ਸਭਿਆਚਾਰ ਤੇ ਵਿਰਸਾ: ਨਹੀਂ ਰੀਸਾਂ ਘਰ ਦੇ ਬਣੇ ਗੁੜ ਦੀਆਂ
Published : Jan 11, 2023, 11:47 am IST
Updated : Jan 11, 2023, 11:51 am IST
SHARE ARTICLE
Culture and Heritage: No taste for home-made jaggery
Culture and Heritage: No taste for home-made jaggery

ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਪੰਜਾਬ ਦੇ ਜ਼ਿਆਦਾਤਰ ਲੋਕ ਆਪੋ-ਅਪਣੇ ਖੇਤਾਂ ਵਿਚ ਘਰ ਦਾ ਕਮਾਦ ਬੀਜਿਆ ਕਰਦੇ ਸਨ ਤੇ...

 

ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਪੰਜਾਬ ਦੇ ਜ਼ਿਆਦਾਤਰ ਲੋਕ ਆਪੋ-ਅਪਣੇ ਖੇਤਾਂ ਵਿਚ ਘਰ ਦਾ ਕਮਾਦ ਬੀਜਿਆ ਕਰਦੇ ਸਨ ਤੇ ਘਰ ਦਾ ਗੁੜ ਬਣਾ ਕੇ ਜਿਥੇ ਸਾਰੇ ਸਾਲ ਲਈ ਘਰ ਵਿਚ ਸੰਭਾਲ ਕੇ ਰੱਖ ਲਿਆ ਕਰਦੇ ਸਨ, ਉਥੇ ਰਿਸ਼ਤੇਦਾਰੀਆਂ ਵਿਚ ਵੀ ਗੁੜ ਦੇ ਕੇ ਆਉਣ ਦਾ ਰਿਵਾਜ ਵੀ ਸਿਖਰਾਂ ’ਤੇ ਰਿਹਾ ਹੈ। ਉਸ ਪਾਸੇ ਜੇਕਰ ਕੋਈ ਰਿਸ਼ਤੇਦਾਰੀ ਹੋਣੀ ਜਿਧਰ ਕਮਾਦ ਦੀ ਬਿਜਾਈ ਘੱਟ ਹੋਣੀ, ਉਸ ਪਾਸੇ ਬੜੇ ਮਾਣ ਨਾਲ ਗੁੜ ਦੀਆਂ ਭੇਲੀਆਂ ਬਣਾ ਕੇ ਦੇ ਆਉਣੀਆਂ ਤੇ ਅਗਲੇ ਪਾਸੇ ਉਹ ਰਿਸ਼ਤੇਦਾਰ ਵੀ ਉਡੀਕਿਆ ਕਰਦੇ ਸਨ ਕਿ ਘਰ ਦਾ ਬਣਾਇਆ ਹੋਇਆ ਗੁੜ ਆਵੇਗਾ ਤੇ ਉਸ ਦੀ ਚਾਹ ਦਾ ਸਵਾਦ ਵੀ ਨਿਵੇਕਲਾ ਹੀ ਅਤੇ ਬਹੁਤ ਸਵਾਦਲਾ ਹੁੰਦਾ ਸੀ।

ਬੇਸ਼ੱਕ ਖੰਡ ਮਿਲਾਂ ਨੂੰ ਗੰਨਾ ਭੇਜਣ ਦਾ ਰਿਵਾਜ ਵੀ ਰਿਹਾ ਹੈ ਪਰ ਪਹਿਲਾਂ ਘਰ ਲਈ ਗੁੜ ਬਣਾਉਣ ਨੂੰ ਪਹਿਲ ਦਿਤੀ ਜਾਂਦੀ ਸੀ। ਭਾਵੇਂ ਘਲਾੜੀਆਂ ਤਾਂ ਘਰ-ਘਰ ਦੀਆਂ ਨਹੀਂ ਸਨ ਪਰ ਇਕ ਦੂਸਰੇ ਨਾਲ ਭਰਵੇਂ ਪਿਆਰ ਤੇ ਅਪਣੱਤ ਭਰੇ ਸਮੇਂ ਜ਼ਰੂਰ ਸਨ। ਇਕ ਦੂਸਰੇ ਦੇ ਖੇਤਾਂ ਵਿਚ ਲੱਗੀ ਘੁਲਾੜੀ/ਘੁਲਾੜੇ ਤੋਂ ਲੋੜ ਮੁਤਾਬਕ ਗੁੜ ਬਣਾ ਲੈਣਾ। ਜਿਵੇਂ ਕਿ ਅੱਜਕਲ ਵਿਖਾਵੇ ਦੇ ਤੌਰ ’ਤੇ ਜਾ ਕਹਿ ਲਈਏ ਕਿ ਕਾਰੋਬਾਰ/ਕਮਾਈ ਲਈ ਥਾਂ-ਥਾਂ ਘੁਲਾੜੀਆਂ ਲੱਗੀਆਂ ਹਨ ਅਤੇ ਅਪਣੀ ਲੋੜ ਅਨੁਸਾਰ ਲੋਕ ਉਨ੍ਹਾਂ ਤੋਂ ਗੁੜ ਬਣਵਾਉਂਦੇ ਹਨ ਤੇ ਗੁੜ ਵਿਚ ਸੌਂਫ਼, ਮੁੰਗਫਲੀ ਦੀਆਂ ਗਿਰੀਆਂ, ਅਖ਼ਰੋਟ ਦੀਆਂ ਗਿਰੀਆਂ ਬੜੇ ਸ਼ੌਕ ਨਾਲ ਗੁੜ ਵਿਚ ਪਵਾਉਂਦੇ ਨੇ ਤੇ ਖਾਂਦੇ ਸਿਰਫ਼ ਖਾਣੇ ਤੋਂ ਬਾਅਦ ਹਨ। (ਇਹ ਘੁਲਾੜੀਆਂ ਚੁੰਨੀ-ਪਟਿਆਲਾ ਰੋਡ, ਜਲੰਧਰ-ਹੁਸ਼ਿਆਰਪੁਰ ਰੋਡ ਤੇ ਆਮ ਹਨ ਵੈਸੇ ਹਰ ਇਕ ਰੋਡ ਤੇ ਹੀ ਹੁਣ ਆਪੋ-ਅਪਣੇ ਕਾਰੋਬਾਰ ਦੇ ਹਿਸਾਬ ਨਾਲ ਲੋਕ ਲਗਾ ਰਹੇ ਹਨ) ਬਿਲਕੁਲ ਇਸੇ ਤਰ੍ਹਾਂ ਹੀ ਪਹਿਲੇ ਸਮਿਆਂ ਵਿਚ ਵੀ ਗੁੜ ਦੀਆਂ ਭੇਲੀਆਂ ਵਿਚ ਸੌਂਫ, ਖੋਪਾ, ਮੁੰਗਫਲੀ ਦੀਆਂ ਗਿਰੀਆਂ ਪਾਈਆਂ ਜਾਂਦੀਆਂ ਰਹੀਆਂ ਹਨ।

ਵੈਸੇ ਤਾਂ ਚਾਹ ਪੀਂਦੇ ਹੀ ਲੋਕ ਬਹੁਤ ਘੱਟ ਸਨ। ਜੇਕਰ ਪੀਂਦੇ ਵੀ ਸਨ ਤਾਂ ਗੁੜ ਦੀ ਬਣੀ ਚਾਹ ਨੂੰ ਪਸੰਦ ਕੀਤਾ ਜਾਂਦਾ ਰਿਹਾ ਹੈ। ਉਸੇ ਤਰਜ਼ ’ਤੇ ਅੱਜਕਲ ਆਮ ਢਾਬਿਆਂ ਤੇ ਇਹ ਲਿਖਿਆ ਮਿਲਦਾ ਹੈ ਕਿ ਇਥੇ ਗੁੜ ਦੀ ਚਾਹ ਵੀ ਬਣਦੀ/ਮਿਲਦੀ ਹੈ। ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਸਾਰੇ ਪਿੰਡ ਦੇ ਹੀ ਗ਼ਰੀਬ ਪ੍ਰਵਾਰਾਂ ਲਈ ਕਮਾਦ ਵਰਦਾਨ ਸੀ ਕਿਉਂਕਿ ਕਮਾਦ ਛਿੱਲਣ ਲਈ ਲੋਕ ਵਹੀਰਾਂ ਘੱਤ ਕੇ ਜਾਇਆ ਕਰਦੇ ਸਨ। ਕਮਾਦ ਦੀ ਆਗ ਜਾਂ ਪੱਛੀ ਨੂੰ ਕੁਤਰੇ ਵਾਲੀਆਂ ਮਸ਼ੀਨਾਂ ਨਾਲ ਕੁਤਰ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ ਤੇ ਪਸ਼ੂ ਮਿਠਾਸ ਕਰ ਕੇ ਬਹੁਤ ਖ਼ੁਸ਼ ਹੋ ਕੇ ਖਾਇਆ ਕਰਦੇ ਸਨ। ਗ਼ਰੀਬ ਪ੍ਰਵਾਰ ਉਡੀਕਦੇ ਰਹਿੰਦੇ ਸਨ ਕਿ ਕਿਸ ਦਿਨ ਕੀਹਨੇ ਕਮਾਦ ਛਿਲਣਾ ਹੈ। ਜੇਕਰ ਕਿਸੇ ਵੱਡੇ ਧਨਾਢ ਕਿਸਾਨ ਨੇ ਜ਼ਿਆਦਾ ਕਮਾਦ ਬੀਜਿਆ ਹੋਣਾ ਤੇ ਉਸ ਕਮਾਦ ਛਿੱਲਣ ਲਈ ਜ਼ਿਆਦਾ ਲੇਬਰ ਦੀ ਲੋੜ ਹੋਣੀ ਤਾਂ ਪਿੰਡ ਦੇ ਗੁਰਦਵਾਰਾ ਸਾਹਿਬ ਤੋਂ ਅਨਾਊਂਸਮੈਂਟ ਵੀ ਕੀਤੀ ਜਾਂਦੀ ਰਹੀ ਹੈ। ਆਗ ਤੇ ਖੋਰੀ ਦੀਆਂ ਟਰਾਲੀਆਂ ਗੱਡੇ ਭਰ ਭਰ ਘਰੀਂ ਲਿਆਉਂਦੇ ਲੋਕ ਦਾਸ ਨੇ ਅੱਖੀਂ ਵੇਖੇ ਹਨ। ਇਸੇ ਬਣੇ ਗੁੜ ਦੀ ਉਨ੍ਹਾਂ ਸਮਿਆਂ ਵਿਚ ਆਮ ਲੋਕ ਸ਼ਰਾਬ ਵੀ ਕਢਿਆ ਕਰਦੇ ਸਨ।

ਸੋ ਦੋਸਤੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ। ਅਜੋਕੇ ਸਮੇਂ ਵਿਚ ਗੁੜ ਦੀ ਚਾਹ ਕੋਈ ਵਿਰਲਾ ਹੀ ਪੀ ਕੇ ਰਾਜ਼ੀ ਹੈ। ਵੈਸੇ ਕਹਾਵਤ ਹੈ ਕਿ:
“ਘਰ ਦੇ ਗੁੜ ਜਿਹੀ ਚੀਜ਼ ਨਾ, 
ਆਖੇ ਸਾਰਾ ਜੱਗ।
ਅੱਜਕਲ ਸੱਭ ਇਹ ਭੁੱਲ ਗਏ, 
ਖਾਣ ਬਜਾਰੂ ਖੇਹ ਸੁਆਹ ਤੇ ਅੱਗ।’’

ਅਜੋਕੇ ਬੱਚਿਆਂ ਨੂੰ ਭਾਵ ਨਵੀਂ ਪਨੀਰੀ ਨੂੰ ਇਨ੍ਹਾਂ ਗੱਲਾਂ ਦਾ ਕੋਈ ਇਲਮ ਨਹੀਂ ਹੁੰਦਾ। ਜੇਕਰ ਕੋਈ ਮੇਰੇ ਵਰਗਾ ਅਪਣਾ ਫ਼ਰਜ਼ ਸਮਝ ਕੇ ਬੱਚਿਆਂ ਨੂੰ ਅਪਣੇ ਪੁਰਾਤਨ ਵਿਰਸੇ ਨੂੰ ਜਾਂ ਅਤੀਤ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣਾ ਵੀ ਚਾਹੁੰਦਾ ਹੈ ਤਾਂ ਉਨ੍ਹਾਂ ਕੋਲ ਕੰਪਿਊਟਰ ਜਾਂ ਮੋਬਾਈਲ ਵਿਚੋਂ ਹੀ ਨਹੀਂ ਨਿਕਲਿਆ ਜਾਂਦਾ। ਫਿਰ ਘੁਲਾੜੀਆਂ ਤੇ ਘੁਲਾੜਿਆਂ ਤੇ ਗੁੜ ਬਣਨ ਤੋਂ ਉਨ੍ਹਾਂ ਨੇ ਲੈਣਾ ਵੀ ਕੀ ਹੈ? ਇਸੇ ਕਰ ਕੇ ਹੀ ਕਿਹਾ ਜਾਂਦਾ ਹੈ ਕਿ “ਨਵੇਂ ਨਵੇਂ ਮਿੱਤ ਤੇ ਪੁਰਾਣੇ ਕੀਹਦੇ ਚਿੱਤ’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement