ਪੜ੍ਹਾਈ ’ਚ ਮੁੰਡੇ ਪਿਛੇ ਕਿਉਂ ਰਹਿ ਰਹੇ ਨੇ ਤੇ ਕੁੜੀਆਂ ਕਿਉਂ ‘IELTS’ ਕਰ ਕੇ ਵਿਦੇਸ਼ ਭੱਜ ਜਾਂਦੀਆਂ..
Published : Jan 22, 2022, 8:19 am IST
Updated : Jan 22, 2022, 9:48 am IST
SHARE ARTICLE
Why are boys lagging behind in education and why do girls flee abroad after passing IELTS?
Why are boys lagging behind in education and why do girls flee abroad after passing IELTS?

ਪੰਜਾਬ ਦੀ ਸੱਭ ਤੋਂ ਵਡੀ ਚਿੰਤਾ ਹੀ ਨਿਰਾਸ਼ਾ ਵਿਚ ਡੁਬਦੀ ਜਾ ਰਹੀ ਨਵੀਂ ਪੀੜ੍ਹੀ ਹੈ ਜਾਂ ਨਸ਼ੇ ਵਿਚ ਰੁਲਦੀ ਜਾ ਰਹੀ ਨੌਜਵਾਨੀ ਹੈ।

 

ਅੱਜ ਪੰਜਾਬ ਦੀ ਹਰ ਸਿਆਸੀ ਪਾਰਟੀ ਅਪਣੇ ਚੋਣ ਮੈਨੀਫ਼ੈਸਟੋ ਵਿਚ ਨੌਜਵਾਨ ਵਰਗ ਨੂੰ ਅੱਗੇ ਰੱਖਣ ਦੀਆਂ ਯੋਜਨਾਵਾਂ ਬਣਾਉਣ ਦੇ ਐਲਾਨ ਕਰ ਰਹੀ ਹੈ। ਜਿਹੜੇ ਮੁੱਦੇ ਹਰ ਸਿਆਸੀ ਮੰਚ ਤੋਂ ਚੁੱਕੇ ਜਾ ਰਹੇ ਹਨ, ਉਹ ਹਨ ਸਿਖਿਆ, ਬੇਰੋਜ਼ਗਾਰੀ ਤੇ ਨਸ਼ੇ ਦੇ ਮੁੱਦੇ। ਹਰ ਮੈਨੀਫ਼ੈਸਟੋ ਇਨ੍ਹਾਂ ਬਾਰੇ ਹੀ ਗੱਲ ਕਰ ਰਿਹਾ ਹੈ। ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ ਵੀ ਅਪਣੀ ਆਵਾਜ਼ ਚੁਕਦਾ ਆ ਰਿਹਾ ਹੈ। ਪੰਜਾਬ ਦੀ ਸੱਭ ਤੋਂ ਵਡੀ ਚਿੰਤਾ ਹੀ ਨਿਰਾਸ਼ਾ ਵਿਚ ਡੁਬਦੀ ਜਾ ਰਹੀ ਨਵੀਂ ਪੀੜ੍ਹੀ ਹੈ ਜਾਂ ਨਸ਼ੇ ਵਿਚ ਰੁਲਦੀ ਜਾ ਰਹੀ ਨੌਜਵਾਨੀ ਹੈ।

political leaders political leaders

ਪਰ ਦੂਜੇ ਪਾਸੇ ਅਜਿਹੇ ਅੰਕੜੇ ਵੀ ਸਾਹਮਣੇ ਆ ਰਹੇ ਹਨ ਜੋ ਦਰਸਾਉਂਦੇ ਹਨ ਕਿ ਕੋਈ ਸੁਧਾਰ ਲਿਆਣਾ ਚਾਹੇ ਤਾਂ ਤਸਵੀਰ ਇੰਨੀ ਧੁੰਦਲੀ ਵੀ ਨਹੀਂ। ਇਸ ਵਾਰ 10 ਲੱਖ ਨਵਾਂ ਵੋਟਰ ਚੋਣਾਂ ਵਿਚ ਸ਼ਾਮਲ ਹੋਣ ਯੋਗ ਹੋ ਗਿਆ ਹੈ ਪਰ ਉਸ ’ਚੋਂ ਸਿਰਫ਼ 30 ਫ਼ੀ ਸਦੀ ਹੀ ਅਪਣੀ ਵੋਟ ਦੇਣ ਵਾਸਤੇ ਰਜਿਸਟਰ ਹੋਏ ਹਨ। ਇਸੇ ਤਰ੍ਹਾਂ 20-29 ਸਾਲ ਉਮਰ ਦੀ 59 ਲੱਖ ਆਬਾਦੀ ’ਚੋਂ ਸਿਰਫ਼ 67.7 ਫ਼ੀ ਸਦੀ ਰਜਿਸਟਰ ਹੋਏ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਸਿਰਫ਼ 47 ਫ਼ੀ ਸਦੀ ਨੌਜਵਾਨਾਂ ਨੇ ਅਪਣੀ ਵੋਟ ਪਾਈ ਸੀ। 

DrugsDrugs

ਹੁਣ ਜੇ ਨੌਜਵਾਨਾਂ ਨੂੰ ਪੁਛਿਆ ਜਾਵੇ ਕਿ ਉਹ ਕਿਉਂ ਅਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਉਹ ਕਹਿਣਗੇ ਕਿ ਪੰਜਾਬ ਵਿਚ ਕੀ ਰਖਿਆ ਹੈ? ਪੰਜਾਬ ਵਿਚ ਤਾਂ ਨਸ਼ੇ ਹਨ। ਪੰਜਾਬ ਦੀ ਸਿਆਸਤ ਖ਼ਰਾਬ ਹੈ ਤੇ ਹੋਰ ਵੀ ਬਹੁਤ ਕੁੱਝ। ਮਾਹਰ ਆਖਣਗੇ ਪੰਜਾਬ ਦੀ ਜਵਾਨੀ ਨਿਰਾਸ਼ ਹੈ ਤੇ ਵਿਦੇਸ਼ਾਂ ਵਲ ਭੱਜ ਰਹੀ ਹੈ ਕਿਉਂਕਿ ਸਾਡਾ ਸਿਸਟਮ ਹੀ ਖ਼ਰਾਬ ਹੈ। ਪਰ ਤੁਹਾਨੂੰ ਜਾਹਨ.ਐਫ਼ ਕੈਨੇਡੀ ਦੇ ਲਫ਼ਜ਼ ਯਾਦ ਕਰਵਾਉਂਦੇ ਹਾਂ, ‘‘ਇਹ ਨਾ ਪੁੱਛੋ ਕਿ ਦੇਸ਼ ਤੁਹਾਡੇ ਵਾਸਤੇ ਕੀ ਕਰ ਸਕਦਾ ਹੈ, ਇਹ ਪੁੱਛੋ ਕਿ ਤੁਸੀਂ ਦੇਸ਼ ਵਾਸਤੇ ਕੀ ਕਰ ਸਕਦੇ ਹੋ।’’

JobsJobs

ਤੇ ਇਹੀ ਸੋਚ ਅੱਜ ਤੋਂ 100 ਸਾਲ ਪਹਿਲਾਂ ਪੰਜਾਬ ਦੇ ਨੌਜਵਾਨਾਂ ਵਿਚ ਵੀ ਉਠੀ। ਉਹ ਆਖਦੇ ਸਨ ਕਿ ਅਸੀਂ ਅਪਣੀ ਜਾਨ ਕੁਰਬਾਨ ਕਰ ਕੇ ਵੀ ਦੇਸ਼ ਵਾਸਤੇ ਆਜ਼ਾਦੀ ਲੈ ਕੇ ਆਵਾਂਗੇ। ਫਾਂਸੀ ਚੜ੍ਹਨ ਵਾਲਿਆਂ ਨੇ ਇਹ ਨਹੀਂ ਆਖਿਆ ਸੀ ਕਿ ਸਾਡੇ ਪ੍ਰਵਾਰਾਂ ਨੂੰ ਸਰਕਾਰੀ ਨੌਕਰੀ ਦੇ ਦੇਣੀ ਜਾਂ ਮੰਤਰੀ ਬਣਾ ਦੇਣਾ। ਸਾਡੇ ਅੱਜ ਦੇ ਨੌਜਵਾਨ ਅਪਣੇ ਹੱਕ ਵਾਸਤੇ ਲੜਨ ਲਗਿਆਂ ਵੀ ਸਰਕਾਰੀ ਨੌਕਰੀ ਪਹਿਲਾਂ ਮੰਗਦੇ ਹਨ। ਅੱਜ ਸਿਖਿਆ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ। ਮੰਨ ਲਿਆ ਕਿ ਸਿਖਿਆ ਦਾ ਮਿਆਰ ਅਮਰੀਕਾ ਵਰਗਾ ਨਹੀਂ ਪਰ ਅਮਰੀਕਾ ਨੂੰ ਆਜ਼ਾਦੀ 17ਵੀਂ ਸਦੀ ਤੋਂ ਮਿਲੀ ਹੋਈ ਹੈ।

IELTSIELTS

ਭਾਰਤ ਨੂੰ ਆਜ਼ਾਦੀ ਮਿਲਿਆਂ ਇਕ ਸਦੀ ਵੀ ਨਹੀਂ ਹੋਈ। ਦੂਜੀ ਗੱਲ ਕੁੜੀਆਂ ਜਦ ਇਨ੍ਹਾਂ ਸਕੂਲਾਂ ’ਚੋਂ ਪੜ੍ਹ ਕੇ ਜਾਂਦੀਆਂ ਹਨ ਤਾਂ ਉਹ ਆਈਲੈਟਸ ਵੀ ਕਰ ਲੈਂਦੀਆਂ ਹਨ, ਵਿਦੇਸ਼ਾਂ ਵਿਚ ਨੌਕਰੀਆਂ ਵੀ ਪ੍ਰਾਪਤ ਕਰ ਲੈਂਦੀਆਂ ਹਨ, ਪਰ ਸਾਡੇ ਮੁੰਡੇ ਆਈਲੈਟਸ ਵੀ ਨਹੀਂ ਕਰ ਪਾਉਂਦੇ ਤੇ ਵਿਦੇਸ਼ ਜਾਣ ਵਾਸਤੇ ਕੁੜੀਆਂ ਦਾ ਸਹਾਰਾ ਲਭਦੇ ਫਿਰਦੇ ਹਨ ਤੇ ਉਥੇ ਜਾ ਕੇ ਜ਼ਿਆਦਾਤਰ ਮੁੰਡੇ ਟੈਕਸੀਆਂ ਤੇ ਟਰੱਕ ਹੀ ਚਲਾਉਂਦੇ ਫਿਰਦੇ ਹਨ। ਜੇ ਕੁੜੀਆਂ ਉਸੇ ਸਿਸਟਮ ’ਚ ਲੱਗ ਕੇ ਕੁੱਝ ਵਖਰਾ ਕਰ ਜਾਂਦੀਆਂ ਹਨ ਤਾਂ ਨੌਜਵਾਨ ਮੁੰਡੇ ਕਿਉਂ ਨਹੀਂ ਕਰ ਸਕਦੇ? ਫਿਰ ਕਮਜ਼ੋਰੀ ਸਿਰਫ਼ ਸਿਖਿਆ ਦੇ ਸਿਸਟਮ ਵਿਚ ਹੀ ਹੈ ਜਾਂ ਕੁੱਝ ਹੋਰ ਕਾਰਨ ਵੀ ਹੈ?

IletsIlets

ਨਸ਼ੇ, ਗੁੰਡਾ ਗਰਦੀ, ਬੰਦੂਕਾਂ, ਅਸ਼ਲੀਲਤਾ, ਬਲਾਤਕਾਰ ਦੇ ਮਾਮਲਿਆਂ ਵਿਚ ਮੁੰਡੇ ਹੀ ਕਿਉਂ ਫਸਦੇ ਹਨ? ਮੁੰਡੇ ਸਰਕਾਰੀ ਨੌਕਰੀ ਹੀ ਕਿਉਂ ਪੰਸਦ ਕਰਦੇ ਹਨ ਪਰ ਅਪਣਾ ਕੰਮ ਕਰਨ ਤੋਂ ਕਤਰਾਉਂਦੇ ਕਿਉਂ ਹਨ? ਕਿਉਂ ਸਾਡੀ ਜਵਾਨੀ ਇਕ ਸੌਖਾ ਤੇ ਆਸਾਨ ਰਾਹ ਹੀ ਮੰਗਦੀ ਹੈ? ਜੇ ਉਹ ਸਿਸਟਮ ਤੋਂ ਅਪਣੇ ਲਈ ਸੁਧਾਰ ਮੰਗਦੇ ਹਨ ਤਾਂ ਉਹ ਇਕ ਵੋਟ ਪਾਉਣ ਦੀ ਜ਼ਹਿਮਤ ਵੀ ਕਿਉਂ ਨਹੀਂ ਕਰ ਸਕਦੇ?

CoronavirusCoronavirus

ਸਾਡੇ ਬੱਚੇ ਜਿਮ ਜਾ ਸਕਦੇ ਹਨ, ਮਾਲ ਜਾ ਸਕਦੇ ਹਨ ਪਰ ਇਮਤਿਹਾਨ ਦੇਣ ਸਮੇਂ ਇਹ ਅਦਾਲਤ ਵਿਚ ਪਹੁੰਚ ਜਾਂਦੇ ਹਨ ਕਿ ਹੁਣ ਕੋਰੋਨਾ ਆ ਗਿਆ ਹੈ, ਇਸ ਲਈ ਪ੍ਰੀਖਿਆਵਾਂ ਨਾ ਲਈਆਂ ਜਾਣ। ਇਹ ਸਰਕਾਰੀ ਸਿਸਟਮ ਦੀ ਨਿੰਦਾ ਕਰ ਸਕਦੇ ਹਨ, ਸੋਸ਼ਲ ਮੀਡੀਆ ਤੇ ਬੇਤੁਕੇ ਕੁਮੈਂਟ ਪਾ ਸਕਦੇ ਹਨ ਪਰ ਵੋਟ ਪਾਉਣ ਵਾਸਤੇ ਅਪਣੇ ਦਿਮਾਗ਼ ਦਾ ਇਸਤੇਮਾਲ ਕਰਨ ਤੋਂ ਕਤਰਾਉਂਦੇ ਹਨ। ਸਿਰਫ਼ ਸਰਕਾਰ ਹੀ ਨਵੇਂ ਵਰਗ ਦਾ ਭਵਿੱਖ ਨਹੀਂ ਬਣਾ ਸੰਵਾਰ ਸਕਦੀ। ਸੋਚ ਬਦਲਣੀ ਪਵੇਗੀ।    -ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement