Editorial: ਸਾਡੇ ਦੇਸ਼ ਦੇ ਕਾਨੂੰਨ ਸਾਹਮਣੇ ਵੀ ਅਮੀਰ, ਗ਼ਰੀਬ ਤੇ ਵੱਡੇ ਛੋਟੇ ਦਾ ਫ਼ਰਕ ਕਦੋਂ ਮਿਟੇਗਾ?

By : NIMRAT

Published : May 25, 2024, 7:04 am IST
Updated : May 25, 2024, 7:15 am IST
SHARE ARTICLE
When will the difference between rich, poor and big and small disappear even in the laws of our country?
When will the difference between rich, poor and big and small disappear even in the laws of our country?

ਸਾਡੇ ਸਮਾਜ ਦੀ ਕਮਜ਼ੋਰੀ ਪੂੰਜੀਵਾਦ ਜਾਂ ਸਮਾਜਵਾਦ ਨਹੀਂ ਬਲਕਿ ਇਹ ਹੈ ਕਿ ਇਥੇ ਇਨਸਾਨੀਅਤ ਦੀ ਕਦਰ ਨਹੀਂ ਰਹਿ ਗਈ।

Editorial: ਪੂਨੇ ਵਿਚ ਨਾਮੀ ਅਮੀਰ ਅਤੇ ਵੱਡੇ ਗੈਂਗਸਟਰਾਂ ਨਾਲ ਜੁੜੇ ਇਕ ਬਿਲਡਰ ਦੇ 17 ਸਾਲ 8 ਮਹੀਨੇ ਦੇ ਬੇਟੇ ਨੇ ਅਪਣੀ ਗੱਡੀ ਹੇਠ ਗ਼ਰੀਬ ਮਿਹਨਤੀ ਪ੍ਰਵਾਰਾਂ ਦੇ ਕਾਬਲ ਪੁੱਤਰਾਂ ਨੂੰ ਕੁਚਲ ਕੇ ਮਾਰ ਦਿਤਾ। ਗਵਾਹਾਂ ਮੁਤਾਬਕ ਇਸ ਲੜਕੇ ਨੂੰ ਫਿਰ ਅਸਿਸਟੈਂਟ ਪੁਲਿਸ ਕਮਿਸ਼ਨਰ ਦੀ ਕੁਰਸੀ ’ਤੇ ਬੈਠੇ ਵੇਖਿਆ ਗਿਆ। ਇਕ ਮਰਸੀਡੀਜ਼ ਗੱਡੀ ਆਈ ਜਿਸ ’ਚੋਂ 7-8 ਪੀਜ਼ੇ ਦੇ ਡੱਬੇ ਥਾਣੇ ਵਿਚ ਵੇਖੇ ਗਏ ਤੇ ਇਹ ਲੜਕਾ ਅਸਿਸਟੈਂਟ ਪੁਲਿਸ ਕਮਿਸ਼ਨਰ ਦੀ ਕੁਰਸੀ ’ਤੇ ਬੈਠ ਕੇ ਖਾਂਦਾ ਹੋਇਆ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨੇ ਵੀ ਵੇਖਿਆ।

24 ਸਾਲ ਦੇ ਦੋ ਨੌਜੁਆਨਾਂ ਦੀ ਜਾਨ ਲੈਣ ਤੋਂ ਬਾਅਦ ਇਸ ਲੜਕੇ ਦੀ ਭੁੱਖ ਦਰਸਾਉਂਦੀ ਸੀ ਕਿ ਇਸ ਨੂੰ ਕੀਤੇ ਦਾ ਕੋਈ ਪਛਤਾਵਾ ਨਹੀਂ ਸੀ। ਨਾਬਾਲਗ਼ ਬੱਚਿਆਂ ਦੇ ਬੋਰਡ ਵਲੋਂ 15 ਘੰਟਿਆਂ ਵਿਚ ਇਸ ਲੜਕੇ ਦੀ ਜ਼ਮਾਨਤ 75000 ਦੇ ਬੇਲ ਬਾਂਡ ਦੇਣ ਤੇ ਹੋ ਗਈ। ਤੇ ਨਾਲ 15 ਦਿਨਾਂ ਬਾਅਦ ਇਕ 300 ਸ਼ਬਦਾਂ ਦਾ ਲੇਖ ਲਿਖ ਕੇ ਲਿਆਉਣ ਵਾਸਤੇ ਆਖ ਦਿਤਾ ਗਿਆ ਜਿਸ ਵਿਚ ਇਹ ‘‘17 ਸਾਲ 8 ਮਹੀਨੇ’’ ਦਾ ਨਾਬਾਲਗ਼ ਦਸੇਗਾ ਕਿ ਇਸ ਹਾਦਸੇ ਦਾ ਪਛਤਾਵਾ ਕਿਵੇਂ ਕੀਤਾ ਜਾਵੇ।

ਨਾਬਾਲਗ਼ ਬੋਰਡ ਸਾਹਮਣੇ ਮੁੰਡੇ ਦੇ ਦਾਦਾ ਨੇ ਕਬੂਲਿਆ ਕਿ ਇਸ ਨੂੰ ਸ਼ਰਾਬ ਦੀ ਬੁਰੀ ਆਦਤ ਪਈ ਹੋਈ ਹੈ ਤੇ ਹੁਣ ਇਹ ਮਾਨਸਕ ਡਾਕਟਰ ਤੋਂ ਮਦਦ ਲਵੇਗਾ। 15 ਘੰਟਿਆਂ ਦੀ ਇਸ ਕਾਰਵਾਈ ਵਿਚ ਮਾਪਿਆਂ ਵਲੋਂ ਏਸੀਪੀ ਉਤੇ ਦਬਾਅ ਤੇ ਇਸ ਲੜਕੇ ਅਤੇ ਉਸ ਦੇ ਦੋਸਤਾਂ ਦਾ ਪੁਲਿਸ ਨਾਲ ਰੋਹਬ ਭਰਿਆ ਰਵਈਆ ਵੇਖਿਆ ਗਿਆ। ਇਨ੍ਹਾਂ ਅਮੀਰ ਪ੍ਰਵਾਰਾਂ ਵਲੋਂ ਅਪਣੇ ਬੱਚਿਆਂ ਨੂੰ ਪੈਸੇ ਤੇ ਤਾਕਤ ਦੀ ਖ਼ੁਰਾਕ ਨਾਲ ਰਜਾ ਦੇਣ ਕਰ ਕੇ ਹੈਵਾਨ ਬਣਾ ਦੇਣ ਦੇ ਅਮਲ ਬਾਰੇ ਕੁੱਝ ਵੀ ਕਹਿਣਾ ਵਿਅਰਥ ਹੋਵੇਗਾ।  ਪਰ ਇਸ ਤਰ੍ਹਾਂ ਦੇ ਹਾਦਸੇ ਸਾਡੇ ਸਿਸਟਮ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਜ਼ਰੂਰ ਕਰਦੇ ਹਨ।

ਇਸ ਮਾਮਲੇ ਨੂੰ ਰਫ਼ਾ ਦਫ਼ਾ ਕਰ ਦਿਤਾ ਜਾਣਾ ਸੀ ਜੇ ਸੋਸ਼ਲ ਮੀਡੀਆ ਮਾਮਲੇ ਨੂੰ ਚੁੱਕ ਨਾ ਲੈਂਦਾ ਤੇ ਨਾਬਾਲਗ਼ ਬੋਰਡ ਦਾ ਫ਼ੈਸਲਾ ਸਾਰੇ ਦੇਸ਼ ਸਾਹਮਣੇ ਨੰਗਾ ਨਾ ਹੁੰਦਾ। ਅਮੀਰਾਂ ਦੀ ਤਾਕਤ ਜ਼ਿਆਦਾ ਹੈ ਪਰ ਗ਼ਰੀਬਾਂ ਦੀ ਗਿਣਤੀ ਅੱਜ ਵੱਧ ਹੈ ਜਿਸ ਕਾਰਨ ਅਦਾਲਤ ਨੂੰ ਇਸ ਵਿਚ ਪੈਣਾ ਪਿਆ ਤੇ ਫਿਰ ਨਾਬਾਲਗ਼ ਬੋਰਡ ਦਾ ਫ਼ੈਸਲਾ ਉਲਟਾਇਆ ਗਿਆ ਤੇ ਲੜਕੇ ਨੂੰ ਨਾਬਾਲਗ਼ ਸੁਧਾਰ ਘਰ ਭੇਜ ਦਿਤਾ ਗਿਆ।

ਜਦ ਦਬਾਅ ਵਧਦਾ ਗਿਆ, ਪੂਨਾ ਪੁਲਿਸ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਜਵਾਬਦੇਹ ਬਣਨ ਲਈ ਮਜਬੂਰ ਹੁੰਦੇ ਹੋਏ ਕਾਰਵਾਈ ਸ਼ੁਰੂ ਹੋਈ। ਕਈ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਵੇਂ ਬਦਲਦੇ ਬਿਆਨ, ਪੁਲਿਸ ਵਲੋਂ ਖ਼ੂਨ ਵਿਚ ਸ਼ਰਾਬ ਦੀ ਮਾਤਰਾ ਦੀ ਜਾਂਚ ਕਰਨ ਦੇ ਟੈਸਟ ਵਿਚ 8 ਘੰਟੇ ਦੀ ਦੇਰੀ, ਡਰਾਈਵਰ ਦਾ ਕਬੂਲਨਾਮਾ, ਗਵਾਹਾਂ ਦਾ ਡਰਾਈਵਰ ਖ਼ਿਲਾਫ਼ ਬਿਆਨ ਜੋ ਸੰਕੇਤ ਮਾਤਰ ਜਾਣਕਾਰੀ ਦੇਂਦੇ ਹਨ ਕਿ ਅਜੇ ਇਸ ਮਾਮਲੇ ਵਿਚ ਨਿਆਂ ਉਤੇ ਬਹੁਤ ਦਬਾਅ ਹੈ। ਸੱਤਾਧਾਰੀ ਸਭ ਲੋਕ ਚੁੱਪੀ ਧਾਰੀ ਬੈਠੇ ਹਨ ਪਰ ਅਸਲੀਅਤ ਇਹੀ ਹੈ ਕਿ ਸਾਡੇ ਸਿਸਟਮ ਵਿਚ ਗ਼ਰੀਬ, ਅਮੀਰ ਤੇ ਤਾਕਤਵਰ ਵਾਸਤੇ ਵਖਰੇ ਮਾਪਦੰਡ ਹਨ।
ਅਸੀ ਵਿਕਸਤ ਭਾਰਤ ਦੀ ਗੱਲ ਕਰੀਏ ਜਾਂ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰੀਏ, ਇਸ ਸਿਸਟਮ ਨੂੰ ਆਜ਼ਾਦ ਕਰਨ ਦੀ ਗੱਲ ਕੋਈ ਨਹੀਂ ਕਰਦਾ। ਅਮਰੀਕਾ ਵੀ ਉਦਯੋਗਪਤੀ ਪੱਖੀ ਦੇਸ਼ ਹੈ ਪਰ ਸਿਸਟਮ ਨੂੰ ਕਿਸੇ ਭ੍ਰਿਸ਼ਟ ਤੇ ਗੁੰਡੇ ਲਈ ਕੁਰਬਾਨ ਨਹੀਂ ਕਰਨ ਦਿਤਾ ਜਾਂਦਾ। ਹਰ ਜਾਨ ਦੀ ਕੀਮਤ ਹੈ, ਹਰ ਕੋਈ ਨਿਆਂ ਦਾ ਹੱਕਦਾਰ ਹੈ ਤੇ ਸਿਸਟਮ ਵਿਚ ਹਰ ਕੋਈ ਮੁਕੰਮਲ ਤੌਰ ’ਤੇ ਬਰਾਬਰ ਹੈ।

ਸਾਡੇ ਸਮਾਜ ਦੀ ਕਮਜ਼ੋਰੀ ਪੂੰਜੀਵਾਦ ਜਾਂ ਸਮਾਜਵਾਦ ਨਹੀਂ ਬਲਕਿ ਇਹ ਹੈ ਕਿ ਇਥੇ ਇਨਸਾਨੀਅਤ ਦੀ ਕਦਰ ਨਹੀਂ ਰਹਿ ਗਈ। ਬੱਚਿਆਂ ਦਾ ਵਿਗੜਨਾ ਮਾਂ-ਬਾਪ ਦੀ ਗ਼ਲਤੀ ਹੈ ਪਰ ਕਾਤਲ ਨਾਲ ਵਖਰਾ ਸਲੂਕ ਕਰਨਾ, ਇਹ ਸਮਾਜ ਦੀ ਗ਼ਲਤੀ ਹੈ। ਸਮਾਜ ਅਪਣੇ ਅੰਦਰ ਤੇ ਅਪਣੇ ਸਿਸਟਮ ਵਿਚ ਬਦਲਾਅ ਲਿਆਏ ਬਿਨਾ, ਕੋਈ ਸੁਧਾਰ ਨਹੀਂ ਲਿਆਂਦਾ ਜਾ ਸਕਦਾ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement