ਸੱਚੀ ਸਿੰਘਣੀ ਨਿਕਲੀ ਜਿਸ ਨੇ ਸਿਰੜ ਨਾਲ ਇਨਸਾਫ਼ ਤਾਂ ਲੈ ਦਿਤਾ
Published : Dec 31, 2018, 11:04 am IST
Updated : Dec 31, 2018, 11:04 am IST
SHARE ARTICLE
Sajjan Kumar and Jagdish Kaur
Sajjan Kumar and Jagdish Kaur

ਸਿੱਖਾਂ ਦੇ ਸਾਰੇ ਲੀਡਰਾਂ ਨਾਲੋਂ ਤਾਂ ਸੱਜਣ ਕੁਮਾਰ ਕੇਸ ਵਿਚ ਗਵਾਹ ਬਣੀ ਬੀਬੀ ਜਗਦੀਸ਼ ਕੌਰ ਹੀ ਮਰਦ.....

ਲੁਧਿਆਣਾ, (ਕੁਲਦੀਪ ਸਿੰਘ): ਸਿੱਖਾਂ ਦੇ ਸਾਰੇ ਲੀਡਰਾਂ ਨਾਲੋਂ ਤਾਂ ਸੱਜਣ ਕੁਮਾਰ ਕੇਸ ਵਿਚ ਗਵਾਹ ਬਣੀ ਬੀਬੀ ਜਗਦੀਸ਼ ਕੌਰ ਹੀ ਮਰਦ ਨਿਕਲੀ ਜਿਸ ਨੇ ਅਪਣੇ ਪ੍ਰਵਾਰ ਦੇ ਜੀਅ ਗੁਆ ਕੇ, ਅਤਿ ਦੀ ਮੰਦਹਾਲੀ ਵਿਚੋਂ ਗੁਜ਼ਰਦਿਆਂ ਵੀ ਸਿੱਖਾਂ ਨੂੰ ਲਾਜ ਨਹੀਂ ਲੱਗਣ ਦਿਤੀ ਤੇ ਅੰਤ ਸੱਜਣ ਕੁਮਾਰ ਦਾ ਹਸ਼ਰ ਸੱਭ ਦੇ ਸਾਹਮਣੇ ਹੈ। ਘੱਟੋ ਘੱਟ ਦਿੱਲੀ ਸਿੱਖ ਨਸਲਕੁਸ਼ੀ ਦੇ ਸਬੰਧ ਵਿਚ ਇਕ ਫ਼ੀ ਸਦੀ ਇਨਸਾਫ਼ 34 ਸਾਲਾਂ ਦੇ ਧੀਰਜ ਉਪਰੰਤ ਮਿਲਿਆ ਤਾਂ ਹੈ। 

ਉਮੀਦ ਹੈ ਕੌਮ ਦੇ ਜਾਂਬਾਜ਼ ਜੋ ਇਸ ਲੜਾਈ ਵਿਚ ਅੱਗੇ ਹੋ ਕੇ ਲੜ ਰਹੇ ਨੇ, 50 ਫ਼ੀ ਸਦੀ ਇਨਸਾਫ਼ ਕਰਵਾ ਲੈਣਗੇ। ਆਹ ਸਾਡੇ ਕੈਪਟਨ ਜੀ, ਗਾਂਧੀ ਪ੍ਰਵਾਰ ਦੀ ਕਤਲਕਾਂਡਾਂ ਵਿਚ ਸ਼ਮੂਲੀਅਤ ਨੂੰ ਬੜੀ ਢੀਠਤਾਈ ਨਾਲ ਬਚਾਅ ਰਹੇ ਹਨ। ਸਮਾਂਬੱਧ ਤਰੀਕੇ ਨਾਲ ਕੀਤੇ ਗਏ ਕਤਲ ਕੀ ਰਾਜੀਵ ਗਾਂਧੀ ਦੀ ਸਹਿਮਤੀ ਤੋਂ ਬਿਨਾਂ ਹੋ ਸਕਦੇ ਸੀ? ਤੇ ਕੀ ਸੋਨੀਆ ਗਾਂਧੀ ਨੇ ਇਕ ਵਾਰ ਵੀ ਅਪਣੇ ਪਤੀ ਨੂੰ ਇਸ ਬਰਬਾਦੀ ਨੂੰ ਰੋਕਣ ਲਈ ਪ੍ਰੇਰਿਆ? ਪ੍ਰਿਯੰਕਾ ਤੇ ਰਾਹੁਲ ਉਦੋਂ ਜ਼ਰੂਰ ਬੱਚੇ ਸਨ, ਪਰ ਇਹ ਗੱਲ ਭੁੱਲਣ ਵਾਲੀ ਨਹੀਂ ਕਿ ਕਾਂਗਰਸੀ ਸਰਕਾਰਾਂ ਨੇ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਈ ਰਖਿਆ ਤੇ ਵੱਡੇ ਅਹੁਦਿਆਂ 'ਤੇ ਬਿਠਾਇਆ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement