ਅਕਾਲੀ ਦਲ ਦੀ ਨਈਆ ਵਿਚ ਹਰ ਰੋਜ਼ ਨਵੀਆਂ ਮੋਰੀਆਂ, ਇਸ ਨੂੰ ਡੁਬਣੋਂ ਬਚਣ ਦੇਣਗੀਆਂ?
Published : Oct 25, 2018, 11:25 pm IST
Updated : Oct 25, 2018, 11:25 pm IST
SHARE ARTICLE
Manjinder Singh Sirsa
Manjinder Singh Sirsa

ਇਕੋ ਹੀ ਤਰੀਕਾ ਹੈ ਕਿ ਨਿਜੀ ਹਿਤਾਂ ਤੋਂ ਸਾਂਝੇ ਪੰਥਕ ਹਿਤਾਂ ਨੂੰ ਉਪਰ ਮੰਨ ਲਉ..........

ਬ੍ਰਹਮਪੁਰਾ ਦਾ ਬਿਆਨ ਬਹੁਤ ਵੱਡਾ ਸੱਚ ਬਿਆਨ ਕਰਦਾ ਹੈ ਜਦ ਉਹ ਕਹਿੰਦੇ ਹਨ ਕਿ ''ਮੈਂ ਹਾਂ ਤਾਂ ਅਕਾਲੀ ਦਲ ਦਾ ਮੀਤ ਪ੍ਰਧਾਨ ਅਰਥਾਤ ਬਾਦਲ ਸਾਹਬ ਤੋਂ ਬਾਅਦ ਦੂਜੇ ਨੰਬਰ ਤੇ ਪਰ ਇਸ ਅਹੁਦੇ ਨੂੰ ਕੀ ਕਰਾਂ ਜਦ ਨਾ ਕੋਈ ਮੇਰੀ ਸਲਾਹ ਲੈਂਦਾ ਹੈ, ਨਾ ਵੱਡੇ ਫ਼ੈਸਲੇ ਲੈਣ ਤੋਂ ਪਹਿਲਾਂ ਮੈਨੂੰ ਕੁੱਝ ਦਸਿਆ ਹੀ ਜਾਂਦਾ ਹੈ।'' ਬ੍ਰਹਮਪੁਰਾ ਦੇ ਸਾਥੀਆਂ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਉਮਰ ਦੇ ਵੀਰ ਸਿੰਘ ਲੋਪੋਕੇ ਅਤੇ ਗੁਲਜ਼ਾਰ ਸਿੰਘ ਰਣੀਕੇ, ਬਿਕਰਮ ਸਿੰਘ ਮਜੀਠੀਆ ਦੇ ਪੈਰ ਛੂੰਹਦੇ ਹਨ ਕਿਉਂਕਿ ਉਨ੍ਹਾਂ ਵਲੋਂ ਕੀਤੀਆਂ ਕੁੱਝ ਸਿਆਸੀ ਗ਼ਲਤੀਆਂ ਅਤੇ ਪੈਸੇ ਨਾਲ ਸਬੰਧਤ ਮਾਮਲੇ ਉਨ੍ਹਾਂ ਨੂੰ ਝੁਕਣ ਲਈ ਮਜਬੂਰ ਕਰਦੇ ਹਨ।

Ranjit Singh BrahmpuraRanjit Singh Brahmpura

ਅਕਾਲੀ ਦਲ ਵਿਚ ਉਠੀ ਬਗ਼ਾਵਤਾਂ ਦੀ ਲਹਿਰ ਨੂੰ ਰੋਕਣ ਵਿਚ ਬਾਦਲ ਪ੍ਰਵਾਰ ਸਫ਼ਲ ਨਹੀਂ ਹੋ ਰਿਹਾ। ਇਸ ਵੇਲੇ ਅਕਾਲੀ ਦਲ (ਬਾਦਲ) ਇਕ ਅਜਿਹੀ ਬੇੜੀ ਬਣ ਚੁੱਕਾ ਹੈ ਕਿ ਉਹ ਇਕ ਮੋਰੀ ਨੂੰ ਸੰਭਾਲਦੇ ਹਨ ਤਾਂ ਦੂਜੀ 'ਚੋਂ ਪਾਣੀ ਬੇੜੀ ਅੰਦਰ ਭਰਨ ਲਗਦਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫ਼ੇ ਤੋਂ ਬਾਅਦ ਅਮਰਪਾਲ ਸਿੰਘ ਬੋਨੀ ਤੇ ਰਤਨ ਸਿੰਘ ਅਜਨਾਲਾ ਨੇ ਵੀ ਬਗ਼ਾਵਤੀ ਸੁਰ ਨੂੰ ਬੜਾ ਉੱਚਾ ਕਰ ਦਿਤਾ ਹੈ। ਉਨ੍ਹਾਂ ਨੇ ਪਾਰਟੀ 'ਚੋਂ ਅਸਤੀਫ਼ਾ ਨਹੀਂ ਦਿਤਾ ਪਰ ਪਾਰਟੀ ਅੰਦਰ ਦੀ ਅਸਲੀਅਤ ਤੋਂ ਪਰਦਾ ਜ਼ਰੂਰ ਚੁਕ ਦਿਤਾ ਹੈ।

Parkash Singh BadalParkash Singh Badal

ਬ੍ਰਹਮਪੁਰਾ ਦਾ ਬਿਆਨ ਬਹੁਤ ਵੱਡਾ ਸੱਚ ਬਿਆਨ ਕਰਦਾ ਹੈ ਜਦ ਉਹ ਕਹਿੰਦੇ ਹਨ ਕਿ ''ਮੈਂ ਹਾਂ ਤਾਂ ਅਕਾਲੀ ਦਲ ਦਾ ਮੀਤ ਪ੍ਰਧਾਨ ਅਰਥਾਤ ਬਾਦਲ ਸਾਹਬ ਤੋਂ ਬਾਅਦ ਦੂਜੇ ਨੰਬਰ ਤੇ ਪਰ ਇਸ ਅਹੁਦੇ ਨੂੰ ਕੀ ਕਰਾਂ ਜਦ ਨਾ ਕੋਈ ਮੇਰੀ ਸਲਾਹ ਲੈਂਦਾ ਹੈ, ਨਾ ਵੱਡੇ ਫ਼ੈਸਲੇ ਲੈਣ ਤੋਂ ਪਹਿਲਾਂ ਮੈਨੂੰ ਕੁੱਝ ਦਸਿਆ ਹੀ ਜਾਂਦਾ ਹੈ।'' ਬ੍ਰਹਮਪੁਰਾ ਦੇ ਸਾਥੀਆਂ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਉਮਰ ਦੇ ਵੀਰ ਸਿੰਘ ਲੋਪੋਕੇ ਅਤੇ ਗੁਲਜ਼ਾਰ ਸਿੰਘ ਰਣੀਕੇ, ਬਿਕਰਮ ਸਿੰਘ ਮਜੀਠੀਆ ਦੇ ਪੈਰ ਛੂੰਹਦੇ ਹਨ ਕਿਉਂਕਿ ਉਨ੍ਹਾਂ ਵਲੋਂ ਕੀਤੀਆਂ ਕੁੱਝ ਸਿਆਸੀ ਗ਼ਲਤੀਆਂ ਅਤੇ ਪੈਸੇ ਨਾਲ ਸਬੰਧਤ ਮਾਮਲੇ ਉਨ੍ਹਾਂ ਨੂੰ ਝੁਕਣ ਲਈ ਮਜਬੂਰ ਕਰਦੇ ਹਨ।

Manjit Singh GKManjit Singh GK

ਇਸੇ ਤਰ੍ਹਾਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਮਨਜੀਤ ਸਿੰਘ ਜੀ.ਕੇ. ਦੀ ਬਗ਼ਾਵਤ ਨੂੰ ਕਾਬੂ ਹੇਠ (ਬਹੁਤ ਸਾਰੀਆਂ ਮੰਗਾਂ ਮੰਨ ਕੇ) ਕੀਤਾ ਗਿਆ ਤਾਂ ਮਨਜਿੰਦਰ ਸਿੰਘ ਸਿਰਸਾ ਨੇ ਬਗ਼ਾਵਤ ਦੀ ਸੁਰ ਛੇੜ ਲਈ। ਸਿਰਸਾ ਨੇ ਅਕਾਲੀ ਹਾਈ ਕਮਾਂਡ ਵਾਂਗ ਮਨਜੀਤ ਸਿੰਘ ਜੀ.ਕੇ. ਨੂੰ ਉਨ੍ਹਾਂ ਵਲੋਂ ਕੀਤੇ ਘਪਲਿਆਂ ਨੂੰ ਲੈ ਕੇ ਆ ਘੇਰਿਆ ਹੈ, ਭਾਵੇਂ ਗੁੱਝੇ ਭੇਤਾਂ ਉਤੋਂ ਪਰਦਾ ਵਿਰੋਧੀ ਧਿਰ ਨੇ ਹੀ ਚੁਕਿਆ ਸੀ। ਹੁਣ ਜਦੋਂ ਅਕਾਲੀ ਹਾਈਕਮਾਨ ਦੇ ਵੱਡੇ ਭੇਤੀ ਹੀ ਬਗ਼ਾਵਤ ਕਰਨ ਤੇ ਉਤਰ ਆਏ ਹਨ ਤਾਂ ਅਕਾਲੀ ਦਲ ਕੀ ਕਰੇਗਾ? ਮਨਜਿੰਦਰ ਸਿੰਘ ਸਿਰਸਾ ਉਨ੍ਹਾਂ ਦੇ ਵੱਡੇ ਭੇਤਾਂ ਤੋਂ ਜ਼ਰੂਰ ਜਾਣੂ ਹੋਣਗੇ।

Sukhbir Singh BadalSukhbir Singh Badal

ਸਿਰਸਾ ਇਸ ਵੇਲੇ ਭਾਜਪਾ ਦੇ ਵਿਧਾਇਕ ਵੀ ਹਨ। ਇਨ੍ਹਾਂ ਨੂੰ ਸ਼ੇਰ ਸਿੰਘ ਘੁਬਾਇਆ ਜਾਂ ਜੀ.ਕੇ. ਵਾਂਗ ਨਹੀਂ ਝੁਕਾਇਆ ਜਾ ਸਕਦਾ। ਸ਼ਿਕਾਰੀ ਜਦੋਂ ਆਪ ਹੀ ਸ਼ਿਕਾਰ ਬਣ ਜਾਵੇ ਤਾਂ ਅਪਣੇ ਪਿਛਲੇ ਕਰਮਾਂ ਦਾ ਲੇਖਾ-ਜੋਖਾ ਸਾਹਮਣੇ ਆਉਂਦਾ ਹੀ ਆਉਂਦਾ ਹੈ ਪਰ ਇਹ ਮਾਮਲਾ ਸਿਰਫ਼ ਬਾਦਲ ਪ੍ਰਵਾਰ ਦਾ ਨਹੀਂ, ਇਹ ਮਾਮਲਾ ਸਿੱਖ ਸਿਆਸਤ ਵਿਚ ਸਰਦਾਰੀ ਪ੍ਰਾਪਤ ਕਰਨ ਅਤੇ ਕਾਇਮ ਰੱਖਣ ਦਾ ਵੀ ਹੈ। ਜੇ ਐਸ.ਜੀ.ਪੀ.ਸੀ. ਅਤੇ ਅਕਾਲੀ ਦਲ ਦਾ ਏਨਾ ਬੁਰਾ ਹਾਲ ਨਾ ਹੁੰਦਾ ਤਾਂ ਕਾਂਗਰਸ ਪਾਰਟੀ ਇਸ ਤਰ੍ਹਾਂ ਅਪਣੇ ਵਾਅਦਿਆਂ ਤੋਂ ਮੁਕਰਨ ਦੀ ਹਿੰਮਤ ਨਾ ਕਰ ਸਕਦੀ।

Manjinder Singh SirsaManjinder Singh Sirsa

ਬਰਗਾੜੀ ਮੋਰਚਾ, ਜਿਸ ਦੀ ਪਹਿਰੇਦਾਰੀ ਹੇਠ ਬਰਗਾੜੀ ਦਾ ਗੋਲੀਕਾਂਡ ਅਤੇ ਬੇਅਦਬੀ ਦੇ ਮਾਮਲਿਆਂ ਦਾ ਸੱਚ ਬਾਹਰ ਆ ਸਕਿਆ ਹੈ, ਉਤੇ ਵੀ ਕਾਂਗਰਸ ਹੁਣ ਇਹ ਇਲਜ਼ਾਮ ਲਾਉਣ ਲੱਗ ਪਈ ਹੈ ਕਿ ਇਹ ਤਾਂ ਪੈਸਿਆਂ ਦੇ ਢੇਰ ਇਕੱਠੇ ਕਰਨ ਲਈ ਹੀ ਚਲਾਇਆ ਜਾ ਰਿਹਾ ਹੈ, ਵਰਨਾ ਮੰਨੀਆਂ ਜਾ ਸਕਣ ਵਾਲੀਆਂ ਮੰਗਾਂ ਤਾਂ ਪਹਿਲੇ ਦਿਨ ਹੀ ਮੰਨ ਲਈਆਂ ਗਈਆਂ ਸਨ। ਇਸ ਸਾਰੀ ਗਿਰਾਵਟ ਦਾ ਕਾਰਨ ਇਹ ਹੈ ਕਿ ਅੱਜ ਜਿਨ੍ਹਾਂ ਪੰਥਕ ਧਿਰਾਂ (ਐਸ.ਜੀ.ਪੀ.ਸੀ. ਅਤੇ ਅਕਾਲੀ ਦਲ) ਨੇ ਸਿੱਖ ਹਿਤਾਂ ਦੀ ਰਾਖੀ ਕਰਨੀ ਸੀ,

Shiromani Akali DalShiromani Akali Dal

ਉਹ ਪੰਥ ਨੂੰ ਛੱਡ ਕੇ ਦਿੱਲੀ ਦੇ ਭਗਵੇਂ ਹਾਕਮਾਂ ਦੀਆਂ ਤਰਫ਼ਦਾਰ ਬਣ ਗਈਆਂ ਹਨ ਤੇ 'ਅਕਾਲੀ' ਸ਼ਬਦ ਦੀ ਵਰਤੋਂ ਨੂੰ ਉਨ੍ਹਾਂ ਨੇ ਨਿਜੀ ਲਾਭਾਂ ਦੀ ਪੂਰਤੀ ਤਕ ਹੀ ਸੀਮਤ ਕਰ ਦਿਤਾ ਹੈ। ਜਿਸ ਤਰ੍ਹਾਂ ਅਕਾਲੀ ਦਲ ਦਾ ਅੰਦਰੂਨੀ ਪ੍ਰਦੂਸ਼ਨ ਬਾਹਰ ਆ ਰਿਹਾ ਹੈ, ਅੱਜ ਸੋਚਣਾ ਪਵੇਗਾ ਕਿ ਕੀ ਸਿਰਫ਼ ਬਾਦਲ ਪ੍ਰਵਾਰ ਦੇ ਪਿੱਛੇ ਹਟ ਜਾਣ ਨਾਲ ਹੀ ਅਕਾਲੀ ਦਲ ਦਾ ਬਚਾਅ ਅਤੇ ਸੁਧਾਰ ਹੋ ਜਾਏਗਾ? ਜਿਸ ਤਰ੍ਹਾਂ ਦੀ ਖ਼ੁਫ਼ੀਆ ਜਾਣਕਾਰੀ ਬਾਦਲ ਪ੍ਰਵਾਰ ਅਕਾਲੀ ਦਲ ਦੇ ਆਗੂਆਂ ਬਾਰੇ ਸਾਂਭੀ ਬੈਠਾ ਹੈ, ਕੀ ਉਸ ਦੇ ਹੁੰਦਿਆਂ ਦਾਗ਼ੀ ਅਕਾਲੀਆਂ ਦੇ ਝੁਕੇ ਹੋਏ ਸਿਰ ਵੀ ਕਦੇ ਉਪਰ ਉਠ ਸਕਦੇ ਹਨ?

Sukhdev Singh DhindsaSukhdev Singh Dhindsa

ਹੁਣ ਤਾਂ ਲੋੜ ਹੈ ਕਿ ਅਕਾਲੀ ਦਲ ਦੇ ਸਾਰੇ ਆਗੂ ਇਕੱਠੇ ਹੋ ਕੇ ਸਾਂਝੇ ਤੌਰ ਤੇ ਤੈਅ ਕਰਨ ਕਿ ਆਉਣ ਵਾਲੇ ਸਮੇਂ ਵਿਚ ਕੀ ਉਨ੍ਹਾਂ ਦੇ ਨਿਜੀ ਹਿਤ ਜ਼ਿਆਦਾ ਮਹੱਤਵ ਰਖਦੇ ਹਨ ਜਾਂ ਸਮੁੱਚੇ ਪੰਥ ਦੇ ਸਾਂਝੇ ਹਿਤ? ਅਕਾਲੀ ਦਲ ਦੀ ਕਾਇਮੀ ਤਾਂ ਇਨ੍ਹਾਂ ਸਾਂਝੇ ਹਿਤਾਂ ਦੀ ਰਾਖੀ ਲਈ ਹੀ ਹੋਈ ਸੀ। ਫਿਰ ਅੱਜ ਕਿਹੜਾ ਭਾਣਾ ਵਰਤ ਗਿਆ ਹੈ ਕਿ ਨਿਜੀ ਹਿਤ, ਪੰਥਕ ਹਿਤਾਂ ਨਾਲੋਂ ਵੱਡੇ ਮੰਨੇ ਜਾਣ ਲੱਗ ਪਏ ਹਨ?  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement