ਅਧਿਆਪਕ ਦਿਵਸ ‘ਤੇ ਵਿਸ਼ੇਸ਼: ਜਾਣੋ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ
Published : Sep 5, 2021, 9:13 am IST
Updated : Sep 5, 2021, 9:13 am IST
SHARE ARTICLE
Dr Sarvepalli Radhakrishnan
Dr Sarvepalli Radhakrishnan

ਅਧਿਆਪਕ ਅਤੇ ਉਸ ਦੇ ਦਿਤੇ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਹੋਂਦ ਵਿਚ ਆਇਆ ਅਤੇ ਸਮਾਜ ਵਿਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ।

ਅਧਿਆਪਕ ਇਕ ਕਿੱਤੇ ਦਾ ਹੀ ਨਾਂ ਨਹੀਂ ਸਗੋਂ ਅਧਿਆਪਕ ਅਪਣੇ ਆਪ ਵਿਚ ਇਕ ਪਰਉਪਕਾਰੀ ਸੰਸਥਾ ਹੈ।  ਪੁਰਾਣੇ ਸਮੇਂ ਤੋਂ ਹੀ ਅਧਿਆਪਕ ਨੂੰ ਪਰਮਾਤਮਾ ਤੋਂ ਉੱਚਾ ਰੁਤਬਾ ਦਿਤਾ ਜਾਂਦਾ ਰਿਹਾ ਹੈ।  ਅਧਿਆਪਕ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਅਤੇ ਅਪੂਰਕ ਧੁਰਾ ਰਿਹਾ ਹੈ।  ਅਧਿਆਪਕ ਅਤੇ ਉਸ ਦੇ ਦਿਤੇ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਹੋਂਦ ਵਿਚ ਆਇਆ ਅਤੇ ਸਮਾਜ ਵਿਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ।  ਅਧਿਆਪਕ ਅਤੇ ਜੀਵਨ ਨੂੰ ਅਪਣੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚ ਸੋਚ ਕਰ ਕੇ ਖ਼ੁਸ਼ਹਾਲ, ਸੁਖਾਲਾ, ਉੱਤਮ, ਸ਼ਿਸ਼ਟ ਅਤੇ ਸਭਿਅਕ ਬਣਾਉਂਦਾ ਹੈ।

Happy Teachers DayHappy Teachers Day

ਅਧਿਆਪਕਾਂ ਦੀ ਇਸੇ ਮਹਾਨਤਾ ਨੂੰ ਸਹੀ ਥਾਂ ਦਿਲਾਉਣ ਦੇ ਲਈ ਹੀ ਸਾਡੇ ਦੇਸ਼ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ,ਜੋ ਖੁਦ ਵੀ ਇੱਕ ਬਿਹਤਰੀਨ ਅਧਿਆਪਕ ਸਨ।  ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਰਾਧਾਕ੍ਰਿਸ਼ਨਨ ਦੇ ਜਨਮਦਿਨ 5 ਸਤੰਬਰ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮਦਿਨ ਦੇ ਪ੍ਰਤੀ ਆਦਰ ਪ੍ਰਗਟ ਕੀਤਾ ਜਾਂਦਾ ਹੈ।

5 ਸਤੰਬਰ 1888 ਨੂੰ ਚੇਨਈ ਤੋਂ ਲਗਪਗ 200 ਕਿਲੋਮੀਟਰ ੳੱਤਰ ਪੱਛਮ ਵਿੱਚ ਮੌਜੂਦ ਇੱਕ ਛੌਟੇ ਜਿਹੇ ਕਸਬੇ ਤਿਰੂਤਾਣੀ ਵਿੱਚ ਡਾ ਰਾਧਾਕ੍ਰਿਸ਼ਨਨ ਦਾ ਜਨਮ ਹੋਇਆ ਸੀ।  ਉਨ੍ਹਾਂ ਦੇ ਪਿਤਾ ਦਾ ਨਾਮ ਸਰਵਪੱਲੀ ਬੀ yਰਾਮਾਸਵਾਮੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਸੀਤਾ ਝਾ ਸੀ। ਰਾਮਰਸਵਾਮੀ ਇੱਕ ਗਰੀਬ ਬ੍ਰਹਾਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜਿਮੀਂਦਾਰਾਂ ਦੇ ਕੋਲ ਇੱਸ ਸਾਧਾਰਣ ਕਰਮਚਾਰੀ ਦੇ ਤੌਰ ‘ਤੇ ਕੰਮ ਕਰਦੇ ਹਨ।

Dr Sarvepalli RadhakrishnanDr Sarvepalli Radhakrishnan

ਡਾ ਰਾਧਾ ਕ੍ਰਿਸ਼ਨਨ ਆਪਣੇ ਪਿਤਾ ਤੀ ਦੂਜੀ ਸੰਤਾਨ ਸਨ । ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ । ਛੇ ਭੈਣ ਭਾਈ ਅਤੇ ਦੋ ਮਾਤਾ ਪਿਤਾ ਨੂੰ ਮਿਲਾ ਕੇ ਅੱਠ ਮੈਂਬਰੀ ਇਸ ਪਰਿਵਾਰ ਦਾ ਆਮਦਨ ਕਾਫੀ ਸੀਮਤ ਸੀ। ਇਸ ਸੀਮਤ ਆਮਦਨ ਵਿੱਚ ਵੀ ਡਾ ਰਾਧਾਕ੍ਰਿਸ਼ਨਨ ਨੇ ਸਿੱਧ ਕਰ ਦਿੱਤਾ ਕਿ ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ। ਉਨ੍ਹਾਂ ਨੇ ਨਾ ਸਿਰਫ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਸ਼ੋਹਰਤ ਹਾਸਿਲ ਕੀਤੀ ਸਗੋਂ ਦੇਸ਼ ਦੇ ਸੱਭ ਤੋਂ ੳੰਚੇ ਅਹੁੱਦੇ ਰਾਸ਼ਟਰ ਪਤੀ ਪਦ ‘ਤੇ ਵੀ ਬਿਰਾਜਮਾਨ ਹੋਏ।

ਆਜਾਦ ਭਾਰਤ ਦੇ ਪਹਿਲੇ ੳੱਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਬਚਪਨ ਤੋਂ ਹੀ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।  ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉਨ੍ਹਾਂ ਨੇ ਬਾਈਬਲ ਦੇ ਮਹੱਤਵਪੂਰਣ ਅਤੇ ਅੰਸ਼ ਯਾਦ ਕਰ ਲਏ ਸਨ,ਜਿਸਦੇ ਲਈ ਉਨਾਂ ਨੂੰ ਵਿਸ਼ੇਸ਼ ਯੌਗਤਾ ਦਾ ਸਨਮਾਨ ਵੀ ਪ੍ਰਦਾਨ ਕੀਤਾ ਗਿਆ ਸੀ।  ਉਨ੍ਹਾਂ ਨੇ ਵੀਰ ਸਾਰਵਕਰ ਅਤੇ ਵਿਵੇਕਾਨੰਦ ਦੇ ਆਦਰਸ਼ਾਂ ਦਾ ਵੀ ਡੂੰਘਾਈ ਨਾਲ ਅਧਿਅਨ ਕਰ ਲਿਆ ਸੀ।  ਸਨ 1902 ਵਿੱਚ ਉਨ੍ਹਾਂ ਨੇ ਮੈਟ੍ਰਿਕ ਦੀ ਪੜਾਈ ਚੰਗੇ ਅੰਕਾ ਨਾਲ ਪਾਸ ਕੀਤੀ ਜਿਸਦੇ ਲਈ ਉਨ੍ਹਾਂ ਨੂੰ ਵਜੀਫਾ ਵੀ ਦਿੱਤਾ ਗਿਆ।

Dr Sarvepalli RadhakrishnanDr Sarvepalli Radhakrishnan

ਕਲਾ ਫੈਕਲਟੀ ਦੀ ਬੈਚਲਰ ਪ੍ਰੀਖਿਆ ਵਿੱਚ ਉਹ ਪਹਿਲੇ ਸਥਾਨ ‘ਤੇ ਆਏ।  ਇਸ ਤੋਂ ਬਾਅਦ ਉਨ੍ਹਾਂ ਨੇ ਫਿਲਾਸਫੀ ਵਿੱਚ ਪੋਸਟਗ੍ਰੈਜੂਏਸ਼ਨ ਕੀਤੀ ਅਤੇ ਜਲਦ ਹੀ ਮਦਰਾਸ ਰੈਜੀਡੈਂਸੀ ਕਾਲੱਜ ਵਿੱਚ ਫਿਆਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋ ਗਏ।  ਡਾ ਰਾਧਾਕ੍ਰਿਸ਼ਨਨ ਨੇ ਆਪਣੇ ਲੇਖਾਂ ਅਤੇ ਭਾਸ਼ਣਾ ਦੇ ਰਾਹੀਂ ਵਿਸ਼ਵ ਨੂੰ ਭਾਰਤੀ ਫਿਲਾਸਫੀ ਦੇ ਨਾਲ ਜਾਣੂ ਕਰਵਾਇਆ।  ਉੁਸ ਸਮੇਂ ਮਦਰਾਸ ਦੇ ਬ੍ਰਾਹਮਣ ਪਰਿਵਾਰਾਂ ਵਿੱਚ ਘੱਟ ਉਮਰ ਵਿੱਚ ਵਿਆਹ ਹੋ ਜਾਂਦੇ ਅਤੇ ਰਾਧਾਕ੍ਰਿਸ਼ਨਨ ਵੀ ਉਸ ਤੋਂ ਬਚ ਨਾ ਸਕੇ।

1903 ਵਿੱਚ 16 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ।  ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ।  ਡਾ ਸਰਵਪੱਲੀ ਰਾਧਾਕ੍ਰਿਸ਼ਨਨ ਭਾਰਤੀ ਸੰਸਕ੍ਰਿਤੀ ਦੇ ਗਿਆਨੀ,ਇੱਕ ਮਹਾਨ ਸਿੱਖਿਆ ਵਿਦਵਾਨ,ਇੱਕ ਦਾਰਸ਼ਨਿਕ,ਮਹਾਨ ਬੁਲਾਰੇ ਹੋਣ ਦੇ ਨਾਲ ਇੱਕ ਵਿਗਿਆਣੀ ਹਿੰਦੂ ਵਿਚਾਰਕ ਵੀ ਸਨ। ਡਾ ਰਾਧਾਕ੍ਰਿਸ਼ਨਨ ਨੇ ਆਪਣੇ ਜੀਵਨ ਦੇ 40 ਸਾਲ ਇੱਕ ਅਧਿਆਪਕ ਦੇ ਰੂਪ ਵਿੱਚ ਬਿਤਾਏ।  ਉਹ ਇੱਕ ਆਦਰਸ਼ ਅਧਿਆਪਕ ਸਨ।  ਡਾ  ਸਰਵਪੱਲੀ ਰਾਧਾਕ੍ਰਿzਸ਼ਨਨ ਦੇ ਪੁੱਤਰ ਡਾ ਐਸ  ਗੋਪਾਨ ਨੇ 1989 ਵਿੱਚ ਉਨ੍ਹਾਂ ਦੀ ਜੀਵਨੀ ਦਾ ਪ੍ਰਕਾਸ਼ਨ ਵੀ ਕੀਤਾ।

ਰਾਧਾਕ੍ਰਿਸ਼ਨਨ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਵਿੰਧਾਨ ਨਿਰਮਾਣ ਸਭਾ ਦਾ ਮੈਂਬਰ ਬਣਾਇਆ ਗਿਆ ਸੀ।  ਇਸ ਤੋਂ ਬਾਅਦ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਪਦ ‘ਤੇ ਨਿਯੁਕਤ ਕੀਤਾ ਗਿਆ।  ਸੰਸਦ ਦੇ ਸਾਰੇ ਮੈਬਰਾਂ ਨੇ ਉਨ੍ਹਾਂ ਦੇ ਕੰਮਾ ਅਤੇ ਵਿਵਹਾਰ ਦੇ ਲਈ ਕਾਫੀ ਸਰਾਹਿਆ। 1962 ਵਿੱਚ ਰਜਿੰਦਰ ਪ੍ਰਸਾਦ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਰਾਧਾਕ੍ਰਿਸ਼ਨਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਸਿੱਖਿਆ ਅਤੇ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੁੰ ਦੇਸ਼ ਦਾ ਸਰਵ ੳਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।

Dr Sarvepalli RadhakrishnanDr Sarvepalli Radhakrishnan

ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 ਵਿੱਚ ਅਮਰੀਕੀ ਸਰਕਾਰ ਵੱਲੋਂ ਟੈ੍ਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜ਼ੋ ਕਿ ਧਰਮ ਖੇਤਰ ਦੇ ਕਲਿਆਣ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਗੈਰ ਇਸਾਈ ਭਾਈਚਾਰੇ ਦੇ ਵਿਅਕਤੀ ਸਨ। ਜੀਵਨ ਦੇ ਸਫਰ ਵਿੱਚ ਉੱਚੇ ਅਹੁਦਿਆਂ ‘ਤੇ ਰਹਿਣ ਦੇ ਦੌਰਾਨ ਸਿੱਖਿਆ ਜਗਤ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਬਣਿਆ ਰਿਹਾ।  17 ਅਪੈ੍ਲ ,1975 ਨੂੰ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਲੰਬੀ ਬਿਮਾਰੀ ਤੋਂ ਬਾਅਦ ਆਪਣੀ ਦੇਹ ਤਿਆਗ ਦਿੱਤੀ।  ਪਰ ਸਿੱਖਿਆ ਜਗਤ ਵਿੱਚ ਉਨ੍ਹਾਂ ਦੇ ਕੰਮਾਂ ਅਤੇ ਯੋਗਦਾਨ ਕਰਕੇ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement