'ਹਮ ਹਿੰਦੂ ਨਹੀਂ' ਪੁਸਤਕ ਨਾਲ ਸ਼ੁਰੂ ਹੋਈ ਆਜ਼ਾਦ ਸਿੱਖ ਹਸਤੀ ਮਨਵਾਉਣ ਦੀ ਲੜਾਈ ...(1) 
Published : Jun 6, 2018, 4:11 am IST
Updated : Jun 6, 2018, 6:01 pm IST
SHARE ARTICLE
Bhai Kahan Singh Nabha
Bhai Kahan Singh Nabha

ਵਿਚ ਅੱਜ ਅਪਣੇ ਵੀ 'ਹਿੰਦੂਤਵੀਆਂ' ਨਾਲ ਮਿਲ ਗਏ ਹਨ...

ਭਾਈ ਕਾਹਨ ਸਿੰਘ ਨਾਭਾ ਦੇ ਪਹਿਲੇ ਯਤਨ ਦਾ ਵਿਰੋਧ ਕਿਵੇਂ ਹੋਇਆ...

ਮਹਾਰਾਜਾ ਨਾਭਾ ਕੋਲ ਸ਼ਿਕਾਇਤ ਕੀਤੀ ਗਈ ਕਿ ਭਾਈ ਕਾਹਨ ਸਿੰਘ ਨੇ ਹਿੰਦੂਆਂ ਸਿੱਖਾਂ ਵਿਚਕਾਰ ਨਫ਼ਰਤ ਪੈਦਾ ਕਰਨ ਲਈ ਲਿਖਿਆ ਸੀ ਤੇ ਅਦਾਲਤ ਵਿਚ ਵੀ ਕੇਸ ਕਰ ਦਿਤਾ ਗਿਆ ਪਰ ਅੰਗਰੇਜ਼ ਜੱਜ ਨੇ ਫ਼ੈਸਲਾ ਭਾਈ ਕਾਹਨ ਸਿੰਘ ਦੇ ਹੱਕ ਵਿਚ ਦਿਤਾ...

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਦੇ ਦੁਸ਼ਮਣ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਤਿਆਰ ਹੋ ਗਏ ਸਨ ਜਦੋਂ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਾਂ ਵਲੋਂ ਪਾਏ ਜਾਣ ਵਾਲੇ ਜਨੇਊ ਦਾ ਵਿਰੋਧ ਕਰਦਿਆਂ ਅਪਣੇ ਗਲ ਵਿਚ ਧਾਗਿਆਂ ਦਾ ਜਨੇਊ ਪਾਣੋਂ ਇਨਕਾਰ ਕਰ ਦਿਤਾ ਸੀ ਅਤੇ ਫੋਕਟ ਕਰਮਕਾਂਡਾਂ ਨੂੰ ਮੰਨਣ ਤੋਂ ਸਾਫ਼ ਨਾਂਹ ਕਰ ਦਿਤੀ ਸੀ। ਨਾਲ ਹੀ ਮੁਸਲਮਾਨ ਮੁਲਾਣਿਆਂ ਨਾਲ ਮਿਲ ਕੇ ਆਪ ਨੇ ਨਮਾਜ਼, ਜਿਸ ਵਿਚ ਵਿਖਾਵਾ ਬਹੁਤਾ ਸੀ, ਨੂੰ ਪੜ੍ਹਨ ਤੋਂ ਵਰਜ ਕੇ ਸਹੀ ਅਰਥਾਂ ਵਿਚ ਨਮਾਜ਼ ਅਦਾ ਕਰਨ ਦਾ ਅਤੇ ਖ਼ੁਦਾ ਨੂੰ ਯਾਦ ਕਰਨ ਦਾ ਢੰਗ ਸਿਖਾਇਆ ਸੀ।

ਮੁਸਲਮਾਨ ਮੁਲਾਣੇ ਤਾਂ ਚੁੱਪ ਕਰ ਗਏ ਸਨ ਗੁਰੂ ਨਾਨਕ ਸਾਹਿਬ ਦੀਆਂ ਅਕੱਟ ਦਲੀਲਾਂ ਨੂੰ ਸੁਣ ਕੇ ਪਰ ਬ੍ਰਾਹਮਣ ਸਮਾਜ ਲਈ ਉਨ੍ਹਾਂ ਦੇ ਝੂਠੇ ਕਰਮਕਾਂਡਾਂ ਵਿਰੁਧ ਇਹ ਇਕ ਖ਼ਤਰੇ ਦੀ ਘੰਟੀ ਸੀ। ਬ੍ਰਾਹਮਣ ਉਦੋਂ ਤੋਂ ਹੀ ਅਪਣੇ ਅੰਦਰ ਵਿਸ ਘੋਲਦੇ ਚਲੇ ਆ ਰਹੇ ਹਨ ਅਤੇ ਹਰ ਹੀਲੇ ਸਿੱਖ ਕੌਮ ਨੂੰ ਖ਼ਤਮ ਕਰਨ ਜਾਂ ਅਪਣੇ ਅੰਦਰ ਵਿਲੀਨ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕਰਦੇ ਚਲੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿੰਨੇ ਵੀ ਗੁਰੂ ਸਾਹਿਬਾਨ ਆਏ ਉਨ੍ਹਾਂ ਨੂੰ ਜਾਂ ਤਾਂ ਆਪ ਪ੍ਰੇਸ਼ਾਨ ਕੀਤਾ ਅਤੇ ਜਾਂ ਫਿਰ ਮੁਗ਼ਲਾਂ ਨਾਲ ਮਿਲ ਕੇ ਉਨ੍ਹਾਂ ਨੂੰ ਭੜਕਾ ਕੇ ਗੁਰੂ ਸਾਹਿਬਾਨਾਂ ਨਾਲ ਵੈਰ ਕਮਾਉਂਦੇ ਚਲੇ ਆ ਰਹੇ ਹਨ।

ਜੇ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕਈ ਗ੍ਰੰਥ ਭਰ ਜਾਣਗੇ। ਵੇਖਿਆ ਜਾਵੇ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ ਇਨ੍ਹਾਂ ਬ੍ਰਾਹਮਣਾਂ ਦੇ ਹੌਸਲੇ ਵਧਣੇ ਸ਼ੁਰੂ ਹੋ ਗਏ। ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਸਿੱਖ ਧਰਮ ਵਿਚ ਹੁਣ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਨਾਲੇ ਦਸਮੇਸ਼ ਪਿਤਾ ਦੀਆਂ ਸਾਰੀਆਂ ਮੌਲਿਕ ਰਚਨਾਵਾਂ ਸਰਸਾ ਨਦੀ ਪਾਰ ਕਰਨ ਸਮੇਂ ਰੁੜ੍ਹ ਗਈਆਂ ਸਨ।

ਸੋ ਇਨ੍ਹਾਂ ਨੇ ਉਸ ਵੇਲੇ ਦੇ ਜਥੇਦਾਰਾਂ ਨੂੰ ਕਿਹਾ ਕਿ ਗੁਰੂ ਸਾਹਿਬ ਦੀ ਕੋਈ ਬਾਣੀ ਸਾਡੇ ਕੋਲ ਨਹੀਂ ਹੈ, ਕਿਉਂ ਨਾ ਇਕ ਐਲਾਨ ਕਰੀਏ ਕਿ ਜਿਨ੍ਹਾਂ ਗੁਰੂ ਪਿਆਰਿਆਂ ਕੋਲ ਗੁਰੂ ਸਾਹਿਬ ਦੀ ਕੋਈ ਰਚਨਾ ਹੋਵੇ, ਭੇਜ ਦੇਣ ਜਾਂ ਆ ਕੇ ਜਮ੍ਹਾਂ ਕਰਵਾ ਦੇਣ ਤਾਂ ਜੋ ਦਸਮੇਸ਼ ਪਿਤਾ ਦੇ ਨਾਂ ਦਾ ਗ੍ਰੰਥ ਤਿਆਰ ਕੀਤਾ ਜਾ ਸਕੇ। ਭਾਈ ਮਨੀ ਸਿੰਘ ਨੇ ਰਚਨਾਵਾਂ ਇਕੱਠੀਆਂ ਕਰਨ ਦਾ ਹੁਕਮ ਦੇ ਦਿਤਾ ਪਰ ਉਨ੍ਹਾਂ ਦੀ ਸਤਿਅਤਾ ਜਾਣਨ ਜਾਂ ਪਰਖ ਕਰਨ ਦਾ ਸਮਾਂ ਹੀ ਨਾ ਮਿਲਿਆ ਤੇ ਸਰਸਰੀ ਤੌਰ ਤੇ ਵੇਖਣ ਤੋਂ ਬਾਅਦ ਉਨ੍ਹਾਂ ਰਚਨਾਵਾਂ ਨੂੰ ਮਾਤਾ ਸੁੰਦਰ ਕੌਰ ਕੋਲ ਪ੍ਰਵਾਨਗੀ ਲਈ ਦਿੱਲੀ ਭੇਜ ਦਿਤਾ। ਹੁਣ ਇਹ ਕਹਿਣਾ ਮੁਸ਼ਕਲ ਹੈ

ਕਿ ਮਾਤਾ ਜੀ ਨੇ ਦਸਤਖ਼ਤ ਕੀਤੇ ਜਾਂ ਆਪ ਹੀ ਉਨ੍ਹਾਂ ਦੇ ਦਸਤਖ਼ਤ ਕਰ ਕੇ ਖਰੜਾ ਵਾਪਸ ਭੇਜ ਦਿਤਾ। ਵਰਣਨਯੋਗ ਹੈ ਕਿ ਮਾਤਾ ਸੁੰਦਰ ਕੌਰ ਪੜ੍ਹੇ-ਲਿਖੇ ਨਹੀਂ ਸਨ, ਇਸ ਲਈ ਦਸਤਖ਼ਤਾਂ ਵਾਲੀ ਗੱਲ ਵੀ ਖੋਜ ਮੰਗਦੀ ਹੈ ਤੇ ਸ਼ੱਕੀ ਹੈ। ਹੁਣ ਉਨ੍ਹਾਂ ਕੁੱਝ ਰਚਨਾਵਾਂ ਗਰੁੜ ਪੁਰਾਣ ਅਤੇ ਕੁੱਝ ਵੇਦ ਪੁਰਾਣਾਂ 'ਚੋਂ ਲੈ ਕੇ ਅਤੇ ਕੁੱਝ ਰਚਨਾਵਾਂ ਕਵੀ ਰਾਮ ਅਤੇ ਸ਼ਾਮ ਦੀਆਂ ਮਿਲਾ ਕੇ ਅਤੇ ਕੁੱਝ ਹੋਰ ਅਸ਼ਲੀਲ ਰਚਨਾਵਾਂ ਵੀ ਮਿਲਾ ਕੇ ਦਸਮੇਸ਼ ਪਿਤਾ ਦੇ ਨਾਂ ਤੇ ਇਕੱਠੀਆਂ ਕਰ ਕੇ ਇਕ ਖਰੜਾ ਤਿਆਰ ਕਰ ਲਿਆ।

ਪਰ ਉਸ ਨੂੰ ਪਰਖਣ ਲਈ ਸਿੰਘਾਂ ਕੋਲ ਸਮਾਂ ਨਾ ਹੋਣ ਕਰ ਕੇ ਖਰੜਾ ਕੁੱਝ ਸਮੇਂ ਤਕ ਇਵੇਂ ਹੀ ਪਿਆ ਰਿਹਾ ਅਤੇ ਫਿਰ ਇਸ ਦਾ ਅਜੋਕਾ ਸਰੂਪ ਤਿਆਰ ਕਰ ਦਿਤਾ ਗਿਆ ਅਤੇ ਕਿਹਾ ਗਿਆ ਕਿ ਮਾਤਾ ਸੁੰਦਰ ਕੌਰ ਨੇ ਪ੍ਰਵਾਨਗੀ ਦੇ ਦਿਤੀ ਹੈ। ਇਉਂ ਗੁਰੂ ਗੋਬਿੰਦ ਸਿੰਘ ਜੀ ਦੇ ਅਕਸ ਨੂੰ ਵਿਗਾੜਨ ਦਾ ਜੋ ਸਿਲਸਿਲਾ ਚਾਲੂ ਹੋਇਆ ਸੀ, ਉਸ ਨੂੰ ਹੁਲਾਰਾ ਮਿਲਿਆ। ਜਦੋਂ ਸਿੱਖ ਅਪਣੀ ਹੋਂਦ ਨੂੰ ਅਤੇ ਧਰਮ ਨੂੰ ਬਚਾਉਣ ਲਈ ਮੁਗ਼ਲਾਂ ਅਤੇ ਫਿਰ ਅੰਗਰੇਜ਼ਾਂ ਨਾਲ ਜੰਗਾਂ ਵਿਚ ਰੁੱਝੇ ਹੋਏ ਸਨ, ਗੁਰਦਵਾਰਿਆਂ ਦੀ ਦੇਖਭਾਲ ਮਹੰਤਾਂ ਦੇ ਹੱਥਾਂ ਵਿਚ ਸੀ ਜੋ ਬ੍ਰਾਹਮਣਾਂ ਵਿਚੋਂ ਇਸੇ ਮਕਸਦ ਲਈ ਹੀ ਸਿੱਖ ਧਰਮ ਵਿਚ ਦਾਖ਼ਲ ਹੋਏ ਸਨ।

ਉਨ੍ਹਾਂ ਨੇ ਖ਼ੂਬ ਮਨਮਤ ਚਲਾਇਆ।ਸਾਡੀ ਇਸ ਗੱਲਬਾਤ ਨੂੰ ਸੁਣ ਕੇ ਇਕ ਹਿੰਦੂ ਵੀਰ ਕਹਿਣ ਲੱਗਾ, ''ਸਰਦਾਰ ਸਾਹਿਬ, ਸਿੱਖ ਹਿੰਦੂਆਂ ਵਿਚੋਂ ਹੀ ਪੈਦਾ ਹੁੰਦੇ ਹੋਏ ਹਨ। ਤੁਸੀ ਹਿੰਦੂਆਂ ਵਿਚੋਂ ਪੈਦਾ ਹੋ ਕੇ ਅਪਣੇ ਅਸਲ ਨੂੰ ਕਿਉਂ ਭੁਲਾਉਂਦੇ ਹੋ?'' 
ਮੈਂ ਕਿਹਾ ਮੇਰੇ ਵੀਰ ਇਕ ਔਰਤ ਦੇ ਪੇਟ ਵਿਚੋਂ ਇਕ ਬੱਚਾ ਪੈਦਾ ਹੁੰਦਾ ਹੈ। ਨਾ ਉਹ ਹਿੰਦੂ ਹੁੰਦਾ ਹੈ, ਨਾ ਮੁਸਲਮਾਨ, ਨਾ ਸਿੱਖ ਅਤੇ ਨਾ ਕੋਈ ਹੋਰ। ਉਸ ਨੂੰ ਜਿਸ ਵੀ ਧਰਮ ਵਾਲਾ ਪਾਲਦਾ ਹੈ, ਉਹ ਉਹੀ ਬਣ ਜਾਂਦਾ ਹੈ।

ਮੈਂ ਕਿਹਾ ਕਿ ਔਰੰਗਜ਼ੇਬ ਨੇ ਲੱਖਾਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਸੀ ਜਿਨ੍ਹਾਂ ਦੀਆਂ ਔਲਾਦਾਂ ਅੱਜ ਵੀ ਮੁਸਲਮਾਨ ਹਨ। ਕੀ ਉਨ੍ਹਾਂ ਨੂੰ ਹਿੰਦੂ ਕਹੋਗੇ ਜਾਂ ਤੁਹਾਡੇ ਕਹਿਣ ਤੇ ਉਹ ਅਪਣੇ ਆਪ ਨੂੰ ਹਿੰਦੂ ਕਹਿਣਗੇ? ਕਦਾਚਿਤ ਨਹੀਂ। ਮੈਂ ਉਸ ਨੂੰ ਇਕ ਹੋਰ ਮਿਸਾਲ ਦਿਤੀ। ਮੇਰੇ ਵੀਰ ਇਕ ਗਾਂ ਜਾਂ ਮੱਝ ਚਾਰਾ ਖਾ ਕੇ ਦੁੱਧ ਦੇਂਦੀ ਹੈ। ਕੀ ਦੁੱਧ ਨੂੰ ਚਾਰਾ ਕਹੋਗੇ? ਫਿਰ ਦੁੱਧ ਨੂੰ ਜਮਾਇਆ ਜਾਂਦਾ ਹੈ। ਉਸ ਦਹੀਂ ਨੂੰ ਰਿੜਕਣ ਤੋਂ ਬਾਅਦ ਉਸ ਨੂੰ ਲੱਸੀ ਕਿਹਾ ਜਾਏਗਾ ਅਤੇ ਉਸ 'ਚੋਂ ਨਿਕਲੇ ਨੂੰ ਮੱਖਣ ਅਤੇ ਉਸ ਨੂੰ ਗਰਮ ਕਰਨ ਤੋਂ ਬਾਅਦ ਉਹ ਘਿਉ ਸਦਵਾਏਗਾ। ਕੀ ਤੁਸੀ ਉਸ ਨੂੰ ਦੁੱਧ ਕਹੋਗੇ? ਇਸੇ ਤਰ੍ਹਾਂ ਹੀ ਸਿੱਖ, ਸਿੱਖ ਹੀ ਸਦਵਾਏਗਾ, ਹਿੰਦੂ ਨਹੀਂ।

ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਦੀ ਇਕ ਪੁਸਤਕ ਜੋ ਪਹਿਲੀ ਵਾਰੀ 1992 ਵਿਚ ਪ੍ਰਕਾਸ਼ਤ ਹੋਈ ਸੀ ਤੇ ਜਿਸ ਦਾ ਨਾਂ ਸੀ 'ਹਮ ਹਿੰਦੂ ਨਹੀਂ', ਮੂਲ ਰੂਪ ਵਿਚ ਸੱਭ ਤੋਂ ਪਹਿਲਾਂ 1898 ਵਿਚ ਛਪੀ ਸੀ। ਫਿਰ ਇਸ ਪੁਸਤਕ ਦੀ ਮੂਲ ਕਾਪੀ ਨਾਲ ਮਿਲਾਨ ਕਰਨ ਤੋਂ ਬਾਅਦ ਕੁੱਝ ਸੁਧਾਈ ਕਰ ਕੇ ਪੰਚ ਖ਼ਾਲਸਾ ਦੀਵਾਨ ਨੇ 1917 ਵਿਚ ਛਾਪਣ ਦੀ ਤਿਆਰੀ ਕੀਤੀ ਜਿਸ ਦਾ ਪਹਿਲਾ ਐਡੀਸ਼ਨ ਸਿੰਘ ਬ੍ਰਦਰਜ਼, ਅੰਮ੍ਰਿਤਸਰ ਨੇ 1992 ਵਿਚ, ਫਿਰ 1995, 2000, 2002, 2004, 2006, 2009, 2011, 2013 ਅਤੇ 2014 ਵਿਚ ਦਸਵੀਂ ਵਾਰੀ ਪ੍ਰਕਾਸ਼ਤ ਕੀਤਾ ਹੈ, ਵਿਚ ਮਹਾਨ ਵਿਦਵਾਨ ਨੇ ਹਰ ਦਲੀਲ ਰਾਹੀਂ ਸਿੱਧ ਕੀਤਾ ਸੀ ਕਿ ਅਸੀ ਸਿੱਖ ਹਾਂ,

ਹਿੰਦੂ ਨਹੀਂ। ਪਰ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸਾਡੀ ਸਿੱਖ ਕੌਮ ਅਤੇ ਅਕਾਲ ਤਖ਼ਤ ਦੇ ਇਕ ਸਾਬਕਾ ਜਥੇਦਾਰ ਜਦੋਂ ਜਥੇਦਾਰ ਅਕਾਲ ਤਖ਼ਤ ਦੀ ਕੁਰਸੀ ਤੇ ਬਿਰਾਜਮਾਨ ਸਨ ਤਾਂ ਉਹ ਹਿੰਦੂਆਂ ਦੇ ਇਕ ਸਮਾਗਮ ਵਿਚ ਬੜੀ ਸ਼ਾਨ ਨਾਲ ਕਹਿ ਰਹੇ ਸਨ ਕਿ 'ਸਿੱਖ ਵੀ ਹਿੰਦੂ ਹੀ ਹਨ। ਅਸੀ ਸਿੱਖ ਲਵ-ਕੁਸ਼ ਦੀਆਂ ਸੰਤਾਨਾਂ ਹਾਂ।' ਇਥੇ ਸੋਚਣ ਦੀ ਗੱਲ ਇਹ ਹੈ ਕਿ ਇਹੋ ਜਹੇ ਬਿਆਨਾਂ ਤੋਂ ਸਿੱਖ ਕੌਮ ਦੇ ਦੁਸ਼ਮਣਾਂ ਦੇ ਹੌਸਲੇ ਕਿਉਂ ਨਾ ਵਧਣਗੇ?

'ਹਮ ਹਿੰਦੂ ਨਹੀਂ' ਪੁਸਤਕ ਦੇ ਪੰਜਵੇਂ ਐਡੀਸ਼ਨ ਦੇ ਮੁੱਖ ਬੰਦ ਵਿਚ ਵਿਦਵਾਨ ਲੇਖਕ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ:
''ਇਸ ਪੁਸਤਕ ਦੇ ਛਪਣ ਤੋਂ ਕੁੱਝ ਅਗਿਆਨੀ ਸਿੱਖਾਂ ਅਤੇ ਹਿੰਦੂ ਵੀਰਾਂ ਨੇ ਬੜਾ ਰੌਲਾ ਪਾਇਆ ਅਤੇ ਉਪਦਰਵ ਵੀ ਕੀਤੇ। ਕੁੱਝ ਸ਼ਰਾਰਤੀ ਲੋਕਾਂ ਨੇ ਅਪਣੇ ਆਪ ਨੂੰ ਖ਼ੁਫ਼ੀਆ ਪੁਲਿਸ ਅਫ਼ਸਰ ਦਸ ਕੇ ਗੁਲਪੁਰ ਨਿਵਾਸੀ ਉਸ ਵੇਲੇ ਦੇ ਮਹਾਰਾਜਾ ਪਟਿਆਲਾ (ਨਾਭਾ) ਪਾਸ ਇਸ ਮਜ਼ਮੂਨ ਦੀ ਚਿੱਠੀ ਵੀ ਲਿਖ ਕੇ ਭੇਜੀ ਅਤੇ ਅਪਣਾ ਮਨੋਰਥ ਸਿੱਧ ਕੀਤਾ। ਉਨ੍ਹਾਂ ਨੇ ਲਿਖਿਆ ''ਹਮ ਹਿੰਦੂ ਨਹੀਂ' ਕਿਤਾਬ ਗੁਮਨਾਮ ਹੈ ਔਰ ਹਿੰਦੂ ਸਿੱਖੋਂ ਮੇਂ ਫ਼ਸਾਦ ਡਾਲਨੇ ਦੀ ਕੋਸ਼ਿਸ਼ ਕਰਨੇ ਵਾਲੀ ਹੈ।

ਇਸ ਕਿਤਾਬ ਕੀ ਤਹਿਕੀਕਾਤ ਕੀ ਜਾਏ। ਮੁਝੇ ਸਰਕਾਰ ਨੇ ਭੇਜਾ ਹੈ। ਸਰਕਾਰ ਕੋ ਇਸ ਬਾਤ ਕਾ ਬਹੁਤ ਖ਼ਿਆਲ ਹੈ। ਮੁਸਨਿਫ਼ ਕਾ ਪਤਾ ਲਗਾਏਂ। ਉਸ ਕਾ ਪਤਾ ਲਗਨੇ ਪਰ ਸਰਕਾਰ ਸਖ਼ਤ ਸਜ਼ਾ ਦੇਗੀ। ਮੈਨੇ ਸਾਰੇ ਪੰਜਾਬ ਕਾ ਦੌਰਾ ਕੀਆ ਹੈ ਔਰ ਖ਼ੁਫ਼ੀਆ ਤਹਿਕੀਕਾਤ ਸੇ ਮੁਸਨਿਫ਼ ਕਾ ਪਤਾ ਲੱਗ ਗਿਆ ਹੈ। ਮੈਂ ਉਸ ਕਾ ਨਾਮ ਭੀ ਜ਼ਾਹਰ ਕਰੇ ਦੇਤਾ ਹੂੰ। ਇਸ ਕਿਤਾਬ ਕੋ ਬਨਾਨੇ ਵਾਲੇ ਕਾ ਨਾਮ ਕਾਨ੍ਹ ਸਿੰਘ ਹੈ। ਬਿਹਤਰ ਹੋਗਾ ਅਗਰ ਮੇਰੀ ਰੀਪੋਰਟ ਗਵਰਮੈਂਟ ਤਕ ਪਹੁੰਚਨੇ ਸੇ ਪਹਿਲੇ ਹੀ ਮੁਸਨਿਫ਼ ਸੇ ਇਸ ਇਸ ਕੀ ਸਜ਼ਾ ਤਜਵੀਜ਼ ਕੀ ਜਾਏ।''

ਕਈ ਹਿੰਦੂ ਪ੍ਰੇਮੀਆਂ ਨੇ ਇਹ ਵੀ ਪ੍ਰਗਟ ਕੀਤਾ ਕਿ 'ਹਮ ਹਿੰਦੂ ਨਹੀਂ' ਰਸਾਲਾ ਕਾਨੂੰਨ ਦੇ ਵਿਰੁਧ ਹੈ ਅਤੇ ਦਿਲ ਦੁਖਾਉਣ ਵਾਲੇ ਲੇਖਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਮੁਕੱਦਮਾ ਵੀ ਠੋਕਿਆ ਪਰ ਕਾਨੂੰਨੀ ਰਾਏ ਲੈਣ ਮਗਰੋਂ ਲਿਖਤੀ ਰੂਪ ਵਿਚ ਸਿੱਧ ਕੀਤਾ ਗਿਆ ਕਿ ਇਸ ਪੁਸਤਕ ਵਿਚ ਕੁੱਝ ਵੀ ਗ਼ੈਰਕਾਨੂੰਨੀ ਨਹੀਂ ਹੈ। ਐਚ.ਏ.ਬੀ. ਰੈਗੁਇਨ ਜੱਜ ਨੇ ਸਾਫ਼ ਲਿਖਿਆ ਹੈ:

'ਮੈਂ 'ਹਮ ਹਿੰਦ ਨਹੀਂ ਹੈਂ' ਰਸਾਲੇ ਦਾ ਅੰਗਰੇਜ਼ੀ ਅਨੁਵਾਦ ਚੰਗੀ ਤਰ੍ਹਾਂ ਇਕ ਸਿਰੇ ਤੋਂ ਦੂਜੇ ਸਿਰੇ ਤਕ ਪੜ੍ਹਿਆ ਹੈ। ਇਹ ਰਸਾਲਾ ਪੂਰੀ ਤਰ੍ਹਾਂ ਧਾਰਮਿਕ ਹੈ ਅਤੇ ਇਸ ਵਿਚ ਇਸ ਤਰ੍ਹਾਂ ਨਾਲ ਲਿਖਿਆ ਗਿਆ ਹੈ ਕਿ ਕਿਸੇ ਤਰੀਕੇ ਨਾਲ ਕਿਸੇ ਦਾ ਦਿਲ ਨਹੀਂ ਦੁਖਦਾ। ਇਸ ਵਿਚ ਹਿੰਦੂ ਧਰਮ ਦਾ ਜ਼ਿਕਰ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਥੋੜੀ ਜਿੰਨੀ ਵੀ ਬੇਅਦਬੀ ਨਹੀਂ ਪਾਈ ਜਾਂਦੀ। ਮੈਂ ਨਹੀਂ ਸਮਝਦਾ ਕਿ ਕੋਈ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਰਸਾਲਾ ਬਣਾਉਣ ਵਾਲੇ ਵਿਰੁਧ ਕੋਈ ਕਾਨੂੰਨੀ ਇਤਰਾਜ਼ ਬਣਦਾ ਹੈ।''

ਉਹ ਬ੍ਰਾਹਮਣਵਾਦੀ ਸੋਚ ਰੱਖਣ ਵਾਲੇ ਕੱਟੜਪੰਥੀ ਅੱਜ ਤਕ ਤਾਂ ਲੁਕ-ਛਿਪ ਕੇ ਦੁਸ਼ਮਣੀ ਪਾਲਦੇ ਸਨ ਪਰ ਉਹ ਬਿੱਲੀ ਹੁਣ ਥੈਲੇ ਵਿਚੋਂ ਬਾਹਰ ਆ ਗਈ ਹੈ। ਤਾਹੀਉਂ ਤਾਂ ਆਰ.ਐਸ.ਐਸ. ਦਾ ਨੇਤਾ ਭਾਗਵਤ ਸਾਫ਼ ਕਹਿਣ ਲੱਗ ਪਿਆ ਹੈ ਕਿ ਜੋ ਲੋਕ ਭਾਰਤ ਵਿਚ ਰਹਿੰਦੇ ਹਨ, ਉਹ ਸਾਰੇ ਹਿੰਦੂ ਹਨ। ਇਸ ਲਈ ਸਿੱਖਾਂ ਨੂੰ ਖ਼ਾਸ ਕਰ ਇਹ ਉਮੀਦ ਰਖਣੀ ਚਾਹੀਦੀ ਹੈ ਕਿ ਕਲ ਨੂੰ ਇਹੀ ਭਾਗਵਤ ਇਹ ਵੀ ਕਹਿ ਸਕਦਾ ਹੈ ਕਿ ਮੁਸਲਿਮ ਅਤੇ ਸਿੱਖ ਅਪਣੇ ਮਾਤਾ-ਪਿਤਾ ਦੇ ਨਾਂ ਹਿੰਦੂਆਂ ਵਾਲੇ ਹੀ ਦੱਸਣ ਅਤੇ ਬੱਚਿਆਂ ਦੇ ਨਾਂ ਹਿੰਦੂਆਂ ਵਰਗੇ ਹੀ ਰੱਖਣ।

(ਬਾਕੀ ਅਗਲੇ ਬੁਧਵਾਰ ਦੇ ਅੰਕ ਵਿਚ)
ਸੰਪਰਕ : 92102-35435

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement