ਤ੍ਰਿਪੁਰਾ ਵਿਚ ਹੋਈ ਹਾਰ ਮਗਰੋਂ ਵਿਰੋਧੀ ਪਾਰਟੀਆਂ, ਬੀ.ਜੇ.ਪੀ. ਵਿਰੁਧ 'ਗਠਜੋੜ' ਕਰਨ ਲਗੀਆਂ ਪਰ ਕੀ ਅੰਦਰੂਨੀ ਮਤਭੇਦ ਉਨ੍ਹਾਂ ਨੂੰ ਜੁੜਨ ਦੇਣਗੇ ਵੀ?
Published : Mar 7, 2018, 12:57 am IST
Updated : Mar 6, 2018, 7:27 pm IST
SHARE ARTICLE

ਯੂ.ਪੀ. ਦੀਆਂ ਦੋ ਜ਼ਿਮਨੀ ਚੋਣਾਂ 2019 ਬਾਰੇ ਇਸ ਸੱਭ ਤੋਂ ਵੱਡੇ ਸੂਬੇ ਦੇ ਲੋਕਾਂ ਦੇ ਮਨ ਦੀ ਹਾਲਤ ਉਤੇ ਇਕ ਝਾਤ ਜ਼ਰੂਰ ਪਵਾ ਦੇਣਗੀਆਂ। ਜੇ ਬਸਪਾ ਅਤੇ ਸਮਾਜਵਾਦੀ ਪਾਰਟੀ ਦਾ ਗਠਜੋੜ ਕਾਮਯਾਬ ਹੋਇਆ ਤਾਂ ਸਾਰੇ ਸੂਬਿਆਂ ਵਿਚ ਇਸ ਤਰ੍ਹਾਂ ਦੇ ਗਠਜੋੜ, ਭਾਜਪਾ ਵਿਰੁਧ ਸੂਬਾ ਪੱਧਰੀ ਵਿਰੋਧੀ ਧਿਰਾਂ ਤਿਆਰ ਕਰ ਸਕਦੇ ਹਨ।

ਤ੍ਰਿਪੁਰਾ ਦੀ ਜਿੱਤ ਦਾ ਅਸਰ ਉੱਤਰ ਪ੍ਰਦੇਸ਼ ਵਿਚ ਵੀ ਦਿਸਣ ਲੱਗ ਪਿਆ ਹੈ ਜਿਥੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਦਾ ਸਾਥ ਛੱਡ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਹੱਥ ਫੜ ਲਿਆ ਹੈ। ਦੋਹਾਂ ਪਾਰਟੀਆਂ ਨੇ ਦੋ ਸੀਟਾਂ ਉਤੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਦੇ ਸਾਥ ਨਾਲ ਉਨ੍ਹਾਂ ਨੂੰ ਫ਼ਾਇਦਾ ਨਹੀਂ ਹੋਇਆ ਅਤੇ ਅਖਿਲੇਸ਼ ਵਰਗੇ ਸ਼ਾਤਰ ਸਿਆਸਤਦਾਨ, ਮੁੜ ਤੋਂ ਗ਼ਲਤੀ ਦੁਹਰਾਉਣ ਵਾਲਿਆਂ 'ਚੋਂ ਨਹੀਂ ਹਨ। ਉਹ ਹੁਣ ਯਾਦਵ ਅਤੇ ਦਲਿਤ ਵੋਟਰ ਨੂੰ ਜੋੜ ਕੇ ਭਾਜਪਾ ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੇ ਹਨ। ਭਾਜਪਾ ਵਾਲੇ ਵੀ ਇਸ ਸਮੇਂ ਨਾ ਸਿਰਫ਼ ਹਿੰਦੂ ਵੋਟਰਾਂ ਬਲਕਿ ਮੁਸਲਮਾਨ ਅਤੇ ਦਲਿਤ ਵੋਟਰਾਂ ਨੂੰ ਵੀ ਅਪਣੇ ਵਲ ਖਿੱਚ ਰਹੇ ਹਨ। ਤਿੰਨ ਤਲਾਕ ਕਾਨੂੰਨ ਬਣਨ ਮਗਰੋਂ, ਭਾਜਪਾ ਨੂੰ ਮੁਸਲਮਾਨ ਔਰਤਾਂ ਦੀ ਹਮਾਇਤ ਮਿਲਣ ਦੀ ਪੂਰੀ ਉਮੀਦ ਹੈ। 


ਯੂ.ਪੀ. ਦੀਆਂ ਦੋ ਜ਼ਿਮਨੀ ਚੋਣਾਂ 2019 ਬਾਰੇ ਇਸ ਸੱਭ ਤੋਂ ਵੱਡੇ ਸੂਬੇ ਦੇ ਲੋਕਾਂ ਦੇ ਮਨ ਦੀ ਹਾਲਤ ਉਤੇ ਇਕ ਝਾਤ ਜ਼ਰੂਰ ਪਵਾ ਦੇਣਗੀਆਂ। ਜੇ ਬਸਪਾ ਅਤੇ ਸਮਾਜਵਾਦੀ ਪਾਰਟੀ ਦਾ ਗਠਜੋੜ ਕਾਮਯਾਬ ਹੋਇਆ ਤਾਂ ਸਾਰੇ ਸੂਬਿਆਂ ਵਿਚ ਇਸ ਤਰ੍ਹਾਂ ਦੇ ਗਠਜੋੜ, ਭਾਜਪਾ ਵਿਰੁਧ ਸੂਬਾ ਪੱਧਰੀ ਵਿਰੋਧੀ ਧਿਰਾਂ ਤਿਆਰ ਕਰ ਸਕਦੇ ਹਨ। ਕਾਂਗਰਸ ਨੂੰ ਵੀ ਇਨ੍ਹਾਂ ਸੂਬਿਆਂ ਵਿਚ ਪਿੱਛੇ ਹਟ ਕੇ ਅਪਣੇ ਸੂਬਾ ਪੱਧਰੀ ਆਗੂਆਂ ਦੀ ਸਲਾਹ ਅਨੁਸਾਰ, ਇਕ ਇਕ ਕਰ ਕੇ, ਭਾਜਪਾ ਕੋਲੋਂ ਰਾਜ ਖੋਹਣ ਦੇ ਇਰਾਦੇ ਨਾਲ ਇਸ ਮਹਾਂਗਠਬੰਧਨ ਦਾ ਹਿੱਸਾ ਬਣਨ ਬਾਰੇ ਸੋਚਣਾ ਚਾਹੀਦਾ ਹੈ।ਪਰ ਇਨ੍ਹਾਂ ਪ੍ਰਾਂਤਕ ਪਾਰਟੀਆਂ ਦੀਆਂ ਅਪਣੀਆਂ ਨਿਜੀ ਦੁਸ਼ਮਣੀਆਂ ਵੀ ਹਨ ਜੋ ਇਸ ਯੋਜਨਾ ਦੇ ਰਾਹ ਦਾ ਅੜਿੱਕਾ ਬਣ ਸਕਦੀਆਂ ਹਨ। ਜੇ ਸਿਰਫ਼ ਉੱਤਰ ਪ੍ਰਦੇਸ਼ ਵਲ ਹੀ ਵੇਖੀਏ ਤਾਂ ਯਾਦਵ ਲੋਕ, ਜੋ ਕਿ ਸਮਾਜਵਾਦੀ ਪਾਰਟੀ ਦਾ ਮੁੱਖ ਹਿੱਸਾ ਹਨ, ਬਸਪਾ ਨਾਲ ਜੁੜੇ ਦਲਿਤਾਂ ਦੇ ਸੱਭ ਤੋਂ ਵੱਡੇ ਦੁਸ਼ਮਣ ਰਹੇ ਹਨ। ਨਾ ਸਿਰਫ਼ ਜਾਤ ਦਾ ਹੰਕਾਰ ਪ੍ਰਚਾਰਿਆ ਗਿਆ ਸਗੋਂ ਯਾਦਵ ਜਾਤੀ ਵਾਲਿਆਂ ਨੇ ਗੁੰਡਾਗਰਦੀ ਕਰ ਕੇ ਅਤੇ ਦਲਿਤਾਂ ਉਤੇ ਅਤਿਆਚਾਰ ਕਰ ਕੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਜਾਰੀ ਰੱਖੀ ਹੋਈ ਹੈ। ਇਸ ਗਠਜੋੜ ਨਾਲ ਸੱਭ ਤੋਂ ਵੱਧ ਗੁੱਸਾ ਦਲਿਤਾਂ ਨੂੰ ਹੋ ਸਕਦਾ ਹੈ ਜੋ ਯਾਦਵਾਂ ਨਾਲ ਹੱਥ ਮਿਲਾਉਣਾ ਨਹੀਂ ਚਾਹੁਣਗੇ ਅਤੇ ਇਹ ਗਠਜੋੜ ਉਲਟਾ ਪੈ ਸਕਦਾ ਹੈ।


ਦੂਜੇ ਪਾਸੇ ਯੋਗੀ ਆਦਿਤਿਆਨਾਥ ਦੇ ਸੱਤਾ ਵਿਚ ਆਉਣ ਮਗਰੋਂ ਸੂਬੇ ਵਿਚ ਗੁੰਡਾ ਰਾਜ ਖ਼ਤਮ ਕਰਨ ਦੇ ਜੋਸ਼ ਵਿਚ ਪੁਲਿਸ ਨੇ ਫ਼ਰਜ਼ੀ ਮੁਕਾਬਲਿਆਂ ਦੀ ਝੜੀ ਲਾਈ ਹੋਈ ਹੈ। ਸੱਤਾ ਵਿਚ ਆਉਣ ਤੋਂ ਬਾਅਦ 420 ਮੁਕਾਬਲੇ ਹੋ ਚੁੱਕੇ ਹਨ ਜਿਨ੍ਹਾਂ ਵਿਚ 15 ਜਣੇ ਮਾਰੇ ਗਏ। ਪਰ ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਮਰਨ ਵਾਲੇ ਜ਼ਿਆਦਾਤਰ ਮੁਸਲਮਾਨ ਹਨ, ਗ਼ਰੀਬ ਹਨ ਜਾਂ ਦਲਿਤ ਹਨ। ਇਹ ਉਹੀ ਤਬਕਾ ਹੈ ਜੋ ਆਮ ਤੌਰ ਤੇ ਭਾਜਪਾ ਨੂੰ ਵੋਟ ਨਹੀਂ ਦੇਂਦਾ ਅਤੇ ਜਿਸ ਤਰ੍ਹਾਂ ਇਨ੍ਹਾਂ ਦੇ ਮੁਕਾਬਲੇ ਹੋ ਰਹੇ ਹਨ, ਉਹ ਵੱਡੇ ਸਵਾਲ ਖੜੇ ਕਰਦੇ ਹਨ। ਪੰਜਾਬ ਵਿਚ ਵੀ ਨਸ਼ਾ ਤਸਕਰਾਂ ਉਤੇ ਸ਼ਿਕੰਜਾ ਕੱਸਣ ਦੇ ਨਾਂ ਤੇ ਇਕੋ ਹੀ ਤਰ੍ਹਾਂ ਦੇ ਆਮ ਲੋਕ ਜਾਂ ਨਸ਼ਾ ਕਰਨ ਵਾਲੇ ਹੀ ਫੜੇ  ਗਏ ਸਨ। ਉਨ੍ਹਾਂ ਪਰਚਿਆਂ ਵਿਚ ਸੱਭ ਦੀ ਖੁੱਲ੍ਹੀ ਜੇਬ ਵਿਚੋਂ ਨਸ਼ਾ ਨਿਕਲਦਾ ਵਿਖਾਇਆ ਜਾਂਦਾ ਸੀ। ਠੀਕ ਉਸੇ ਤਰ੍ਹਾਂ ਇਨ੍ਹਾਂ 420 ਮੁਕਾਬਲਿਆਂ ਵਿਚ ਵੀ ਗੁੰਡੇ ਮੋਟਰਸਾਈਕਲ ਅਤੇ .32 ਬੋਰ ਦੀ ਬੰਦੂਕ ਜਾਂ .315 ਦੀ ਬੰਦੂਕ ਚੁੱਕੀ ਦੌੜ ਰਹੇ ਹੁੰਦੇ ਹਨ। ਜਦੋਂ ਪੁਲਿਸ ਫੜਦੀ ਹੈ ਤਾਂ ਉਹ ਪੁਲਿਸ ਦੀ ਜਾਂਘ ਤੇ ਗੋਲੀ ਚਲਾਉਂਦੇ ਹਨ ਅਤੇ ਪੁਲਿਸ ਉਨ੍ਹਾਂ ਦੀ ਲੱਤ ਵਿਚ ਗੋਲੀ ਮਾਰਦੀ ਹੈ। ਨਸ਼ਾ ਤਸਕਰੀ ਦੇ ਨਾਂ ਤੇ ਕਾਂਗਰਸੀ ਤਸਕਰਾਂ ਉਤੇ ਹੱਲਾ ਬੋਲਿਆ ਗਿਆ ਸੀ ਅਤੇ ਹੁਣ ਸ਼ਾਇਦ ਗੁੰਡਾਗਰਦੀ ਦੇ ਨਾਂ ਤੇ ਵਿਰੋਧੀਆਂ ਦੇ ਮਨਾਂ ਵਿਚ ਡਰ ਬਿਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਲਿਤ ਵੋਟਰ ਸ਼ਾਇਦ ਇਸੇ ਕਰ ਕੇ ਬਸਪਾ-ਸਮਾਜਵਾਦੀ ਪਾਰਟੀ ਦੇ ਸਮਝੌਤੇ ਨੂੰ ਸਫ਼ਲ ਨਹੀਂ ਹੋਣ ਦੇਣਗੇ।


ਅਤੇ ਹੁਣ ਰਹਿ ਗਈ ਮੁਸਲਮਾਨ ਵੋਟਰ ਦੀ ਗੱਲ ਜੋ ਹੁਣ ਤਕ ਕਾਂਗਰਸ ਵਲ ਤਕਦਾ ਆ ਰਿਹਾ ਹੈ ਪਰ ਇਸ ਵੇਲੇ ਕਾਂਗਰਸ ਉਨ੍ਹਾਂ ਦੇ ਬਚਾਅ ਤੇ ਆਉਣ ਤੋਂ ਬਿਲਕੁਲ ਅਸਮਰੱਥ ਹੈ। ਤਿੰਨ ਤਲਾਕ ਕਾਨੂੰਨ ਨੇ ਮੁਸਲਮਾਨਾਂ ਦੇ ਘਰਾਂ ਵਿਚ ਹੀ ਦਰਾੜਾਂ ਪਾ ਦਿਤੀਆਂ ਹਨ ਅਤੇ ਸ਼ਾਇਦ ਮੁਸਲਮਾਨ ਔਰਤਾਂ ਦੀ ਵੋਟ ਭਾਜਪਾ ਨੂੰ ਮਿਲ ਵੀ ਜਾਵੇਗੀ। ਉਨ੍ਹਾਂ ਦੇ ਮਸਲਿਆਂ ਨੂੰ ਉਠਾਉਣ ਵਾਲੀ ਤਾਕਤਵਰ ਆਵਾਜ਼ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਮੋਦੀ ਜੀ ਦੇਸ਼ ਨੂੰ ਕੇਸਰੀ ਰੰਗ ਵਿਚ ਰੰਗ ਰਹੇ ਹਨ, ਯੋਗੀ ਆਦਿਤਿਆਨਾਥ ਉੱਤਰ ਪ੍ਰਦੇਸ਼ ਦੀ ਹਰ ਬਿਲਡਿੰਗ ਨੂੰ ਕੇਸਰੀ ਰੰਗ ਨਾਲ ਰੰਗਣ ਦੇ ਅਪਣੇ ਹੱਲੇ ਨਾਲ ਵਿਰੋਧੀਆਂ ਦੇ ਮਨਾਂ ਵਿਚ ਡਰ ਬਿਠਾਉਣਾ ਚਾਹੁੰਦੇ ਹਨ। ਮੁਸਲਮਾਨ ਵੋਟਰ ਅਪਣੇ ਵਾਸਤੇ ਆਗੂ ਭਾਲਦਾ ਹੈ। ਇਨ੍ਹਾਂ ਹਾਲਾਤ ਵਿਚ ਜੇ ਕਾਂਗਰਸ ਤੀਜਾ ਮੋਰਚਾ ਬਣਾ ਕੇ ਵੀ ਚੋਣ ਲੜਨ ਬੈਠ ਜਾਵੇ ਤਾਂ ਨਤੀਜੇ ਬਦਲ ਸਕਦੇ ਹਨ। ਯੂ.ਪੀ. ਦੀਆਂ ਦੋ ਸੀਟਾਂ ਦੇ ਨਤੀਜੇ, ਪਾਰਲੀਮੈਂਟ ਚੋਣਾਂ ਲਈ ਗਠਜੋੜ ਤੈਅ ਕਰਦੇ ਸਮੇਂ, ਇਕ ਸਬਕ ਸਾਬਤ ਹੋਣਗੀਆਂ ਨਾਕਿ 2019 ਦੇ ਨਤੀਜਿਆਂ ਦਾ ਫ਼ੈਸਲਾ।  -ਨਿਮਰਤ ਕੌਰ

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement