ ਮੰਤਰੀ ਦੀ ਨਿਮਰਤਾ ਤੋਂ ਇਕ ਸਬਕ ਲੈਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਹੱਥ ਨੂੰ ਅਪਣੀ ਤਾਕਤ ਸਮਝਦੇ ਹੋਏ ਇਕ ਬਹਾਦਰ ਵਾਂਗ ਫੜਨਾ ਚਾਹੀਦਾ ਹੈ। ਇਸ ਕੇਮਟੀ ਨੂੰ ਅਪਣੇ ਆਉਣ ਵਾਲੇ ਕਲ ਨੂੰ ਸੁਰੱਖਿਅਤ ਬਣਾਉਣ ਵਿਚ ਪ੍ਰਧਾਨ ਮੰਤਰੀ ਦਾ ਸਾਥ ਦੇਣਾ ਚਾਹੀਦਾ ਹੈ। ਅਸੀਂ ਕਿਸਾਨਾਂ ਦੀ ਬਹਾਦਰੀ ਦੇਖੀ ਹੈ, ਉਨ੍ਹਾਂ ਦੀ ਨਿਮਰਤਾ ਦੇਖੀ ਹੈ, ਉਨ੍ਹਾਂ ਦਾ ਜੋਸ਼ ਤੇ ਹੋਸ਼ ਵੀ ਵੇਖਿਆ ਹੈ ਤੇ ਹੁਣ ਉਨ੍ਹਾਂ ਦੀ ਸਿਆਸੀ ਚਤੁਰਾਈ ਵੇਖਣ ਦੀ ਵੀ ਤਾਂਘ ਹੈ।    

- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement