ਨਵੇਂ ਸਾਲ ਦੇ ਸੂਰਜਾ, ਸਾੜ ਦੇ ਇਸ ਨਫ਼ਰਤ ਨੂੰ ਜੋ ਹਿੰਦੁਸਤਾਨ ਨੂੰ ਤਬਾਹ ਕਰਨ ਤੇ ਤੁਲੀ ਬੈਠੀ ਹੈ!
Published : Dec 31, 2021, 8:25 am IST
Updated : Dec 31, 2021, 9:04 am IST
SHARE ARTICLE
new year
new year

ਜਿਵੇਂ ਜਿਵੇਂ ਨਵੇਂ ਸਾਲ ਦਾ ਸੂਰਜ ਚੜ੍ਹਨ ਦਾ ਸਮਾਂ ਨੇੜੇ ਆਈ ਜਾ ਰਿਹਾ ਹੈ, ਦਿਲਾਂ ਵਿਚ ਮਾਯੂਸੀ ਵੱਧ ਰਹੀ ਹੈ।

 

ਜਿਵੇਂ ਜਿਵੇਂ ਨਵੇਂ ਸਾਲ ਦਾ ਸੂਰਜ ਚੜ੍ਹਨ ਦਾ ਸਮਾਂ ਨੇੜੇ ਆਈ ਜਾ ਰਿਹਾ ਹੈ, ਦਿਲਾਂ ਵਿਚ ਮਾਯੂਸੀ ਵੱਧ ਰਹੀ ਹੈ। ਜਿਹੜੀਆਂ ਗੱਲਾਂ ਬਾਰੇ ਚੇਤਾਵਨੀਆਂ ਦਿਤੀਆਂ ਜਾ ਰਹੀਆਂ ਸਨ, ਉਹ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸਾਈਆਂ ਦਾ ਵੱਡਾ ਦਿਨ ਸਾਰੀ ਦੁਨੀਆਂ ਦੇ ਬੱਚਿਆਂ ਵਾਸਤੇ ਖ਼ਾਸ ਹੁੰਦਾ ਹੈ ਕਿਉਂਕਿ ਇਸ ਨੂੰ ਤੋਹਫ਼ਿਆਂ ਨਾਲ ਜੋੜ ਕੇ ਬੱਚਿਆਂ ਨੂੰ ਚੰਗੀ ਜੀਵਨ ਜਾਚ ਵਾਸਤੇ ਉਤਸ਼ਾਹਿਆ ਜਾਂਦਾ ਹੈ। ਜੋ ਬੱਚਾ ‘ਚੰਗਾ ਬੱਚਾ’ ਹੋਵੇਗਾ, ਸਾਰੇ ਸਾਲ ਕਿਸੇ ਦਾ ਦਿਲ ਨਹੀਂ ਦੁਖਾਏਗਾ ਤੇ ਸ਼ਰਾਰਤ ਨਹੀਂ ਕਰੇਗਾ, ਉਸ ਨੂੰ ਸੇਂਟਾ ਕਲਾਜ਼ ਉਸ ਦਾ ਮਨਪਸੰਦ ਤੋਹਫ਼ਾ ਦੇਵੇਗਾ।

Christmas Christmas

ਇਸਾਈ ਧਰਮ ਤੋਂ ਇਹ ਚੰਗੀ ਗੱਲ ਸਿਖਣ ਦੀ ਬਜਾਏ ਅਸੀ ਬੱਚਿਆਂ ਨੂੰ ਨਫ਼ਰਤ ਦੇ ਪਾਠ ਸਿਖਾਣੇ ਸ਼ੁਰੂ ਕਰ ਦਿਤੇ ਹਨ। ਆਗਰਾ ਵਿਚ ਕ੍ਰਿਸਮਿਸ ਤੇ ਜੀਸਸ ਦੇ ਬੁਤ ਨੂੰ ਪਹਿਲਾਂ ਮਾਰਿਆ ਗਿਆ ਤੇ ਫਿਰ ਸਾੜਿਆ ਗਿਆ। ਉਤਰਾਖੰਡ ਵਿਚ ਹਿੰਦੂ ਧਰਮ ਦੇ ਇਕ ਠੇਕੇਦਾਰ ਨੇ ਇਕ ਧਾਰਮਕ ਸਮਾਗਮ ਨੂੰ ਮੁਸਲਮਾਨ ਧਰਮ ਵਿਰੁਧ ਨਫ਼ਰਤ ਉਗਲਣ ਦਾ ਸਬੱਬ ਬਣਾ ਲਿਆ ਅਤੇ ਅਪਣੇ ਧਰਮ ਦੇ ਚੰਗੇ ਪੱਖਾਂ ਬਾਰੇ ਗੱਲ ਕਰਨ ਦੀ ਬਜਾਏ ਮੰਚਾਂ ਤੋਂ ਇਹ ਆਖਿਆ ਗਿਆ ਕਿ ਹਿੰਦੂ ਧਰਮ ਦੇ ਦੁਸ਼ਮਣ ਮੁਸਲਮਾਨਾਂ ਨੂੰ ਖ਼ਤਮ ਕਰਨ ਵਾਸਤੇ ਸੈਂਕੜੇ ਲੋਕ ਹਥਿਆਰ ਚੁਕ ਕੇ ਤਿਆਰ ਰਹਿਣ। ਪਰ ਇਸ ਤੋਂ ਬਾਅਦ ਜਿਸ ਤਰ੍ਹਾਂ ਵੀ ਸਥਿਤੀ ਅੱਗੇ ਬਣਦੀ ਜਾ ਰਹੀ ਹੈ, ਉਸ ਨਾਲ ਘਬਰਾਹਟ ਵਧਦੀ ਹੀ ਜਾ ਰਹੀ ਹੈ।

Hindu RashtraHindu Rashtra

ਪਹਿਲਾਂ ਇਕ ਵੀਡੀਉ ਇਨ੍ਹਾਂ ਹਿੰਦੂ ਆਗੂਆਂ ਦੇ ਸਾਹਮਣੇ ਆਇਆ ਜਿਥੇ ਇਹ ਪੁਲਿਸ ਕੋਲ ਮੁਸਲਮਾਨਾਂ ਵਿਰੁਧ ਸ਼ਿਕਾਇਤ ਕਰਵਾ ਰਹੇ ਹਨ ਤੇ ਸੱਭ ਦੀ ਆਪਸ ਵਿਚ ਦੋਸਤੀ ਵੇਖ ਕੇ ਇਹ ਸਵਾਲ ਉਠਦਾ ਹੈ ਕਿ ਨਫ਼ਰਤ ਫੈਲਾਉਣ ਵਾਲੇ ਤਾਂ ਪੁਲਿਸ ਦੇ ਕਰੀਬੀ ਹਨ, ਤਾਂ ਫਿਰ ਬਚਾਅ ਵਾਸਤੇ ਕੌਣ ਆਵੇਗਾ? ਫਿਰ ਇਕ ਹੋਰ ਵੀਡੀਉ ਸਾਹਮਣੇ ਆਇਆ ਜਿਸ ਵਿਚ ਉਤਰਾਖੰਡ ਦੇ ਸਕੂਲ ਵਿਚ ਬੱਚਿਆਂ ਨੂੰ ਮੁਸਲਮਾਨਾਂ ਨੂੰ ਖ਼ਤਮ ਕਰਨ ਦੀ ਸਹੁੰ ਚੁਕਵਾਈ ਜਾ ਰਹੀ ਸੀ। ਸਿੱਖਾਂ ਨੂੰ ਲੈ ਕੇ ਤਾਂ ਅੱਜ ਨਾਹਰਾ ਇਹ ਲਗਾਇਆ ਜਾ ਰਿਹਾ ਹੈ ਕਿ ਹਿੰਦੂਆਂ ਨੂੰ ਸਿੱਖਾਂ ਨਾਲ ਕੋਈ ਦੁਸ਼ਮਣੀ ਨਹੀਂ ਤੇ ਅੱਜ ਸਿੱਖਾਂ ਨੂੰ ਖ਼ੁਸ਼ ਕਰਨ ਵਾਸਤੇ ਪ੍ਰਧਾਨ ਮੰਤਰੀ ਆਪ ਸੱਭ ਕੁੱਝ ਦੇਖ ਰਹੇ ਹਨ।

Muslim WomanMuslim  

79.7 ਫ਼ੀ ਸਦੀ ਹਿੰਦੂਆਂ ਨੂੰ 2 ਫ਼ੀ ਸਦੀ ਇਸਾਈਆਂ ਤੇ 19 ਫ਼ੀ ਸਦੀ ਮੁਸਲਮਾਨਾਂ ਤੋਂ ਖ਼ਤਰਾ ਹੈ। ਉਹ ਡਰ ਵਿਚ ਇਹ ਸੱਭ ਕਰ ਰਹੇ ਹਨ। ਚੁਨੌਤੀ ਹਿੰਦੂਆਂ ਵਾਸਤੇ ਸੱਭ ਤੋਂ ਵੱਡੀ ਹੈ। ਕੀ ਉਹ ਅਪਣੇ ਗ੍ਰੰਥਾਂ ਵਿਚ ਲਿਖੇ ਪਿਆਰ ਤੇ ਸ਼ਹਿਣਸ਼ੀਲਤਾ ਦੇ ਪਾਠ ਪੜ੍ਹਨਗੇ ਜਾਂ ਸਿਆਸੀ ਤਾਕਤ ਨੂੰ ਹੋਰ ਵਧਾਉਣ ਲਈ ਅਪਣੇ ਧਰਮ ਨੂੰ ਨਫ਼ਰਤ ਦੀ ਪਾਠਸ਼ਾਲਾ ਬਣਾਉਣਗੇ? ਜਿਸ ਬੱਚੇ ਨੂੰ ਸਕੂਲ ਵਿਚ ਕਸਾਈ ਬਣਨ ਦਾ ਪਾਠ ਸਿਖਾਇਆ ਜਾਵੇ, ਕੀ ਉਸ ਬੱਚੇ ਦੇ ਮਾਤਾ ਪਿਤਾ ਖ਼ੁਸ਼ ਹੋਣਗੇ? ਸਿਆਸਤਦਾਨ ਕਿਉਂ ਨਹੀਂ ਅਪਣੇ ਬੱਚਿਆਂ ਨੂੰ ਇਹ ਪਾਠ ਸਿਖਾਉਣ ਵਾਸਤੇ ਇਨ੍ਹਾਂ ਥਾਵਾਂ ’ਤੇ ਭੇਜਦੇ? ਕਦੇ ਸੁਣਿਆ ਹੈ ਕਿ ਕਿਸੇ ਸਿਆਸਤਦਾਨ ਦਾ ਬੇਟਾ ਆਪ ਕਿਸੇ ਫ਼ਿਰਕੂ ਭੀੜ ਦਾ ਹਿੱਸਾ ਬਣਿਆ ਹੋਵੇ? 

Poor PeoplePoor People

ਹੇਠਲੇ ਪੱਧਰ ਦੇ ਆਗੂ ਭੜਕੀਲੇ ਭਾਸ਼ਣ ਦੇ ਕੇ ਆਮ ਗ਼ਰੀਬ ਇਨਸਾਨਾਂ ਦੇ ਮਨਾਂ ਵਿਚ ਨਫ਼ਰਤ ਦੀ ਅੱਗ ਬਾਲਦੇ ਹਨ। ਪਰ ਫਿਰ ਜਦ ਉਨ੍ਹਾਂ ਦੀ ਬਾਲੀ ਅੱਗ ਭਾਂਬੜ ਦਾ ਰੂਪ ਧਾਰ ਲੈਂਦੀ ਹੈ ਤਾਂ ਉਨ੍ਹਾਂ ਨੂੰ ਉਚ ਅਹੁਦੇ ਬਖ਼ਸ਼ ਕੇ ਨਿਵਾਜਿਆ ਜਾਂਦਾ ਹੈ। ਪਰ ਭੀੜ ਜਾਂ ਤਾਂ ਮਾਰੀ ਜਾਂਦੀ ਹੈ ਜਾਂ ਜੇਲਾਂ ਵਿਚ ਭੇਜ ਦਿਤੀ ਜਾਂਦੀ ਹੈ। ਜੇ ਬਚ ਵੀ ਜਾਵੇ ਤਾਂ ਅਪਣੀ ਹੈਵਾਨੀਅਤ ਨੂੰ ਯਾਦ ਕਰ ਕੇ ਤੇ ਉਸ ਤੋਂ ਸ਼ਰਮਸਾਰ ਹੋ ਕੇ ਸਾਰੀ ਉਮਰ ਬੇਦੋਸ਼ਿਆਂ ਦੀਆਂ ਭਿਆਨਕ ਚੀਕਾਂ ਦੀਆਂ ਆਵਾਜ਼ਾਂ ਵਿਚ ਘਿਰੀ ਕਦੇ ਚੈਨ ਨਹੀਂ ਲੈ ਸਕਦੀ।

Mahatama GandhiMahatama Gandhi

ਅੱਜ ਜ਼ਿੰਮੇਵਾਰੀ ਹਿੰਦੂ ਧਰਮ ਨੂੰ ਮੰਨਣ ਵਾਲੇ ਆਮ ਇਨਸਾਨ ਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਛਵੀ ਦੁਨੀਆਂ ਵਿਚ ਛੱਡ ਕੇ ਜਾਣਾ ਚਾਹੁੰਦਾ ਹੈ। ਮਹਾਤਮਾ ਗਾਂਧੀ ਵਿਚ ਬਤੌਰ ਮਨੁੱਖ, ਬਹੁਤ ਖ਼ਾਮੀਆਂ ਸਨ ਪਰ ਦੁਨੀਆਂ ਉਸ ਨੂੰ ਅਹਿੰਸਾ ਵਾਸਤੇ ਯਾਦ ਕਰਦੀ ਹੈ ਤੇ ਨਾਲ ਹੀ ਭਾਰਤ ਦਾ ਨਾਮ ਵੀ ਲੈਂਦੀ ਹੈ। ਕੀ ਗੌਡਸੇ ਨੂੰ ਦੁਨੀਆਂ ਉਹ ਸਤਿਕਾਰ ਦੇਵੇਗੀ? ਕੀ ਉਤਰਾਖੰਡ ਦੀਆਂ ਨਫ਼ਰਤ ਦੀਆਂ ਪਾਠਸ਼ਾਲਾਵਾਂ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਤੇ ਇਕ ਚੰਗਾ ਜੀਵਨ ਦੇਣਗੀਆਂ? ਕੀ ਤੁਹਾਡੇ ਦੇਸ਼ ਦੀਆਂ ਪਾਠਸ਼ਾਲਾਵਾਂ ਤੁਹਾਨੂੰ ਮੁਸਲਮਾਨ ਅਤਿਵਾਦ ਨਾਲ ਕਟਹਿਰੇ ਵਿਚ ਖੜਾ ਕਰਨਗੀਆਂ ਜਾਂ ਤੁਹਾਨੂੰ ਨੋਬਲ ਪੁਰਸਕਾਰ ਦੇ ਹੱਕਦਾਰ ਬਣਾਉਣਗੀਆਂ? ਅੱਜ ਦੇਸ਼ ਦੀ ਰੂਹ ਨੂੰ ਖ਼ਤਰਾ ਹੈ ਨਾ ਕਿ ਦੇਸ਼ ਦੀਆਂ ਸਰਹੱਦਾਂ ਨੂੰ। ਸਾਡੇ ਬੱਚੇ ਕਸਾਈ ਬਣਾਏ ਜਾ ਰਹੇ ਹਨ। ਫ਼ੈਸਲਾ ਆਮ ਹਿੰਦੂ ਦੇ ਹੱਥ ਵਿਚ ਹੈ।           -ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement