6 ਪਾਕਿ ਲੜਾਕੂ ਜਹਾਜ਼ਾਂ ਦਾ ਸਾਹਮਣਾ ਕਰਨ ਵਾਲੇ ਨਿਰਮਲ ਸਿੰਘ ਸੇਖੋਂ ਹਮੇਸ਼ਾ ਰਹਿਣਗੇ ਯਾਦ
Published : Oct 8, 2020, 3:12 pm IST
Updated : Oct 8, 2020, 3:13 pm IST
SHARE ARTICLE
Nirmal Jit Singh Sekhon
Nirmal Jit Singh Sekhon

ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਮੁਕਾਬਲਾ 6 ਪਾਕਿਸਤਾਨੀ ਲੜਾਕੂ ਹਵਾਈ ਜਹਾਜ਼ਾਂ ਨਾਲ ਹੋਇਆ ਸੀ। ਕੁਝ ਹੀ ਪਲਾਂ ਵਿੱਚ 6 ਪਾਕਿਸਤਾਨੀ ਦੇ ਮੁਕਾਬਲੇ ਉੱਤਰ ਆਇਆ।

ਨਵੀਂ ਦਿੱਲੀ - ਦੇਸ਼ ਭਰ 'ਚ ਅਜੇ ਦੇ ਦਿਨ ਯਾਨੀ 8 ਅਕਤੂਬਰ ਨੂੰ ਭਾਰਤੀ ਹਵਾਈ ਫੌਜ ਦਿਵਸ ਦੀ 88ਵੀਂ ਵਰੇਗੰਢ ਮਨਾ ਰਿਹਾ ਹੈ। ਇਸ ਮੌਕੇ ਅੱਜ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਕੁੱਲ 56 ਏਅਰਕ੍ਰਾਫ਼ਟ ਅਪਣਾ ਪ੍ਰਦਰਸ਼ਨ ਦਿਖਾ ਰਹੇ ਹਨ। ਇਹਨਾਂ ਵਿਚ ਰਾਫ਼ੇਲ, ਸੁਖੋਈ, ਮਿਗ 29, ਮਿਰਾਜ਼, ਜਗੁਆਰ ਅਤੇ ਤੇਜਸ ਸ਼ਾਮਲ ਹਨ। ਭਾਰਤੀ ਹਵਾਈ ਫੌਜ ਅਧਿਕਾਰਕ ਤੌਰ 'ਤੇ ਬ੍ਰਿਟਿਸ਼ ਰਾਜ ਵੱਲੋਂ 8 ਅਕਤੂਬਰ 1932 ਵਿਚ ਸਥਾਪਿਤ ਕੀਤੀ ਗਈ ਸੀ, ਕਿਉਂਕਿ ਉਸ ਸਮੇਂ ਭਾਰਤ 'ਤੇ ਅੰਗਰੇਜ਼ਾਂ ਦਾ ਰਾਜ ਸੀ।

air officerair officerਉਸ ਸਮੇਂ ਦੇਸ਼ ਦੀ ਸੁਰਖਿਆ ਲਈ ਕਈ ਜਵਾਨਾਂ ਤੇ ਯੋਧਿਆਂ ਨੇ ਆਪਣੇ ਖੂਨ ਨਾਲ ਮੱਥੇ ਤੇ ਵਿਜੈ ਤਿਲਕ ਲਿਖਵਾਇਆ ਹੈ। ਇਹਨਾਂ ਯੋਧਿਆਂ 'ਚ  ਤੇ ਭਾਰਤੀ ਹਵਾਈ ਸੈਨਾ ਵਿਚੋਂ ਨਿਰਮਲਜੀਤ ਸਿੰਘ ਸੇਖੋਂ ਦਾ ਨਾਮ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ। 

ਕੌਣ ਹੈ ਨਿਰਮਲਜੀਤ ਸਿੰਘ ਸੇਖੋਂ 
ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਇੱਕ ਅਫ਼ਸਰ ਸੀ। ਨਿਰਮਲਜੀਤ ਨੂੰ ਮਰਣ ਤੋਂ ਬਾਅਦ ਪਰਮਵੀਰ ਚੱਕਰ, ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਭਾਰਤ-ਪਾਕਿਸਤਾਨ ਯੁੱਧ (1971) ਨਿਰਮਲਜੀਤ ਨੇ ਸ੍ਰੀਨਗਰ ਦੀ ਪਾਕਿਸਤਾਨ ਹਵਾਈ ਸੈਨਾ ਤੋਂ ਰੱਖਿਆ ਕੀਤੀ। ਭਾਰਤੀ ਹਵਾਈ ਸੈਨਾ ਵਿਚੋਂ ਨਿਰਮਲਜੀਤ ਇਕੱਲਾ ਹੀ ਅਫ਼ਸਰ ਹੈ ਜਿਸ ਨੂੰ ਵਧੇਰੇ ਸਨਮਾਨਿਤ ਕੀਤਾ ਗਿਆ ਹੈ।

ਜਨਮ 
ਨਿਰਮਲਜੀਤ ਦਾ ਜਨਮ 17 ਜੁਲਾਈ, 1945 ਨੂੰ ਈਸੇਵਾਲ, ਲੁਧਿਆਣਾ, ਪੰਜਾਬ ਵਿੱਖੇ ਹੋਇਆ।  ਸੇਖੋਂ ਹਵਾਈ ਲੈਫਟੀਨੈਂਟ ਤਰਲੋਕ ਸਿੰਘ ਸੇਖੋਂ ਦਾ ਪੁੱਤਰ ਸੀ। ਸੇਖੋਂ ਨੂੰ 4 ਜੂਨ, 1967 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਬਤੌਰ ਪਾਇਲਟ ਅਫ਼ਸਰ ਚੁਣਿਆ ਗਿਆ।

 Nirmal Jit Singh ShekonNirmal Jit Singh Shekonਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਮੁਕਾਬਲਾ 6 ਪਾਕਿਸਤਾਨੀ ਲੜਾਕੂ ਹਵਾਈ ਜਹਾਜ਼ਾਂ ਨਾਲ ਹੋਇਆ ਸੀ।  14 ਦਸੰਬਰ 1971 ਦੀ ਸਵੇਰ ਜਦੋਂ ਸ੍ਰੀਨਗਰ ਏਅਰਬੇਸ 'ਤੇ ਹਮਲਾ ਹੋਇਆ ਤਾਂ ਕੁਝ ਹੀ ਪਲਾਂ ਵਿੱਚ ਏਅਰ ਬੇਸ 'ਤੇ ਤਾਇਨਾਤ ਨਿਰਮਲਜੀਤ ਸਿੰਘ ਸੇਖੋਂ ਦਾ ਜੀਨੈੱਟ ਜਹਾਜ਼ 6 ਪਾਕਿਸਤਾਨੀ ਸੈਬਰ ਹਵਾਈ ਜਹਾਜ਼ਾਂ ਦੇ ਮੁਕਾਬਲੇ ਉੱਤਰ ਆਇਆ। ਫਲਾਈਂਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਉਨ੍ਹਾਂ ਪੰਜਾਬੀ ਮੂਲ ਦੇ ਫੌਜੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ ਹੈ।

 Nirmal Jit Singh ShekonNirmal Jit Singh Shekonਸਨਮਾਨ
1985 ਵਿੱਚ ਇੱਕ ਸਮੁੰਦਰੀ ਟੈਂਕ ਬਣਾਇਆ ਗਿਆ ਜਿਸ ਜਿਸਦਾ ਨਾਂ "ਫਲਾਇੰਗ ਔਫੀਸਰ ਨਿਰਮਲਜੀਤ ਸਿੰਘ ਸੇਖੋਂ, ਪੀਵੀਸੀ" ਰੱਖਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement