Editorial: ਪੰਜਾਬ ਦੇ ਵੋਟਰ ਨਹੀਂ ਜਾਣਦੇ ਕਿ ਕਿਸ ਨੂੰ ਵੋਟ ਦੇਣ! ਪਾਰਟੀਆਂ ਦੇ ਉਮੀਦਵਾਰਾਂ ਦੇ ਬਦਲੇ ਹੋਏ ਚਿਹਰੇ ਹੀ....

By : NIMRAT

Published : Apr 25, 2024, 6:54 am IST
Updated : Apr 27, 2024, 7:54 am IST
SHARE ARTICLE
punjab voters don't know who to vote for today Editorial in punjabi
punjab voters don't know who to vote for today Editorial in punjabi

ਪਾਰਟੀਆਂ ਦੇ ਉਮੀਦਵਾਰਾਂ ਦੇ ਬਦਲੇ ਹੋਏ ਚਿਹਰੇ ਹੀ ਭੰਬਲਭੂਸਾ ਖੜਾ ਕਰ ਰਹੇ ਨੇ!!

Punjab voters don't know who to vote for today Editorial in punjabiਜਦ ਵੀ ਦੇਸ਼ ਚੋਣਾਂ ਲਈ ਅੱਗੇ ਵਧਦਾ ਹੈ ਤਾਂ ਸਿਆਸਤਦਾਨਾਂ ਲਈ ਸੱਭ ਤੋਂ ਔਖਾ ਵਕਤ ਸ਼ੁਰੂ ਹੋ ਜਾਂਦੈ ਕਿਉਂਕਿ ਸਿਆਸਤਦਾਨ ਲਈ ਅਪਣੀ ਪਿਛਲੀ ਕਾਰ-ਗੁਜ਼ਾਰੀ ਦਾ ਹਿਸਾਬ-ਕਿਤਾਬ ਦੇਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਤੇ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹੁੰਦਾ ਹੈ ਕਿ ਜੇ ਉਸ ਨੂੰ ਜਿਤਾ ਦਿਤਾ ਗਿਆ ਤਾਂ ਉਹ ਅਗਲੇ ਪੰਜ ਸਾਲ ਵੋਟਰਾਂ ਲਈ ਕੀ ਕੀ ਕਰੇਗਾ? ਭਾਰਤ ਦੇਸ਼ ਦੀਆਂ ਚੋਣਾਂ ਸੱਭ ਤੋਂ ਮਹਿੰਗੀਆਂ ਚੋਣਾਂ ਹੁੰਦੀਆਂ ਹਨ। ਕਿਤੇ ਵਾਅਦੇ, ਕਿਤੇ ਜੁਮਲੇ, ਕਿਤੇ ਪੈਸੇ ਅਤੇ ਕਿਤੇ ਤੋਹਫ਼ੇ, ਕਿਤੇ ਦਾਅਵਤਾਂ, ਕਿਤੇ ਨਸ਼ਾ ਤੇ ਕਿਤੇ ਸ਼ਰਾਬ। ਕਿੰਨਾ ਕੁੱਝ ਸਿਆਸਤਦਾਨ ਅਪਣੇ ਥੈਲੇ ਵਿਚ ਪਾ ਕੇ ਚਲਦਾ ਹੈ।

ਭਾਵੇਂ ਚੋਣ ਕਮਿਸ਼ਨ ਤੁਹਾਨੂੰ ਅੱਜ ਵੱਧ ਤੋਂ ਵੱਧ 70 ਲੱਖ ਦੇ ਖ਼ਰਚੇ ਦੀ ਆਜ਼ਾਦੀ ਦਿੰਦਾ ਹੈ, ਅਸਲੀਅਤ ਦਾ ਸੱਭ ਨੂੰ ਪਤਾ ਹੈ ਕਿ ਪਾਰਲੀਮੈਂਟ ਦੀ ਇਕ ਇਕ ਸੀਟ ਕਿੰਨੇ ਕਰੋੜਾਂ ਵਿਚ ਲੜੀ ਜਾਂਦੀ ਹੈ। ਇਨ੍ਹਾਂ ਸੱਭ ਔਕੜਾਂ ਦੇ ਬਾਵਜੂਦ ਇਸ ਵਾਰ ਦੀ ਚੋਣ ਤੇ ਖ਼ਾਸ ਕਰ ਕੇ ਪੰਜਾਬ ਦੀ ਚੋਣ, ਸਿਆਸਤਦਾਨਾਂ ਲਈ ਏਨੀ ਔਖੀ ਨਹੀਂ ਜਿੰਨੀ ਔਖੀ ਇਹ ਵੋਟਰ ਲਈ ਸਾਬਤ ਹੋ ਰਹੀ ਹੈ। ਕੁੱਝ ਲੋਕ ਅਪਣੀ ਮਜਬੂਰੀਵੱਸ ਵੋਟ ਪਾ ਦਿੰਦੇ ਹਨ ਤੇ ਕੁੱਝ ਅਪਣਾ ਵੋਟ ਵੇਚ ਵੀ ਦਿੰਦੇ ਨੇ। ਪਰ ਜ਼ਿਆਦਾਤਰ ਲੋਕ ਅਪਣੀ ਸੋਚ ਅਤੇ ਅਪਣੇ ਉਮੀਦਵਾਰ ਨਾਲ ਵਾਅਦੇ ਦੇ ਰਿਸ਼ਤੇ ਵਿਚ ਬੱਝੇ ਹੋਣ ਕਾਰਨ ਹੀ ਵੋਟ ਪਾਉਂਦੇ ਹਨ।

ਪਰ ਅੱਜ ਵੋਟਰ ਅਪਣਾ ਉਮੀਦਵਾਰ ਚੁਣਨ ਜਾਏਗਾ ਤਾਂ ਉਹ ਫ਼ੈਸਲਾ ਕਿਸ ਤਰ੍ਹਾਂ ਕਰੇਗਾ ਕਿ ਕਿਸ ਨੂੰ ਵੋਟ ਪਾਵੇ? ਹਰ ਸੀਟ ਨੂੰ ਵੱਖ ਵੱਖ ਕਰ ਕੇ ਵੇਖੀਏ ਤਾਂ ਪ੍ਰੇਸ਼ਾਨੀ ਹੀ ਵੇਖਣ ਨੂੰ ਮਿਲਦੀ ਹੈ। ਪਟਿਆਲਾ ਤੋਂ ਸ਼ੁਰੂ ਹੋਈਏ ਤਾਂ ਕਾਂਗਰਸ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਅਪਣੀ ਪੂਰੀ ਜ਼ਿੰਦਗੀ ਕਾਂਗਰਸ ਵਲੋਂ ਚੋਣ ਲੜੀ ਹੈ ਪਰ ਹੁਣ ਭਾਜਪਾ ਵਲੋਂ ਲੜਨਗੇ। ਡਾ. ਧਰਮਵੀਰ ਗਾਂਧੀ ਪਹਿਲਾਂ ਆਮ ਆਦਮੀ ਪਾਰਟੀ ਦੇ ਉਨ੍ਹਾਂ ਚਾਰ ਪ੍ਰਮੁੱਖ ਐਮਪੀਜ਼ ਵਿਚੋਂ ਸਨ ਜਿਹੜੇ ਭਾਜਪਾ ਦੀ ਸੁਨਾਮੀ ਨੂੰ ਪਛਾੜ ਕੇ ਤੇ ਪੰਜਾਬ ਦੇ ਲੋਕਾਂ ਵਲੋਂ ਸਮਰਥਨ ਪ੍ਰਾਪਤ ਕਰ ਕੇ ਲੋਕ ਸਭਾ ਵਿਚ ਗਏ ਸਨ ਪਰ ਅੱਜ ਉਹ ਕਾਂਗਰਸ ਵਲੋਂ ਚੋਣ ਲੜ ਰਹੇ ਹਨ। ਲੋਕ ਵੋਟ ਦੇਣ ਦਾ ਫ਼ੈਸਲਾ ਕਿਵੇਂ ਕਰਨਗੇ?

ਇਨ੍ਹਾਂ ਦੋਹਾਂ ਉਮੀਦਵਾਰਾਂ ਦੀ ਪਿਛਲੀ ਤੇ ਹੁਣ ਦੀ ਰਾਜਨੀਤੀ ਵਿਚ ਘੁਲੀ ਹੋਈ ਤਿੰਨ ਪਾਰਟੀਆਂ ਦੀ ਵਿਚਾਰਧਾਰਾ ਲੋਕਾਂ ਨੂੰ ਭੰਬਲਭੂਸੇ ਵਿਚ ਹੀ ਪਾਏਗੀ। ਜਲੰਧਰ ਵਲ ਵੇਖੀਏ ਤਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਆਏ ਇਕ ਛੋਟੇ ਵਰਕਰ ਨੂੰ ਅਪਣਾ ਲਿਆ ਤੇ ਲੋਕਾਂ ਨੇ ਉਸ ਨੂੰ ਲੋਕ ਸਭਾ ’ਚ ਭੇਜ ਦਿਤਾ। ਦੁਬਾਰਾ ਸੀਟ ਮਿਲੀ ਤਾਂ ਉਹ ਭਾਜਪਾ ’ਚ ਚਲੇ ਗਏ। ਹੁਣ ਲੋਕ ਕਿਸ ਨੂੰ ਵੋਟ ਪਾਉਣ? ਇਹੀ ਹਾਲ ਲਗਭਗ ਹਰ ਸੀਟ ਤੇ ਵੇਖਿਆ ਜਾ ਸਕਦਾ ਹੈ। ਵਿਚਾਰਾ ਵੋਟਰ ਹੈਰਾਨ ਪ੍ਰੇਸ਼ਾਨ ਹੈ ਤੇ ਨਹੀਂ ਜਾਣਦਾ ਕਿ ਵੋਟ ਕਿਸ ਨੂੰ ਦੇਣੀ ਚਾਹੀਦੀ ਹੈ।

ਹੁਣ ਦੱਸੋ ਲੋਕ ਕੀ ਸੋਚ ਕੇ ਦਲਬਦਲੂਆਂ ਨੂੰ ਵੋਟ ਪਾਉਣਗੇ? ਜੇ ਤੁਸੀ ਕਹਿੰਦੇ ਹੋ ਕਿ ਅਸੀ ਤਾਂ ਪਾਰਟੀਆਂ ਦੀ ਵਿਚਾਰਧਾਰਾ ਨੂੰ ਵੋਟ ਪਾਉਂਦੇ ਹਾਂ ਤਾਂ ਕੀ ਉਮੀਦਵਾਰ ਦਾ ਉਸ ਵਿਚ ਕੋਈ ਵਜੂਦ ਨਹੀਂ ਹੁੰਦਾ? ਕੀ ਉਮੀਦਵਾਰਾਂ ਦੇ ਚਿਹਰੇ ਢੱਕ ਦਿਤੇ ਜਾਣਗੇ ਤੇ ਲੋਕ ਸਿਰਫ਼ ਇਨ੍ਹਾਂ ਪਾਰਟੀਆਂ ਦੇ ਨਾਂ ਵੇਖ ਕੇ ਹੀ ਵੋਟ ਪਾ ਦੇਣਗੇ? ਵਿਚਾਰੇ ਵੋਟਰ ਲਈ ਚੋਣ ਕਰਨੀ ਬੜੀ ਔਖੀ ਹੋਈ ਪਈ ਹੈ, ਬੜੀ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਵੋਟਰਾਂ ’ਤੇ ਪਈ ਹੋਈ ਹੈ ਅਤੇ ਸਿਆਸਤਦਾਨ ਦਿਨ ਬ ਦਿਨ ਚੋਣਾਂ ਨੂੰ ਸਮਝ ਵਿਚ ਨਾ ਆ ਸਕਣ ਵਾਲਾ ਝਮੇਲਾ ਹੀ ਬਣਾ ਰਿਹਾ ਹੈ। ਇਕ ਦਲ ਤੋਂ ਦੂਜੇ ਦਲ ਵਿਚ ਛਲਾਂਗਾਂ ਮਾਰਦੇ ਹੋਏ ਸਿਅਸਾਤਦਾਨ ਪੰਜਾਬ ਦੇ ਲੋਕਾਂ ਨੂੰ ਹੋਰ ਭੰਬਲਭੂਸੇ ਵਿਚ ਪਾ ਰਹੇ ਹਨ। ਸੋ 4 ਜੂਨ ਨੂੰ ਹੀ ਪਤਾ ਚਲੇਗਾ ਕਿ ਪੰਜਾਬ ਕਿਵੇਂ ਸੋਚਦਾ ਹੈ ਪਰ ਵੋਟਰਾਂ ਦੀ ਦੋ-ਚਿੱਤੀ ਵੇਖ ਕੇ ਅਸੀ ਉਨ੍ਹਾਂ ਨਾਲ ਹਮਦਰਦੀ ਹੀ ਕਰ ਸਕਦੇ ਹਾਂ।               - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement