ਬਲਾਤਕਾਰੀਆਂ ਪ੍ਰਤੀ ਭਾਰਤੀਆਂ ਦਾ ਨਰਮ ਰਵਈਆ ਛੋਟੇ ਛੋਟੇ ਬੱਚੇ ਵੀ ਇਨ੍ਹਾਂ ਦੀ ਹਵਸ ਦਾ ਸ਼ਿਕਾਰ ਹੋ ਰਹੇ
Published : Aug 1, 2017, 3:32 pm IST
Updated : Mar 31, 2018, 7:02 pm IST
SHARE ARTICLE
Murder
Murder

ਬਾਲ ਬਲਾਤਕਾਰ ਦੀਆਂ ਵਧਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਹਨ। ਡੇਰਾਬੱਸੀ ਵਿਚ ਇਕ ਡੇਢ ਸਾਲ ਦੇ ਬੱਚੇ ਨਾਲ ਬਦਫ਼ੈਲੀ ਕਰਨ ਮਗਰੋਂ ਉਸ ਨੂੰ ਕਤਲ ਕਰ ਦਿਤਾ ਗਿਆ।


ਬਾਲ ਬਲਾਤਕਾਰ ਦੀਆਂ ਵਧਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਹਨ। ਡੇਰਾਬੱਸੀ ਵਿਚ ਇਕ ਡੇਢ ਸਾਲ ਦੇ ਬੱਚੇ ਨਾਲ ਬਦਫ਼ੈਲੀ ਕਰਨ ਮਗਰੋਂ ਉਸ ਨੂੰ ਕਤਲ ਕਰ ਦਿਤਾ ਗਿਆ। ਚੰਡੀਗੜ੍ਹ ਵਿਚ ਇਕ 10 ਸਾਲਾਂ ਦੀ ਬਲਾਤਕਾਰ ਪੀੜਤ ਬੱਚੀ ਮਾਂ ਬਣਨ ਲਈ ਮਜਬੂਰ ਹੋ ਗਈ ਹੈ ਅਤੇ ਉਸ ਦੀ ਮਾਂ ਨੇ ਹੀ ਉਸ ਦਾ ਸਾਥ ਛੱਡ ਦਿਤਾ ਹੈ ਕਿਉਂਕਿ ਬਲਾਤਕਾਰੀ ਉਸ ਦਾ ਅਪਣਾ ਭਰਾ ਹੈ। ਉੱਤਰ ਪ੍ਰਦੇਸ਼ ਵਿਚ ਇਕ 14 ਸਾਲਾਂ ਦੀ ਬੱਚੀ ਨੂੰ ਅਪਣੇ ਬਲਾਤਕਾਰੀ ਨਾਲ ਵਿਆਹ ਕਰਨਾ ਪਿਆ ਕਿਉਂਕਿ ਉਹ ਅਪਣੇ ਬਲਾਤਕਾਰ ਤੋਂ ਜੰਮੇ ਬੱਚੇ ਦਾ ਖ਼ਿਆਲ ਨਹੀਂ ਰੱਖ ਪਾ ਰਹੀ ਸੀ। ਉਸ ਦਾ ਪਿਤਾ ਸਿਸਟਮ ਨਾਲ ਲੜਦਾ ਲੜਦਾ ਹਾਰ ਗਿਆ ਅਤੇ ਇਸ ਵਿਆਹ ਨੂੰ ਪ੍ਰਵਾਨਗੀ ਦੇਣ ਲਈ ਮਜਬੂਰ ਹੋ ਗਿਆ।
ਬਲਾਤਕਾਰ ਦੁਨੀਆਂ ਦੀ 50% ਆਬਾਦੀ ਯਾਨੀ ਕਿ ਔਰਤਾਂ ਦੀ ਜ਼ਿੰਦਗੀ ਨੂੰ ਹਰ ਪਲ ਹਰ ਕਦਮ ਇਕ ਜੱਦੋਜਹਿਦ ਬਣਾਉਂਦਾ ਹੈ। ਕੁੜੀਆਂ ਦੇਰ ਰਾਤ ਘਰੋਂ ਬਾਹਰ ਨਾ ਜਾਣ, ਕਪੜੇ ਇਹੋ ਜਿਹੇ ਪਾਉਣ ਤਾਕਿ ਮਰਦਾਂ ਦੇ ਕਮਜ਼ੋਰ ਮਨ ਲਲਚਾਉਣ ਨਾ, ਜ਼ਿਆਦਾ ਤਿਆਰ ਨਾ ਹੋਣ, ਹੱਸਣ ਨਾ, ਇਹ ਸੱਭ ਹਦਾਇਤਾਂ ਦਿੰਦਾ ਸਮਾਜ ਹੁਣ ਇਨ੍ਹਾਂ ਬੱਚੀਆਂ ਨੂੰ ਕੀ ਕਹੇਗਾ? ਕੀ ਹੁਣ 8-9 ਸਾਲਾਂ ਦੀਆਂ ਬੱਚੀਆਂ ਉਤੇ ਵੀ ਪਾਬੰਦੀਆਂ ਲਾਗੂ ਕੀਤੀਆਂ ਜਾਣ? ਕੀ ਬੱਚੀਆਂ ਦੇ ਖੇਡਣ ਉਤੇ ਪਾਬੰਦੀ ਇਸ ਅਪਰਾਧ ਉਤੇ ਰੋਕ ਲਾ ਸਕਦੀ ਹੈ?
ਅਫ਼ਸੋਸ ਸਾਡਾ ਸਮਾਜ ਬਲਾਤਕਾਰ ਨੂੰ ਸੰਜੀਦਗੀ ਨਾਲ ਨਹੀਂ ਲੈ ਰਿਹਾ। ਅੱਜ 50% ਆਬਾਦੀ ਨੂੰ ਇਸ ਤਰ੍ਹਾਂ ਦੇ ਖ਼ਿਆਲ ਰੱਖਣ ਵਾਲੇ 2-3% ਮਰਦਾਂ ਤੋਂ ਖ਼ਤਰਾ ਜ਼ਰੂਰ ਹੈ ਪਰ ਅਸਲ ਖ਼ਤਰਾ ਤਕਰੀਬਨ 90% ਆਬਾਦੀ ਦੀ ਸੋਚ ਤੋਂ ਹੈ। ਉਹ ਸੋਚ ਜੋ ਅਪਰਾਧ ਦੀ ਜ਼ਿੰਮੇਵਾਰੀ ਕੁੜੀਆਂ ਦੇ ਰਵਈਏ ਉਤੇ ਥੋਪਣ ਦੀ ਕੋਸ਼ਿਸ਼ ਕਰਦੀ ਹੈ। ਉਹ ਸੋਚ ਜੋ ਇਨ੍ਹਾਂ ਮਰਦਾਂ ਦੀ ਹੈਵਾਨੀਅਤ ਨੂੰ 'ਬਚਪਨਾ' ਮੰਨਦੀ ਹੈ। ਉਹ ਸੋਚ ਜੋ ਸਮਝਦੀ ਹੈ ਕਿ ਬਲਾਤਕਾਰੀ ਨਾਲ ਵਿਆਹ ਕਰਨਾ ਉਸ ਬੱਚੇ ਦੇ ਭਲੇ ਦਾ ਕਦਮ ਹੈ।
ਜਦ ਸੋਚ ਵਿਚ ਤਬਦੀਲੀ ਆਵੇਗੀ ਤਾਂ ਹੀ ਸਿਸਟਮ ਬਦਲੇਗਾ। ਅੱਜ ਸਮਾਂ ਮੰਗ ਕਰਦਾ ਹੈ ਕਿ ਬਲਾਤਕਾਰੀਆਂ ਅਤੇ ਛੇੜਛਾੜ ਕਰਨ ਵਾਲਿਆਂ ਦੇ ਮਾਮਲੇ, ਬਗ਼ੈਰ ਇਕ ਪਲ ਦੀ ਦੇਰੀ ਤੋਂ, ਸਖ਼ਤੀ ਨਾਲ ਨਿਪਟਾਏ ਜਾਣ। ਬਲਾਤਕਾਰ ਨਾ ਕੇਵਲ ਇਨ੍ਹਾਂ ਬੱਚਿਆਂ ਦਾ ਬਚਪਨ/ਜਵਾਨੀ ਤਬਾਹ ਕਰਦਾ ਹੈ ਬਲਕਿ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਉਨ੍ਹਾਂ ਨੂੰ ਡੂੰਘੇ ਜ਼ਖ਼ਮ ਵੀ ਦੇ ਜਾਂਦਾ ਹੈ ਜਿਨ੍ਹਾਂ ਦਾ ਦਰਦ ਸਮਾਜ ਅਜੇ ਸਮਝ ਹੀ ਨਹੀਂ ਪਾ ਰਿਹਾ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement