ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ
Published : Oct 4, 2022, 3:05 pm IST
Updated : Oct 4, 2022, 3:45 pm IST
SHARE ARTICLE
dussehra special
dussehra special

ਦੁਸ਼ਹਿਰੇ ਦਾ ਤਿਉਹਾਰ ਪੂਰੇ ਭਾਰਤ 'ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ

 

 ਨਵੀਂ ਦਿੱਲੀ : ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ 'ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਸੀਤਾ ਜੀ ਨੂੰ ਉਸ ਦੀ ਕੈਦ 'ਚੋਂ ਛੁਡਾਇਆ ਸੀ। ਕਿਹਾ ਜਾਂਦਾ ਹੈ ਕਿ ਰਾਮ ਅਤੇ ਰਾਵਣ 'ਚ ਯੁੱਧ ਨਰਾਤਿਆਂ ਦੌਰਾਨ ਹੋਇਆ ਸੀ। ਰਾਵਣ ਦੀ ਮੌਤ ਅਸ਼ਟਮੀ ਅਤੇ ਨੌਮੀ ਦੇ ਸੰਧੀਕਾਲ 'ਚ ਹੋਈ ਸੀ ਅਤੇ ਅੰਤਿਮ ਸਸਕਾਰ ਦਸਮੀ ਨੂੰ ਹੋਇਆ ਸੀ, ਇਸ ਲਈ ਦਸਮੀ ਨੂੰ ਇਹ ਤਿਉਹਾਰ ਦੁਸਹਿਰੇ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਸਾਡੇ ਦੇਸ਼ 'ਚ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸਾਰੇ ਖੇਤਰਾਂ 'ਚ ਵੱਖ-ਵੱਖ ਰੂਪਾਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਵਿਅਕਤੀ ਆਪਣੇ ਅੰਦਰ ਲਾਲਚ, ਮੋਹ, ਹੰਕਾਰ, ਆਲਸ, ਹਿੰਸਾ ਵਰਗੀਆਂ ਭਾਵਨਾਵਾਂ ਦਾ ਅੰਤ ਕਰਨ ਲਈ ਪ੍ਰੇਰਿਤ ਹੁੰਦਾ ਹੈ। ਲੰਕਾਪਤੀ ਰਾਵਣ ਇਕ ਬਹੁਤ ਵੱਡਾ ਵਿਦਵਾਨ-ਗਿਆਨੀ ਅਤੇ ਬਲਸ਼ਾਲੀ ਰਾਜਾ ਸੀ ਪਰ ਉਸ ਦਾ ਹੰਕਾਰ ਉਸ ਨੂੰ ਲੈ ਡੁੱਬਿਆ। ਦੁਸ਼ਹਿਰੇ ਤੋਂ ਕੁਝ ਦਿਨ ਪਹਿਲਾਂ 'ਰਾਮਲੀਲਾ' ਸ਼ੁਰੂ ਹੋ ਜਾਂਦੀ ਹੈ। ਰਾਮਲੀਲਾ 'ਚ ਨਾਟਕ ਦੇ ਰੂਪ 'ਚ ਸ਼੍ਰੀ ਰਾਮ ਅਤੇ ਰਾਵਣ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਨੂੰ ਨਾਟਕ ਦੇ ਰੂਪ 'ਚ ਵੱਖ-ਵੱਖ ਪਾਤਰਾਂ ਵਲੋਂ ਮੰਚ 'ਤੇ ਦਿਖਾਇਆ ਜਾਂਦਾ ਹੈ। ਲੋਕ ਬੜੇ ਚਾਅ ਨਾਲ ਰਾਮਲੀਲਾ ਦੇਖਣ ਜਾਂਦੇ ਹਨ।

ਦੁਸਹਿਰੇ ਦੇ ਦਿਨ ਰਾਵਣ ਅਤੇ ਉਸ ਦੇ ਦੋਵੇਂ ਪਾਸੇ ਮੇਘਨਾਥ ਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਰੱਸੀਆਂ ਦੀ ਸਹਾਇਤਾ ਨਾਲ ਬੰਨ੍ਹ ਕੇ ਖੜ੍ਹਾ ਕੀਤਾ ਜਾਂਦਾ ਹੈ ਅਤੇ ਉਸ ਵਿਚ ਖੂਬ ਸਾਰੇ ਪਟਾਕੇ, ਆਤਿਸ਼ਬਾਜ਼ੀਆਂ ਲਾ ਦਿੱਤੀਆਂ ਜਾਂਦੀਆਂ ਹਨ। ਸ਼ਾਮ ਨੂੰ ਜਦੋਂ ਤਿੰਨਾਂ ਦੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਤਾਂ ਪਟਾਕਿਆਂ ਦੀ ਗੜਗੜਾਹਟ ਨਾਲ ਪੂਰਾ ਵਾਤਾਵਰਣ ਗੂੰਜ ਉੱਠਦਾ ਹੈ। ਇਸ ਮੌਕੇ 'ਤੇ ਮੇਲੇ 'ਚ ਰੌਣਕ ਦੇਖਣਯੋਗ ਹੁੰਦੀ ਹੈ। ਰਾਵਣ ਸੰਪੂਰਨ ਵੇਦਾਂ ਦਾ ਗਿਆਤਾ, ਬਲਸ਼ਾਲੀ, ਸ਼ਸਤਰ-ਵਿੱਦਿਆ 'ਚ ਮਾਹਿਰ ਅਤੇ ਸ਼ਿਵ ਭਗਤ ਸੀ

ਉਸ ਨੇ ਆਪਣੇ ਜੀਵਨ 'ਚ ਹੰਕਾਰ 'ਚ ਆ ਕੇ ਮਾਤਾ ਸੀਤਾ ਦਾ ਹਰਣ ਕਰਨ ਵਰਗੀ ਭਿਆਨਕ ਗਲਤੀ ਕੀਤੀ ਜਿਸ ਕਾਰਨ ਉਹ ਭਗਵਾਨ ਸ਼੍ਰੀ ਰਾਮ ਦੇ ਹੱਥੋਂ ਮਾਰਿਆ ਗਿਆ। ਨਰਾਤਿਆਂ ਤੋਂ ਇਕ ਦਿਨ ਪਹਿਲਾਂ ਵੱਖਰੇ ਮਿੱਟੀ ਦੇ ਬਰਤਨ 'ਚ ਜੌਂ ਬੀਜਣ ਦੀ ਰਵਾਇਤ ਹੈ ਜੋ ਦੁਸ਼ਹਿਰੇ ਦੀ ਪੂਜਾ ਲਈ ਹੁੰਦੀ ਹੈ। ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਲਈ ਪਹਿਲੇ ਨਰਾਤੇ ਨੂੰ ਵੱਖਰੇ ਜੌਂ ਬੀਜੇ ਜਾਂਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement