ਚੰਨੀ ਸਰਕਾਰ ਦੀ ਪ੍ਰੀਖਿਆ ਦਾ ਨਤੀਜਾ ਨਿਕਲਣ 'ਚ 90 ਦਿਨ ਬਾਕੀ ਪਰ ਕਾਂਗਰਸੀ ਆਪਸ 'ਚ ਹੀ ਉਲਝੇ ਨੇ...
Published : Sep 30, 2021, 7:49 am IST
Updated : Sep 30, 2021, 11:09 am IST
SHARE ARTICLE
Navjot Sidhu and Charanjit Singh Channi
Navjot Sidhu and Charanjit Singh Channi

ਅੱਜ ਇਸ ਸੱਭ ਕੁੱਝ ਨੂੰ ਵੇਖਣ ਮਗਰੋਂ ਗਵਰਨਰੀ ਰਾਜ ਵਾਸਤੇ ਚਲਾਈ ਜਾ ਰਹੀ ਮੁਹਿੰਮ ਸੱਚ ਲਗਣੀ ਸ਼ੁਰੂ ਹੋ ਗਈ ਹੈ।

ਰਾਹੁਲ ਗਾਂਧੀ ਦੇ ਦੂਤ, ਹਰੀਸ਼ ਰਾਵਤ ਮੁੜ ਤੋਂ ਪੰਜਾਬ ਪਹੁੰਚ ਕੇ ਰੁੱਸੇ ਹੋਏ ਨਵਜੋਤ ਸਿੱਧੂ ਨੂੰ ਮਨਾਉਣ ਆ ਗਏ ਹਨ। ਹਰੀਸ਼ ਰਾਵਤ ਜਦ ਦੇ ਪੰਜਾਬ ਦੇ ਇੰਚਾਰਜ ਬਣੇ ਹਨ, ਉਹ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਵਿਚ ਹੀ ਲੱਗੇ ਰਹੇ ਹਨ। ਪਰ ਇਸ ਤੋਂ ਪਹਿਲਾਂ ਕਿ ਰਾਵਤ, ਸਿੱਧੂ ਨਾਲ ਗੱਲਬਾਤ ਸ਼ੁਰੂ ਕਰ ਸਕਦੇੇ, ਨਵਜੋਤ ਸਿੱਧੂ ਨੇ ਅਪਣੇ ਅਸਤੀਫ਼ੇ ਦਾ ਕਾਰਨ ਦਿੰਦੇ ਹੋਏ ਅਪਣੀ ਸਰਕਾਰ ਦੀ ਨੈਤਿਕਤਾ ਤੇ ਹੀ ਸਵਾਲ ਚੁਕ ਦਿਤਾ ਹੈ।

Navjot SidhuNavjot Sidhu

ਦਾਗ਼ੀ ਮੰਤਰੀਆਂ ਤੇ ਦਾਗ਼ੀ ਅਫ਼ਸਰਾਂ ਨੂੰ ਨਵੀਂ ਸਰਕਾਰ ਦਾ ਹਿੱਸਾ ਬਣਾਉਣ ਕਾਰਨ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡ ਦਿਤੀ ਹੈ। ਹੁਣ ਜਿਸ ਸਰਕਾਰ ਕੋਲ ਸਿਰਫ਼ 90 ਦਿਨ ਕਾਰਗੁਜ਼ਾਰੀ ਵਿਖਾਉਣ ਵਾਸਤੇ ਬਚੇ ਹਨ, ਉਹ ਹੁਣ ਇਸ ਨਵੀਂ ਅੱਗ ਨੂੰ ਬੁਝਾਉਣ ਵਿਚ ਲੱਗੀ ਹੋਈ ਹੈ। ਨਵਜੋਤ ਸਿੱਧੂ ਵਲੋਂ ਚੁਕੇ ਮੁੱਦੇ ਠੀਕ ਹਨ ਜਾਂ ਨਹੀਂ, ਇਸ ਬਾਰੇ ਅਜੇ ਬਹੁਤ ਕੁੱਝ ਸੋਚਣਾ ਹੋਵੇਗਾ ਪਰ ਇਸ ਸਮੇਂ ਸਵਾਲ ਇਹ ਹੈ ਕਿ ਇਹ ਲੋਕ ਜੇ ਇਕ ਪਾਰਟੀ ਵੀ ਇਕ ਹੋ ਕੇ ਨਹੀਂ ਚਲਾ ਸਕਦੇ ਤਾਂ ਪੰਜਾਬ ਨੂੰ ਕਿਸ ਤਰ੍ਹਾਂ ਚਲਾਉਣਗੇ?

Harish RawatHarish Rawat

ਕੈਪਟਨ ਅਮਰਿੰਦਰ ਸਿੰਘ ਅਪਣੀ ਹੀ ਪਾਰਟੀ ਦੇ ਪੰਜਾਬ ਪ੍ਰਧਾਨ ਨੂੰ ਦੇਸ਼ ਵਿਰੋਧੀ ਆਖ ਕੇ ਕਾਂਗਰਸ ਨੂੰ ਚੁਨੌਤੀ ਦੇਂਦੇ ਹਨ ਜਿਸ ਨਾਲ ਰਾਸ਼ਟਰੀ ਮੀਡੀਆ ਨੂੰ ਪੰਜਾਬੀਆਂ ਵਿਰੁਧ ਪ੍ਰਚਾਰ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਬਾਰੇ ਚਰਚਾਵਾਂ ਚਲ ਰਹੀਆਂ ਹਨ ਕਿ ਉਹ ਸ਼ਾਇਦ ਕਾਂਗਰਸ ਛੱਡ ਸਕਦੇ ਹਨ ਤੇ ਅਪਣੇ ਹਮਾਇਤੀ ਵਿਧਾਇਕਾਂ ਨਾਲ ਸਰਕਾਰ ਡੇਗ ਸਕਦੇ ਹਨ। ਨਵਜੋਤ ਸਿੰਘ ਸਿੱਧੂ ਆਖ ਰਹੇ ਹਨ ਕਿ ਨਵੀਂ ਸਰਕਾਰ ਦਾਗ਼ੀ ਹੈ।

Captain Amarinder SinghCaptain Amarinder Singh

ਅੱਜ ਦੀ ਕਾਂਗਰਸ ਸਰਕਾਰ ਦੇ ਵਜ਼ੀਰ ਆਖ ਰਹੇ ਹਨ ਕਿ ਅਸੀ ਮਾਫ਼ੀਆ (ਟਰਾਂਸਪੋਰਟ, ਰੇਤ) ਨੂੰ ਖ਼ਤਮ ਕਰ ਕੇ ਵਿਖਾਵਾਂਗੇ। ਪਰ ਫਿਰ ਉਹੀ ਮੰਤਰੀ ਜੋ ਪਿਛਲੇ ਸਾਢੇ ਚਾਰ ਸਾਲ ਤੋਂ ਟਰਾਂਸਪੋਰਟ ਮੰਤਰੀ ਸਨ, ਉਹ ਨਵੀਂ ਕੈਬਨਿਟ ਵਿਚ ਵੀ ਹਨ ਅਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਵੀ ਹਨ ਤੇ ਉਨ੍ਹਾਂ ਵਾਸਤੇ ਅਸਤੀਫ਼ਾ ਵੀ ਦੇ ਚੁਕੇ ਹਨ। ਸੋ ਕੀ ਇਹ ਨਵੀਂ ਸਰਕਾਰ ਅਸਲ ਵਿਚ ਪੰਜਾਬ ਦੇ ਸੁਧਾਰ ਵਾਸਤੇ ਜਾਂ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਆਈ ਹੈ ਜਾਂ ਇਹ ਸਿਰਫ਼ ਕੁਰਸੀ ਦੀ ਖੇਡ ਹੈ? ਜਿਹੜਾ ਏ.ਜੀ. ਲਗਾਇਆ ਗਿਆ ਹੈ ਉਹ ਸਰਕਾਰ ਦੀ ਪੈਰਵੀ ਬਰਗਾੜੀ ਕੇਸ ਵਿਚ ਨਹੀਂ ਕਰ ਸਕਦਾ ਕਿਉਂਕਿ ਉਹ ਆਰੋਪੀ ਸੁਮੇਧ ਸੈਣੀ ਦਾ ਵਕੀਲ ਸੀ।

Punjab CM Charanjit Channi Punjab CM Charanjit Channi

ਇਹ ਕਾਨੂੰਨ ਦਾ ਕਹਿਣਾ ਹੈ। ਪਰ ਫਿਰ ਉਸ ਨੂੰ ਕਿਉਂ ਲਗਾਇਆ ਗਿਆ? ਜੇ ਡੀ.ਜੀ.ਪੀ. ਕੋਲੋਂ ਬਰਗਾੜੀ ਦਾ ਸੱਚ ਕਢਵਾਉਣਾ ਹੀ ਮਕਸਦ ਸੀ ਤਾਂ ਫਿਰ ਉਹ ਅਫ਼ਸਰ ਕਿਉਂ ਲਿਆਂਦੇ ਗਏ ਜਿਨ੍ਹਾਂ ਉਤੇ ਦੋਸ਼ ਇਹ ਸੀ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਦੇ ਇਸ਼ਾਰੇ ਤੇ ਨਿਰਦੋਸ਼ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ? ਪਰ ਜਦ ਮੰਤਰੀ ਮੰਡਲ ਬਣ ਰਿਹਾ ਸੀ, ਇਹ ਸਾਰੇ ਮੁੱਦੇ ਕਿਉਂ ਨਾ ਚੁਕੇ ਗਏ? ਕੀ ਅਸਲੀ ਗੁੱਸਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਮਿਲਣਾ ਸੀ ਜਿਸ ਦੇ ਬਾਅਦ ਮੁੱਖ ਮੰਤਰੀ ਦੀ ਕੁਰਸੀ ਬਹੁਤ ਦੂਰ ਹੁੰਦੀ ਨਜ਼ਰ ਆਈ? ਕਾਂਗਰਸ ਦੀ ਇਸ ਨਵੀਂ ਨੌਟੰਕੀ ਤੋਂ ਬਾਅਦ ਇਕ ਗੱਲ ਸਾਫ਼ ਹੈ ਕਿ ਸੱਚ ਦੀ ਵਾਰੀ ਕੁਰਸੀ ਤੋਂ ਬਾਅਦ ਆਉਂਦੀ ਹੈ। ਜੋ ਸਿਆਸੀ ਲੋਕ ਹਨ, ਕੁਰਸੀ ਉਨ੍ਹਾਂ ਵਾਸਤੇ ਬਹੁਤ ਕੀਮਤੀ ਹੈ ਪਰ ਲੋਕ ਕੇਵਲ ਇਹ ਪੁਛਦੇ ਹਨ ਕਿ ਉਹ ਕੁਰਸੀ ਖ਼ਾਤਰ ਸੂਬੇ ਨੂੰ ਕਿਥੋਂ ਤਕ ਜਾ ਕੇ ਨੁਕਸਾਨ ਪਹੁੰਚਾਉਣ ਲਈ ਤਿਆਰ ਹੋ ਸਕਦੇ ਹਨ? 

Sukhjinder Singh RandhawaSukhjinder Singh Randhawa

ਅੱਜ ਇਸ ਸੱਭ ਕੁੱਝ ਨੂੰ ਵੇਖਣ ਮਗਰੋਂ ਗਵਰਨਰੀ ਰਾਜ ਵਾਸਤੇ ਚਲਾਈ ਜਾ ਰਹੀ ਮੁਹਿੰਮ ਸੱਚ ਲਗਣੀ ਸ਼ੁਰੂ ਹੋ ਗਈ ਹੈ। ਜੇ ਇਸੇ ਤਰ੍ਹਾਂ ਕਾਂਗਰਸ ਦੇ ਮੁਖੀ ਪਾਰਟੀ ਨੂੰ ਤੋੜਨ ਵਿਚ ਜੁਟੇ ਰਹੇ ਤਾਂ ਫ਼ਾਇਦਾ ਭਾਜਪਾ ਨੂੰ ਹੋਵੇਗਾ। ਖ਼ਮਿਆਜ਼ਾ ਕਿਸਾਨ ਭੁਗਤੇਗਾ ਕਿਉਂਕਿ ਫਿਰ ਖੇਤੀ ਕਾਨੂੰਨ ਲਾਗੂ ਕਰਨ ਤੋਂ ਕੋਈ ਰੋਕ ਨਹੀਂ ਸਕੇਗਾ। ਪੰਜਾਬ ਵਾਸਤੇ ਜਾਨ ਦੇਣ ਦਾ ਪ੍ਰਣ ਕਰਨ ਵਾਲੇ ਇਹ ਆਗੂ ਅਪਣੀ ਕੁਰਸੀ ਦੇ ਲਾਲਚ ਤੋਂ ਉਪਰ ਉਠ ਕੇ ਅਪਣੇ ਸੂਬੇ ਤੇ ਮੰਡਰਾਉਂਦਾ ਖ਼ਤਰਾ ਵੇਖ ਲੈਣ।
-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement