Special Article : ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵਖਰੀ ਨੁਹਾਰ ਘੜਨ ਵਾਲੇ : ਜਸਵੰਤ ਸਿੰਘ ਨੇਕੀ

By : BALJINDERK

Published : Sep 8, 2024, 9:30 am IST
Updated : Sep 8, 2024, 9:30 am IST
SHARE ARTICLE
Jaswant Singh Neki
Jaswant Singh Neki

Special Article : ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵਖਰੀ ਨੁਹਾਰ ਘੜਨ ਵਾਲੇ : ਜਸਵੰਤ ਸਿੰਘ ਨੇਕੀ

Special Article : ਡਾ. ਜਸਵੰਤ ਸਿੰਘ ਨੇਕੀ (27 ਅਗੱਸਤ, 1925-11 ਸਤੰਬਰ, 2015) ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਸਨ। ਉਹ 1978 ਤੋਂ 1981 ਤਕ ਪੀ.ਜੀ.ਆਈ. ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਦਿੱਲੀ ਦੇ ਮਨੋਚਕਿਤਸਾ ਵਿਭਾਗ ਦੇ ਮੁਖੀ ਵੀ ਰਹੇ ਹਨ। ਵਿਦਿਆਰਥੀ ਜੀਵਨ ਦੌਰਾਨ ਉਹ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੇ ਕਾਫ਼ੀ ਨਜ਼ਦੀਕ ਸਨ ਅਤੇ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਰਹੇ। ਡਾਕਟਰ ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ-ਪ੍ਰਧਾਨ ਸਨ।

ਉਨ੍ਹਾਂ ਸਿੱਖ ਧਰਮ ਸ਼ਾਸਤਰ ਉਤੇ ਵੀ ਕੰਮ ਕੀਤਾ। ਉਹ ਦੁਨੀਆਂ ਦੇ ਮਸ਼ਹੂਰ ਮਨੋਰੋਗ ਮਾਹਰ ਸਨ। ਉਨ੍ਹਾਂ ਨੂੰ 1979 ਵਿਚ ਅਪਣੀ ਰਚਨਾ, ਕਰੁਣਾ ਦੀ ਛੋਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ। ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਅਤੇ ਵਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾਬੋਧ ਦੇਣ ਵਾਲੇ ਕੁੱਝ ਚੋਣਵੇਂ ਕਵੀਆਂ ਵਿਚੋਂ ਡਾ. ਜਸਵੰਤ ਸਿੰਘ ਨੇਕੀ ਦਾ ਨਾਂ ਉੱਘੀ ਥਾਂ ਰਖਦਾ ਹੈ। ਉਨ੍ਹਾਂ ਦੇ ਕਾਵਿ-ਬੋਲ ਵਖਰੇ ਹੀ ਪਛਾਣੇ ਜਾਂਦੇ ਹਨ। ਜਸਵੰਤ ਸਿੰਘ ਨੇਕੀ ਸਮਕਾਲੀ ਪੰਜਾਬੀ ਕਾਵਿ ਜਗਤ ਵਿਚ ਇਕ ਬਿਲਕੁਲ ਨਵੇਕਲੀ ਅਤੇ ਅਦਭੁਤ ਪ੍ਰਤਿਭਾ ਵਾਲੇ ਕਵੀ ਹਨ।

ਨੇਕੀ ਦੀ ਕਵਿਤਾ, ਉਸ ਦੀ ਕਵਿਤਾ ਦੇ ਇਕ ਅਜਿਹੇ ਸੱਚ ਨੂੰ ਪ੍ਰਮਾਣਤ ਕਰਦੀ ਹੈ ਜਿਸ ਦੇ ਅੰਤਰਗਤ ਅਨੇਕਾਂ ਦਵੰਦ ਅਤੇ ਪਰਸਪਰ ਵਿਰੋਧ ਨਿਰੰਤਰ ਗਤੀਮਾਨ ਹਨ। ਅਧਿਐਨ ਅਤੇ ਕੰਮਕਾਜ ਵਜੋਂ ਇਕ ਮਨੋ-ਚਿਕਿਤਸਕ, ਦਿ੍ਰਸ਼ਟੀ ਵਲੋਂ ਦਾਰਸ਼ਨਿਕ, ਅਨੁਭਵ ਵਲੋਂ ਰਹੱਸਵਾਦੀ ਅਤੇ ਕਲਾਕਾਰ ਦੇ ਤੌਰ ਤੇ ਨੇਕੀ ਇਕ ਸੁਹਜਵਾਦੀ ਕਵੀ ਹਨ। ਜਸਵੰਤ ਸਿੰਘ ਨੇਕੀ ਮਿਥਿਹਾਸ ਨੂੰ ਮਨੋਵਿਗਿਆਨਿਕ ਪ੍ਰਤੀਕਾਂ ਦੇ ਰੂਪ ਵਿਚ ਵੇਖਦੇ ਹਨ ਅਤੇ ਅਪਣੇ ਪੂਰਵ-ਵਰਤੀਆਂ ਘਟਨਾਵਾਂ ਦੇ ਰਹੱਸਵਾਦੀ ਅਨੁਭਵਾਂ ਦੀ ਵਿਆਖਿਆ ਲਈ ਆਧੁਨਿਕ ਗਿਆਨ ਅਤੇ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਮਨੋਵਿਗਿਆਨਕ ਦੇ ਰੂਪ ਵਿਚ ਉਹ ਮਨੁੱਖੀ ਮਨ ਦੀ ਤਹਿ ਵਿਚ ਲਹਿ ਜਾਂਦਾ ਹੈ ਅਤੇ ਚੇਤਨਾ ਤੋਂ ਅਰਧ ਚੇਤਨਾ, ਧੁੰਦਲੀਆਂ ਯਾਦਾਂ ਤੀਕ ਜਾ ਅਪੜਦਾ ਹੈ।

ਉਹ ਅਪਣੇ ਸਰੀਰ ਦੇ ਭੌਤਿਕ ਮਾਧਿਅਮ ਰਾਹੀਂ ਰਹੱਸਵਾਦੀ ਫੂਹੜਤਾ ਦਾ ਅਨੁਭਵ ਕਰਦਾ ਹੈ। ਡਾ. ਜਸਵੰਤ ਸਿੰਘ ਨੇਕੀ ਅਸਲ ਕਵਿਤਾ ਬੁੱਧੀ ਨੂੰ ਅਨੁਭਵ ਵਿਚ ਪਕਾ ਕੇ ਰਚੀ ਕਵਿਤਾ ਨੂੰ ਹੀ ਮੰਨਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਹੁਣ ਡਾਈਡੇਕਟਿਕ ਅਤੇ ਮਾਰਕਸਵਾਦੀ-ਪ੍ਰਗਤੀਵਾਦੀ ਕਵਿਤਾ ਦਾ ਯੁਗ ਸਮਾਪਤ ਹੋ ਗਿਆ ਹੈ ਕਿਉਂਕਿ ਇਸ ਕਵਿਤਾ ਲਈ ਲੋੜੀਂਦਾ ਵਾਤਾਵਰਣ ਜਾਂ ਮਾਹੌਲ ਹੁਣ ਨਹੀਂ ਮਿਲ ਸਕਦਾ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਆਧੁਨਿਕ ਕਵਿਤਾ ਪੱਛਮ ਦੀ ਨਕਲ ਮਾਤਰ ਨਹੀਂ ਭਾਵੇਂ ਇਸ ਨੇ ਪੱਛਮ ਤੋਂ ਬਹੁਤ ਕੁੱਝ ਲਿਆ ਹੈ। ਇੰਝ ਜਸਵੰਤ ਸਿੰਘ ਨੇਕੀ ਇਕ ਪ੍ਰਤਿਭਾਸਾਲੀ ਕਵੀ ਤਾਂ ਹੈ ਹੀ, ਉਹ ਇਕ ਮਨੋਵਿਗਿਆਨੀ, ਦਾਰਸ਼ਨਿਕ ਵਿਗਿਆਨੀ, ਮਨੋਰੋਗ ਚਿਕਿਤਸਕ, ਪੱਤਰਕਾਰ, ਧਰਮ ਅਵਲੰਬੀ ਅਤੇ ਬਹੁਤ ਵਧੀਆ ਵਕਤਾ ਵੀ ਹੈ ਅਤੇ ਇਹ ਇਕਾਈ ਨਾ ਰਹਿ ਕੇ ਉਸ ਦਾ ਸਮੁੱਚਾ ਵਿਅਕਤਿਤਵ ਬਣ ਗਏ ਹਨ।

(For more news apart from modern Punjabi poetry creators of new and different style : Jaswant Singh Neki News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement