ਬ੍ਰਾਹਮਣ ਜਾਤੀ ਵਲੋਂ ਸਿੱਖ ਕੌਮ ਦੀ ਕੀਤੀ ਜਾਂਦੀ ਮਦਦ ਨੂੰ ਭਾਈ ਮੇਹਰ ਸਿੰਘ ਨੇ ਰਖਿਆ ਬਹਾਲ 
Published : Jun 4, 2021, 9:30 am IST
Updated : Jun 4, 2021, 9:30 am IST
SHARE ARTICLE
Bhai Mehar Singh and his Family
Bhai Mehar Singh and his Family

ਸ੍ਰੀ ਦਰਬਾਰ ਸਾਹਿਬ ਹਮਲੇ ’ਤੇ ਭਾਈ ਮੇਹਰ ਸਿੰਘ ਨੇ ਪੂਰਾ ਪ੍ਰਵਾਰ ਸ਼ਹੀਦ ਕਰਵਾਇਆ

ਰੂਪਨਗਰ (ਕੁਲਵਿੰਦਰ ਭਾਟੀਆ) : ਸ੍ਰੀ ਦਰਬਾਰ ਸਾਹਿਬ (Darbar Sahib) ’ਤੇ ਹੋਏ ਫ਼ੌਜੀ ਹਮਲੇ ਵਿਚ ਗੁਰੂ ਘਰ ਦੀ ਸੇਵਾ ਕਰਨ ਵਿਚ ਬ੍ਰਾਹਮਣ ਵੀ ਪਿਛੇ ਨਹੀਂ ਰਹੇ ਅਤੇ ਬ੍ਰਾਹਮਣ ਜਾਤੀ ਵਿਚ ਜਨਮੇ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ (Jarnail Singh Bhindranwale) ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਸਿੰਘ ਸਜੇ ਭਾਈ ਮੇਹਰ ਸਿੰਘ (Bhai Mehar Singh) ਦੀ ਤਰ੍ਹਾਂ ਉਨ੍ਹਾਂ ਦਾ ਨਾਮ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ। ਸ਼ਹੀਦ ਭਾਈ ਮੇਹਰ ਸਿੰਘ ਦਮਦਮੀ ਟਕਸਾਲ ਦੇ ਜਥੇ ਦੇ ਚੜ੍ਹਦੀ ਕਲਾ ਵਾਲੇ ਸਿੰਘ ਸਨ ਜਿਨ੍ਹਾਂ ਦਾ ਜਨਮ ਇਕ ਹਿੰਦੂ ਪ੍ਰਵਾਰ ਵਿਚ ਹੋਇਆ ਸੀ ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਚਲਦਾ ਫਿਰਦਾ ਬੰਬ ਬਣ ਗਿਆ ਅਤੇ ਦਰਬਾਰ ਸਾਹਿਬ ਦੀ ਆਨ-ਬਾਨ ਤੇ ਸ਼ਾਨ ਦੀ ਰਖਵਾਲੀ ਕਰਦਾ ਕਰਦਾ ਦਸ਼ਮੇਸ਼ ਪਿਤਾ ਦੀ ਗੋਦ ਵਿਚ ਜਾ ਬੈਠੇ।

7 June 1984June 1984

ਇਹ ਵੀ ਪੜ੍ਹੋ: ਗੁਰਦਵਾਰਿਆਂ ’ਤੇ ਫ਼ੌਜੀ ਹਮਲਾ ਕਰਨ ਲਈ ਸ਼ਹੀਦੀ ਪੁਰਬ ਹੀ ਕਿਉਂ ਚੁਣਿਆ?

ਦਸਣਾ ਬਣਦਾ ਹੈ ਕਿ ਭਾਈ ਮੋਹਰ ਸਿੰਘ ਦਾ ਸਾਰਾ ਪ੍ਰਵਾਰ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰਖਦਾ ਹੋਇਆ ਸ਼ਹੀਦ ਹੋਇਆ ਸੀ। ਭਾਈ ਮੇਹਰ ਸਿੰਘ ਦੇ ਨਾਲ-ਨਾਲ ਉਨ੍ਹਾਂ ਦੀ ਸਿੰਘਣੀ ਤੇ ਦੋ ਬੇਟੀਆਂ ਸਤਨਾਮ ਕੌਰ ਤੇ ਵਾਹਿਗੁਰੂ ਕੌਰ ਨੇ ਜ਼ਾਲਮ ਹਿੰਦ ਫ਼ੌਜ ਨਾਲ ਲੋਹਾ ਲੈ ਕੇ ਉਨ੍ਹਾਂ ਦੇ ਦੰਦ ਖੱਟੇ ਕੀਤੇ। ਜਦੋਂ ਦਰਬਾਰ ਸਾਹਿਬ ਵਿਚ ਸਿੱਖਾਂ ਅਤੇ ਭਾਰਤੀ ਹਕੂਮਤ ਦੀ ਕੋਈ ਵਾਹ ਨਾ ਚਲੀ ਤ੍ਹਾਂ ਉਨ੍ਹਾਂ ਦਰਬਾਰ ਸਾਹਿਬ ਵਿਚ ਟੈਂਕ ਵਾੜਨ ਦੀ ਵਿਉਂਤ ਬਣਾਈ ਅਤੇ ਪਹਿਲਾ ਟੈਂਕ ਜਦੋਂ ਪਵਿੱਤਰ ਪ੍ਰਕਰਮਾ ਅੰਦਰ ਦਾਖ਼ਲ ਹੋਇਆ ਤਾਂ ਭਾਈ ਮੋਹਰ ਸਿੰਘ ਨੇ ਆਪੇ ਨਾਲ ਬੰਬ ਬੰਨ੍ਹ ਕੇ ਟੈਂਕ ਉਪਰ ਛਾਲ ਮਾਰ ਦਿਤੀ ਤੇ ਮਜ਼ਬੂਤ ਟੈਂਕ ਦੇ ਪਰਖਚੇ ਉਡਾ ਦਿਤੇ।

Jarnail Singh BhindranwaleJarnail Singh Bhindranwale

ਇਹ ਵੀ ਪੜ੍ਹੋ: ਆਸ਼ੂਤੋਸ਼ ਦੇ ਡਰਾਈਵਰ ਨੇ ਖੋਲ੍ਹੇ ਭੇਦ, ਡੇਰੇ 'ਚ ਕਈ ਕੁੜੀਆਂ ਨੇ 20 ਸਾਲ ਤੋਂ ਸੂਰਜ ਹੀ ਨਹੀਂ ਦੇਖਿਆ

ਫਿਰ ਜਦੋਂ ਦੂਸਰਾ ਟੈਂਕ ਦਾਖ਼ਲ ਹੋਇਆ ਤੇ ਭਾਈ ਸਾਹਿਬ ਦੀ ਵੱਡੀ ਬੇਟੀ ਨੇ ਅਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਉਸੇ ਤਰ੍ਹਾਂ ਛਾਲ ਮਾਰ ਦਿਤੀ ਤੇ ਟੈਂਕ 50 ਫੁੱਟ ਉੱਚਾ ਉਡਦਾ ਉੱਡਦਾ ਜ਼ਮੀਨ ’ਤੇ ਆ ਡਿੱਗਿਆ ਤੇ ਇਹ ਨਜ਼ਾਰਾ ਵੇਖ ਹਿੰਦ ਫ਼ੌਜੀਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ। ਫਿਰ ਜਦੋਂ ਫ਼ੌਜ ਨੇ ਦੁਬਾਰਾ ਟੈਂਕ ਦਾਖ਼ਲ ਕਰਨ ਦੀ ਕੋਸ਼ਿਸ ਕੀਤੀ ਤੇ ਭਾਈ ਮੇਹਰ ਸਿੰਘ ਦੀ ਦੂਸਰੀ ਬੱਚੀ ਨੇ ਬੰਬ ਬੰਨ੍ਹ ਕੇ ਟੈਂਕ ਦੇ ਉਪਰ ਛਾਲ ਮਾਰ ਦਿਤੀ ਤੇ ਬੰਬ ਦੇ ਧਮਾਕੇ ਨੇ ਟੈਂਕ ਦੇ ਟੋਟੇ ਟੋਟੇ ਕਰ ਦਿਤੇ।

1984 Darbar Sahib1984 Darbar Sahib

ਇਹ ਵੀ ਪੜ੍ਹੋ: ਦਿੱਲੀ ਗੁਰਦਵਾਰਾ ਕਮੇਟੀ ਨੇ ਕੋਵਿਡ ਹਸਪਤਾਲ ਬਣਾਉਣ ਲਈ ਦਾਨ ਕੀਤਾ 20 ਕਿਲੋ ਸੋਨਾ

ਫਿਰ ਫ਼ੌਜ ਨੇ ਚਾਰ ਟੈਂਕ ਇਕੱਠੇ ਅੰਦਰ ਦਾਖ਼ਲ ਕਰਨ ਦੀ ਵਿਉਂਤ ਬਣਾਈ ਤੇ ਜਦੋਂ ਚਾਰ ਟੈਂਕ ਇਕੱਠੇ ਅੰਦਰ ਆ ਰਹੇ ਸਨ ਤਾਂ ਭਾਈ ਮੋਹਰ ਸਿੰਘ ਦੀ ਸਿੰਘਣੀ ਨੇ ਅਪਣੇ ਲੱਕ ਨਾਲ ਬੰਬ ਬੰਨ੍ਹ ਕੇ ਇਨ੍ਹਾਂ ਨੂੰ ਤਬਾਹ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ। ਪ੍ਰਵਾਰ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਤੋਂ ਪਤਾ ਲੱਗਾ ਕਿ ਇਸ ਪ੍ਰਵਾਰ ਨੂੰ ਤੇ ਭਾਈ ਮੋਹਰ ਸਿੰਘ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਪਿਆਰ ਕਰਿਆ ਕਰਦੇ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement