Editorial: ਹਿੰਦੁਸਤਾਨ ਦੇ ਲੋਕ ਧਰਮ ਦੇ ਨਾਂ ਤੇ ਖੜੀਆਂ ਕੀਤੀਆਂ ਜਾ ਰਹੀਆਂ ਦਰਾੜਾਂ ਨੂੰ ਪਸੰਦ ਨਹੀਂ ਕਰਦੇ ਪਰ...

By : NIMRAT

Published : Apr 17, 2024, 6:27 am IST
Updated : Apr 17, 2024, 7:22 am IST
SHARE ARTICLE
 Indian do not like the rifts being created in the name of religion Editorial
Indian do not like the rifts being created in the name of religion Editorial

Editorial: ਲੋਕਾਂ ਅੰਦਰ ਧਰਮ ਨੂੰ ਲੈ ਕੇ ਕੋਈ ਵੈਰ ਵਿਰੋਧ ਜਾਂ ਵੈਰ ਵੰਡ ਨਹੀਂ। ਪਰ ਸਿਆਸਤਦਾਨ ਇਸ ਮੁੱਦੇ ਨੂੰ ਚੁੱਕ ਕੇ ਇਨ੍ਹਾਂ ਵੰਡਾਂ ਵਾਸਤੇ ਥਾਂ ਬਣਾ ਰਿਹਾ ਹੈ।

 Indian do not like the rifts being created in the name of religion Editorial: ਅੱਜ ਦੇ ਸਿਆਸੀ ਮਾਹੌਲ ਵਿਚ ਦੇਸ਼ ਵਿਚ ਧਰਮ ਨੂੰ ਲੈ ਕੇ ਬੜੀ ਬਹਿਸ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਬਾਰੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਨੇ ਡੀ.ਐਮ.ਕੇ. ਨਾਲ ਭਾਈਵਾਲੀ ਕਿਉਂ ਪਾਈ ਹੈ ਹਾਲਾਂਕਿ ਅਟਲ ਬਿਹਾਰੀ ਵਾਜਪਾਈ ਨੇ ਵੀ ਡੀ.ਐਮ.ਕੇ ਨਾਲ ਭਾਈਵਾਲੀ ਪਾਈ ਸੀ। ਪਰ ਅੱਜ ਇਹ ਚਰਚਾ ਨਵੇਂ ਸਿਰਿਉਂ ਕਿਉਂ ਹੋ ਰਹੀ ਹੈ? ਕਿਉਂ ਕਿਸੇ ਵਿਰੋਧੀ ਧਿਰ ਵਲੋਂ ਭਾਰਤ ਦੀ ਕਿਸੇ ਬੀਜੇਪੀ ਵਿਰੋਧੀ ਪਾਰਟੀ ਨਾਲ ਖੜਾ ਹੋਣ ਨੂੰ ਮੁਸਲਮਾਨਾਂ ਨਾਲ ਰਿਸ਼ਤਾ ਗੰਢਣਾ ਆਖਿਆ ਜਾਂਦਾ ਹੈ? ਅੱਜ ਜੋ ਵੀ ਪਾਰਟੀ ਚੋਣ ਕਮਿਸ਼ਨ ਵਲੋਂ ਪ੍ਰਵਾਨਤ  ਹੈ ਤੇ ਜਿਸ ਦੇ ਮੈਂਬਰ ਇਸ ਦੇਸ਼ ਦੇ ਨਾਗਰਿਕ ਹਨ ਤੇ ਜੋ ਚੋਣ ਪ੍ਰਕਿਰਿਆ ਦਾ ਹਿੱਸਾ ਹਨ, ਉਹ ਭਾਰਤ ਦੀ ਪਾਰਟੀ ਹੈ। ਕਿਸੇ ਇਕ ਪਾਰਟੀ ਨੂੰ ਦੇਸ਼ ਦੀ ਸੋਚ ਵਿਰੋਧੀ ਆਖਣਾ ਸਹੀ ਕਿਵੇਂ ਹੋ ਸਕਦਾ ਹੈ,ਉਹ ਪਾਰਟੀ ਭਾਵੇਂ ਬਹੁਗਿਣਤੀ ਦੀ ਆਵਾਜ਼ ਨਾ ਵੀ ਹੋਵੇ? ਕੀ ਸਨਾਤਨ ਤੇ ਦਰਾਵੜ ਸੋਚ ਤੇ ਮੁਸਲਿਮ ਲੀਗ ਬਾਰੇ ਚਰਚਾਵਾਂ ਦੇਸ਼ ਦੀ ਮਦਦ ਕਰਦੀਆਂ ਹਨ?

ਇਹ ਵੀ ਪੜ੍ਹੋ: Household Things: ਸੌਣ ਵਾਲੇ ਕਮਰੇ ਵਿਚ ਧਿਆਨ ਰੱਖਣਯੋਗ ਗੱਲਾਂ

ਇਸੇ ਚਰਚਾ ਦੀ ਸਾਰਥਕਤਾ ਨੂੰ ਸਮਝਾਉਂਦਾ ਹੈ ਸੀਐਸਡੀਐਸ-ਲੋਕ ਨੀਤੀ ਸਰਵੇਖਣ ਜਿਸ ਵਿਚ ਇਸ ਬਹਿਸ ਨਾਲ ਜੁੜਦਾ ਸਵਾਲ ਪੁਛਿਆ ਗਿਆ। ਸਵਾਲ ਬੜਾ ਸਪੱਸ਼ਟ ਸੀ ਕਿ ਤੁਸੀ ਮੰਨਦੇ ਹੋ ਕਿ ਭਾਰਤ ਸਿਰਫ਼ ਹਿੰਦੂਆਂ ਦਾ ਹੈ ਜਾਂ ਭਾਰਤ ਸਾਰੇ ਧਰਮਾਂ ਦੇ ਨਾਗਰਿਕਾਂ ਦਾ ਹੈ? ਸਿਰਫ਼ 11 ਫ਼ੀ ਸਦੀ ਨੇ ਆਖਿਆ ਕਿ ਭਾਰਤ ਸਿਰਫ਼ ਹਿੰਦੂਆਂ ਦਾ ਹੈ, 10 ਫ਼ੀ ਸਦੀ ਨੇ ਕੋਈ ਪੱਖ ਨਾ ਲਿਆ ਤੇ 79 ਫ਼ੀ ਸਦੀ ਨੇ ਆਖਿਆ ਕਿ ਇਹ ਸੱਭ ਧਰਮਾਂ ਦੇ ਨਾਗਰਿਕਾਂ ਦਾ ਦੇਸ਼ ਹੈ। ਇਸ ਨਾਲ ਮਿਲਦਾ ਇਕ ਹੋਰ ਸਵਾਲ ਸੀ ਕਿ ਸੱਭ ਨਾਾਗਰਿਕਾਂ ਦੇ ਮਨ ਤੇ ਬੋਝ ਬਣਿਆ ਸੱਭ ਤੋਂ ਵੱਡਾ ਸਵਾਲ ਕੀ ਹੈ?

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (17 ਅਪ੍ਰੈਲ 2024

ਬੇਰੁਜ਼ਗਾਰੀ 27 ਫ਼ੀ ਸਦੀ, ਮਹਿੰਗਾਈ 23 ਫ਼ੀ ਸਦੀ, ਰਾਮ ਮੰਦਰ 8 ਫ਼ੀ ਸਦੀ, ਪਤਾ ਨਹੀਂ 6 ਫ਼ੀ ਸਦੀ ਤੇ ਹੋਰ ਦੂਜੇ 9 ਫ਼ੀ ਸਦੀ, ਹਿੰਦੁਤਵਾ 2 ਫ਼ੀ ਸਦੀ। ਯਾਨੀ ਧਰਮ ਦੇਸ਼ ਦੇ ਵੱਡੇ ਹਿੱਸੇ ਦੇ ਮਨ ਦਾ ਸਵਾਲ ਹੀ ਨਹੀਂ। ਇਕ ਹੋਰ ਸਵਾਲ ਦਾ ਜਵਾਬ ਵੀ ਸਿਆਸਤਦਾਨਾਂ ਦੇ ਭਾਸ਼ਣਾਂ ਨੂੰ ਨਿਖਾਰਦਾ ਹੈ। ਜਦ ਪੁਛਿਆ ਗਿਆ ਕਿ ਸਰਕਾਰੀ ਨੌਕਰੀਆਂ ਵਿਚ ਪਛੜੀਆਂ ਜਾਤੀਆਂ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ ਹੈ ਕਿ ਨਹੀਂ? ਤਾਂ 57 ਫ਼ੀ ਸਦੀ ਨੇ ਹਾਂ ਆਖਿਆ ਤੇ 24 ਫ਼ੀ ਸਦੀ ਦੀ ਕੋਈ ਵੀ ਰਾਏ ਨਹੀਂ ਸੀ ਤੇ ਸਿਰਫ਼ 19 ਫ਼ੀ ਸਦੀ ਨੇ ਨਾਂਹ ਆਖਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਅੰਕੜੇ ਸਾਫ਼ ਸਿੱਧ ਕਰਦੇ ਹਨ ਕਿ ਲੋਕਾਂ ਅੰਦਰ ਧਰਮ ਨੂੰ ਲੈ ਕੇ ਕੋਈ ਵੈਰ ਵਿਰੋਧ ਜਾਂ ਵੈਰ ਵੰਡ ਨਹੀਂ। ਪਰ ਸਿਆਸਤਦਾਨ ਇਸ ਮੁੱਦੇ ਨੂੰ ਚੁੱਕ ਕੇ ਇਨ੍ਹਾਂ ਵੰਡਾਂ ਵਾਸਤੇ ਥਾਂ ਬਣਾ ਰਿਹਾ ਹੈ। ਪਹਿਲਾਂ ਕਾਂਗਰਸ ਨੇ ਘੱਟ ਗਿਣਤੀਆਂ ਨੂੰ ਕਦੇ ਅਪਣੇ ਦੁਸ਼ਮਣ ਤੇ ਕਦੇ ਕਿਸੇ ਨੂੰ ਦੋਸਤ ਬਣਾ ਕੇ ਸਿਆਸਤ ਖੇਡੀ। ਫਿਰ ਹੁਣ ਅੱਜ ਹਿੰਦੂਆਂ ਨੂੰ ਬਹੁਗਿਣਤੀ ਹੋਣ ਦੇ ਬਾਵਜੂਦ ਕਮਜ਼ੋਰ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਤੇ ਅਜਿਹੀਆਂ ਚਰਚਾਵਾਂ ਸ਼ੁਰੂ ਹੋ ਗਈਆ ਸਨ ਜੋ ਕਿ ਭਾਰਤ ਵਾਸਤੇ ਸਹੀ ਸਾਬਤ ਨਹੀਂ ਹੋਣਗੀਆਂ। ਜੋ ਦਰਾੜਾਂ ਹੈ ਹੀ ਨਹੀਂ, ਉਨ੍ਹਾਂ ਬਾਰੇ ਵਾਰ ਵਾਰ ਗੱਲ ਕਰ ਕੇ ਜਬਰਨ ਦਰਾੜਾਂ ਪੈਦਾ ਕੀਤੀਆਂ ਜਾ ਰਹੀਆਂ ਹਨ।

ਅਸੀ ਅੱਜ ਤੋਂ ਅਗਲੇ 20 ਸਾਲਾਂ ਦੇ ਸੁਪਨੇ ਵੇਖ ਤਾਂ ਰਹੇ ਹਾਂ ਪਰ ਜੇ ਦਰਾੜਾਂ ਮਜ਼ਬੂਤ ਹੋ ਗਈਆਂ ਤਾਂ ਫਿਰ ਜੋ ਸਮਾਜਕ ਪਾੜ ਪੈਣਗੇ ਉਹ ਕਿਸੇ ਸੁਪਨੇ ਨੂੰ ਸਾਕਾਰ ਨਹੀਂ ਹੋਣ ਦੇਣਗੇ। ਅੱਜ ਦੇ ਅਸਲ ਮੁੱਦੇ ਬੇਰੁਜ਼ਗਾਰੀ ਤੇ ਮਹਿੰਗਾਈ ਹਨ ਅਤੇ ਗ਼ਰੀਬੀ, ਧਰਮ ਵੇਖ ਕੇ ਤੁਹਾਡਾ ਦਰਵਾਜ਼ਾ ਨਹੀਂ ਖਟਖਟਾਉਂਦੀ।
ਅੱਜ ਚਰਚਾਵਾਂ ਨੂੰ ਬਿਆਨਾਂ ਤੇ ਨਫ਼ਰਤ ਤੋਂ ਉਪਰ ਉਠ ਕੇ ਨੀਤੀਆਂ ਅਤੇ ਯੋਜਨਾਵਾਂ ਤੇ ਕੇਂਦਰਤ ਕਰਨ ਦੀ ਲੋੜ ਹੈ। ਅੱਜ ਉਸ ਚਰਚਾ ਦੀ ਲੋੜ ਹੈ ਜੋ ਸਾਰੀਆਂ ਪਾਰਟੀਆਂ ਦੇ ਮੈਨੀਫ਼ੈਸਟੋਆਂ ਦੀ ਨੀਤੀ ਨੂੰ ਤੱਥਾਂ ਨਾਲ ਸਮਝਣ ਅਤੇ ਟਟੋਲਣ ਤਾਕਿ ਨਾਗਰਿਕ ਵੋਟ ਪਾਉਣ ਸਮੇਂ ਡਰ ਨਾਲ ਪ੍ਰਭਾਵਤ ਨਾ ਹੋਵੇ ਬਲਕਿ ਜਾਣਕਾਰੀ ਨਾਲ ਸਹੀ ਵੋਟ ਪਾਉਣ ਵਾਸਤੇ ਤਿਆਰ ਹੋਵੇ।                                     -ਨਿਮਰਤ ਕੌਰ

(For more Punjabi news apart from  Indian do not like the rifts being created in the name of religion Editorial , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement