ਜਨਮਦਿਨ ਮੌਕੇ ਵਿਸ਼ੇਸ਼- ਪੁਰਾਣੀ ਅਤੇ ਨਵੀਂ ਪੰਜਾਬੀ ਕਵਿਤਾ ਵਿਚਲੀ ਕੜੀ ਸਨ ਧਨੀਰਾਮ ਚਾਤ੍ਰਿਕ
Published : Oct 4, 2019, 9:25 am IST
Updated : Oct 4, 2019, 9:32 am IST
SHARE ARTICLE
Dhani Ram Chatrik
Dhani Ram Chatrik

ਚਾਤ੍ਰਿਕ ਦਾ ਜਨਮ ਕਿੱਸਾਕਾਰ ਇਮਾਮਬਖ਼ਸ਼ ਦੇ ਪਿੰਡ ਪੱਸੀਆਂਵਾਲਾ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ 4 ਅਕਤੂਬਰ, 1876 ਨੂੰ ਹੋਇਆ।

 ਲਾਲਾ ਧਨੀਰਾਮ ਚਾਤ੍ਰਿਕ (4 ਅਕਤੂਬਰ 1876–18 ਦਸੰਬਰ 1954) ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿੱਪੀ ਲਈ ਟਾਈਪਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਉਹ ਹੀ ਸੱਭ ਤੋਂ ਪਹਿਲੇ ਵਿਦਵਾਨ ਹਨ ਜਿਨ੍ਹਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਨ੍ਹਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗ੍ਰੰਥ ਸਮਰਪਤ ਕਰ ਕੇ ਸਨਮਾਨਿਤ ਕੀਤਾ ਗਿਆ ।

ਚਾਤ੍ਰਿਕ ਦਾ ਜਨਮ ਕਿੱਸਾਕਾਰ ਇਮਾਮਬਖ਼ਸ਼ ਦੇ ਪਿੰਡ ਪੱਸੀਆਂਵਾਲਾ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ 4 ਅਕਤੂਬਰ, 1876 ਨੂੰ ਹੋਇਆ। ਅਜੇ ਉਨ੍ਹਾਂ ਦੀ ਬਾਲ ਉਮਰ ਹੀ ਸੀ ਕਿ ਰੋਜ਼ੀ-ਰੋਟੀ ਦੇ ਚੱਕਰ ਵਿਚ ਪ੍ਰਵਾਰ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ ਵਿਚ ਆ ਗਿਆ। ਆਰਥਕ ਤੰਗੀਆਂ ਕਾਰਨ ਰਸਮੀ ਸਿਖਿਆ ਪ੍ਰਾਇਮਰੀ ਤਕ ਹੀ ਸੀਮਤ ਹੋ ਕੇ ਰਹਿ ਗਈ ਅਤੇ ਵਸੀਕਾ ਨਵੀਸੀ ਸਿਖਣੀ ਪੈ ਗਈ।

ਚਾਤ੍ਰਿਕ ਦਾ ਜਨਮ ਕਿੱਸਾਕਾਰ ਇਮਾਮਬਖ਼ਸ਼ ਦੇ ਪਿੰਡ ਪੱਸੀਆਂਵਾਲਾ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ 4 ਅਕਤੂਬਰ, 1876 ਨੂੰ ਹੋਇਆ।Dhani Ram Chatrik

ਪਰ ਚੰਗੀ ਕਿਸਮਤ ਕਿ ਉਨ੍ਹਾਂ ਨੂੰ 17 ਸਾਲ ਦੀ ਉਮਰ ਵਿਚ ਹੀ ਭਾਈ ਵੀਰ ਸਿੰਘ ਦੇ 'ਵਜ਼ੀਰ ਹਿੰਦ ਪ੍ਰੈੱਸ' ਵਿਚ ਨੌਕਰੀ ਮਿਲ ਗਈ। ਇਥੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਕਵਿਤਾ ਲਿਖਣ ਦੀ ਚੇਟਕ ਲੱਗੀ। 1926 ਦੌਰਾਨ ਅੰਮ੍ਰਿਤਸਰ ਵਿਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸ ਦਾ ਪ੍ਰਧਾਨ ਚੁਣਿਆ ਗਿਆ। ਇਸ ਸਭਾ ਵਿਚ ਸ. ਚਰਨ ਸਿੰਘ, ਮੌਲਾ ਬਖਸ਼ ਕੁਸ਼ਤਾ, ਹੀਰਾ ਸਿੰਘ ਦਰਦ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਵਿਧਾਤਾ ਸਿੰਘ ਤੀਰ, ਲਾਲਾ ਕਿਰਪਾ ਸਾਗਰ, ਫ਼ਜ਼ਲਦੀਨ ਅਤੇ ਉਸਤਾਦ ਹਮਦਮ ਵਰਗੇ ਉੱਘੇ ਸਾਹਿਤਕਾਰ ਸ਼ਾਮਲ ਸਨ।

ਉਨ੍ਹਾਂ ਦੀ ਅੰਤਮ ਰਚਨਾ 1954 ਵਿਚ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਤ ਹੋਈ ਸੀ। ਬਾਕੀ ਸਾਰੀਆਂ ਗੁਰਮੁਖੀ ਲਿਪੀ ਵਿਚ ਹਨ। ਮੁਹਾਵਰੇਦਾਰ ਠੇਠ ਪੰਜਾਬੀ ਉਨ੍ਹਾਂ ਦੀ ਅਡਰੀ ਪਛਾਣ ਹੈ। ਉਨ੍ਹਾਂ ਦੀਆਂ ਅਰੰਭਕ ਕਵਿਤਾਵਾਂ ਉੱਤੇ ਤਾਂ ਆਤਮਕ ਅਤੇ ਪ੍ਰਾਚੀਨ ਵਿਚਾਰਧਾਰਾ ਦੀ ਡੂੰਘੀ ਛਾਪ ਸੀ। ਪਰ ਬਾਅਦ ਵਿਚ ਉਨ੍ਹਾਂ ਦਾ ਰੁਝਾਨ ਯਥਾਰਥਵਾਦ ਵਲ ਹੋ ਗਿਆ। ਉਨ੍ਹਾਂ ਦੇ ਯਥਾਰਥਵਾਦ ਵਿਚ ਪ੍ਰਗਤੀਸ਼ੀਲ ਤੰਦਾਂ ਉਘੜਵੀਆਂ ਹਨ।

Dhani Ram ChatrikDhani Ram Chatrik

ਉਨ੍ਹਾਂ ਦੀਆਂ ਕਵਿਤਾਵਾਂ ਵਿਚ ਸੂਫ਼ੀਵਾਦ ਦੇ ਦਰਸ਼ਨ ਵੀ ਹੁੰਦੇ ਹਨ, ਧਾਰਮਕ ਖੇਤਰ ਵਿਚ ਉਹ ਸੈਕੂਲਰ ਸ਼ਾਂਤੀ ਦੇ ਹਾਮੀ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦੇ ਹਲਕੇ-ਫੁਲਕੇ ਗੀਤਾਂ ਵਿਚ ਵਿਅਕਤੀਗਤ ਪ੍ਰੇਮ ਦਾ ਇਜ਼ਹਾਰ ਵੀ ਹੈ। ਪਰ ਉਸ ਵਿਚ ਲੱਜਾ ਅਤੇ ਲੱਜਾ ਦੇ ਬੰਧਨ ਮੌਜੂਦ ਹਨ। ਆਜ਼ਾਦ ਭਾਰਤ ਦੀਆਂ ਸਮੱਸਿਆਵਾਂ, ਦੇਸ਼ ਅਤੇ ਸਮਾਜ ਵਿਚ ਉੱਨਤ ਅਤੇ ਅਵੁਨਤ ਪੱਖ ਸੂਫ਼ੀਖਾਨਾ ਵਿਚ ਭਲੀ ਪ੍ਰਕਾਰ ਚਿਤਰਿਤ ਹੋਏ ਹਨ।

ਮਜ਼ਮੂਨਾਂ ਦੀ ਅਤੇ ਛੰਦਾਂ ਦੀ ਬਹੁਵਿਧਤਾ (ਖ਼ਾਸ ਤੌਰ ਤੇ ਬੈਂਤ, ਦੋਹਰਾ, ਕੋਰੜਾ) ਉਨ੍ਹਾਂ ਦੀਆਂ ਕਾਵਿਗਤ ਵਿਸ਼ੇਸ਼ਤਾਵਾਂ ਹਨ। ਉਹ ਲੋਕਮੁਖੀ ਸ਼ੈਲੀ ਵਿਚ ਲਿਖਦੇ ਸਨ। ਵਰਣਨਾਤਮਕ ਬਿਰਤਾਂਤਕ ਸ਼ੈਲੀ ਉਨ੍ਹਾਂ ਦੇ ਕਿਸਾਨੀ ਬਾਰੇ ਲਿਖੇ ਹੇਠਲੇ ਕਾਵਿ-ਟੁਕੜੇ ਵਿਚੋਂ ਭਲੀਭਾਂਤ ਵੇਖੀ ਜਾ ਸਕਦੀ ਹੈ:
 

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
 

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
 

ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
 

ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ,
 

ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
 

ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
 

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
 

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
 

Dhani Ram ChatrikDhani Ram Chatrik

ਪ੍ਰਸਿੱਧ ਰਚਨਾਵਾਂ
ਭਰਤਰੀਹਰੀ (1905)

ਨਲ ਦਮਯੰਤੀ (1906)
 

ਫੁੱਲਾਂ ਦੀ ਟੋਕਰੀ (1904)
 

ਧਰਮਵੀਰ (1912)
 

ਚੰਦਨਵਾੜੀ (1931)
 

ਕੇਸਰ ਕਿਆਰੀ (1940)
 

ਨਵਾਂ ਜਹਾਨ (1945 )
 

ਸੂਫ਼ੀਖਾਨਾ (1950)
 

ਨੂਰਜਹਾਂ ਬਾਦਸ਼ਾਹ ਬੇਗਮ (1953)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement