ਦੇਸ਼ ਦੀਆਂ ਓਲੰਪਿਕ ਮੈਡਲ ਜਿੱਤਣ ਵਾਲੀਆਂ ਔਰਤ ਪਹਿਲਵਾਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਵੇਖ ਕੇ ਵੀ ਸਰਕਾਰ ਚੁੱਪ ਕਿਉ?
Published : Apr 29, 2023, 7:08 am IST
Updated : Apr 29, 2023, 7:24 am IST
SHARE ARTICLE
photo
photo

 ਕਹਿੰਦੇ ਹਨ ਕਿ ਔਰਤ ਹੀ ਔਰਤ ਦੀ ਸੱਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ। ਇਹ ਕਥਨ  ਇਸ ਕਰ ਕੇ ਸੱਚ ਲਗਣ ਲਗਦਾ ਹੈ ਕਿਉਂਕਿ ਜਦ ਵੀ ਕੋਈ ਔਰਤ ਅਪਣੇ ਹੱਕਾਂ ਵਾਸਤੇ ਆਵਾਜ਼ ਚੁਕਦੀ

 

 ਕਹਿੰਦੇ ਹਨ ਕਿ ਔਰਤ ਹੀ ਔਰਤ ਦੀ ਸੱਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ। ਇਹ ਕਥਨ  ਇਸ ਕਰ ਕੇ ਸੱਚ ਲਗਣ ਲਗਦਾ ਹੈ ਕਿਉਂਕਿ ਜਦ ਵੀ ਕੋਈ ਔਰਤ ਅਪਣੇ ਹੱਕਾਂ ਵਾਸਤੇ ਆਵਾਜ਼ ਚੁਕਦੀ ਹੈ ਤਾਂ ਉਹ ਇਸ ਗੱਲ ਦੀ ਆਸ  ਜ਼ਰੂਰ ਰਖਦੀ ਹੈ ਕਿ ਘੱਟੋ ਘੱਟ ਘਰ ਦੀ ਔਰਤ ਤਾਂ ਉਸ ਦਾ ਸਾਥ ਦੇਵੇਗੀ ਹੀ ਦੇਵੇਗੀ ਕਿਉਂਕਿ ਉਹ ਉਸ ਦੇ ਦਰਦ ਨੂੰ ਹੋਰ ਕਿਸੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੀ ਹੈ। ਪਰ ਜਦ ਘਰ ਦੀ ਔਰਤ ਤੋਂ ਵੀ ਨਿਰਾਸ਼ਾ ਹੀ ਮਿਲਦੀ ਹੈ ਤਾਂ ਦਰਦ ਸਗੋਂ ਵੱਧ ਜਾਂਦਾ ਹੈ। ਉਦੋਂ ਵੀ ਇਹੀ ਮਹਿਸੂਸ ਹੋਇਆ ਜਦ ਪੀ.ਟੀ. ਊਸ਼ਾ ਨੇ ਸ਼ੋਸ਼ਣ ਖ਼ਿਲਾਫ਼ ਬੈਠੀਆਂ ਪਹਿਲਵਾਨਾਂ ਨੂੰ ਆਖਿਆ ਕਿ ਉਹ ਅਨੁਸ਼ਾਸਨ ਵਿਖਾਉਣ ਕਿਉਂਕਿ ਧਰਨੇ ’ਤੇ ਬੈਠਣਾ ਚੰਗਾ ਨਹੀਂ ਲਗਦਾ। ਇਸੇ ਤਰ੍ਹਾਂ ਘਰ ਦੀਆਂ ਵੱਡੀਆਂ ਔਰਤਾਂ ਘਰ ਦੀਆਂ ਨੂੰਹਾਂ-ਧੀਆਂ ਨੂੰ ਆਖਦੀਆਂ ਹਨ ਕਿ ਚੁੱਪ ਰਹੋ, ਸਬਰ ਕਰੋ, ਘਰ ਦੀ ਗੱਲ ਬਾਹਰ ਨਾ ਕਰੋ, ਸੋਚੋ ਲੋਕ ਕੀ ਕਹਿਣਗੇ। 

ਪਰ ਇਹ ਆਮ ਕਮਜ਼ੋਰ ਔਰਤਾਂ ਨਹੀਂ ਹਨ ਬਲਕਿ ਅੰਤਰਰਾਸ਼ਟਰੀ ਪੱਧਰ ਦੀਆਂ ਪਹਿਲਵਾਨ ਹਨ ਜਿਨ੍ਹਾਂ ਨੇ ਅਪਣੀ ਮਿਹਨਤ ਤੇ ਅਨੁਸ਼ਾਸਨ ਸਦਕਾ ਦੇਸ਼ ਦੀ ਝੋਲੀ ਵਿਚ ਓਲੰਪਿਕ ਤਗ਼ਮੇ ਲਿਆ ਕੇ ਪਾਏ ਹਨ। ਗੱਲ ਇਹਨਾਂ ਪਹਿਲਵਾਨਾਂ ਦੇ ਅਨੁਸ਼ਾਸਨ ਦੀ ਨਹੀਂ ਬਲਕਿ ਗੱਲ ਇਸ ਸਿਸਟਮ ਵਿਚ ਕੋਈ ਗੜਬੜੀ ਜਾਂ ਅਨਿਆਂ ਹੋ ਜਾਏ ਤਾਂ ਬਾਕੀ ਲੋਕਾਂ ਵਲੋਂ ਚੁਪੀ ਧਾਰੀ ਰੱਖਣ ਦੀ ਹੈ। ਪੀ.ਟੀ. ਊਸ਼ਾ ਭਲੀ ਭਾਂਤ ਜਾਣਦੀ ਹੈ ਕਿ ਇਸ ਦੇਸ਼ ਵਿਚ ਸਿਵਾਏ ਕ੍ਰਿਕਟ ਖਿਡਾਰੀਆਂ ਦੇ, ਕਿਸੇ ਹੋਰ ਖੇਡ ਦੇ ਖਿਡਾਰੀ ਨੂੰ ਬਣਦਾ ਸਤਿਕਾਰ ਨਹੀਂ ਮਿਲਦਾ। ਪਰ ਇਹ ਅਲਫ਼ਾਜ਼ ਪੀ.ਟੀ. ਊਸ਼ਾ ਨੇ ਬਤੌਰ ਔਰਤ ਜਾਂ ਖਿਡਾਰੀ ਨਹੀਂ ਆਖੇ ਬਲਕਿ ਇਹ ਇਕ ਸਿਆਸਤਦਾਨ ਦੇ ਬੋਲ ਹਨ ਜੋ ਅਪਣੀ ਕੁਰਸੀ ਤੇ ਟਿਕੇ ਰਹਿਣ ਦੀ ਇੱਛਾ ਨੂੰ ਸਾਥੀ ਓਲੰਪੀਅਨ ਖਿਡਾਰੀਆਂ ਦੇ ਸ਼ੋਸ਼ਣ ਤੇ ਅਪਮਾਨ ਤੋਂ ਉਪਰ ਸਮਝਣ ਦੇ ਨਤੀਜੇ ਵਜੋਂ ਕਹੇ ਗਏ ਹਨ। ਇਹ ਸ਼ਬਦ ਉਨ੍ਹਾਂ ਭਾਰਤੀ ਪਹਿਲਵਾਨੀ ਸੰਗਠਨ ਡਬਲਿਊ.ਐਫ਼.ਆਈ. ਦੇ ਮੁਖੀ ਤੇ ਭਾਜਪਾ ਸਾਂਸਦ ਬ੍ਰਿਜ ਭੂਸ਼ਨ ਸ਼ਰਨ ’ਤੇ ਲਗਾਏ ਗਏ ਇਲਜ਼ਾਮਾਂ ਦੇ ਜਵਾਬ ਵਿਚ ਆਖੇ। ਆਖ਼ਰਕਾਰ ਪੀਟੀ ਊਸ਼ਾ ਨੇ ਵੀ ਇਸੇੇ ਸਿਸਟਮ ਵਿਚ ਰਹਿਣ ਨੂੰ ਜ਼ਿਆਦਾ ਅਹਿਮੀਅਤ ਦੇਂਦੇ ਹੋਏ ਸਿਸਟਮ ਦੀਆਂ ਕਮਜ਼ੋਰੀਆਂ ਛੁਪਾਉਣ ਦੀ ਗੱਲ ਹੀ ਕੀਤੀ।

ਮਹਿਲਾ ਪਹਿਲਵਾਨਾਂ ਦੇ ਦੋਸ਼ ਹਨ ਕਿ ਜਵਾਨ ਕੁੜੀਆਂ ਨੂੰ ਸਿਆਸਤਦਾਨ ਤੇ ਡਬਲਿਊ.ਐਫ਼.ਆਈ. ਦੇ ਮੁਖੀ ਦੇ ਕਹਿਣ ’ਤੇ ਸ੍ਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਉਹ ਤਿੰਨ ਮਹੀਨਿਆਂ ਤੋਂ ਸੜਕ ਉਤੇ ਬੈਠੀਆਂ ਹਨ ਤੇ ਮੰਗ ਕਰ ਰਹੀਆਂ ਹਨ ਕਿ ਉਹਨਾਂ ਦੀ ਇੱਜ਼ਤ ਦੀ ਰਖਵਾਲੀ ਕਰਨ ਲਈ ਸਿਸਟਮ ਨੂੰ ਬਦਲਿਆ ਜਾਵੇ। ਜਿਨ੍ਹਾਂ ਔਰਤਾਂ ਨੇ ਮਰਦਾਂ ਦੇ ਅਖਾੜਿਆਂ ਵਿਚ ਜਾ ਕੇ ਜਿੱਤਾਂ ਹਾਸਲ ਕੀਤੀਆਂ ਤੇ ਅਪਣਾ ਅੰਤਰਰਾਸ਼ਟਰੀ ਸਥਾਨ ਕਾਇਮ ਕੀਤਾ,  ਉਹਨਾਂ ਦਾ ਇਸ ਕਦਰ ਨਿਰਾਦਰ ਹੋ ਰਿਹਾ ਹੈ। ਕਹਿੰਦੇ ਤਾਂ ਇਹ ਹਨ ਕਿ ‘ਬੇਟੀ ਬਚਾਉ, ਬੇਟੀ ਪੜ੍ਹਾਉ’ ਪਰ ਜਦ ਬੇਟੀਆਂ ਦਾ ਇਸ ਤਰ੍ਹਾਂ ਦਾ ਹਾਲ ਸਰਕਾਰਾਂ ਵਲੋਂ ਹੀ ਕੀਤਾ ਜਾਵੇਗਾ ਤਾਂ ਫਿਰ ਬੇਟੀਆਂ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੀਆਂ ਹਨ?

ਭਾਰਤ ਦੀਆਂ ਜ਼ਮੀਨੀ ਹਕੀਕਤਾਂ ਇਹ ਸੰਦੇਸ਼ ਦਿੰਦੀਆਂ ਹਨ ਕਿ ਭਾਰਤ ਦੇ ਸਿਆਸਤਦਾਨ ਇਕ ਅਜਿਹੇ ਸਿਸਟਮ ਨੂੰ ਬਚਾਉਣਾ ਚਾਹੁੰਦੇ ਹਨ ਜੋ ਕਦੇ ਮਰਦੀ ਬਰਤਰੀ ਤੇ ਕਦੇ ਜਾਤੀਵਾਦ ਤੇ ਕਦੇ ਫ਼ਿਰਕੂ ਸਿਆਸਤ ਨੂੰ ਬਰਕਰਾਰ ਰਖਣਾ ਚਾਹੁੰਦਾ ਹੈ। ਇਹ ਸਿਸਟਮ ਮਨੁੱਖੀ ਅਧਿਕਾਰਾਂ ਵਾਸਤੇ ਥਾਂ ਨਹੀਂ ਬਣਾਉਣਾ ਚਾਹੁੰਦਾ। ਸਾਡਾ ਸੰਵਿਧਾਨ ਬਰਾਬਰੀ ਤੇ ਅਧਿਕਾਰਾਂ ਦੀ ਪੂਰੀ ਰਾਖੀ ਵਾਸਤੇ ਬਣਿਆ ਸੀ। ਪਰ ਸੱਤਾ ਵਾਲੇ ਉਸ ਨੂੰ ਮੋਮ ਦਾ ਨੱਕ ਹੀ ਸਮਝਦੇ ਹਨ ਜਿਸ ਨੂੰ ਜਦੋਂ ਚਾਹੁਣ ਅਪਣੇ ਮਤਲਬ ਲਈ ਮਰੋੜ ਲੈਂਦੇ ਹਨ।  ਐਸ.ਆਈ.ਟੀ., ਜਾਂਚ ਕਮੇਟੀਆਂ ਦਾ ਮਤਲਬ ਹੁੰਦਾ ਹੈ ਮਸਲੇ ਨੂੰ ਠੰਢੇ ਬਸਤੇ ਵਿਚ ਪਾ ਦੇਵੋ ਜਦ ਤਕ ਕਿ ਹੱਕ ਮੰਗਣ ਵਾਲਾ ਹਾਰ ਨਾ ਮਨ ਲਵੇ। ਪਰ ਇਸ ਵਾਰ ਟਾਕਰਾ ਉਹਨਾਂ ਔਰਤਾਂ ਨਾਲ ਹੈ ਜਿਨ੍ਹਾਂ ਨੇ ਇਸ ਸੋਚ ਨੂੰ ਹਰਾ ਕੇ ਓਲੰਪਿਕ ਤਗ਼ਮੇ ਜਿੱਤੇ ਹਨ। ਸ਼ਾਇਦ ਇਹ ਔਰਤਾਂ ਇਸ ਗਲੇ ਸੜੇ ਸਿਸਟਮ ਵਿਚ ਇਕ ਵੱਡਾ ਬਦਲਾਅ ਲਿਆ ਸਕਣਗੀਆਂ। ਇਹਨਾਂ ਦੀ ਸੋਚ ਤੇ ਤਾਕਤ ਨੂੰ ਸਲਾਮ!!
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement