Editorial: ਕੀ ਅਕਾਲੀ ਦਲ (ਬਾਦਲ) ਉਨ੍ਹਾਂ ’ਤੇ ਲਗਾਏ ਗਏ ਇਲਜ਼ਾਮਾਂ ਦੀ ਗੰਭੀਰਤਾ ਨੂੰ ਸਮਝਦਾ ਹੈ?
Published : Oct 24, 2024, 7:35 am IST
Updated : Oct 24, 2024, 7:35 am IST
SHARE ARTICLE
Does the Akali Dal (Badal) understand the seriousness of the allegations leveled against them?
Does the Akali Dal (Badal) understand the seriousness of the allegations leveled against them?

ਅਕਾਲੀ ਦਲ (ਬਾਦਲ) ਨੂੰ ਉਨ੍ਹਾਂ ਦੇ ਕਿੰਨੇ ਹੀ ਪੁਰਾਣੇ, ਕਰੀਬੀ ਸਾਥੀ ਛੱਡ ਚੁੱਕੇ ਹਨ।

 

Editorial: ਗਿ. ਰਘੁਬੀਰ ਸਿੰਘ ਵਲੋਂ ਅਕਾਲੀ ਦਲ ਦੇ ਵਫ਼ਦ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਆਖਿਆ ਗਿਆ ਕਿ ਵੋਟਾਂ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਛੋਟ ਨਹੀਂ ਦਿਤੀ ਜਾ ਸਕਦੀ ਤੇ ਇਹ ਫ਼ੈਸਲਾ ਤਾਂ ਸਹੀ ਹੈ ਪਰ ਸਵਾਲ ਤਾਂ ਵਫ਼ਦ ਦੀ ਪੇਸ਼ਕਸ਼ ਉਤੇ ਉਠਦਾ ਹੈ। ਕੀ ਅਕਾਲੀ ਦਲ (ਬਾਦਲ) ਉੁਨ੍ਹਾਂ ’ਤੇ ਲਗਾਏ ਗਏ ਇਲਜ਼ਾਮਾਂ ਦੀ ਗੰਭੀਰਤਾ ਨੂੰ ਸਮਝਦਾ ਹੈ? ਜ਼ਿਮਨੀ ਚੋਣ ਵਾਸਤੇ ਤਨਖ਼ਾਹ ਵਿਚ ਜਲਦ ਫ਼ੈਸਲਾ ਆਖਣਾ ਵੀ ਇਕ ਅਪਰਾਧ ਤੋਂ ਘੱਟ ਨਹੀਂ ਕਿਉਂਕਿ ਉਹ ਅਜੇ ਸਮਝ ਹੀ ਨਹੀਂ ਪਾ ਰਹੇ ਕਿ ਉਨ੍ਹਾਂ ਨੇ ਅੱਜ ਸਿੱਖ ਪੰਥ ਵਾਸਤੇ ਕਿਹੋ ਜਿਹੀ ਸਥਿਤੀ ਪੈਦਾ ਕਰ ਦਿਤੀ ਹੈ। 

ਜ਼ਿਆਦਾਤਰ ਅਕਾਲੀ (ਬਾਦਲ) ਆਗੂ ਅੱਜ ਜੋ ਸੁਖਬੀਰ ਬਾਦਲ ਨਾਲ ਖੜੇ ਹਨ, ਉਹ ਉਨ੍ਹਾਂ ਵਫ਼ਾਦਾਰਾਂ ਵਾਂਗ ਹਨ ਜੋ ਸੁਖਬੀਰ ਨੂੰ ਨਾ ਤਾਂ ਸਹੀ ਸਲਾਹ ਦੇਣ ਦੀ ਕਾਬਲੀਅਤ ਰਖਦੇ ਹਨ ਅਤੇ ਨਾ ਹੀ ਸਾਹਸ। ਪਿਛਲੇ ਹਫ਼ਤੇ ਇਕ ਅਜਿਹੇ ਵਫ਼ਾਦਾਰ ਨੇ ਗਿ. ਹਰਪ੍ਰੀਤ ਸਿੰਘ ਨਾਲ ਜੋ ਕੀਤਾ, ਉਸ ਨਾਲ ਨੁਕਸਾਨ ਸੁਖਬੀਰ ਬਾਦਲ ਦੇ ਨਾਲ-ਨਾਲ ਸਿੱਖ ਕੌਮ ਨੂੰ ਦਾ ਵੀ ਹੋਇਆ ਹੈ।

ਜਿਥੇ ਇਤਿਹਾਸ ਵਿਚ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਮਹਾਰਾਜੇ ਨੂੰ ਸਬਕ ਸਿਖਾਉਣ ਦੀ ਕਾਬਲੀਅਤ ਰਖਦੇ ਸਨ, ਉਥੇ ਅੱਜ ਉਨ੍ਹਾਂ ਵਾਂਗ ਤਾਕਤਵਰ ਅਗਵਾਈ ਦੇਣ ਵਾਲਾ ਵਾਤਾਵਰਣ ਸਿੱਖ ਸਿਆਸਤ ਨੇ ਖ਼ਤਮ ਕਰ ਦਿਤਾ ਹੈ। ਅੱਜ ਜੋ ਉਨ੍ਹਾਂ ਦਾ ਹਾਲ ਹੋ ਰਿਹਾ ਹੈ, ਉਸ ’ਤੇ ਕਈ ਗੁਣਾਂ ਬਦਤਰ ਹਾਲ ਅਕਾਲੀ ਦਲ ਨੇ ਸਿੱਖ ਵਿਦਵਾਨਾਂ (ਸ. ਜੋਗਿੰਦਰ ਸਿੰਘ, ਕਾਲਾ ਅਫ਼ਗ਼ਾਨਾ, ਪ੍ਰੋ. ਦਰਸ਼ਨ ਸਿੰਘ) ਨਾਲ ਕੀਤਾ ਤੇ ਅੱਜ ਉਹੀ ਕੁੱਝ ਉਨ੍ਹਾਂ ਨਾਲ ਹੋ ਰਿਹਾ ਹੈ। ਪਰ ਸੰਤੁਸ਼ਟੀ ਨਹੀਂ ਹੈ ਕਿਉਂਕਿ ਅੱਜ ਜਦ ਕੌਮ ਦਾ ਜਥੇਦਾਰ ਬੇਵਸ ਹੋ ਕੇ ਸੱਭ ਸਾਹਮਣੇ ਆਉਂਦੇ ਹਨ ਤਾਂ ਸਮਝੋ ਪੂਰੀ ਕੌਮ ਬੇਵਸ ਹੈ।

ਸੌਦਾ ਸਾਧ ਨੂੰ ਮਾਫ਼ੀ ਦੇਣੀ, ਬਹਿਬਲ ਕਲਾਂ ਵਿਚ ਪੰਥਕ ਸਰਕਾਰ ਵਲੋਂ ਨਿਹੱਥੇ ਸਿੰਘਾਂ ’ਤੇ ਗੋਲੀਆਂ ਚਲਾਉਣੀਆਂ ਅਤੇ ਸਿੱਖ ਨੌਜੁਆਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਵਾਲੇ ਅਫ਼ਸਰ ਨੂੰ ਡੀਜੀਪੀ ਪੰਜਾਬ ਲਗਾਉਣ ਵਰਗੇ ਇਲਜ਼ਾਮਾਂ ਤੇ ਅਕਾਲੀ ਫੂਲਾ ਸਿੰਘ ਕੀ ਕਦਮ ਚੁਕਦੇ?  ਉਨ੍ਹਾਂ ਸਾਹਮਣੇ ਖੜਾ ਇਕ ਸੱਚੇ ਪਛਤਾਵੇ ਵਿਚ ਰੁਝਿਆ ਸਿੱਖ ਕੀ ਕਰਦਾ? ਅੱਜ ਦੋਵਾਂ ਪਾਸੇ ਉਹ ਪੁਰਾਣੀਆਂ ਛਵੀਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦਾ ਪਰਛਾਵਾਂ ਸੱਭ ’ਤੇ ਪੈ ਰਿਹਾ ਹੈ।

ਅਕਾਲੀ ਦਲ (ਬਾਦਲ) ਨੂੰ ਉਨ੍ਹਾਂ ਦੇ ਕਿੰਨੇ ਹੀ ਪੁਰਾਣੇ, ਕਰੀਬੀ ਸਾਥੀ ਛੱਡ ਚੁੱਕੇ ਹਨ। ਲੋਕ ਵੋਟ ਪਾਉਣ ਤੋਂ ਹੀ ਮੂੰਹ ਮੋੜ ਗਏ ਹਨ। ਅੱਜ ਜਿਥੇ ਸਿੱਖ ਦੁਨੀਆਂ ਭਰ ਵਿਚ ਰਹਿ ਰਹੇ ਹਨ, ਸਿੱਖਾਂ ਦੇ ਘਰ ਵਿਚ ਲੜਾਈ ਦਾ ਫ਼ਾਇਦਾ ਚੁਕ ਕੇ ਐਸੇ ਮੋਹਰੇ ਪੇਸ਼ ਕੀਤੇ ਜਾ ਰਹੇ ਹਨ ਜੋ ਨੌਜੁਆਨਾਂ ਨੂੰ ਗੁਮਰਾਹ ਕਰ ਚੁੱਕੇ ਹਨ। ਹਰ ਆਏ ਦਿਨ ਸਿੱਖਾਂ ਦੀ ਛਵੀ ਨਾਲ ਅਤਿਵਾਦੀ, ਖ਼ਾਲਿਸਤਾਨੀ ਲਗਾ ਕੇ ਉਨ੍ਹਾਂ ਦੀ ਬਦਨਾਮੀ ਹੋ ਰਹੀ ਹੈ। ਜਦ ਅਕਾਲੀ ਦਲ ਦੇ ਵਫ਼ਾਦਾਰ ਜਥੇਦਾਰ  ’ਤੇ ਭਾਜਪਾ ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾਉਂਦੇ ਹਨ ਤਾਂ ਉਹ ਸੋਚ ਸਿੱਖਾਂ ਦੀ ਛਵੀ ਨੂੰ ਕਿੰਨਾ ਨੁਕਸਾਨ ਪਹੁੰਚਾਉਂਦੀ ਹੈ।

ਇਸ ਸਾਰੀ ਸਥਿਤੀ ਦਾ ਅਸਰ ਆਉਣ ਵਾਲੀ ਪੀੜ੍ਹੀ ਦੇ ਭਵਿੱਖ ’ਤੇ ਪਵੇਗਾ। ਅੱਜ ਜ਼ਰੂਰਤ ਹੈ ਕਿ ਮੌਜੂਦਾ ਆਗੂ ਅਪਣੀ ਕੁਰਸੀ, ਸੱਤਾ, ਤਾਕਤ ਦੀ ਲੜਾਈ ਨੂੰ ਛੱਡ ਕੇ ਅਪਣੀ ਜ਼ਿੰਮੇਵਾਰੀ ਸਮਝਣ। ਇਤਿਹਾਸ ਦੇ ਪੰਨਿਆਂ ’ਤੇ ਉਨ੍ਹਾਂ ਦੇ ਨਾਮ ਕਿਹੜੇ ਰੰਗ ਵਿਚ ਲਿਖਿਆ ਜਾਵੇਗਾ, ਇਹ ‘ਵਫ਼ਾਦਾਰ’ ਤੇ ਸੋਸ਼ਲ ਮੀਡੀਆ ਦੇ ਭਾੜੇ ਦੇ ਲੋਕ ਨਹੀਂ ਤੈਅ ਕਰਦੇ। ਜਿਨ੍ਹਾਂ ਕੁਰਸੀਆਂ ’ਤੇ ਇਹ ਬੈਠੇ ਹਨ, ਉਹ ਕੁੱਝ ਕੁ ਨੂੰ ਨਸੀਬ ਹੁੰਦੀਆਂ ਹਨ। ਇਸ ਜ਼ਿੰਮੇਵਾਰੀ ਤੇ ਵਿਸ਼ਵਾਸ ਨੂੰ ਸਮਝਦੇ ਹੋਏ ਜੇ ਅੱਜ ਸਾਰੇ ਆਗੂ ਮਿਲ ਕੇ ਸਿੱਖ ਕੌਮ ਦੇ ਹਿੱਤ ਵਿਚ ਫ਼ੈਸਲੇ ਲੈਣ ਤਾਂ ਸ਼ਾਇਦ ਕੁੱਝ ਕੁਰਸੀਆਂ ਕੁਰਬਾਨ ਕਰਨੀਆਂ ਪੈਣਗੀਆਂ ਪਰ ਭਵਿੱਖ ਨੂੰ ਜ਼ਰੂਰ ਸਵਾਰਿਆ ਜਾ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement