Editorial: ਪੁਰਸ਼ ਦਿਵਸ ਮਨਾ ਕੇ ਮਰਦ ਅਪਣੇ ਆਪ ਨੂੰ ‘ਅਬਲਾ ਮਰਦ’ ਬਣਾਉਣਾ ਚਾਹੁੰਦੇ ਹਨ?

By : NIMRAT

Published : Nov 21, 2023, 7:13 am IST
Updated : Nov 21, 2023, 7:13 am IST
SHARE ARTICLE
Do men want to make themselves 'Abla Mard' by celebrating Men's Day?
Do men want to make themselves 'Abla Mard' by celebrating Men's Day?

‘ਪੁਰਸ਼ ਦਿਵਸ’ ਦੀ ਗੱਲ ਸੁਣ ਕੇ ਹਾਸਾ ਆ ਜਾਂਦਾ ਹੈ। ਉਂਜ ਹਰ ਪਹਿਲੂ ਦਾ ਨਜ਼ਰੀਆ ਵਖਰਾ ਹੁੰਦਾ ਹੈ ਤੇ ਦੂਜੇ ਪਾਸੇ ਮਰਦਾਂ ਦੀ ਗੱਲ ਵੀ ਸੁਣੀ ਤੇ ਸਮਝੀ।

Editorial:  ਐਤਵਾਰ ਨੂੰ ਮਰਦ ਦਿਵਸ ਮਨਾਇਆ ਗਿਆ ਤੇ ਸਰਵੇਖਣਾਂ ਦੇ ਅੰਕੜੇ ਜਾਰੀ ਕੀਤੇ ਗਏ ਜੋ ਦਸਦੇ ਹਨ ਕਿ ਮਰਦਾਂ ਵਲੋਂ ਕਿੰਨੀਆਂ ਹੀ ਮਦਦ ਲਈ ਪੁਕਾਰ ਕਰਦੀਆਂ ਕਾਲਾਂ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਇਸ ਮਰਦ ਪ੍ਰਧਾਨ ਸਮਾਜ ਵਿਚ ਜ਼ਿੰਦਗੀ ਨੇ ਪਿਤਾ ਦੇ ਲਾਡ ਤੋਂ ਲੈ ਕੇ ਸਮਾਜ ਵਿਚ ਮਰਦ ਦੇ ਕਈ ਚੰਗੇ ਰੂਪ ਵੀ ਵਿਖਾਏ ਹਨ ਜੋ ਹਰ ਘਰ ਵਿਚ ਕੰਮ ਕਰਦੇ ਵੇਖੇ ਜਾ ਸਕਦੇ ਹਨ। ਪਰ ‘ਪੁਰਸ਼ ਦਿਵਸ’ ਦੀ ਗੱਲ ਸੁਣ ਕੇ ਹਾਸਾ ਆ ਜਾਂਦਾ ਹੈ। ਉਂਜ ਹਰ ਪਹਿਲੂ ਦਾ ਨਜ਼ਰੀਆ ਵਖਰਾ ਹੁੰਦਾ ਹੈ ਤੇ ਦੂਜੇ ਪਾਸੇ ਮਰਦਾਂ ਦੀ ਗੱਲ ਵੀ ਸੁਣੀ ਤੇ ਸਮਝੀ।

ਇਹ ਸਹੀ ਹੈ ਕਿ ਸਾਡੇ ਕਾਨੂੰਨ ਵਿਚ ਔਰਤਾਂ ਦੇ ਹੱਕਾਂ ਦੀ ਰਾਖੀ ਕਰਦੇ ਐਸੇ ਰਸਤੇ ਹਨ ਕਿ ਜੇ ਔਰਤ ਚਾਹੇ ਤਾਂ ਉਹ ਮਰਦ ਨੂੰ ਸਤਾ ਵੀ ਸਕਦੀ ਹੈ। ਸਾਰੇ ਮਰਦ ਗ਼ਲਤ ਨਹੀਂ ਹੁੰਦੇ ਤੇ ਸਾਰੀਆਂ ਔਰਤਾਂ ਦੇਵੀਆਂ ਨਹੀਂ ਹੁੰਦੀਆਂ। ਇਨਸਾਨ ਦੀ ਫ਼ਿਤਰਤ ਐਸੀ ਹੈ ਕਿ ਹੈਵਾਨੀਅਤ, ਮਰਦ ਤੇ ਔਰਤ, ਦੋਵਾਂ ਵਿਚ ਵਾਸ ਕਰ ਸਕਦੀ ਹੈ। ਕਈ ਔਰਤਾਂ ਕਾਨੂੰਨ ਦਾ ਗ਼ਲਤ ਇਸਤੇਮਾਲ ਕਰਦੀਆਂ ਹਨ। ਕਈ ਔਰਤਾਂ ਐਸੀਆਂ ਨੂੰਹਾਂ ਬਣਦੀਆਂ ਹਨ ਕਿ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਂਦੀਆਂ ਹਨ।

ਪਰ ਕੀ ਇਸ ਦਾ ਮਤਲਬ ਇਹ ਹੈ ਕਿ ਮਰਦ ਦਿਵਸ ਦੀ ਜ਼ਰੂਰਤ ਵੀ ਕੋਈ ਹੈ? ਕੀ ਇਸ ਨਾਲ ਸਾਡਾ ਸਿਸਟਮ ਸਹੀ ਹੋ ਜਾਵੇਗਾ? ਕੀ ਔਰਤਾਂ ਨੂੰ ਹੱਕ ਦੇਣ ਨਾਲ ਹੀ ਮਰਦਾਂ ਨਾਲ ਬੇਇਨਸਾਫ਼ੀ ਸ਼ੁਰੂ ਹੋ ਗਈ ਹੈ? ਕੀ ਹੁਣ ਮਰਦ ਵੀ ‘ਅਬਲਾ’ ਮਰਦ ਬਣਨ ਜਾ ਰਹੇ ਹਨ? ਔਰਤ ਨਾਲ ਅਬਲਾ ਲਫ਼ਜ਼ ਕਈ ਵਾਰ ਰੂਹ ਨੂੰ ਝੰਜੋੜਦਾ ਹੈ ਪਰ ਮਰਦ ਕਿਉਂ ਇਹ ਅੱਖਰ ਅਪਣੇ ਨਾਮ ਨਾਲ ਲਗਾਉਣਾ ਚਾਹੁੰਦੇ ਹਨ? ਕੀ ਉਹ ਸਮਝ ਨਹੀਂ ਰਹੇ ਕਿ ਇਹ ਸਿਸਟਮ ਇਨ੍ਹਾਂ ਦੀ ਮਰਜ਼ੀ ਅਤੇ ਸੋਚ ਨਾਲ ਹੀ ਬਣਿਆ ਹੈ? ਇਹ ਕਾਨੂੰਨ ਇਨ੍ਹਾਂ ਨੇ ਬਣਾਏ ਹਨ। ਇਹ ਤਾਂ ‘ਰਾਜੇ’ ਰਹੇ ਹਨ ਤੇ ਅੱਜ ਰਾਜਾ ਆਖ ਰਿਹਾ ਹੈ ਕਿ ਮੇਰਾ ਬਣਾਇਆ ਸਿਸਟਮ ਹੀ ਮੇਰੇ ਲਈ ਤਕਲੀਫ਼-ਦੇਹ ਬਣ ਗਿਆ ਹੈ!

ਪਰ ਇਸ ਦਾ ਮਤਲਬ ਇਹ ਨਹੀਂ ਕਿ ਹੁਣ ਰਾਜਾ ਵੀ ਅਬਲਾ ਬਣ ਕੇ ਸਿਸਟਮ ਵਿਚ ਹੀ ‘ਵਿਚਾਰਗੀ’ ਵਾਲੀ ਥਾਂ ਵੀ ਮੰਗ ਲਵੇ। ਜ਼ਰੂਰਤ ਹੈ ਸਿਸਟਮ ਦੀਆਂ ਖ਼ਾਮੀਆਂ ਵਿਚ ਤਬਦੀਲੀ ਲਿਆਉਣ ਦੀ। ਕਾਨੂੰਨ ਵਿਚ ਵਿਆਹ ਨੂੰ ਬਚਾਉਣ ਦੀ ਛੁਪੀ ਸੋਚ, ਹਰ ਕੇਸ ਨੂੰ ਤਰੀਕਾਂ ਵਿਚ ਉਲਝਾਉਂਦੀ ਇਕ ਜੰਗ ਬਣ ਜਾਂਦੀ ਹੈ। ਜੇ ਰਿਸ਼ਤੇ ਵਿਚ ਕਿਸੇ ਇਕ ਨੂੰ ਵੀ ਘਬਰਾਹਟ ਹੁੰਦੀ ਹੈ ਤਾਂ ਉਸ ਬੰਧਨ ਤੋਂ ਆਜ਼ਾਦੀ ਦਾ ਪ੍ਰਬੰਧ ਸੌਖਾ ਬਣਾਉਣ ਨਾਲ ਕਾਨੂੰਨ ਦੀਆਂ ਉਲੰਘਣਾਵਾਂ ਘੱਟ ਜਾਣਗੀਆਂ।

ਸਿਸਟਮ ਸਿਰਫ਼ ਨਿਆਂਪਾਲਕਾ ਤੇ ਸੰਵਿਧਾਨ ਉਤੇ ਹੀ ਨਹੀਂ ਬਲਕਿ ਸਮਾਜਕ ਸੋਚ ’ਤੇ ਵੀ ਬਹੁਤ ਹੱਦ ਤਕ ਨਿਰਭਰ ਕਰਦਾ ਹੈ। ਉਸ ਸੋਚ ਵਿਚ ਔਰਤ ਤੇ ਮਰਦ ਨਾਲ ਵਖਰਾ ਰਵਈਆ ਧਾਰਨ ਕੀਤਾ ਜਾਂਦਾ ਹੈ ਤੇ ਉਸ ਨੂੰ ਬਦਲਣ ਵਾਸਤੇ ਹਰ ਮਰਦ ਨੂੰ ਅਪਣੇ ਘਰ ਦੇ ਸਿੰਘਾਸਨ ਤੋਂ ਉਤਰ ਕੇ ਔਰਤ ਦੇ ਬਰਾਬਰ ਆਉਣਾ ਪਵੇਗਾ। ਕੁੱਝ ਗ਼ਲਤ ਲੋਕ ਹਮੇਸ਼ਾ ਮਰਦ ਅਤੇ ਔਰਤ ਹੀ ਬਣੇ ਰਹਿਣਗੇ ਪਰ ਸਥਿਤੀ ਮਰਦ ਦਿਵਸ ਦੀ ਮੁਥਾਜ ਬਿਲਕੁਲ ਵੀ ਨਹੀਂ। ਜੇ ਤੁਸੀ ਮਰਦਾਂ ਨੇ ਅਪਣੇ ਆਪ ਨੂੰ ਵਿਚਾਰਾ, ਅਬਲਾ ਤੇ ਪ੍ਰੇਸ਼ਾਨ ਬਣਨ ਦਿਤਾ, ਤਾਂ ਤੁਸੀ ਉਹੀ ਕੁੱੱਝ ਬਣ ਜਾਵੋਗੇ। ਥੋੜੀ ਹਮਦਰਦੀ, ਥੋੜੀ ਨਰਮੀ ਦੀ ਲੋੜ ਹੈ ਨਾਕਿ ਇਕ ਹੋਰ ਮਰਦ-ਔਰਤ ਜੰਗ ਦੀ।            - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement