‘ਮੁਗ਼ਲ ਬਾਗ਼’ ਦਾ ਨਾਂ ਬਦਲਣ ਵਰਗੇ ਕਦਮਾਂ ਨਾਲ ਅਸੀਂ ਅੱਗੇ ਨਹੀਂ ਵਧ ਰਹੇ ਹੋਵਾਂਗੇ ਸਗੋਂ ਪਿੱਛੇ ਵਲ ਜਾ ਰਹੇ ਹੋਵਾਂਗੇ
Published : Jan 31, 2023, 7:17 am IST
Updated : Jan 31, 2023, 7:49 am IST
SHARE ARTICLE
Mughal Bagh
Mughal Bagh

ਅਹਿਮਦ ਸ਼ਾਹ ਤੇ ਅਕਬਰ ਵਿਚ ਜੋ ਅੰਤਰ ਸੀ, ਉਸ ਨੂੰ ਸਮਝੇ ਬਿਨਾ, ਭਾਰਤ ਦੇ ਇਤਿਹਾਸ ਨੂੰ ਨਹੀਂ ਸਮਝਿਆ ਜਾ ਸਕਦਾ।

 

‘ਮੁਗ਼ਲ ਬਾਗ਼’ ਦਾ ਨਾਂ ਬਦਲ ਕੇ ‘ਅੰਮ੍ਰਿਤ ਉਦਿਆਨ’ ਰੱਖ ਦਿਤਾ ਗਿਆ ਹੈ ਤੇ ਜਿਵੇਂ ਜਿਵੇਂ 2024 ਦੀਆਂ ਚੋਣਾਂ ਨਜ਼ਦੀਕ ਆਉਂਦੀਆਂ ਜਾਣਗੀਆਂ, ਸ਼ਾਇਦ ਹੋਰ ਨਾਂ ਵੀ ਬਦਲੇ ਜਾਣਗੇ। ਤਾਮਿਲਨਾਡੂ ਦੇ ਗਵਰਨਰ ਵਲੋਂ ਸੂਬੇ ਦਾ ਨਾਂ ਬਦਲਣ ਦੀ ਮੰਗ ਤੇ ਦੋ ਕਦਮ ਪਿਛੇ ਹਟਿਆ ਤਾਂ ਗਿਆ ਹੈ ਪਰ ਅਸੀ ਜਾਣਦੇ ਹਾਂ ਕਿ ਅੱਜ ਦੇ ਸਿਆਸਤਦਾਨ ਜਦ ਦੋ ਕਦਮ ਪਿੱਛੇ ਹਟਣ ਦਾ ਵਿਖਾਵਾ ਕਰ ਰਹੇ ਹੁੰਦੇ ਹਨ ਤਾਂ ਵੀ ਦੋ ਪਲ ਠਹਿਰ ਕੇ ਹੋਰ ਤੇਜ਼ੀ ਨਾਲ ਵਾਰ ਕਰਨ ਦੀ ਸੋਚ ਵੀ ਪਾਲ ਰਹੇ ਹੁੰਦੇ ਹਨ। ਪਰ ਇਨ੍ਹਾਂ ਬਦਲਦੇ ਨਾਵਾਂ ਦੇ ਸਿਲਸਿਲੇ ਤੋਂ ਇਹੀ ਨਜ਼ਰ ਆਉਂਦਾ ਹੈ ਕਿ ਸਾਡੇ ਅੱਜ ਦੇ ਸਿਆਣਿਆਂ ਨੇ ਇਤਿਹਾਸ ਤੋਂ ਸਬਕ ਨਹੀਂ ਸਿਖਿਆ ਤੇ ਸ਼ਾਇਦ ਇਤਿਹਾਸ ਨੂੰ ਧਿਆਨ ਨਾਲ ਪੜਿ੍ਹਆ ਵੀ ਨਹੀਂ। ਜਦ ਉਹ ਕਹਿੰਦੇ ਹਨ ਕਿ ਕੁੱਝ ਬਗ਼ੀਚਿਆਂ ਦੇ ਨਾਂ ਬਦਲ ਕੇ ਉਹ ਅਪਣੇ ਆਪ ਨੂੰ ਗ਼ੁਲਾਮੀ ਦੇ ਦੌਰ ਤੋਂ ਆਜ਼ਾਦ ਕਰ ਰਹੇ ਹਨ ਤਾਂ ਜਾਣਦੇ ਹੀ ਨਹੀਂ ਕਿ ਜਿਸ ਦੌਰ ’ਚੋਂ ਆਜ਼ਾਦ ਹੋਣ ਦੀ ਗੱਲ ਕਰ ਰਹੇ ਹਨ, ਉਹ ਦੌਰ ਅਸਲ ਵਿਚ ਕਿਹੜਾ ਦੌਰ ਸੀ।

ਭਾਰਤ ਦੇ ਇਤਿਹਾਸ ਵਿਚ ਬਾਕੀ ਦੁਨੀਆਂ ਦੇ ਇਤਿਹਾਸ ਨਾਲੋਂ ਕੁੱਝ ਵਖਰਾ ਨਹੀਂ ਹੋਇਆ। ਇਕ ਸਮਾਂ ਸੀ ਜਦ ਕੁੱਝ ਮਨੁੱਖਾਂ ਅੰਦਰ ਪੂਰੀ ਧਰਤੀ ਨੂੰ ਜਾਣਨ ਦੀ ਇਕ ਰੀਝ ਜਾਗੀ। ਅਜਿਹੇ ਮਨੁੱਖਾਂ ਵਿਚ ਕੁੱਝ ਜਗਿਆਸੂ ਸਨ ਜਿਵੇਂ ਵਾਸਕੋਡੇਗਾਮਾ ਵਰਗੇ ਜੋ ਦੁਨੀਆਂ ਦੇ ਕੋਨੇ ਕੋਨੇ ਵਿਚ ਜਾਣਾ ਚਾਹੁੰਦੇ ਸਨ ਤੇ ਕੁੱਝ ਸੱਤਾਧਾਰੀ ਸਨ ਜੋ ਅਪਣੀਆਂ ਰਿਆਸਤਾਂ ਦੀਆਂ ਸਰਹੱਦਾਂ ਵਧਾਉਣੀਆਂ ਚਾਹੁੰਦੇ ਸਨ। ਕੁੱਝ ਲੁੱਟਣ ਵਾਸਤੇ ਆਉਂਦੇ ਸਨ ਤੇ ਕੁੱਝ ਰਾਜ ਕਰਨ ਵਾਸਤੇ ਆਉਂਦੇ ਸਨ।

ਅਹਿਮਦ ਸ਼ਾਹ ਤੇ ਅਕਬਰ ਵਿਚ ਜੋ ਅੰਤਰ ਸੀ, ਉਸ ਨੂੰ ਸਮਝੇ ਬਿਨਾ, ਭਾਰਤ ਦੇ ਇਤਿਹਾਸ ਨੂੰ ਨਹੀਂ ਸਮਝਿਆ ਜਾ ਸਕਦਾ। ਅਬਦਾਲੀ ਲੁੱਟਣ ਵਾਸਤੇ ਆਉਂਦਾ ਸੀ ਪਰ ਜਿਨ੍ਹਾਂ ਮੁਗ਼ਲਾਂ ਦੇ ਨਾਂ ’ਤੇ ਬਾਗ਼ ਬਗ਼ੀਚੇ ਬਣੇ ਹਨ, ਉਨ੍ਹਾਂ ਭਾਰਤ ਨੂੰ ਅਪਣਾ ਘਰ ਮੰਨ ਲਿਆ ਸੀ। ਹਾਂ, ਇਸ ਸਾਰੇ ਸਮੇਂ ਵਿਚ ਲੜਾਈਆਂ ਵੀ ਚਲਦੀਆਂ ਰਹੀਆਂ ਸਨ। ਕਦੇ ਗੁਪਤ ਰਾਜ ਆਇਆ ਤੇ ਕਦੇ ਮੁਗ਼ਲ ਰਾਜ। ਕਦੇ ਕਿਸੇ ਹਿੰਦੂ ਰਾਜੇ ਨੇ ਬੁਧ ਧਰਮ ਨੂੰ ਤਬਾਹ ਕੀਤਾ ਤੇ ਕਦੇ ਕਿਸੇ ਹਿੰਦੂ ਰਾਜੇ ਨੇ ਹੀ ਇਸ ਨੂੰ ਪ੍ਰਫੁੱਲਤ ਕੀਤਾ। ਜਦ ਮੁਗ਼ਲ ਆਏ ਤਾਂ ਫਿਰ ਇਹੀ ਸਿਲਸਿਲਾ ਤਿੰਨਾਂ ਧਰਮਾਂ ਵਿਚ ਚਲਿਆ।

ਇਨ੍ਹਾਂ ਤਿੰਨਾਂ ਦੀ ਲੜਾਈ ਵਿਚ ਜਿਵੇਂ ਜਿਵੇਂ ਰਾਜ ਬਦਲੇ, ਸੋਚਾਂ ਬਦਲੀਆਂ ਤੇ ਫਿਰ ਅਕਬਰ ਵਰਗਾ ਰਾਜ ਆਇਆ ਜਿਥੇ ਦੇਸ਼ ਵਿਚ ਵਿਕਾਸ ਦਾ ਦੌਰ ਸ਼ੁਰੂ ਹੋਇਆ ਤੇ ਹਰ ਧਰਮ ਨੂੰ ਬਰਾਬਰੀ ਤੇ ਰੱਖਣ ਦਾ ਦਸਤੂਰ ਵੀ ਸ਼ੁਰੂ ਹੋਇਆ। ਉਸੇ ਰਾਜ ਵਿਚ ਅੱਜ ਦੀ ਜੀ.ਟੀ. ਰੋਡ ਦਾ ਨਿਰਮਾਣ ਵੀ ਸ਼ੁਰੂ ਹੋਇਆ ਪਰ ਉਸ ਤੋਂ ਬਾਅਦ ਅਕਬਰ ਦੇ ਪੁੱਤਰ ਅਪਣੇ ਪਿਤਾ ਵਾਂਗ ਸ਼ਾਂਤੀ ਕਾਇਮ ਨਾ ਰੱਖ ਸਕੇ ਜਿਸ ਨਾਲ ਔਰੰਗਜ਼ੇਬ, ਭਾਰਤ ਨੂੰ ਇਕ ਗ਼ੁਲਾਮਾਂ ਦੀ ਬਸਤੀ ਸਮਝਣ ਲੱਗ ਪਿਆ ਤੇ ਅਕਬਰ ਦੇ ਉਲਟ, ਉਹ ਸਾਰੇ ਭਾਰਤੀਆਂ ਨੂੰ ਇਕ ਧਰਮ (ਰਾਜੇ ਦੇ ਧਰਮ) ਦੇ ਪੈਰੋਕਾਰ ਬਣਾ ਲੈਣ ਦੇ ਜਨੂੰਨ ਦਾ ਸ਼ਿਕਾਰ ਹੋ ਗਿਆ।

ਭਾਰਤ ਦੀ ਅਸਲ ਗ਼ੁਲਾਮੀ ਉਹ ਸੀ ਜਿਸ ਵਿਚ ਨਾ ਹਿੰਦੂ, ਨਾ ਮੁਸਲਮਾਨ, ਨਾ ਬੋਧੀ, ਕਿਸੇ ਦੀ ਵੀ ਸੁਣਵਾਈ ਨਹੀਂ ਸੀ। ਉਹ ਇਕ ਆਰਥਕ ਗ਼ੁਲਾਮੀ ਸੀ ਜਿਸ ਵਿਚ ਇੰਗਲੈਂਡ ਨੇ ਭਾਰਤ ਨੂੰ ਲੁੱਟ ਕੇ ਖੋਖਲਾ ਕਰ ਦਿਤਾ। ਉਹ ਭਾਰਤੀ ਸਮਾਜ ਦਾ ਹਿੱਸਾ ਨਾ ਬਣੇ ਬਲਕਿ ਭਾਰਤੀਆਂ ਨੂੰ ਨੀਵਾਂ ਵਿਖਾਉਣ ਵਿਚ ਜੁਟੇ ਰਹੇ। ਉਨ੍ਹਾਂ ਸਾਡੀ ਸੋਚ ਵਿਚ ਅਪਣੇ ਪ੍ਰਤੀ ਐਸੀ ਸੋਚ ਪੈਦਾ ਕਰ ਦਿਤੀ ਕਿ ਅਸੀ ਅੱਜ ਵੀ ਅਪਣੇ ਰੰਗ ਨੂੰ ਗੋਰਾ ਕਰਨ ਵਾਸਤੇ ਅਰਬਾਂ ਰੁਪਏ ਖ਼ਰਚ ਕਰਦੇ ਹਾਂ। ਸਾਡੀ ਅਫ਼ਸਰਸ਼ਾਹੀ ਇਸ ਅਸਲ ਗ਼ੁਲਾਮੀ ਦੀ ਹੀ ਪੈਦਾਵਾਰ ਹੈ। ਅਸੀ ‘ਮੀ ਲਾਰਡ’ ਸ਼ਬਦ ਦੀ ਵਰਤੋਂ ਉਸੇ ਤਰ੍ਹਾਂ ਕਰਦੇ ਹਾਂ ਜਿਵੇਂ ਅੰਗਰੇਜ਼ਾਂ ਨੇ ਸਿਖਾਇਆ ਸੀ।

ਗਵਰਨਰ ਤੇ ਰਾਸ਼ਟਰਪਤੀ ਨੂੰ ਅੰਗੇਰਜ਼ਾਂ ਦੇ ਸ਼ਾਹੀ ਪ੍ਰਵਾਰ ਵਾਂਗ ਸਤਿਕਾਰਦੇ ਹਾਂ ਤੇ ਉਨ੍ਹਾਂ ਵਾਂਗ ਹੀ ਅਪਣੇ ਸਮਾਜ ਵਿਚ ਫੁਟ ਪਾ ਕੇ ਰਾਜ ਭਾਗ ਚਲਾਂਦੇ ਹਾਂ। ਪਰ ਜੇ ਸਾਨੂੰ ਲਗਦਾ ਹੈ ਕਿ ਕੁੱਝ ਨਾਂ ਬਦਲ ਕੇ ਅਸੀ ਅਪਣੀ ਹਕੀਕਤ ਬਦਲ ਸਕਦੇ ਹਾਂ ਤਾਂ ਬਦਲ ਲਵੋ ਪਰ ਯਾਦ ਰਖਿਉ ਤੁਸੀ ਉਸ ਸਮੇਂ ਨੂੰ ਮਿਟਾ ਰਹੇ ਹੋ ਜਦ ਤੁਸੀ ਸਮੇਂ ਦੇ ਹਾਣੀ ਬਣ ਰਹੇ ਸੀ ਤੇ ਧਾਰਮਕ ਬਰਾਬਰੀ ਦਾ ਪ੍ਰਚਮ ਲਹਿਰਾਉਣਾ ਸਿਖ ਰਹੇ ਸੀ। ਜੇ ਇਤਿਹਾਸ ਦਾ ਪਾਠ ਸਮਝਿਆ ਹੁੰਦਾ ਤਾਂ ਸਮਝ ਜਾਂਦੇ ਕਿ ਅੱਗੇ ਵਧਣ ਵਾਸਤੇ ਸਾਰੇ ਧਰਮਾਂ ਨਾਲ ਰਲ-ਮਿਲ ਕੇ ਰਹਿਣ ਵਾਲਾ ਕਾਲ ਭਾਰਤ ਦਾ ਸੱਭ ਤੋਂ ਬਿਹਤਰ ਸਮਾਂ ਰਿਹਾ ਤੇ ਇਹ ਵੀ ਸੋਚਦੇ ਕਿ ਆਉਣ ਵਾਲੀ ਪੀੜ੍ਹੀ ਸਾਡੇ ਬਾਰੇ ਕੀ ਸੋਚੇਗੀ।                               - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement