ਸੰਪਾਦਕੀ: ਸਿੱਧੂ ਮੂਸੇਵਾਲੇ ਨੂੰ ਕਿਉਂ ਮਾਰਿਆ? ਵਿਦੇਸ਼ ’ਚੋਂ ਗੋਲਡੀ ਬਰਾੜ ਕਹਿੰਦਾ ਹੈ, ‘‘ਪੰਥ ਦੀ ਖ਼ਾਤਰ’’!
Published : Jun 23, 2022, 6:56 am IST
Updated : Jun 23, 2022, 3:18 pm IST
SHARE ARTICLE
Sidhu Moosewala and Goldy Brar
Sidhu Moosewala and Goldy Brar

ਪਤਾ ਨਹੀਂ ਗੋਲਡੀ ਬਰਾੜ ਅਪਣੇ ਬੋਲੇ ਸ਼ਬਦਾਂ ਤੇ ਆਪ ਵੀ ਯਕੀਨ ਕਰਦਾ ਹੈ ਕਿ ਨਹੀਂ ਜਾਂ ਕੀ ਉਹ ਅਸਲ ਸਾਜ਼ਸ਼ ਵਲੋਂ ਧਿਆਨ ਹਟਾਉਣ ਦਾ ਯਤਨ ਕਰ ਰਿਹਾ ਹੈ?

 

ਨੌਜਵਾਨਾਂ ਨੇ ਪੰਜਾਬ ਛੱਡਣ ਦੀ ਤਿਆਰੀ ਤੇਜ਼ ਕਰ ਦਿਤੀ ਹੈ ਕਿਉਂਕਿ ਮਾਂ ਬਾਪ ਹੁਣ ਰੋਕਣ ਦਾ ਯਤਨ ਵੀ ਨਹੀਂ ਕਰ ਰਹੇ। ਆਖ਼ਰਕਾਰ ਕਿਹੜੀ ਮਾਂ ਅਪਣੇ ਬੱਚੇ ਦੀ ਲਾਸ਼ ਨੂੰ ਸਜਾ ਕੇ ਸਿਵਿਆਂ ਦੀ ਰਾਖ ਬਣਾਉਣਾ ਚਾਹੁੰਦੀ ਹੈ? ਇਸ ਗੱਲ ਤੇ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਨਾ ਸਿਰਫ਼ ਪੰਜਾਬ ਪੁਲਿਸ ਸਗੋਂ ਦਿੱਲੀ ਪੁਲਿਸ, ਮਹਾਰਾਸ਼ਟਰ ਪੁਲਿਸ ਤੇ ਬਿਹਾਰ ਪੁਲਿਸ ਵੀ ਰਲ ਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਲੱਗੀ ਹੋਈ ਹੈ ਤੇ ਹੁਣ ਇਸ ਸਾਰੀ ਸਾਜ਼ਸ਼ ਨੂੰ ਲਾਰੈਂਸ ਬਿਸ਼ਨੋਈ ਦੀ ਮਦਦ ਨਾਲ ਸੁਲਝਾਉਣ ਦੇ ਯਤਨ ਚਲ ਰਹੇ ਹਨ। ਹੁਣ ਸੱਚ ਤਾਂ ਜਾਣਨਾ ਪਵੇਗਾ ਕਿ ਆਖ਼ਰਕਾਰ ਲਾਰੈਂਸ ਨੂੰ ਸਿੱਧੂ ਮੂਸੇਵਾਲੇ ਨਾਲ ਇੰਨੀ ਨਫ਼ਰਤ ਕਿਉਂ ਸੀ? ਸਿੱਧੂ ਤੇ ਵਿੱਕੀ ਮਿੱਡੂਖੇੜਾ ਦਾ ਕੀ ਸਬੰਧ ਹੋ ਸਕਦਾ ਸੀ? ਸਵਾਲ ਇਹ ਵੀ ਉਠ ਰਿਹਾ ਹੈ ਕਿ ਇਹ ਸਾਜ਼ਸ਼ ਕੀ ਕਿਸੇ ਵਲੋਂ ਇਸ ਲਈ ਰਚਾਈ ਗਈ ਕਿ ਇਸ ਨਾਲ ਪੰਜਾਬ ਵਿਚ ਨਵੀਂ ਸਰਕਾਰ ਬਦਨਾਮ ਹੋ ਜਾਵੇ?

Lawrence BishnoiLawrence Bishnoi

ਪਰ ਇਸ ਤੋਂ ਪਹਿਲਾਂ ਕਿ ਗੁੱਥੀ ਸੁਲਝ ਜਾਵੇ, ਵਿਦੇਸ਼ਾਂ ਵਿਚ ਬੈਠੇ ਗੋਲਡੀ ਬਰਾੜ ਨੇ ਇਕ ਪੱਤਰਕਾਰ ਨੂੰ ਇਕ ਇੰਟਰਵਿਊ ਦੌਰਾਨ ਇਸ ਕਤਲ ਨੂੰ ਪੰਥਕ ਰੰਗਤ ਦੇਣ ਦਾ ਯਤਨ ਕੀਤਾ ਹੈ। ਗੋਲਡੀ ਬਰਾੜ ਮੁਤਾਬਕ ਸਿੱਧੂ ਨੂੰ ਮਾਰਨ ਦਾ ਕਾਰਨ ਪੈਸਾ ਜਾਂ ਅਕਾਲੀ ਯੂਥ ਆਗੂ ਦੀ ਰੰਜਸ਼ ਨਹੀਂ ਸੀ ਬਲਕਿ ਇਕ ਪੰਥਕ ਕਾਰਨ ਸੀ। ਅਜੀਬ ਗੱਲ ਹੈ ਕਿ ਪੰਜਾਬ ਵਿਚ ਅੱਜ ਸਿਆਸਤਦਾਨ ਹੀ ਨਹੀਂ ਬਲਕਿ ਕਤਲ ਕਰਨ ਵਾਲੇ ਵੀ ਪੰਥਕ ਮੁੱਦਿਆਂ ਦੀ ਯਾਦ ਕਰਵਾ ਰਹੇ ਹਨ। ਗੋਲਡੀ ਦਾ ਕਹਿਣਾ ਸੀ ਕਿ ਪੰਜਾਬ ਲਾਰੈਂਸ ਬਿਸ਼ਨੋਈ, ਗੋਲਡੀ ਤੇ ਹੋਰ ਸਾਥੀਆਂ ਨੂੰ ਗੈਂਗਸਟਰ ਆਖ ਰਿਹਾ ਹੈ ਤੇ ਸਿੱਧੂ ਮੂਸੇਵਾਲਾ ਨੂੰ ਇਕ ਗੁਰਸਿੱਖ ਜਦਕਿ ਮੂਸੇਵਾਲਾ, ਸੰਤਾਂ ਨੂੰ ਮੰਨਣ ਵਾਲੇ ਤੇ ਉਨ੍ਹਾਂ ਦੇ ਟੈਟੂ ਬਾਂਹਾਂ ਤੇ ਬਣਾਉਣ ਵਾਲੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸਾਹਮਣੇ ਸਿਰ ਝੁਕਾਈ ਫਿਰਦੇ ਸਨ। ਸੋ ਇਸ ਕਰ ਕੇ ਉਸ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਕਾਰਨ ਮਾਰਿਆ।

Goldy Brar
Goldy Brar

ਪਤਾ ਨਹੀਂ ਗੋਲਡੀ ਬਰਾੜ ਅਪਣੇ ਬੋਲੇ ਸ਼ਬਦਾਂ ਤੇ ਆਪ ਵੀ ਯਕੀਨ ਕਰਦਾ ਹੈ ਕਿ ਨਹੀਂ ਜਾਂ ਕੀ ਉਹ ਅਸਲ ਸਾਜ਼ਸ਼ ਵਲੋਂ ਧਿਆਨ ਹਟਾਉਣ ਦਾ ਯਤਨ ਕਰ ਰਿਹਾ ਹੈ? ਸੱਚ ਤਾਂ ਉਹੀ ਜਾਣਦਾ ਹੈ ਪਰ ਜੇ ਉਹ ਇਸ ਗੱਲ ਤੇ ਯਕੀਨ ਕਰਦਾ ਹੈ ਤਾਂ ਫਿਰ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਜਾ ਸਕਦਾ ਸੀ। ਕਿੰਨੇ ਹੀ ਟਕਸਾਲੀ ਅਕਾਲੀ, ਕਾਂਗਰਸ ਵਿਚ ਸ਼ਾਮਲ ਹੋਏ ਹਨ। ਕਿੰਨੇ ਹੀ ਸੰਤਾਂ ਦੀ ਮੌਤ ਤੇ ਰੋਣ ਵਾਲੇ ਤੇ ਇੰਦਰਾ ਗਾਂਧੀ ਦੇ ਕਤਲ ਨੂੰ ਸਹੀ ਮੰਨਣ ਵਾਲੇ ਕਾਂਗਰਸ ਨੂੰ ਪੰਜਾਬ ਦੀ ਵਾਗਡੋਰ ਵਾਰ ਵਾਰ ਦੇ ਚੁਕੇ ਹਨ। ਅਖ਼ੀਰ ਗ਼ਲਤੀ ਮੰਨ ਲਈ ਗਈ। ਕਾਂਗਰਸ ਨੇ ਗ਼ਲਤੀ ਸੁਧਾਰੀ, ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਿੱਖਾਂ ਦਾ ਕੱਦ ਉੱਚਾ ਕੀਤਾ ਗਿਆ। ਤਾਂ ਫਿਰ ਇਕੱਲੇ ਸਿੱਧੂ ਮੂਸੇਵਾਲਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹੈ?

Sidhu Moose Wala CaseSidhu Moose Wala

ਸਿੱਖ ਇਤਿਹਾਸ ਵਿਚ ਤਾਂ ਗੁਰੂ ਗੋਬਿੰਦ ਸਿੰਘ ਜੀ ਅਪਣੇ ਪੁੱਤਰਾਂ ਦੇ ਕਾਤਲ, ਔਰੰਗਜ਼ੇਬ ਨਾਲ ਸਮਾਜ ਦੇ ਭਲੇ ਵਾਸਤੇ ਗੱਲਬਾਤ ਕਰਨ ਲਈ ਤਿਆਰ ਹੋ ਗਏ ਸਨ। ਅੱਜ ਨੌਜਵਾਨ ਸੱਭ ਸੁਣ ਰਹੇ ਹਨ। ਸਿਆਸਤਦਾਨਾਂ ਦੀਆਂ ਸਾਜ਼ਸ਼ਾਂ ਨੂੰ ਛੱਡ ਕੇ ਇਨ੍ਹਾਂ ਦੇ ਸ਼ਬਦਾਂ ਨੂੰ ਸੱਚ ਮੰਨ ਕੇ, ਆਪ ਫ਼ੈਸਲਾ ਕਰੋ। ਕੀ ਪੰਥ ਦੀ ਸੇਵਾ ਗੋਲਡੀ ਬਰਾੜ ਦੀ ਏ.ਕੇ. 47 ਕਰ ਰਹੀ ਸੀ ਜਾਂ ਸਿੱਧੂ ਮੂਸੇਵਾਲਾ ਦਸਤਾਰ ਸਜਾਈ ਤੇ ਪੂਰੀ ਦਾੜ੍ਹੀ ਰੱਖ, ਪੰਜਾਬੀ ਗੀਤਾਂ ਨੂੰ ਅੰਤਰਰਾਸ਼ਟਰੀ ਮਹਿਫ਼ਲਾਂ ਵਿਚ ਮਾਣ ਦਿਵਾ ਕੇ ਕਰ ਰਿਹਾ ਸੀ? ਕੀ ਵਿਦੇਸ਼ ਵਿਚ ਗੈਂਗਸਟਰ ਦਾ ਰੁਤਬਾ ਹਾਸਲ ਕਰਨ ਵਾਲਾ ਸਹੀ ਹੈ ਜਾਂ ਸਿੱਧੂ ਮੂਸੇਵਾਲਾ ਨੂੰ ਅਪਣਾ ਨਾਇਕ ਮੰਨੋਗੇ ਜੋ ਪੰਜਾਬ ਵਿਚ ਰਹਿ ਕੇ ਅਪਣਾ ਘਰ ਬਣਾ ਰਿਹਾ ਸੀ? ਕਿਸ ਦੇ ਮਾਂ ਬਾਪ ਅੱਜ ਅਪਣੇ ਬੱਚੇ ਤੇ ਫ਼ਖ਼ਰ ਕਰਦੇ ਹਨ, ਗੋਲਡੀ ਦੇ ਜਾਂ ਸਿੱਧੂ ਦੇ?

late Sidhu MoosewalaSidhu Moosewala

ਸੰਤਾਂ ਦੀ ਗੱਲ ਕਰਨੀ ਸੌਖੀ ਹੈ ਪਰ ਕੀ ਕਿਸੇ ਨੂੰ ਯਾਦ ਹੈ ਕਿ ਉਨ੍ਹਾਂ ਲੜਾਈ ਕਿਉਂ ਸ਼ੁਰੂ ਕੀਤੀ ਸੀ? ਕੀ ਅੱਜ ਗੋਲਡੀ ਬਰਾੜ ਪੰਜਾਬ ਦੇ ਪਾਣੀ, ਰਾਜਧਾਨੀ ਜਾਂ ਭਾਸ਼ਾ ਦੀ ਰਾਖੀ ਕਰ ਰਿਹਾ ਹੈ? ਨੌਜਵਾਨਾਂ ਨੂੰ ਭਾਵੁਕ ਕਰ ਕੇ ਅਪਣੀਆਂ ਤਿਜੌਰੀਆਂ ਪਹਿਲਾਂ ਵੀ ਭਰੀਆਂ ਗਈਆਂ। ਪਰ ਇਸ ਵਾਰ ਨੌਜਵਾਨਾਂ ਤੇ ਵਖਰਾ ਵਾਰ ਹੋ ਰਿਹਾ ਹੈ। ਨੌਜਵਾਨਾਂ ਨੂੰ ਹੁਣ ਸੰਭਲ ਕੇ ਅਪਣੇ ਕਦਮ ਚੁਕਣੇ ਪੈਣਗੇ। ਤੁਸੀਂ ਕਿਹੜੇ ਰਾਹ ਚਲਣਾ ਹੈ, ਇਹ ਫ਼ੈਸਲਾ ਕਰਨ ਦੀ ਤਾਕਤ ਤੁਹਾਨੂੰ ਕੁਦਰਤ ਨੇ ਭਲੀ ਭਾਂਤ ਦਿਤੀ ਹੈ। ਸੋਚ ਸਮਝ ਕੇ ਫ਼ੈਸਲਾ ਕਰੋ। ਅੱਜ ਜੋ ਕਾਗ਼ਜ਼ ਕਲਮ ਨੂੰ ਸ਼ਸਤਰ ਬਣਾ ਕੇ ਅਪਣੇ ਆਪ ਨੂੰ ਸਮਾਜ ਵਿਚ ਉੱਚਾ ਚੁਕ ਲੈਂਦੇ ਹਨ, ਉਨ੍ਹਾਂ ਨੂੰ ਪੰਥ ਦਾ ਦੁਸ਼ਮਣ ਕਿਉਂ ਕਰਾਰ ਦਿਤਾ ਜਾਂਦਾ ਹੈ? ਇਸ ਸਵਾਲ ਦਾ ਸਹੀ ਜਵਾਬ ਤੁਹਾਨੂੰ ਰਸਤਾ ਜ਼ਰੂਰ ਵਿਖਾਵੇਗਾ।                       -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement