ਕੰਮਕਾਜੀ ਔਰਤਾਂ ਲਈ ਪਿੱਤਰ ਸੱਤਾ ਦੀਆਂ ਚੁਨੌਤੀਆਂ
Published : Apr 5, 2021, 7:34 am IST
Updated : Apr 5, 2021, 7:34 am IST
SHARE ARTICLE
Patriarchal Challenges for Working Women
Patriarchal Challenges for Working Women

ਕੰਮਕਾਜ ਵਾਲੀਆਂ ਥਾਵਾਂ ਤੇ ਔਰਤ ਮਰਦ ਸਹਿਯੋਗੀਆਂ ਵਿਚ ਹਲਕੀਆਂ ਫੁਲਕੀਆਂ ਗੱਲਾਂ ਅਤੇ ਚੋਹਲ ਮੋਹਲ ਵਗੈਰਾ ਵੀ ਬੰਦ ਹੁੰਦੀ ਦਿੱਸ ਰਹੀ ਹੈ।

ਔਰਤ ਦੀ ਸੁਰੱਖਿਆ ਦਾ ਮੁੱਦਾ ਅਜਿਹਾ ਹੈ, ਜੋ ਸਮਾਜ ਦੀ ਜੀਵਨ ਧਾਰਾ ਵਿਚ ਬਣਿਆ ਹੋਇਆ ਹੈ ਤੇ ਉਦੋਂ ਤਕ ਬਣਿਆ ਰਹੇਗਾ ਜਦੋਂ ਤਕ ਪਿੱਤਰੀ ਸੱਤਾ ਦਾ ਦਖ਼ਲ ਖ਼ਤਮ ਨਹੀਂ ਹੋ ਜਾਂਦਾ। ਮੀ-ਟੂ ਮੁੱਦਾ ਦੋ ਅਲੱਗ-ਅਲੱਗ ਮੌਕੇ ਤੇ ਭਾਵਨਾਤਕ ਤੂਫਾਨ ਵਾਂਗ ਭਾਰਤ ਨੂੰ ਝੰਜੋੜ ਗਿਆ ਪਰ ਇਹ ਨਾ ਸਮਝੋ ਕਿ ਇਹ ਕੋਈ ਆਮ ਜਹੀ ਘਟਨਾ ਸੀ, ਜੋ ਬੀਤ ਗਈ ਤੇ ਹੁਣ ਨਵੀਂ ਸੁਰੱਖਿਆ ਦੀ ਉਡੀਕ ਹੈ। ਇਹ ਇਕ ਅਜਿਹਾ ਅਣਸੁਲਝਿਆ ਮੁੱਦਾ ਹੈ ਜੋ ਸਮਾਜ ਦੀ ਜੀਵਨ ਧਾਰਾ ਵਿਚ ਬਣਿਆ ਆ ਰਿਹਾ ਹੈ। ਆਚਾਰ ਵਿਹਾਰ ਵਿਚ ਬਦਲਾਅ ਲਿਆਵੇਗਾ, ਹੌਲੀ-ਹੌਲੀ ਮਾਹੌਲ ਬਦਲੇਗਾ, ਅਪਣਾ ਅਸਰ ਕਈ ਰੂਪਾਂ ਵਿਚ ਵਿਖਾਵੇਗਾ ਤੇ ਸੱਭ ਕੁੱਝ ਸਹਿਜ ਨਹੀਂ ਹੋਣ ਵਾਲਾ। ਔਰਤਾਂ ਦੇ ਇਕ ਤਬਕੇ ਦਾ (ਕੁੱਝ ਮਾਮਲਿਆਂ ਵਿਚ ਸਬੂਤਾਂ ਨਾਲ) ਮਰਦਾਂ ਦੇ ਗ਼ਲਤ ਆਚਰਣ ਵਿਰੁਧ ਖੁਲ੍ਹ ਕੇ ਆਵਾਜ਼ ਚੁਕਣਾ ਤੇ ਇਸ ਦੇ ਦੋ ਮਹੀਨੇ ਪਿੱਛੋਂ ਚੁੱਪ ਚਾਪ ਬਦਲਣ ਦੀ ਇਕ ਉਲਟੀ ਧਾਰਾ ਵਹਿੰਦੀ ਦਿਸਦੀ ਹੈ।

Womens Right Womens Right

ਇਕੱਲੀ ਔਰਤ ਦੇ ਬੋਲਣ ਦੀ ਉਸ ਨੂੰ ਕੀਮਤ ਚੁਕਾਉਣੀ ਪੈਂਦੀ ਹੈ ਤੇ ਉਨ੍ਹਾਂ ਨੂੰ ‘ਦਿੱਕਤ ਪੈਦਾ ਕਰਨ ਵਾਲੀਆਂ’ ਦਸਿਆ ਜਾਂਦਾ ਹੈ। ਇਸ ਦਾ ਦੂਰਗਾਮੀ ਅਸਰ ਔਰਤਾਂ ਉਤੇ ਰਹਿ ਸਕਦਾ ਹੈ, ਭਾਵੇਂ ਖੁਲ੍ਹਮ ਖੁੱਲ੍ਹਾ ਨਾ ਵੀ ਹੋਵੇ। ਹੁਣ ਕਈ ਕੰਪਨੀਆਂ ਔਰਤਾਂ ਨੂੰ ਭਰਤੀ ਕਰਨ ਵਿਚ ਸਾਵਧਾਨੀ ਵਰਤਦੀਆਂ ਦਿਸ ਰਹੀਆਂ ਹਨ ਤੇ ਔਰਤ ਕਰਮਚਾਰੀਆਂ ਦੀ ਗਿਣਤੀ ਘਟਾਉਣ ਬਾਰੇ ਗ਼ੈਰ-ਰਵਾਇਤੀ ਗੱਲਾਂ ਕਰਨ ਲਗੀਆਂ ਹਨ। ਫਿਰ ਸੰਕੇਤ ਇਹ ਵੀ ਮਿਲ ਰਹੇ ਹਨ ਕਿ ਕੰਮਕਾਰ ਵਾਲੀਆਂ ਥਾਵਾਂ ਤੇ ਔਰਤਾਂ ਤੇ ਮਰਦਾਂ ਵਿਚ ਮੇਲ ਜੋਲ ਵਿਚ ਵੀ ਕਾਫ਼ੀ ਚੌਕਸੀ ਵਰਤੀ ਜਾਣ ਲੱਗੀ ਹੈ। ਜਿੰਨੀ ਸੰਭਵ ਹੈ ਮਰਦਾਂ ਦੇ ਅਨੈਤਿਕ ਆਚਰਣ ਵਿਰੁਧ ਸ਼ੁਰੂ ਹੋਏ ਸੰਘਰਸ਼ ਦੀ ਰਣਨੀਤੀ ਨੇ ਆਖ਼ਰਕਾਰ ਕਈ ਮਾਇਨਿਆਂ ਵਿਚ ਔਰਤਾਂ ਨੂੰ ਹੀ ਨੁਕਸਾਨ ਪਹੁੰਚਾਇਆ ਹੈ। ਇਹ ਹਾਲਾਤ ਉਦੋਂ ਪੈਦਾ ਹੋ ਰਹੇ ਹਨ ਜਦ ਔਰਤਾਂ ਦੇ ਦਾਅਵਿਆਂ ਦੀ ਸਚਾਈ ਅਦਾਲਤੀ ਜਾਂਚ ਵਿਚ ਗਵਾਹੀਆਂ ਦੇ ਆਧਾਰ ਤੇ ਤੈਅ ਕੀਤੀ ਜਾਣੀ ਹੈ। 

women jobswomen jobs

ਅਰੇ ਦੀ ਸੰਪਾਦਕ ਤੇ ਲੇਖਕ ਪਾਲੋਮੀ ਦਾਸ ਜਿਨ੍ਹਾਂ ਨੇ ਇਕ ਸਾਥੀ ਪੱਤਰਕਾਰ ਤੇ ਆਰੋਪ ਲਗਾਇਆ, ਕਹਿੰਦੀ ਹੈ, ‘‘ਅਸਲੀ ਪ੍ਰੀਖਿਆ ਤਾਂ ਇਹ ਹੈ ਕਿ ਕਿੰਨੇ ਸੰਸਥਾਨ ਔਰਤਾਂ ਲਈ ਦਫ਼ਤਰ ਨੂੰ ਸੁਰੱਖਿਅਤ ਜਗ੍ਹਾ ਬਣਾਉਣ ਵਿਚ ਗੰਭੀਰ ਹਨ। ਇਹ ਇਸ ਗੱਲ ਉਤੇ ਨਿਰਭਰ ਕਰਦਾ ਹੈ ਕਿ ਇਹ ਅਜਿਹੇ ਮਰਦਾਂ ਵਿਰੁਧ ਕੀ ਕਾਰਵਾਈ ਕਰਦੇ ਹਨ? ਇਮਾਨਦਾਰੀ ਨਾਲ ਕਹੀਏ ਤਾਂ ਉਸ ਦਿਸ਼ਾ ਵਿਚ ਕੁੱਝ ਖ਼ਾਸ ਹੁੰਦਾ ਹੀ ਨਹੀਂ ਦਿਸਦਾ ਕਿਉਂਕਿ ਦੋ ਮਹੀਨੇ ਪਿੱਛੋਂ ਅਜਿਹੇ ਮਰਦਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਅ ਲਿਆ ਜਾਵੇਗਾ।’’ ਇਕ ਪਬਲਿਕ ਰਿਲੇਸ਼ਨ ਫ਼ਰਮ ਵਿਚ ਕੰਮ ਕਰਨ ਵਾਲੀ ਨੰਦਨੀ ਦੇਸਾਈ (ਬਦਲਿਆ ਹੋਇਆ ਨਾਮ) ਕਹਿੰਦੀ ਹੈ, ‘‘ਅਸੀ ਅਸਲ ਵਿਚ ਅਲੱਗ ਥਲੱਗ ਮਹਿਸੂਸ ਕਰ ਰਹੇ ਹਾਂ। ਮੇਰੇ ਉੱਚ ਅਧਿਕਾਰੀ ਬਹੁਤ ਚੰਗੇ ਹਨ ਤੇ ਚੰਗੇ ਅਕਸ ਵਾਲੇ ਵੀ ਹਨ ਪਰ ਇਧਰ ਕੁੱਝ ਸਮੇਂ ਤੋਂ ਉਨ੍ਹਾਂ ਨੇ ਮੇਰੇ ਤੋਂ ਤੇ ਦੂਜੀਆਂ ਸਾਥੀ ਔਰਤਾਂ ਤੋਂ ਟਾਲਾ ਵਟਣਾ ਸ਼ੁਰੂ ਕਰ ਦਿਤਾ ਹੈ। ਸਾਨੂੰ ਕੋਈ ਵੀ ਚੰਗਾ ਅਸਾਈਨਮੈਂਟ ਨਹੀਂ ਦਿਤਾ ਜਾ ਰਿਹਾ ਕਿਉਂਕਿ ਉਸ ਵਿਚ ਮਰਦ ਸਹਿਕਰਮੀਆਂ ਨਾਲ ਯਾਤਰਾ ਕਰਨੀ ਪਵੇਗੀ।’’

WOMENWOMEN

ਕੰਮਕਾਜ ਵਾਲੀਆਂ ਥਾਵਾਂ ਤੇ ਔਰਤ ਮਰਦ ਸਹਿਯੋਗੀਆਂ ਵਿਚ ਹਲਕੀਆਂ ਫੁਲਕੀਆਂ ਗੱਲਾਂ ਅਤੇ ਚੋਹਲ ਮੋਹਲ ਵਗੈਰਾ ਵੀ ਬੰਦ ਹੁੰਦੀ ਦਿੱਸ ਰਹੀ ਹੈ। ਲੇਖਕਾ ਤੇ ਕਮਿਊਨੀਕੇਸ਼ਨ ਐਕਸਪਰਟ ਨੀਲਮ ਕੁਮਾਰੀ ਕਹਿੰਦੀ ਹੈ, ‘‘ਹੁਣ ਦਫ਼ਤਰਾਂ ਵਿਚ ਬੇਹੱਦ ਚੌਕਸੀ ਤੇ ਕੁੱਝ ਅਸਹਿਜ ਜਿਹਾ ਮਾਹੌਲ ਹੈ। ਮਰਦ ਸ਼ੱਕ ਦੇ ਘੇਰੇ ਵਿਚ ਰਹਿੰਦੇ ਹਨ ਕਿ ਕੀ ਪਤਾ ਕਦੋਂ ਆਮ ਦੋਸਤੀ ਵੀ ਗ਼ਲਤ ਅਰਥਾਂ ਵਿਚ ਸਮਝ ਲਈ ਜਾਵੇ ਤੇ ਮੀ-ਟੂ ਦੋਸ਼ ਵਿਚ ਬਦਲ ਜਾਵੇ।’’ ਕੁੱਝ ਮਰਦ ਅਧਿਕਾਰੀ ਹੁਣ ਕੰਮਕਾਰ ਦੇ ਸਿਲਸਿਲੇ ਵਿਚ ਔਰਤਾਂ ਨਾਲ ਇਕੱਲੇ ਯਾਤਰਾ ਕਰਨ, ਮੀਟਿੰਗ ਕਰਨ ਜਾਂ ਡਿਨਰ ਕਰਨ ਵਿਚ ਸਾਵਧਾਨੀ ਵਰਤਣ ਲੱਗੇ ਹਨ। ਇਸ ਦਾ ਇਹ ਮਤਲਬ ਵੀ ਹੈ ਕਿ ਔਰਤਾਂ ਬੁਆਏਜ਼ ਕਲੱਬ ਤੇ ਅਜਿਹੀਆਂ ਗੱਪਬਾਜ਼ੀਆਂ ਤੋਂ ਵੀ ਦੂਰ ਹੁੰਦੀਆਂ ਜਾਣਗੀਆਂ ਜਿਨ੍ਹਾਂ ਵਿਚ ਅਕਸਰ ‘ਅੰਦਰੂਨੀ ਕਹਾਣੀਆਂ’ ਦਾ ਪਤਾ ਚਲਦਾ ਹੈ।

ਔਰਤ ਸਹਿਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਮਰਦ ਬਾਸ ਅਪਣੇ ਕਮਰੇ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਲਗੇ ਹਨ, ਉਨ੍ਹਾਂ ਨਾਲ ਹੱਥ ਮਿਲਾਉਂਦੇ ਹੋਏ ਝਿਜਕ ਮਹਿਸੂਸ ਕਰਦੇ ਹਨ ਤੇ ਸੋਚਣ ਲਗਦੇ ਹਨ ਕਿ ਟੀਮ ਡਰਿੰਕ ਲਈ ਔਰਤਾਂ ਨੂੰ ਬੁਲਾਉਣਾ ਠੀਕ ਹੈ ਜਾਂ ਨਹੀ। ਇਕ ਪ੍ਰਮੁੱਖ ਕੰਪਨੀ ਦੇ ਚੀਫ਼ ਮਾਰਕੀਟਿੰਗ ਤੇ ਕਮਿਊਨੀਕੇਸ਼ਨ ਅਫ਼ਸਰ ਸਵਾਤੀ ਭੱਟਾਚਾਰੀਆ ਕਹਿੰਦੀ ਹੈ ਕਿ ‘‘ਇਕ ਮੈਨੇਜ਼ਰ ਨੇ ਮੈਨੂੰ ਬੇਨਤੀ ਕੀਤੀ ਕਿ ਮੈਂ ਉਸ ਦੇ ਦਫ਼ਤਰ ਵਿਚ ਰਹਾਂ ਕਿਉਂਕਿ ਉਸ ਨੂੰ ਅਪਣੀ ਟੀਮ ਦੇ 5 ਮੈਂਬਰਾਂ ਨੂੰ ਜਾਣਕਾਰੀ ਦੇਣੀ ਸੀ ਪਰ ਉਹ ਕੁੱਝ ਡਰਿਆ ਹੋਇਆ ਮਹਿਸੂਸ ਕਰ ਰਿਹਾ ਸੀ।’’ ਇਸ ਤਰ੍ਹਾਂ ਨੁਕਸਾਨ ਦੋਹਰਾ ਹੋ ਰਿਹਾ ਹੈ। ਔਰਤਾਂ ਲਈ ਰੁਜ਼ਗਾਰ ਦੇ ਦਰਵਾਜ਼ੇ ਬੰਦ ਹੁੰਦੇ ਜਾਣਗੇ ਜਾਂ ਉਨ੍ਹਾਂ ਨੂੰ ਇਸ ਗ਼ੈਰ-ਰਵਾਇਤੀ ਨੈੱਟਵਰਕ ਤੋਂ ਨਿਖੇੜ ਦਿਤਾ ਜਾਵੇਗਾ ਜਿਸ ਵਿਚ ਚੌਕਸੀ ਕਾਰਪੋਰੇਟ ਸਫ਼ਲਤਾ ਲਈ ਜ਼ਰੂਰੀ ਹੈ। ਮਰਦ ਉੱਚਤਾ ਤੇ ਨਿਖੇੜੇ ਦੀਆਂ ਪੁਰਾਣੀਆਂ ਧਾਰਨਾਵਾਂ ਵਾਪਸ ਆਈਆਂ ਹਨ। ਔਰਤਾਂ ਪ੍ਰਤੀ ਵਿਦਵੇਸ਼ ਦੀ ਅਦਿੱਖ ਧਾਰਾ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਖ਼ਤਰਾ ਮੰਨਦੀ ਰਹੀ ਹੈ, ਹੁਣ ‘ਸਮੱਸਿਆ’ ਦੇ ਸ਼ੱਕ ਨੇ ਮਰਦਾਂ ਦੇ ਨਜ਼ਰੀਏ ਨੂੰ ਹੋਰ ਸਖ਼ਤ ਕਰ ਦਿਤਾ ਹੈ।

ਗੁੜਗਾਉਂ ਵਿਚ ਪ੍ਰਸਿੱਧ ਐੱਚ ਆਰ ਮੈਨੇਜਰ ਨਿਮਿਸ਼ਾ ਦੁਆ ਨਿਖੇੜਾ ਕਰਨ ਦੇ ਇਸ ਰਵਈਏ ਬਾਰੇ ਕਹਿੰਦੀ ਹੈ ਕਿ ‘‘ਹਾਂ ਦਫ਼ਤਰ ਵਿਚ ਗੱਲਬਾਤ ਕਰਨ ਦਾ ਤਰੀਕਾ ਬਦਲ ਗਿਆ ਹੈ। ਮਰਦ ਸਹਿਕਰਮੀ ਜ਼ਿਆਦਾ ਦੋਸਤੀ ਤੇ ਵਾਕਫ਼ੀਅਤ ਵਿਖਾਉਣ ਤੋਂ ਝਿਜਕਦੇ ਹਨ। ਮੈਨੂੰ ਲਗਦਾ ਹੈ ਇਹ ਡਰ ਵਾਲੀ ਪ੍ਰਤੀਕਿਰਿਆ ਹੈ ਪਰ ਇਸ ਦਾ ਔਰਤਾਂ ਦੀਆਂ ਨੌਕਰੀਆਂ ਘਟਣ ਵਰਗਾ ਕੋਈ ਨਾਟਕੀ ਅਸਰ ਨਹੀਂ।’’ ਉਹ ਇਸ ਲਈ ਵੀ ਆਸਵੰਦ ਹੈ ਕਿਉਂਕਿ ਬਹੁਤ ਸਾਰੇ ਅਦਾਰਿਆਂ ਵਿਚ ਔਰਤ ਮਰਦ ਦਾ ਮਿਲ ਜੁਲ ਕੇ ਕੰਮ ਕਰਨਾ ਇਕ ਅਹਿਮ ਪਹਿਲੂ ਹੈ। ਕੁੱਝ ਦੇਸ਼ਾਂ ਵਿਚ ਇਹ ਦਸਣਾ ਜ਼ਰੂਰੀ ਹੁੰਦਾ ਹੈ ਕਿ ਕੰਪਨੀ ਵਿਚ ਔਰਤ ਮਰਦ ਕਰਮਚਾਰੀ ਦਾ ਅਨੁਪਾਤ ਕੀ ਹੈ ਪਰ ਇਥੇ ਦਫ਼ਤਰ ਦੇ ਅੰਦਰ ਦਾ ਮਾਹੌਲ ਮਹੱਤਵਪੂਰਨ ਹੈ। ਸਟਾਫ਼ ਬੈਂਕ ਦੀ ਕਾਰਪੋਰੇਟ ਕਮਿਊਨੀਕੇਸ਼ਨ ਤੇ ਪਬਲਿਕ ਆਫ਼ੀਸਰਜ਼ ਦੀ ਵਾਈਸ ਪ੍ਰੈਜ਼ੀਡੈਂਟ ਪ੍ਰੋਮਾ ਰਾਏ ਚੌਧਰੀ ਕਹਿੰਦੀ ਹੈ, ‘‘ਮੀਟੂ ਦੇ ਪੈਰੋਕਾਰਾਂ ਨੂੰ ਇਸ ਨੂੰ ਮਹੱਤਵਹੀਣ ਬਣਾਉਣ ਤੋਂ ਬਚਣਾ ਚਾਹੀਦਾ ਹੈ, ਅਦਾਰਿਆਂ ਨੂੰ ਕੁੱਲ ਮਿਲਾ ਕੇ ਵਾਤਾਵਰਣ ਨੂੰ ਸਹੀ ਬਣਾਉਣਾ ਚਾਹੀਦਾ ਹੈ ਤੇ ਬੁਰੇ ਵਿਹਾਰ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ।

ਆਖ਼ਰ ਲੋਕਾਂ ਨੂੰ ਅੱਛਾ ਵਰਤਾਅ ਕਰਨ ਨੂੰ ਕਹਿਣ ਵਿਚ ਭਲਾ ਲਗਦਾ ਵੀ ਕੀ ਹੈ?” ਦੁਆ ਕਹਿੰਦੀ ਹੈ ਦਫ਼ਤਰ ਵਿਚ ਬਾਤਚੀਤ ਵਿਖੇ ਮਜ਼ਾਕ ਪ੍ਰਤੀ ਹੀ ਚੌਕਸੀ ਬੇਮਾਨੀ ਹੈ। ਮੀ-ਟੂ ਦੇ ਦੋਸ਼ਾਂ ਤੇ ਗੌਰ ਕਰੀਏ ਤਾਂ ਇਹ ਅਜਿਹੀਆਂ ਛੋਟੀਆਂ ਮੋਟੀਆਂ ਚੀਜ਼ਾਂ ਨਾਲ ਜੁੜੀ ਨਹੀਂ ਕਿ ‘ਅੱਜ ਤੁਸੀ ਸੁੰਦਰ ਲੱਗ ਰਹੇ ਹੋ!’ ਪਰ ਜ਼ਿਆਦਾਤਰ ਖੁੱਲ੍ਹ-ਖੇਡੇ, ਅਸ਼ਲੀਲਤਾ ਤੇ ਸ਼ੋਸ਼ਣ ਦੇ ਮਾਮਲੇ ਹਨ। ਇਸ ਲਈ ਸ਼ੋਸ਼ਣ ਦੇ ਦੋਸ਼ਾਂ ਤੇ ਝੂਠੀਆਂ ਸ਼ਿਕਾਇਤਾਂ ਵਿਰੁਧ ਸਹੀ ਭਰੋਸੇਯੋਗ ਅੰਦਰੂਨੀ ਜਾਂਚ ਤੇ ਸਖ਼ਤ ਸਜ਼ਾਯੋਗ ਕਾਰਵਾਈ ਹੀ ਮਦਦਗਾਰ ਹੋ ਸਕਦੀ ਹੈ।’’ ਭੱਟਾਚਾਰੀਆ ਸੰਤੁਲਿਤ ਟਿੱਪਣੀ ਕਰਦੀ ਹੈ, ‘‘ਮੈਨੂੰ ਪੂਰਾ ਯਕੀਨ ਹੈ ਕਿ ਮੀ- ਟੂ ਮੁਹਿੰਮ ਸਾਜ਼ਗਾਰ ਸੀ। ਇਹ ਵਕਤ ਹੈ ਕਿ ਔਰਤਾਂ ਅਪਣੇ ਨਾਲ ਹੋਏ ਬੁਰੇ ਵਿਹਾਰ ਬਾਰੇ ਖੁਲ੍ਹ ਕੇ ਬੋਲਣ ਪਰ ਇਸ ਸਾਰੇ ਵਿਚ ਮੈਂ ਕੁੱਝ ਔਰਤਾਂ ਨੂੰ ਦੂਜੇ ਕਾਰਨਾਂ ਤੋਂ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਵੀ ਵੇਖਿਆ ਹੈ। ਮੈਂ ਸਹੀ ਮਾਮਲੇ ਦੇ ਨਾਲ ਸੌ ਫ਼ੀ ਸਦੀ ਖੜੀ ਹਾਂ ਪਰ ਬਦਕਿਸਮਤੀ ਨਾਲ ਕੁੱਝ ਲੋਕ ਇਸ ਨੂੰ ਮਹੱਤਵਹੀਣ ਬਣਾ ਰਹੇ ਹਨ।

ਦਰਅਸਲ ਜਵਾਬੀ ਰਵਈਏ ਪਿੱਛੇ ਅਜਿਹੇ ਹੀ ਮਾਮਲੇ ਹਨ।’’ ਅਪਣੀ ਗੱਲਬਾਤ ਦੀ ਤਸਦੀਕ ਕਰਦਿਆਂ ਹੋਇਆਂ ਭੱਟਾਚਾਰੀਆ ਕੋਲ ਇਕ ਘਟਨਾ ਵੀ ਹੈ ਜਿਸ ਨੂੰ ਉਹ ਇਸ ਤਰ੍ਹਾਂ ਬਿਆਨ ਕਰਦੀ ਹੈ ਕਿ ‘‘ਮੇਰੇ ਇਕ ਦੋਸਤ ਨੂੰ ਉਸ ਦੀ ਸਹਿਕਰਮੀ ਨੇ ਉਸ ਨੂੰ ਤਰੱਕੀ ਨਾ ਦੇਣ ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿਤੀ। ਅਜਿਹੀਆਂ ਹੀ ਗੱਲਾਂ ਅੰਦੋਲਨ ਨੂੰ ਕਮਜ਼ੋਰ ਕਰਦੀਆਂ ਹਨ ਪਰ ਮੈਂ ਅਜਿਹਾ ਨਹੀਂ ਕਹਾਂਗੀ ਕਿ ਅਜਿਹਾ ਹੀ ਹੋ ਰਿਹਾ ਹੈ। ਇਹ ਸੱਭ ਨੂੰ ਆਮ ਹੋਣ ਵਿਚ ਥੋੜਾ ਸਮਾਂ ਲਗੇਗਾ ਪਰ ਇਸ ਆਮ ਤੇ ਸਹਿਜ ਹੋ ਜਾਵੇਗਾ ਤੇ ਸੁਰੱਖਿਅਤ ਦਫ਼ਤਰ ਇਸ ਦਾ ਸਿੱਟਾ ਹੋਵੇਗਾ।” ਵਾਸ਼ਿੰਗਟਨ ਪੋਸਟ ਦੀ ਇਕ ਰੀਪੋਰਟ ਵਿਚ ਦਸਿਆ ਗਿਆ ਹੈ ਕਿ ਕਿਸ ਤਰ੍ਹਾਂ ਮੀ-ਟੂ ਆਵਾਜ਼ ਬੁਲੰਦ ਕਰ ਰਹੀਆਂ ਔਰਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਸ ਦਾ ਇਕ ਤਤਕਾਲੀਨ ਸਿੱਟਾ ਤਾਂ ਇਹ ਹੈ ਕਿ ਵਾਲ ਸਟ੍ਰੀਟ ਤੇ ਮਰਦ ਦਾਬਾ ਹੋਣ ਕਾਰਨ ਉਹ ਮਰਦਾਂ ਦੀ ਮਦਦ ਨੂੰ ਗਵਾ ਰਹੀਆਂ ਹਨ। ਮਰਦ ਬੌਸ ਨੂੰ ਇਹ ਵੀ ਡਰ ਹੋ ਸਕਦਾ ਹੈ ਕਿ ਲੋਕ ਜੂਨੀਅਰ ਸਹਿਕਰਮੀਆਂ ਨਾਲ ਉਨ੍ਹਾਂ ਦੀ ਦੋਸਤੀ ਦਾ ਗ਼ਲਤ ਮਤਲਬ ਕੱਢ ਸਕਦੇ ਹਨ।  

ਕੁੱਝ ਔਰਤਾਂ ਸੋਚਦੀਆਂ ਹਨ ਕਿ ਭਾਰਤ ਵਿਚ ਚੱਲ ਰਹੇ ਫ਼ੈਮੀਨਿਸਟ ਅੰਦੋਲਨ ਵਿਚ ਮੀ-ਟੂ ਉਨ੍ਹਾਂ ਦੀ ਟੋਪੀ ਵਿਚ ਇਕ ਕਲਗ਼ੀ ਦੀ ਤਰ੍ਹਾਂ ਹੈ। ਸਾਬਕਾ ਸਿਵਲ ਸਰਵੈਂਟ ਤੇ ਬੰਬੇ ਹਾਈ ਕੋਰਟ ਵਿਚ ਬੁਲਾਰਾ ਆਭਾ ਸਿੰਘ ਕਹਿੰਦੀ ਹੈ ‘ਅੰਦੋਲਨ ਦੇ ਕੁੱਝ ਮੁੱਖ ਯੋਗਦਾਨਾਂ ਵਿਚ ਇਹੀ ਹੈ ਕਿ ਲਿੰਗੀ ਸ਼ੋਸ਼ਣ ਸਬੰਧੀ ਕਾਨੂੰਨਾਂ ਬਾਰੇ ਜਾਗਰੂਕਤਾ ਕਾਫ਼ੀ ਵਧੀ ਹੈ। ਸ਼ੱਕੀ ਵਰਤਾਉ ਕਰਨ ਤੋਂ ਪਹਿਲਾਂ ਮਰਦ ਕਈ ਵਾਰ ਸੋਚਦੇ ਹਨ। ਕਈ ਦਫ਼ਤਰਾਂ ਵਿਚ ਅੰਦਰੂਨੀ ਸ਼ਿਕਾਇਤ ਸੰਮਤੀਆਂ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਕਈ ਰਾਜਨੀਤਕ ਪਾਰਟੀਆਂ ਜਿਨ੍ਹਾਂ ਵਿਚ ਕਾਂਗਰਸ ਤੇ ਭਾਜਪਾ ਸ਼ਾਮਲ ਹਨ, ਅਜੇ ਤਕ ਇਸ ਦਿਸ਼ਾ ਵਿਚ ਕੋਈ ਪਹਿਲ ਨਹੀਂ ਕਰ ਰਹੀਆਂ। ਔਰਤਾਂ ਹੁਣ ਬੇਵਸ ਤੇ ਬੇਸਹਾਰਾ ਨਹੀਂ ਰਹੀਆਂ। ਉਹ ਅਪਣੇ ਕਾਨੂੰਨੀ ਅਧਿਕਾਰ ਜਾਣਦੀਆਂ ਹਨ। ਸਮਾਜ ਦੇ ਸੋਸ਼ਲ ਮੀਡੀਆ ਵਿਚ ਇਸ ਦੀ ਬੇਹੱਦ ਚਰਚਾ ਹੈ ਹਾਲਾਂਕਿ ਘੋਲ ਨੂੰ ਦਲੀਲ ਪੂਰਵਕ ਸਿੱਟੇ ਤੇ ਪਹੁੰਚਾਉਣ ਲਈ ਅਜੇ ਬਹੁਤ ਕੱੁਝ ਕਰਨ ਦੀ ਜ਼ਰੂਰਤ ਹੈ।’’ 

ਅਸਲ ਵਿਚ ਹੋਣਾ ਕੀ ਚਾਹੀਦਾ ਹੈ? : ਅੰਦਰੂਨੀ ਸ਼ਿਕਾਇਤ ਸੰਮਤੀਆਂ ਨੂੰ ਅਪਣੇ ਨਾਲ ਸਬੰਧਤ ਸੰਗਠਨਾਂ ਵਿਚ ਕਥਿਤ ਲਿੰਗੀ ਸ਼ੋਸ਼ਣ ਕਰਤਾਵਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਮੀ-ਟੂ ਮਾਮਲਿਆਂ ਦੀ ਵਿਆਪਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਯਕੀਨੀ ਬਣਾਉਣ ਲਈ ਕਦਮ ਉਠਾਏ ਜਾਣੇ ਚਾਹੀਦੇ ਹਨ ਕਿ ਘਟਨਾ ਤੋਂ ਉਭਰਦੀਆਂ ਔਰਤਾਂ ਨੂੰ ਕਥਿਤ ਲਿੰਗੀ ਸ਼ੋਸ਼ਣ ਕਰਤਾਵਾਂ ਦੇ ਸੰਪਰਕ ਵਿਚ ਨਾ ਆਉਣਾ ਪਵੇ। ਔਰਤਾਂ ਨੂੰ ਉਨ੍ਹਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਵਿਚ ਕਿਸੇ ਵੀ ਬੇਲੋੜੀ ਦਖ਼ਲਅੰਦਾਜ਼ੀ ਤੋਂ ਰੋਕਣ ਲਈ ਸੁਰੱਖਿਆ ਮੁਹਈਆ ਕੀਤੀ ਜਾਣੀ ਚਾਹੀਦੀ ਹੈ। ਇਹ ਧਿਆਨ ਵਿਚ ਰਖਦੇ ਹੋਇਆਂ ਕਿ ਇਹ ਜ਼ਿਆਦਾਤਰ ਤਾਕਤਵਰ ਮਰਦਾਂ ਦੇ ਕਾਰੇ ਹੁੰਦੇ ਹਨ, ਕੰਮਕਾਰ ਵਾਲੀਆਂ ਥਾਵਾਂ ਤੇ ਔਰਤਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਪੁਲਿਸ ਤੇ ਨਿਆਂਤੰਤਰ ਨੂੰ ਦੋਸ਼ੀਆਂ ਵਿਰੁਧ ਮੁਕੱਦਮੇ ਦਰਜ ਕਰਨੇ ਚਾਹੀਦੇ ਹਨ। ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਮੀ-ਟੂ ਕਾਨੂੰਨੀ ਮਾਮਲਿਆਂ ਵਿਚ ਅਸਫ਼ਲਤਾ ਦਾ ਸਿੱਟਾ ਹੈ। ਨਿਆਂ ਹਾਸਲ ਕਰ ਚੁੱਕੀਆਂ ਲੜਕੀਆਂ ਜਾਂ ਔਰਤਾਂ ਨੂੰ ਅੱਗੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਜਵਾਬੀ ਹਮਲੇ ਤੋਂ ਬਚਾਉਣ ਲਈ ਚੌਕਸੀ ਕਦਮ ਚੁਕਣੇ ਚਾਹੀਦੇ ਹਨ। ਸਿਰਫ਼ ਇਸ ਤਰ੍ਹਾਂ ਦੀ ਸੁਰੱਖਿਆ ਹੀ ਉਨ੍ਹਾਂ ਨੂੰ ਦਫ਼ਤਰਾਂ ਦੇ ਮਾਹੌਲ ਨੂੰ ਬਾਹਰ ਲਿਆਉਣ ਲਈ ਪ੍ਰੇਰਿਤ ਕਰੇਗੀ। ਮਹਿਲਾ ਵਿਕਾਸ ਬਾਲ ਮੰਤਰਾਲਿਆਂ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਜੋ ਸੰਮਤੀ ਬਣਾਈ ਹੈ, ਉੱਥੇ ਨਿਰਪੱਖ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ।   ਡਾ. ਅਜੀਤਪਾਲ ਸਿੰਘ,  ਸੰਪਰਕ : 98156-29301 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement