Editorial: ਪੰਜਾਬ ਵਿਚ ਰਸਾਇਣਕ ਕੀਟਨਾਸ਼ਕਾਂ ਦੀ ਹੱਦੋਂ ਵਧ ਵਰਤੋਂ ਮਨੁੱਖੀ ਜਾਨਾਂ ਲਈ ਖ਼ਤਰਨਾਕ
Published : Jul 31, 2024, 7:06 am IST
Updated : Jul 31, 2024, 9:10 am IST
SHARE ARTICLE
Excessive use of chemical pesticides in Punjab is dangerous for human lives Editorial
Excessive use of chemical pesticides in Punjab is dangerous for human lives Editorial

Editorial: ਰਾਜ ’ਚ ਆਰਗੈਨਿਕ ਖੇਤੀ ਹੇਠਲਾ ਰਕਬਾ ਸਿਰਫ਼ 7,000 ਹੈਕਟੇਅਰ ਹੈ, ਜੋ ਕਿ ਆਟੇ ’ਚ ਲੂਣ ਵੀ ਨਹੀਂ ਹੈ

Excessive use of chemical pesticides in Punjab is dangerous for human lives Editorial: ਪੰਜਾਬ ’ਚ ਨਾਈਟ੍ਰੋਜਨ, ਫ਼ਾਸਫ਼ੇਟ ਤੇ ਪੋਟਾਸ਼ ਜਿਹੀਆਂ ਖਾਦਾਂ ਦੀ ਸੱਭ ਤੋਂ ਵਧ ਖਪਤ ਹੁੰਦੀ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਸਾਡੇ ਸੂਬੇ ’ਚ ਇਹ ਖਪਤ 223 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਰਹੀ ਹੈ, ਇਹ ਬਹੁਤ ਜ਼ਿਆਦਾ ਹੈ ਕਿਉਂਕਿ ਕੌਮੀ ਪਧਰ ’ਤੇ  ਇਹ ਖਪਤ 90 ਕਿ.ਗ੍ਰਾ. ਪ੍ਰਤੀ ਹੈਕਟੇਅਰ ਹੋ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ’ਚ ਰਸਾਇਣਕ ਕੀਟਨਾਸ਼ਕਾਂ ਦੀ ਕੁੱਲ ਖਪਤ 5,270 ਮੀਟ੍ਰਿਕ ਟਨ ਤਕ ਪੁੱਜ ਗਈ ਹੈ। ਇਸ ਮਾਮਲੇ ’ਚ ਉਤਰ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਤੀਜੇ ਸਥਾਨ ’ਤੇ ਆਉਂਦਾ ਹੈ। 

ਰਾਜ ’ਚ ਆਰਗੈਨਿਕ ਖੇਤੀ ਹੇਠਲਾ ਰਕਬਾ ਸਿਰਫ਼ 7,000 ਹੈਕਟੇਅਰ ਹੈ, ਜੋ ਕਿ ਆਟੇ ’ਚ ਲੂਣ ਵੀ ਨਹੀਂ ਹੈ। ਇਹ ਸਾਰੇ ਤੱਥ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਚੌਹਾਨ ਨੇ ਇਕ ਸੁਆਲ ਦੇ ਜੁਆਬ ’ਚ ਸਾਂਝੇ ਕੀਤੇ। ਮੰਤਰੀ ਨੇ ਦਸਿਆ ਕਿ 2022–23 ਦੌਰਾਨ ਪੰਜਾਬ ਦੇ 15 ਜ਼ਿਲ੍ਹਿਆਂ ’ਚ ਤਾਂ ਖਾਦਾਂ ਦੀ ਵਰਤੋਂ 254.39 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ ਸੀ। ਇਸ ਦੇ ਨਾਲ ਹੀ ਦੇਸ਼ ਭਰ ’ਚ ਜਿੰਨੇ ਕੀਟਨਾਸ਼ਕਾਂ ਦੀ ਖਪਤ ਹੁੰਦੀ ਹੈ, ਉਸ ਦਾ 9.52 ਫ਼ੀ ਸਦੀ ਇਕੱਲੇ ਪੰਜਾਬ ’ਚ ਵਰਤਿਆ ਜਾ ਰਿਹਾ ਹੈ। ਇਸ ਸਚਾਈ ਤੋਂ ਵੀ ਪੂਰੀ ਦੁਨੀਆ ਵਾਕਫ਼ ਹੈ ਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦਾ ਧਰਤੀ ਹੇਠਲਾ ਪਾਣੀ ਇਨ੍ਹਾਂ ਕੀਟਨਾਸ਼ਕਾਂ ਕਰਕੇ ਹੀ ਬੁਰੀ ਤਰ੍ਹਾਂ ਦੂਸ਼ਿਤ ਹੋਇਆ ਪਿਆ ਹੈ। ਪੰਜ ਦਰਿਆਵਾਂ ਦੀ ਧਰਤੀ ’ਤੇ ਮਾਲਵਾ ਖ਼ਿੱਤੇ ਦੇ ਨਿਵਾਸੀਆਂ ਨੂੰ ਜ਼ਹਿਰੀਲੇ ਹੋ ਚੁਕੇ ਪਾਣੀ ਕਰਕੇ ਹੀ ਹੁਣ ਕੈਂਸਰ ਜਿਹੇ ਮਾਰੂ ਰੋਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਬੇ ਦਾ ਇਹ ਇਲਾਕਾ ‘ਨਰਮਾ ਪੱਟੀ’ ਵਜੋਂ ਮਸ਼ਹੂਰ ਰਿਹਾ ਹੈ ਪਰ ਹੁਣ ਇਸ ਨੂੰ ‘ਕੈਂਸਰ ਪੱਟੀ’ ਆਖਿਆ ਜਾਣ ਲੱਗਾ ਹੈ। ਲੋਕ ਗੀਤਾਂ ਤੇ ਕਹਾਣੀਆਂ ’ਚ ਇਸ ਨੂੰ ‘ਮਾਖਿਉਂ ਮਿੱਠਾ ਮਾਲਵਾ’ ਵੀ ਕਿਹਾ ਜਾਂਦਾ ਰਿਹਾ ਹੈ। ਸਾਲ 2015 ’ਚ ‘ਏਸ਼ੀਅਨ ਪੈਸੀਫ਼ਿਕ ਜਰਨਲ ਆਫ਼ ਕੈਂਸਰ ਪ੍ਰੀਵੈਂਸ਼ਨ’ ਵਲੋਂ ਇਕ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਅਨੁਸਾਰ ਮਾਲਵਾ ਦੇ ਕੁੱਲ ਕੈਂਸਰ ਰੋਗੀਆਂ ’ਚੋਂ 65 ਫ਼ੀ ਸਦੀ ਔਰਤਾਂ ਤੇ 35 ਫ਼ੀ ਸਦੀ ਮਰਦ ਸਨ। ਪੰਜਾਹ ਤੋਂ 65 ਸਾਲ ਉਮਰ ਦੀਆਂ ਔਰਤਾਂ ਤੇ 60 ਤੋਂ 69 ਸਾਲ ਦੇ ਮਰਦਾਂ ਨੂੰ ਇਸ ਰੋਗ ਦਾ ਸੱਭ ਤੋਂ ਵੱਧ ਖ਼ਤਰਾ ਬਣਿਆ ਹੋਇਆ ਹੈ। ਔਰਤਾਂ ’ਚ ਜ਼ਿਆਦਾਤਰ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਅਤੇ ਮਰਦਾਂ ’ਚ ਵੱਡੀ ਆਂਦਰ ਦੇ ਮੋੜ ਅਤੇ ਖ਼ੁਰਾਕ ਨਲੀ ਅਤੇ ਜੀਭ ਦੇ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ’ਚ ਹਰੇਕ ਇਕ ਲੱਖ ਦੀ ਆਬਾਦੀ ਪਿਛੇ 90 ਕੈਂਸਰ ਰੋਗੀ ਹਨ, ਜਦ ਕਿ ਮਾਲਵਾ ਪੱਟੀ ’ਚ ਇਹ ਗਿਣਤੀ ਹਰੇਕ ਇਕ ਲੱਖ ਲੋਕਾਂ ਪਿਛੇ 107 ਹੈ। ਇਸ ਦੇ ਨਾਲ ਹੀ ਇਸੇ ਪੱਟੀ ’ਚ ਹਰੇਕ 10 ਲੱਖ ਲੋਕਾਂ ਪਿਛੇ 1,089 ਨਵੇਂ ਵਿਅਕਤੀਆਂ ਨੂੰ ਕੈਂਸਰ ਰੋਗ ਹੋ ਰਿਹਾ ਹੈ। ਰੋਗੀਆਂ ਦੀ ਗਿਣਤੀ ਇੰਨੀ ਤੇਜ਼ੀ ਨਾਲ ਵਧਣ ਕਰਕੇ ਹੀ ਪੰਜਾਬ ਨੂੰ ‘ਦੇਸ਼ ਦੀ ਕੈਂਸਰ ਰਾਜਧਾਨੀ’ ਵੀ ਆਖਿਆ ਜਾਣ ਲੱਗਾ ਹੈ। 

ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ’ਚ ਭਾਰੀ ਤੇ ਖ਼ਤਰਨਾਕ ਧਾਤਾਂ ਦੀ ਮਾਤਰਾ ਨਿਤ ਵਧਦੀ ਜਾ ਰਹੀ ਹੈ। ਮਨੁੱਖੀ ਸਿਹਤ ’ਤੇ ਇਨ੍ਹਾਂ ਧਾਤਾਂ ਦਾ ਮਾੜਾ ਅਸਰ ਇਥੋਂ ਤਕ ਪੈ ਰਿਹਾ ਹੈ ਕਿ ਉਹ ਸਰੀਰ ’ਚ ਆਕਸਾਈਡ ਪੈਦਾ ਕਰ ਕੇ ਡੀਐਨਏ ਤਕ ਨੂੰ ਨਸ਼ਟ ਕਰ ਰਹੇ ਹਨ। ਮਾਹਿਰ ਡਾਕਟਰਾਂ ਅਨੁਸਾਰ ਖ਼ਤਰਨਾਕ ਪਦਾਰਥ ਸਾਹ ਰਾਹੀਂ, ਦੂਸ਼ਿਤ ਭੋਜਨ ਤੇ ਫਲਾਂ ਜਾਂ ਚਮੜੀ ਰਾਹੀਂ ਕਿਸੇ ਵੀ ਸਰੋਤ ਤੋਂ ਮਨੁਖੀ ਸਰੀਰ ’ਚ ਦਾਖ਼ਲ ਹੋ ਰਹੇ ਹਨ। ਇਹ ਤੱਥ ਨੋਟ ਕਰਨ ਵਾਲਾ ਹੈ ਕਿ ਪੰਜਾਬ ਦੀ ਧਰਤੀ ਦੇਸ਼ ਦੇ ਕੁੱਲ ਖੇਤਰਫਲ ਦਾ ਸਿਰਫ਼ 1.5 ਫ਼ੀ ਸਦੀ ਹੈ ਪਰ ਇਥੇ ਕੀਟਨਾਸ਼ਕਾਂ ਦੀ ਵਰਤੋਂ ਦੇਸ਼ ’ਚੋਂ ਸੱਭ ਤੋਂ ਵੱਧ ਹੋਣਾ ਅਪਣੇ–ਆਪ ’ਚ ਹੀ ਬੜਾ ਡਰਾਉਣਾ ਅੰਕੜਾ ਹੈ। ਅਜਿਹੇ ਹਾਲਾਤ ’ਚ ਸਾਨੂੰ ਯਕੀਨੀ ਤੌਰ ’ਤੇ ਆਰਗੈਨਿਕ ਖੇਤੀ ਵਲ ਅਪਣੀਆਂ ਮੁਹਾਰਾਂ ਮੋੜਨੀਆਂ ਹੋਣਗੀਆਂ। ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਇਲਾਜ ਰੋਗਾਂ ਤੋਂ ਬਚਾਉਣ ਲਈ ਸਾਨੂੰ ਹੁਣ ਤੋਂ ਹੀ ਯੋਗ ਉਪਰਾਲੇ ਕਰਨੇ ਹੋਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement