ਪੰਥ ਅਤੇ ਬੀ.ਜੇ.ਪੀ. ਦੁਹਾਂ ਪ੍ਰਤੀ ਵਫ਼ਾਦਾਰੀ ਵਿਖਾਉਣਾ ਚਾਹੁਣ ਵਾਲੇ ਅਕਾਲੀ ਬੁਰੇ ਫਸੇ!
Published : Feb 6, 2019, 9:27 am IST
Updated : Feb 6, 2019, 12:43 pm IST
SHARE ARTICLE
Harsimrat Kaur Badal & Smriti Irani Dance
Harsimrat Kaur Badal & Smriti Irani Dance

ਪਿਛਲੇ ਹਫ਼ਤੇ ਮਨਜਿੰਦਰ ਸਿੰਘ ਸਿਰਸਾ (ਜੋ ਪਹਿਲਾਂ ਅਕਾਲੀ ਦਲ ਵਿਚ ਸਨ ਅਤੇ ਹੁਣ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਹਨ) ਨੇ ਰਾਸ਼ਟਰੀ ਸਿੱਖ ਸੰਗਤ ਵਲੋਂ......

ਪਿਛਲੇ ਹਫ਼ਤੇ ਮਨਜਿੰਦਰ ਸਿੰਘ ਸਿਰਸਾ (ਜੋ ਪਹਿਲਾਂ ਅਕਾਲੀ ਦਲ ਵਿਚ ਸਨ ਅਤੇ ਹੁਣ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਹਨ) ਨੇ ਰਾਸ਼ਟਰੀ ਸਿੱਖ ਸੰਗਤ ਵਲੋਂ ਸਿੱਖ ਮਾਮਲਿਆਂ 'ਚ ਦਖ਼ਲਅੰਦਾਜ਼ੀ ਬਾਰੇ ਬੜੀ ਉੱਚੀ ਆਵਾਜ਼ ਚੁੱਕੀ। ਉਨ੍ਹਾਂ ਭਾਜਪਾ ਉਤੇ ਉਂਗਲੀ ਚੁਕਦਿਆਂ ਆਖਿਆ ਕਿ ਲੋੜ ਪੈਣ ਤੇ ਉਹ ਅਕਾਲੀ-ਭਾਜਪਾ ਗਠਜੋੜ ਤੋੜ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਦੀ ਕੁਰਸੀ ਨਾਲ ਕੋਈ ਪਿਆਰ ਨਹੀਂ। ਇਸ ਤੇ ਭਾਜਪਾ ਦੇ ਆਗੂਆਂ ਨੇ ਵੀ ਗਰਮੀ ਖਾ ਕੇ ਆਖ ਦਿਤਾ ਕਿ ਤੁਸੀ ਪਹਿਲਾਂ ਭਾਜਪਾ 'ਚੋਂ ਬਾਹਰ ਨਿਕਲਣ ਦੀ ਹਿੰਮਤ ਤਾਂ ਵਿਖਾਉ, ਫਿਰ ਪਾਰਟੀ ਦੀ

ਵਿਰੋਧਤਾ ਕਰਨਾ। ਐਨ.ਡੀ.ਏ. ਦੀ ਬੈਠਕ ਵਿਚ ਵੀ ਅਕਾਲੀ ਦਲ ਗ਼ੈਰਹਾਜ਼ਰ ਰਿਹਾ। ਫਿਰ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਅਤੇ ਜੋ ਸੋਧ ਮਹਾਰਾਸ਼ਟਰ ਸਰਕਾਰ ਹਜ਼ੂਰ ਸਾਹਿਬ ਦੀ ਕਮੇਟੀ ਵਿਚ ਲਿਆਉਣ ਲੱਗੀ ਸੀ, ਉਸ ਨੂੰ ਵਾਪਸ ਲੈਣ ਲਈ ਦੋਵੇਂ ਰਾਜ਼ੀ ਹੋ ਗਏ। ਇਕ ਪਾਸੇ ਤਾਂ ਜਾਪਦਾ ਸੀ ਕਿ ਅਕਾਲੀ ਦਲ ਦੀ ਪੰਥਕ ਮਾਮਲਿਆਂ ਨੂੰ ਲੈ ਕੇ ਆਤਮਾ ਜਾਗ ਪਈ ਹੈ। ਆਖ਼ਰਕਾਰ ਭਾਵੇਂ ਦੋ ਮਹੀਨਿਆਂ ਵਾਸਤੇ ਹੀ ਸਹੀ, ਅਕਾਲੀ ਦਲ ਅਪਣੀ ਕੁਰਸੀ ਛੱਡਣ ਲਈ ਤਿਆਰ ਤਾਂ ਹੋ ਗਿਆ ਸੀ ਪਰ ਅਗਲੇ ਦਿਨ ਫਿਰ ਕੁੱਝ ਹੋਰ ਹੀ ਸਾਹਮਣੇ ਆਇਆ। ਜਿਸ ਦਿਨ ਐਨ.ਡੀ.ਏ. ਦੀ ਬੈਠਕ ਰੱਖੀ ਗਈ ਸੀ,

ਅਕਾਲੀ ਦਲ ਅਪਣੀ ਗ਼ੈਰਹਾਜ਼ਰੀ ਦੀ ਸੂਚਨਾ ਸੰਸਦੀ ਮਾਮਲਿਆਂ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪਹਿਲਾਂ ਹੀ ਦੇ ਚੁੱਕਾ ਸੀ। ਉਨ੍ਹਾਂ ਦੀ ਗ਼ੈਰਹਾਜ਼ਰੀ ਦਾ ਕਾਰਨ ਅਕਾਲੀ ਦਲ ਦੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਘਰ ਇਕ ਜਸ਼ਨ ਸੀ ਜਿਸ ਵਿਚ ਐਨ.ਡੀ.ਏ. ਦੇ ਸਾਰੇ ਵੱਡੇ ਮੰਤਰੀ ਰਾਜਨਾਥ, ਸਮਰਿਤੀ ਇਰਾਨੀ ਆਦਿ ਸ਼ਾਮਲ ਸਨ। ਤਸਵੀਰਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵਿਚ ਬੀਬੀ ਬਾਦਲ ਅਤੇ ਸਮਰਿਤੀ ਇਰਾਨੀ ਕਿਕਲੀ ਪਾ ਰਹੀਆਂ ਸਨ ਤੇ ਰਾਜਨਾਥ ਸਿੰਘ ਢੋਲ ਵਜਾਉਂਦੇ ਨਜ਼ਰ ਆਏ। ਹੁਣ ਇਕ ਪਾਸੇ ਅਕਾਲੀ ਦਲ ਦੇ ਬੁਲਾਰੇ ਪੰਥਕ ਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਬਗ਼ਾਵਤ ਦੀ ਚੇਤਾਵਨੀ ਦੇ ਰਹੇ ਸਨ

ਪਰ ਦੂਜੇ ਪਾਸੇ ਦੋਹਾਂ ਪਾਰਟੀਆਂ ਦੇ ਵੱਡੇ ਨੇਤਾ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੇ ਘਰ ਦੋਸਤੀ ਦੀ ਹੋਰ ਹੀ ਖਿਚੜੀ ਪਕਾ ਰਹੇ ਸਨ ਤੇ ਜਸ਼ਨ ਮਨਾ ਰਹੇ ਸਨ। ਇਹ ਸਿਆਸਤਦਾਨਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਵਿਖਾਉਂਦੇ ਕੁੱਝ ਹੋਰ ਨੇ ਅਤੇ ਕਰਦੇ ਕੁੱਝ ਹੋਰ ਹਨ। ਪਰ ਇਸ ਨਾਲ ਅਕਾਲੀ ਦਲ (ਬਾਦਲ) ਇਕ ਵਾਰੀ ਫਿਰ ਤੋਂ ਪੰਜਾਬੀਆਂ ਦੀਆਂ ਨਜ਼ਰਾਂ 'ਚ ਕਮਜ਼ੋਰ ਪੈ ਗਿਆ ਹੈ। ਇਹ ਸਾਰਾ ਕੁੱਝ ਕੋਈ ਸੋਚੀ-ਸਮਝੀ ਚੋਣ ਨੀਤੀ ਜਾਪਦੀ ਹੈ ਜਿਸ ਸਦਕਾ ਅਕਾਲੀ ਅਪਣੇ ਆਪ ਉਤੇ ਲੱਗੇ ਗ਼ੈਰ-ਪੰਥਕ ਹੋਣ ਦੇ ਦਾਗ਼ ਨੂੰ ਧੋਣਾ ਚਾਹੁੰਦਾ ਸੀ। ਜੇ ਉਸ ਕਿਕਲੀ ਦੀ ਤਸਵੀਰ ਬਾਹਰ ਨਾ ਆਉਂਦੀ ਤਾਂ ਸ਼ਾਇਦ ਇਹ ਨਕਲੀ ਬਗ਼ਾਵਤ ਵੀ ਉਨ੍ਹਾਂ ਵਾਸਤੇ ਕੁੱਝ

ਵੋਟਾਂ ਜ਼ਰੂਰ ਬਟੋਰ ਲੈਂਦੀ। ਅਕਾਲੀ ਦਲ (ਬਾਦਲ) ਨੇ ਜਾਪਦਾ ਨਹੀਂ ਕਿ ਅਜੇ ਵੀ ਸੌਦਾ ਸਾਧ ਦੇ ਮਾਮਲੇ ਤੇ ਅਪਣਾ ਸਬਕ ਸਿਖ ਲਿਆ ਹੈ। ਉਹ ਵੋਟ ਜਿੱਤਣ ਲਈ ਕੋਈ ਵੀ ਸਿਆਸੀ ਖੇAkali & BJPAkali & BJPਡ ਖੇਡ ਲੈਣ ਪਰ ਪੰਥਕ ਮੁੱਦਿਆਂ ਨੂੰ ਸਿਆਸੀ ਖੇਡ ਬਣਾਉਣ ਦੀ ਰਣਨੀਤੀ ਛੱਡ ਦੇਣ। ਭਾਜਪਾ ਦੇ ਆਗੂਆਂ ਨੇ ਜਦੋਂ ਅਕਾਲੀ ਦਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਵੀ ਇਹੀ ਟਿਪਣੀ ਕੀਤੀ ਸੀ ਕਿ ਅਕਾਲੀ ਦਲ (ਬਾਦਲ) ਤਾਂ ਪੰਥ ਨੂੰ ਵੋਟਾਂ ਵਾਸਤੇ ਇਸਤੇਮਾਲ ਕਰਦਾ ਹੈ। ਸੌਦਾ ਸਾਧ ਦੀ ਮਾਫ਼ੀ ਅਤੇ ਉਸ ਤੋਂ ਬਾਅਦ 82 ਲੱਖ ਦੇ ਇਸ਼ਤਿਹਾਰਾਂ ਦਾ ਐਸ.ਜੀ.ਪੀ.ਸੀ. ਵਲੋਂ ਖ਼ਰਚਾ ਕਰ ਕੇ ਵੋਟਾਂ ਜਿੱਤਣ ਦੀ ਰਣਨੀਤੀ ਭਾਜਪਾ ਨੂੰ ਵੀ ਮਾੜੀ ਲਗਦੀ ਹੈ। ਭਾਜਪਾ ਵੀ ਇਕ

ਧਾਰਮਕ ਸੋਚ 'ਚੋਂ ਜਨਮੀ ਹੈ ਅਤੇ ਭਾਵੇਂ ਹਾਰ ਮਿਲੇ ਜਾਂ ਜਿੱਤ, ਭਾਜਪਾ ਅਪਣੇ ਧਰਮ ਦਾ ਸੌਦਾ ਨਹੀਂ ਕਰਦੀ। ਉਨ੍ਹਾਂ ਦੇ ਵਿਚਾਰ ਭਾਵੇਂ ਕਿਸੇ ਨੂੰ ਪਸੰਦ ਨਾ ਵੀ ਆਉਣ, ਉਹ ਅਪਣੀ ਕੱਟੜ ਸੋਚ ਨੂੰ ਤਿਆਗਦੇ ਨਹੀਂ। ਅੱਜ ਜਿਸ ਤਰ੍ਹਾਂ ਦੀ ਸੋਚ ਅਤੇ ਰਣਨੀਤੀ ਬਾਦਲ ਦਲ ਵਾਰ ਵਾਰ ਵਿਖਾ ਰਿਹਾ ਹੈ, ਜਾਪਦਾ ਨਹੀਂ ਕਿ ਉਨ੍ਹਾਂ ਦਾ ਪਛਤਾਵਾ ਅਸਲੀ ਹੈ। ਕਦੇ ਬਿਨਾਂ ਕਾਰਨ ਮਾਫ਼ੀ ਅਤੇ ਕਦੇ ਸਾਰੇ ਨਿਯਮ ਤੋੜ ਕੇ ਦਰਬਾਰ ਸਾਹਿਬ ਦੇ ਸਾਰੇ 'ਪਾਠਾਂ' ਉਤੇ ਵੀ ਕਬਜ਼ਾ ਕਰ ਕੇ ਦਸਦੇ ਹਨ ਕਿ ਉਹ ਧਰਮ ਉਤੇ ਵੀ ਅਪਣਾ ਏਕਾਧਿਕਾਰ ਰਖਦੇ ਹਨ । ਨਾ ਇਹ ਲੋਕਤੰਤਰ ਹੈ ਅਤੇ ਨਾ ਇਹ ਪੰਥਕ ਸੋਚ ਨਾਲ ਮੇਲ ਖਾਂਦਾ ਹੈ। 2019 ਨੇੜੇ ਹੈ, ਅਤੇ ਲੋਕ ਜਵਾਬ ਦੇਣਗੇ ਕਿ ਇਸ ਬਾਰੇ ਉਹ ਕੀ ਸੋਚਦੇ ਹਨ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement