ਕਿੱਸੇ ਸਿੱਖਾਂ ਦੇ
Published : Jul 11, 2018, 9:59 am IST
Updated : Jul 11, 2018, 10:02 am IST
SHARE ARTICLE
Farmer
Farmer

ਮੇਰੀ ਜ਼ਿੰਦਗੀ ਦਾ ਬਹੁਤਾ ਹਿੱਸਾ ਸਫ਼ਰ ਵਿਚ ਹੀ ਗੁਜ਼ਰਿਆ ਹੈ। ਸਫ਼ਰ ਪੈਦਲ, ਸਾਈਕਲ ਉਤੇ, ਬੱਸਾਂ ਵਿਚ, ਰੇਲਾਂ ਵਿਚ, ਜਹਾਜ਼ਾਂ ਵਿਚ ਜਾਂ ਕਾਰ, ਸਕੂਟਰ ਆਦਿ ਤੇ। ਮੇਰੀ ਤਾਂ ...

ਮੇਰੀ ਜ਼ਿੰਦਗੀ ਦਾ ਬਹੁਤਾ ਹਿੱਸਾ ਸਫ਼ਰ ਵਿਚ ਹੀ ਗੁਜ਼ਰਿਆ ਹੈ। ਸਫ਼ਰ ਪੈਦਲ, ਸਾਈਕਲ ਉਤੇ, ਬੱਸਾਂ ਵਿਚ, ਰੇਲਾਂ ਵਿਚ, ਜਹਾਜ਼ਾਂ ਵਿਚ ਜਾਂ ਕਾਰ, ਸਕੂਟਰ ਆਦਿ ਤੇ। ਮੇਰੀ ਤਾਂ ਨੌਕਰੀ ਵੀ ਡਰਾਈਵਰ ਦੀ ਸੀ। ਸਮੇਂ ਦੇ ਅਨੇਕਾਂ ਪੜਾਅ ਲੰਘਦਿਆਂ 1997 ਵਿਚ ਮੈਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ ਇਤਿਹਾਸ ਪੜ੍ਹਾਉਣ ਲੱਗ ਪਿਆ। ਇਸ ਡਿਊਟੀ ਦੌਰਾਨ ਮੈਂ ਪਟਿਆਲੇ ਤੋਂ ਲੁਧਿਆਣੇ, ਲੁਧਿਆਣੇ ਤੋਂ ਪਟਿਆਲੇ ਅਪਣੀ ਕਾਰ ਵਿਚ ਟੁਰਿਆ ਹੀ ਰਹਿੰਦਾ ਸਾਂ।

ਇਕ ਦਿਨ ਮੈਂ ਜਦੋਂ ਪਟਿਆਲੇ ਤੋਂ ਕਾਰ ਲੈ ਕੇ ਚਲਿਆ ਤਾਂ ਸਰਹਿੰਦ ਬਾਈਪਾਸ ਤੇ ਇਕ 'ਸੰਤ ਮਹਾਂਪੁਰਸ਼' ਚੇਲਿਆਂ ਦੀ ਧਾੜ ਸਮੇਤ ਖਲੋਤਾ ਸੀ। ਸਾਰਿਆਂ ਨੇ ਸਫ਼ੈਦ ਚੋਲੇ, ਗੋਲ ਪਟਕੇ ਧਾਰੇ ਹੋਏ ਸਨ। ਉਹ ਅਪਣੀਆਂ ਨੰਗੀਆਂ ਲੱਤਾਂ ਨਾਲ ਸਾਰਿਆਂ ਨੂੰ ਨਿਹਾਲ ਕਰ ਰਹੇ ਸਨ। ਉਨ੍ਹਾਂ ਮੈਨੂੰ ਰੁਕਣ ਲਈ ਹੱਥ ਦਿਤਾ। ਮੈਂ ਗੱਡੀ ਰੋਕ ਲਈ। ਇਕ ਚੇਲਾ ਮੇਰੇ ਕੋਲ ਆ ਕੇ ਕਹਿਣ ਲਗਿਆ,

''ਸੰਤ ਜੀ ਨੂੰ ਲੁਧਿਆਣੇ ਪਹੁੰਚਾ ਦਿਉ। ਸਾਡੀ ਗੱਡੀ ਖ਼ਰਾਬ ਹੋ ਗਈ ਹੈ। ਅਸੀ ਠੀਕ ਕਰਵਾ ਕੇ ਆਵਾਂਗੇ। ਇਨ੍ਹਾਂ ਦਾ ਲੁਧਿਆਣੇ ਸਮੇਂ ਸਿਰ ਪੁਜਣਾ ਜ਼ਰੂਰੀ ਹੈ।''

ਮੈਂ ਇਕੱਲੇ ਸਾਧ ਨੂੰ ਕਾਰ ਵਿਚ ਬੈਠਣ ਲਈ ਕਹਿ ਦਿਤਾ। ਉਹ ਪਿੱਛੇ ਵਾਲੀ ਸੀਟ ਤੇ ਬੈਠਣ ਲਗਿਆ। ਮੈਂ ਅੱਗੇ ਅਪਣੇ ਬਰਾਬਰ ਬਿਠਾ ਲਿਆ। ਗੱਡੀ ਲੁਧਿਆਣੇ ਵਲ ਨੂੰ ਦੌੜ ਪਈ। 'ਸੰਤ' ਨੇ ਗੱਲਬਾਤ ਸ਼ੁਰੂ ਕਰ ਲਈ, ਜੋ ਕੁੱਝ ਇਸ ਤਰ੍ਹਾਂ ਸੀ:

ਸਾਧ- ਕੀ ਕੰਮ ਕਰਦੇ ਹੋ?
ਮੈਂ- ਲੁਧਿਆਣੇ ਕਾਲਜ ਵਿਚ ਧਰਮ ਵਿਦਿਆ ਪੜ੍ਹਾਉਂਦਾ ਹਾਂ।
ਸਾਧ- ਕਦੀ ਵਿਦੇਸ਼ ਵਿਚ ਵੀ ਗਏ ਹੋ?
ਮੈਂ- ਹਾਂ, ਬਹੁਤ ਵਾਰੀ ਗਿਆ ਹਾਂ। ਲਗਭਗ ਸਾਰੀ ਦੁਨੀਆਂ ਘੁੰਮੀ ਹੈ।

ਸਾਧ- ਮੈਂ ਹਾਲੀ ਵਿਦੇਸ਼ ਤਾਂ ਨਹੀਂ ਗਿਆ, ਪਰ ਧਰਮ-ਕਰਮ ਵਾਲੀ ਸੇਵਾ ਮੈਂ ਸਦਾ ਕਰਦਾ ਰਹਿੰਦਾ ਹਾਂ। ਮੈਂ ਦੋ ਇਤਿਹਾਸਕ ਗੁਰਦਵਾਰਿਆਂ ਦੀ ਕਾਰ ਸੇਵਾ ਕਰਵਾ ਚੁਕਿਆ ਹਾਂ। ਇਕ ਸਕੂਲ ਚਲਾ ਰਿਹਾ ਹਾਂ। ਲੰਗਰ ਸਦਾ ਹੀ ਚਲਦਾ ਰਹਿੰਦਾ ਹੈ। ਕਾਫ਼ੀ ਸਾਰੇ ਬੱਚੇ ਤੇ ਨੌਜੁਆਨ ਮੇਰੇ ਕੋਲੋਂ ਗੁਰਬਾਣੀ ਸਿਖਦੇ ਹਨ।

FarmerFarmers

ਮੈਂ- ਚੰਗੀ ਗੱਲ ਹੈ, ਸਮਾਜ ਸੇਵਾ ਵਿਚ ਯੋਗਦਾਨ ਪਾ ਰਹੇ ਹੋ।
ਸਾਧ- ਇਹ ਸਮਾਜ ਸੇਵਾ ਗੱਲਾਂ-ਬਾਤਾਂ ਨਾਲ ਜਾਂ ਫੋਕੀ ਪ੍ਰਸੰਸਾ ਨਾਲ ਨਹੀਂ ਚਲਦੀ, ਇਸ ਨੂੰ ਚਲਾਉਣ ਵਾਸਤੇ ਪੈਸੇ ਦੀ ਲੋੜ ਪੈਂਦੀ ਹੈ। ਤੁਸੀ ਪ੍ਰੋਫ਼ੈਸਰ ਲੱਗੇ ਹੋਏ ਹੋ। ਵਿਦੇਸ਼ਾਂ ਵਿਚੋਂ ਪੈਸਾ ਕਮਾਉਂਦੇ ਹੋ। ਇਸ ਸੇਵਾ ਵਿਚ ਤੁਸੀ ਅਪਣਾ ਦਸਵੰਧ ਪਾਉ।
ਮੈਂ- ਦਾਸ ਤਾਂ ਸਮਰੱਥਾ ਮੁਤਾਬਕ ਪਹਿਲਾਂ ਹੀ ਸੇਵਾ ਕਰ ਰਿਹਾ ਹੈ।

ਜਦੋਂ ਸਾਰਾ ਖਾਣਾ ਤਿਆਰ ਹੋ ਜਾਂਦਾ, ਉਹ ਜੋਗਿੰਦਰ ਸਿੰਘ ਨੂੰ ਆਵਾਜ਼ ਮਾਰ ਕੇ ਦਸਦਾ, ''ਚਾਚੇ ਰੋਟੀ ਤਿਆਰ ਹੈ।'' ਜੋਗਿੰਦਰ ਸਿੰਘ ਪੀੜ੍ਹੀ ਤੇ ਬੈਠ ਜਾਂਦਾ। ਬੰਤਾ ਸਿੰਘ ਨੂੰ ਦੂਰ ਪਿੱਛੇ ਕਰ ਕੇ ਬਿਠਾ ਦਿੰਦਾ। ਉਸ ਦੇ ਵਖਰੇ ਭਾਂਡੇ ਮੰਗਵਾਉਂਦਾ। ਬਗ਼ੈਰ ਛੂਹੇ ਤੋਂ ਉਸ ਦੇ ਭਾਂਡਿਆਂ ਵਿਚ ਖਾਣਾ ਪਾਉਂਦਾ। 

ਮੈਂ ਖ਼ੁਦ ਜੋਗਿੰਦਰ ਸਿੰਘ ਨੂੰ ਪੁਛਿਆ, ''ਬਾਈ ਜੀ! ਰੋਟੀ, ਸਬਜ਼ੀ ਤਾਂ ਬੰਤੇ ਨੇ ਬਣਾਈ ਹੈ, ਫਿਰ ਤੂੰ ਇਸ ਨੂੰ ਵਰਤਾਉਣ ਲੱਗੇ ਪਾਸੇ ਕਿਉਂ ਬਿਠਾ ਦਿੰਦਾ ਹੈ?''

ਕਹਿਣ ਲਗਿਆ, ''ਤੈਨੂੰ ਅਕਲ ਨਹੀਂ। ਇਨ੍ਹਾਂ ਲੋਕਾਂ ਨੂੰ ਬਹੁਤਾ ਸਿਰ ਤੇ ਨਹੀਂ ਚੜ੍ਹਾਈਦਾ। ਜੇ ਸਾਰਾ ਕੁੱਝ ਇਸ ਦੇ ਹਵਾਲੇ ਕਰ ਦਿਤਾ, ਫਿਰ ਅਪਣੀ ਸਰਦਾਰੀ ਕਿਥੇ ਰਹੂਗੀ?''

ਸਾਧ- ਪ੍ਰੋਫ਼ੈਸਰ ਜੀ! ਰਸੀਦ ਬੁੱਕ ਮੈਂ ਕੱਢ ਲਈ ਹੈ। ਤੁਹਾਡੇ ਤੋਂ ਪੰਜਾਹ ਹਜ਼ਾਰ ਰੁਪਏ ਦੀ ਸੇਵਾ ਲੈਣੀ ਹੈ।
ਮੈਂ ਨਾਂਹ ਕਰਦਾ ਰਿਹਾ ਤੇ ਸਾਧ ਹੋਰ ਢੀਠ ਬਣ ਕੇ ਜ਼ਿੱਦ ਤੇ ਅੜਿਆ ਰਿਹਾ। ਅਖੇ, ਪੰਜਾਹ ਹਜ਼ਾਰ ਤਾਂ ਲੈਣਾ ਹੀ ਲੈਣਾ ਹੈ। ਇਕ ਥਾਂ ਉਜਾੜ ਜਹੀ ਵੇਖ ਕੇ ਮੈਂ ਗੱਡੀ ਰੋਕ ਲਈ। ਇਥੇ ਅੱਗੇ ਪਿੱਛੇ ਬੱਸ ਅੱਡਾ ਵੀ ਕੋਈ ਨਹੀਂ ਸੀ। ਕਾਰ ਰੋਕ ਕੇ ਮੈਂ ਸਾਧ ਨੂੰ ਰੋਹਬਦਾਰ ਢੰਗ ਨਾਲ ਕਿਹਾ, ''ਗੱਡੀ ਵਿਚੋਂ ਚੇਠਾਂ ਉਤਰ ਜਾ।'' 
ਉਹ ਨਾਂਹ ਨੁਕਰ ਕਰਦਾ ਪੁੱਛਣ ਲੱਗਾ, ''ਪਰ ਕਿਉਂ ਉਤਾਰ ਰਿਹਾ ਹੈਂ? ''

ਮੈਂ ਉਸ ਨੂੰ ਗਰਜਵੀਂ ਆਵਾਜ਼ ਨਾਲ ਕਿਹਾ, ''ਤੂੰ ਅਪਣੀ ਲੋੜ ਵਾਸਤੇ ਮੈਨੂੰ ਹੱਥ ਖੜਾ ਕਰ ਕੇ ਰੋਕਿਆ। ਮੈਂ ਤੈਨੂੰ ਆਦਰ ਨਾਲ ਗੱਡੀ ਵਿਚ ਬਿਠਾ ਕੇ ਲੁਧਿਆਣੇ ਪਹੁੰਚਾਉਣ ਦੀ ਹਾਂ ਕੀਤੀ। ਤੂੰ ਅਜਿਹਾ ਅਕ੍ਰਿਤਘਣ ਨਿਕਲਿਆ ਕਿ ਮੈਨੂੰ ਲੁੱਟਣ ਵਾਸਤੇ ਸਾਜ਼ਸ਼ਾਂ ਰਚਣ ਲੱਗ ਪਿਆ। ਦਸਵੰਧ ਕਿਥੇ ਦੇਣਾ ਹੈ ਜਾਂ ਨਹੀਂ ਦੇਣਾ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦਸਵੰਧ ਜਾਂ ਕਾਰ ਸੇਵਾ ਦੇ ਨਾਂ ਤੇ ਕੀ ਕੀ ਲੁੱਟ ਮਚੀ ਹੋਈ ਹੈ, ਮੈਨੂੰ ਸੱਭ ਪਤਾ ਹੈ। ਤੂੰ ਮੇਰੀ ਗੱਡੀ ਵਿਚ ਬੈਠ ਕੇ ਮੈਨੂੰ ਹੀ ਲੁੱਟਣ ਦੀ ਸਾਜ਼ਸ਼ ਰਚ ਰਿਹਾ ਹੈਂ, ਤੈਨੂੰ ਰਤਾ ਮਾਸਾ ਸ਼ਰਮ ਨਾ ਆਈ? ਉਤਰ ਜਾ ਇਸੇ ਵਕਤ ਗੱਡੀ ਵਿਚੋਂ।''

FarmersFarmers

ਉਹ ਥੱਲੇ ਨਾ ਉਤਰੇ ਤੇ ਆਖੀ ਜਾਵੇ, ''ਹੁਣ ਲੁਧਿਆਣੇ ਤਕ ਮੂੰਹ ਨਹੀਂ ਖੋਲ੍ਹਾਂਗਾ।'' ਪਰ ਮੈਂ ਉਸ ਨੂੰ ਬਾਂਹ ਤੋਂ ਫੜ ਕੇ ਬਾਹਰ ਖਿੱਚ ਲਿਆ ਤੇ ਸੜਕ ਤੇ ਖੜਾ ਦਿਤਾ। ਗਿੜਗਿੜਾਉਂਦਾ ਜਿਹਾ ਕਹਿਣ ਲਗਿਆ, ''ਕਿਸੇ ਬੱਸ ਅੱਡੇ ਤੇ ਉਤਾਰ ਦਿਉ। ਇਥੇ ਉਜਾੜ ਵਿਚ ਤਾਂ ਕੋਈ ਬਸ ਵੀ ਨਹੀਂ ਰੁਕਣੀ।''
ਮੈਂ ਉਸ ਦੀ ਆਖੀ ਨੂੰ ਅਣਸੁਣੀ ਕਰ ਕੇ ਗੱਡੀ ਨੂੰ ਗੇਅਰ ਵਿਚ ਪਾਇਆ, ਰੇਸ ਦਿਤੀ ਤੇ ਧੂੜਾਂ ਪੁਟਦਾ ਲੁਧਿਆਣੇ ਨੂੰ ਚੱਲ ਪਿਆ। ਸਾਰੀ ਹੋਈ ਬੀਤੀ ਜਮਾਤ ਵਿਚ ਵਿਦਿਆਰਥੀਆਂ ਨੂੰ ਸੁਣਾਈ ਤਾਕਿ ਉਨ੍ਹਾਂ ਦੇ ਮਨ ਵਿਚੋਂ 'ਸੰਤਾਂ ਦੀ ਸਿਮਰਨ ਸ਼ਕਤੀ' ਦਾ ਭੈਅ ਨਿਕਲ ਜਾਵੇ।''

13 ਅਗੱਸਤ, 2014 ਨੂੰ ਬੇਟੀ ਨਵਦੀਪ ਕੌਰ, ਦੋਹਤੀ ਦਿਬਜੀਤ ਕੌਰ ਅਤੇ ਗੁਰਨੂਰ ਕੌਰ ਨੂੰ ਲੈ ਕੇ ਮੈਂ ਗੁਰਦਵਾਰੇ ਦੁਖ-ਨਿਵਾਰਨ ਪਟਿਆਲੇ ਗਿਆ। ਨਾਲ ਹੀ ਜੀਵਨ ਸਾਥਣ ਵੀ ਜਨਮ ਸਫ਼ਲਾ ਕਰ ਰਹੀ ਸੀ। ਪਟਿਆਲੇ ਗੁਰਦਵਾਰੇ ਵਿਚ ਟਕਸਾਲੀਏ ਗ੍ਰੰਥੀ ਅਤੇ ਕਥਾਵਾਚਕ ਹਨ। ਇਨ੍ਹਾਂ ਦੇ 'ਮਹਾਂਪੁਰਖਾਂ' ਦੇ ਮੈਂ ਬਹੁਤ ਪੋਤੜੇ ਫਰੋਲੇ ਹਨ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਬਥੇਰੀਆਂ 'ਖਰੀਆਂ ਖਰੀਆਂ' ਸੁਣਾਈਆਂ ਹਨ। ਇਨ੍ਹਾਂ ਦਾ ਕੋਈ ਇਤਬਾਰ ਨਹੀਂ ਕਿਹੜੇ ਵੇਲੇ ਗੁੱਸਾ ਕੱਢ ਲੈਣ। ਇਸ ਲਈ ਮੈਂ ਬਾਹਰ ਹੀ ਕਿਸੇ ਥਾਂ ਰੁਕ ਜਾਂਦਾ ਹਾਂ ਤੇ ਪ੍ਰਵਾਰ ਅੰਦਰ ਚਲਾ ਜਾਂਦਾ ਹੈ।

ਇਸੇ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਕਰੀਦਾ ਹੈ, ਜਦੋਂ ਬੇਟੀ ਇੰਗਲੈਂਡ ਤੋਂ ਪਟਿਆਲੇ ਆਉਂਦੀ ਹੈ। ਅੰਮ੍ਰਿਤਸਰ ਏਅਰ ਪੋਰਟ ਤੇ ਉਤਰ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਈਦਾ ਹੈ। ਪਰ ਮੈਂ ਬਾਹਰ ਹੀ ਕਿਤੇ ਠਹਿਰ ਜਾਂਦਾ ਹਾਂ।ਇਸ ਦਿਨ ਵੀ ਸਾਰਾ ਪ੍ਰਵਾਰ ਗੁਰਦਵਾਰੇ ਮੱਥਾ ਟੇਕਣ ਅੰਦਰ ਚਲਾ ਗਿਆ। ਮੈਂ ਗੱਡੀ ਪਾਰਕ ਕਰ ਕੇ ਇਕ ਜਾਣ-ਪਛਾਣ ਵਾਲੇ ਦੀ ਦੁਕਾਨ ਤੇ ਚਲਾ ਗਿਆ।

ਰਸਮੀ ਜਹੀਆਂ ਗੱਲਾਂ ਕਰਦੇ ਰਹੇ। ਏਨੇ ਸਮੇਂ ਵਿਚ ਦੋ ਨਿਹੰਗ ਸਿੰਘ ਦੁਕਾਨ ਤੇ ਆ ਗਏ। ਉਨ੍ਹਾਂ ਨੇ ਅਪਣੇ ਸੰਗੀਆਂ-ਸਾਥੀਆਂ ਲਈ ਕੁੱਝ ਕੜੇ ਅਤੇ ਕੰਘੇ ਖ਼ਰੀਦੇ। ਇਕ-ਦੋ ਕਿਤਾਬਾਂ ਖ਼ਰੀਦੀਆਂ। ਜਦੋਂ ਵੇਖਿਆ ਕਿ ਵਿਹਲੇ ਜਹੇ ਹੋ ਗਏ ਹਨ, ਤਾਂ ਮੈਂ ਗੱਲਬਾਤ ਅਰੰਭ ਦਿਤੀ:

ਮੈਂ- ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਹੋ?
ਮੁਖੀ ਨਿਹੰਗ- ਅਸੀ ਨਵਾਂ ਸ਼ਹਿਰ ਤੋਂ ਆਏ ਹਾਂ।
ਮੈਂ- ਪਟਿਆਲੇ ਏਨੀ ਦੂਰ ਕੀ ਕੰਮ ਪੈ ਗਿਆ?
ਨਿਹੰੰਗ- ਇਥੇ ਨਿਹੰਗਾਂ ਦਾ ਇਕੱਠ ਸੀ, ਬਾਬਾ ਸੰਤਾ ਸਿੰਘ ਦੀ ਬਰਸੀ ਤੇ।

ਮੈਂ- ਗੁਰੂ ਕੀਆਂ ਲਾਡਲੀਆਂ ਫ਼ੌਜਾਂ ਅੱਜਕਲ ਪੰਥ ਵਾਸਤੇ ਕੀ ਕਰ ਰਹੀਆਂ ਹਨ?
ਨਿਹੰਗ- (ਕੁੱਝ ਸਮਾਂ ਸੋਚ ਕੇ) ਲਾਡਲੀਆਂ ਫ਼ੌਜਾਂ ਅੱਜਕਲ ਵੱਡੀ ਸਰਕਾਰ ਬਾਦਲ ਸਾਹਿਬ ਦੇ ਚਰਨਾਂ ਵਿਚ ਡੇਰਾ ਜਮਾਈ ਬੈਠੀਆਂ ਹਨ।
ਮੈਂ- ਸਿੰਘ ਜੀ! ਇਹ ਤੁਸੀ ਕੀ ਆਖ ਰਹੇ ਹੋ? ਗੁਰੂ ਕੀਆਂ ਫ਼ੌਜਾਂ ਤਾਂ ਦੇਸ਼ ਦੀ ਆਜ਼ਾਦੀ ਲਈ ਲੜਿਆ ਕਰਦੀਆਂ ਸਨ। ਗ਼ਰੀਬਾਂ, ਮਜ਼ਲੂਮਾਂ ਦੀ ਰਾਖੀ ਵਾਸਤੇ ਸੱਭ ਕੁੱਝ ਦਾਅ ਤੇ ਲਾ ਦਿਆ ਕਰਦੀਆਂ ਸਨ। ਆਹ ਤੁਸੀ ਕੀ ਕਹਿ ਰਹੇ ਹੋ? ਬਾਦਲ ਦੇ ਚਰਨਾਂ ਵਿਚ ਡੇਰਾ ਜਮਾਈ ਬੈਠੀਆਂ ਹਨ?

ਨਿਹੰਗ- ਪਹਿਲਾਂ ਨਿਹੰਗ ਮੁਖੀ ਬੀਬੀ ਇੰਦਰਾ ਦੇ ਚਰਨਾਂ ਵਿਚੋਂ ਜਥੇਦਾਰੀਆਂ ਪ੍ਰਾਪਤ ਕਰਦੇ ਸਨ। ਨਿਹੰਗ ਸੰਤਾ ਸਿੰਘ ਬਾਰੇ ਕੌਣ ਨਹੀਂ ਜਾਣਦਾ? ਸਰਕਾਰੀ ਰਾਖੇ ਉਸ ਨੂੰ ਮਿਲੇ ਹੋਏ ਸਨ। ਕਾਂਗਰਸੀ ਲੀਡਰ ਅਕਸਰ ਉਸ ਨੂੰ ਮਿਲਣ ਆਇਆ ਕਰਦੇ ਸਨ। ਪਹਿਲਾਂ ਥੋੜਾ ਜਿਹਾ ਪਰਦਾ ਬਣਿਆ ਹੋਇਆ ਸੀ। ਜਦੋਂ ਸੰਤਾ ਸਿੰਘ ਨੇ ਸਰਕਾਰ ਦੀ ਸਰਪ੍ਰਸਤੀ ਵਿਚ ਅਕਾਲ ਤਖ਼ਤ ਦੀ (1984 ਵਿਚ) ਢੱਠੀ ਹੋਈ ਇਮਾਰਤ ਬਣਵਾਈ ਹੈ, ਤਦੋਂ ਤੋਂ ਉਸ ਦਾ ਛੁਪਿਆ ਚਿਹਰਾ ਸੱਭ ਦੇ ਸਾਹਮਣੇ ਨੰਗਾ ਹੋਇਆ ਸੀ।

ਆਮ ਲੋਕਾਂ ਵਿਚ ਫਿਰ ਨਿਹੰਗਾਂ ਦੀ ਇੱਜ਼ਤ ਘਟਦੀ ਗਈ। ਸੰਤਾ ਸਿੰਘ ਦੇ ਮਰਨ ਤੇ ਨਿਹੰਗ ਮੁਖੀ ਬਣਨ ਦਾ ਝਗੜਾ ਚਲਿਆ। ਇਕ-ਦੂਜੇ ਤੇ ਇਲਜ਼ਾਮ ਲਾਏ, ਸਟੇਜ ਤੇ ਗਾਲਾਂ ਕੱਢੀਆਂ, ਕ੍ਰਿਪਾਨਾਂ ਚੱਲੀਆਂ, ਗੋਲੀਆਂ ਦਾ ਮੀਂਹ ਵਰ੍ਹਿਆ। ਕਈ ਮਰੇ, ਕਈ ਜ਼ਖ਼ਮੀ ਹੋਏ। ਗੱਦੀ ਤੇ ਕਬਜ਼ਾ ਉਸ ਦਾ ਹੋ ਸਕਦਾ ਹੈ, ਜਿਸ ਨੂੰ ਸਰਕਾਰ ਚਾਹੇ। ਜਿਸ ਦੀ ਸਰਕਾਰ ਰਾਖੀ ਕਰੇਗੀ, ਫਿਰ ਅਪਣੀਆਂ ਸ਼ਰਤਾਂ ਮਨਵਾਏਗੀ, ਪੈਰਾਂ ਵਿਚ ਹੀ ਬਿਠਾਵੇਗੀ। ਮੈਂ ਇਸ ਲਈ ਕਿਹਾ ਹੈ ਕਿ ਅਕਾਲੀ ਫ਼ੌਜਾਂ ਅੱਜਕਲ ਬਾਦਲ ਜੀ ਦੀ ਛਤਰੀ ਹੇਠ ਅਨੰਦ ਮਾਣ ਰਹੀਆਂ ਹਨ।

ਮੈਂ- ਨਿਹੰਗ ਸਿੰਘ ਜੀ, ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਤੁਹਾਡੀ ਸਚਾਈ ਤੋਂ। ਏਨਾ ਕੌੜਾ ਸੱਚ ਅਪਣੀ ਹੀ ਜਥੇਬੰਦੀ ਬਾਰੇ ਸ਼ਾਇਦ ਕੋਈ ਨਾ ਬੋਲ ਸਕੇ। ਪਰ ਤੁਸੀ ਇਉਂ ਮਹਿਸੂਸ ਕਿਵੇਂ ਕੀਤਾ ਕਿ ਨਿਹੰਗ ਸਿੰਘ ਗ਼ਲਤ ਰਸਤੇ ਚੱਲ ਰਹੇ ਹਨ?

ਨਿਹੰਗ ਸਿੰਘ- ਕੀ ਦੱਸਾਂ... ਇਕ ਸਿਰਫਿਰਿਆ ਜਿਹਾ ਲਿਖਾਰੀ ਹੈ ਇੰਦਰ ਸਿੰਘ ਘੱਗਾ, ਪਹਿਲਾਂ ਤਾਂ ਅਸੀ ਉਸ ਨੂੰ ਬਹੁਤ ਬੁਰਾ ਸਮਝਦੇ ਰਹੇ। ਫਿਰ ਇਕ ਭਰਾ ਨੇ ਉਸ ਦੀਆਂ ਦੋ ਕਿਤਾਬਾਂ ਪੜ੍ਹਨ ਨੂੰ ਦਿਤੀਆਂ। ਮੈਂ ਅਣਮੰਨੇ ਜਹੇ ਮਨ ਨਾਲ ਪੜ੍ਹ ਲਈਆਂ। ਅੱਗੋਂ ਹੋਰ ਕਿਤਾਬਾਂ ਮੰਗਵਾ ਕੇ ਪੜ੍ਹੀਆਂ। ਸਾਡੇ ਤਾਂ ਕਪਾਟ ਹੀ ਖੁਲ੍ਹਦੇ ਚਲੇ ਗਏ। ਉਸ ਬੰਦੇ ਨੇ ਡੇਰਿਆਂ, ਟਕਸਾਲਾਂ, ਨਿਹੰਗਾਂ ਅਤੇ ਸ਼੍ਰੋਮਣੀ ਕਮੇਟੀ ਦੀ ਉਹ ਮਿੱਟੀ ਪੁੱਟੀ ਹੈ ਕਿ ਰਹੇ ਰੱਬ ਦਾ ਨਾਂ।

ਤੁਸੀ ਇੰਦਰ ਸਿੰਘ ਘੱਗਾ ਦੀਆਂ ਕਿਤਾਬਾਂ ਜ਼ਰੂਰ ਪੜ੍ਹਿਆ ਕਰੋ। ਇਸ ਦੁਕਾਨਦਾਰ ਕਾਕੇ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਹਾਂ ਪਈ ਘੱਗੇ ਦੀਆਂ ਕਿਤਾਬਾਂ ਦੁਕਾਨ ਤੇ ਜ਼ਰੂਰ ਰੱਖੇ।ਏਨਾ ਕਹਿ ਕੇ ਉਹ ਨਿਹੰਗ ਸਿੰਘ ਚਲੇ ਗਏ। ਮੈਂ ਸਿਰ ਤੇ ਪਟਕਾ ਜਿਹਾ ਬੰਨ੍ਹਿਆ ਹੋਇਆ ਸੀ, ਬੇਢੱਬੇ ਜਹੇ ਕਪੜੇ ਪਾਏ ਹੋਏ ਸਨ, ਇਸ ਲਈ ਉਨ੍ਹਾਂ ਨੇ ਮੈਨੂੰ ਪਛਾਣਿਆ ਹੀ ਨਾ ਕਿ ਇਹੀ ਭਾਈ ਇੰਦਰ ਸਿੰਘ ਘੱਗਾ ਹੈ।

ਸਾਡੇ ਸ਼ਰੀਕੇ ਵਿਚੋਂ ਮੇਰਾ ਇਕ ਵੱਡੀ ਉਮਰ ਵਾਲਾ ਭਰਾ ਸੀ ਜੋਗਿੰਦਰ ਸਿੰਘ। ਉਸ ਨੇ ਅਪਣੇ ਕੰਮਾਂ ਵਿਚ ਸਹਾਇਤਾ ਵਾਸਤੇ ਇਕ ਅਛੂਤ ਮੁੰਡਾ (ਰਵਿਦਾਸੀਆ) ਨੌਕਰ ਰਖਿਆ ਹੋਇਆ ਸੀ। ਅਣਗਿਣਤ ਲੋਕ ਸਦੀਆਂ ਤੋਂ ਇਸ ਤਰ੍ਹਾਂ ਦਾ ਸਲੂਕ ਕਰਦੇ ਆ ਰਹੇ ਹਨ। ਰਵਿਦਾਸੀਆਂ ਬੰਤਾ ਸਿੰਘ ਜੀ ਜਾਨ ਲਾ ਕੇ ਸਾਰਾ ਦਿਨ ਕੰਮ ਕਰਦਾ।

ਪਸ਼ੂ ਸਾਂਭਦਾ, ਮੱਝਾਂ ਦਾ ਦੁੱਧ ਚੋਂਦਾ, ਖੇਤਾਂ ਵਿਚ ਸਾਰੇ ਤਰ੍ਹਾਂ ਦੇ ਕੰਮ ਕਰਦਾ। ਜੋਗਿੰਦਰ ਸਿੰਘ ਛੜਾ ਸੀ, ਇਸ ਲਈ ਘਰ ਦੇ ਸਾਰੇ ਕੰਮ ਵੀ ਬੰਤਾ ਹੀ ਕਰਦਾ। ਇਥੋਂ ਤਕ ਕਿ ਸਬਜ਼ੀ ਬਣਾਉਂਦਾ ਤੇ ਰੋਟੀ ਪਕਾਉਂਦਾ। ਜਦੋਂ ਸਾਰਾ ਖਾਣਾ ਤਿਆਰ ਹੋ ਜਾਂਦਾ, ਉਹ ਜੋਗਿੰਦਰ ਸਿੰਘ ਨੂੰ ਆਵਾਜ਼ ਮਾਰ ਕੇ ਦਸਦਾ, ''ਚਾਚੇ ਰੋਟੀ ਤਿਆਰ ਹੈ।'' ਜੋਗਿੰਦਰ ਸਿੰਘ ਪੀੜ੍ਹੀ ਤੇ ਬੈਠ ਜਾਂਦਾ। ਬੰਤਾ ਸਿੰਘ ਨੂੰ ਦੂਰ ਪਿੱਛੇ ਕਰ ਕੇ ਬਿਠਾ ਦਿੰਦਾ। ਉਸ ਦੇ ਵਖਰੇ ਭਾਂਡੇ ਮੰਗਵਾਉਂਦਾ। ਬਗ਼ੈਰ ਛੂਹੇ ਤੋਂ ਉਸ ਦੇ ਭਾਂਡਿਆਂ ਵਿਚ ਖਾਣਾ ਪਾਉਂਦਾ। 

ਮੈਂ ਖ਼ੁਦ ਜੋਗਿੰਦਰ ਸਿੰਘ ਨੂੰ ਪੁਛਿਆ, ''ਬਾਈ ਜੀ! ਰੋਟੀ, ਸਬਜ਼ੀ ਤਾਂ ਬੰਤੇ ਨੇ ਬਣਾਈ ਹੈ, ਫਿਰ ਤੂੰ ਇਸ ਨੂੰ ਵਰਤਾਉਣ ਲੱਗੇ ਪਾਸੇ ਕਿਉਂ ਬਿਠਾ ਦਿੰਦਾ ਹੈਂ?''
ਕਹਿਣ ਲਗਿਆ, ''ਤੈਨੂੰ ਅਕਲ ਨਹੀਂ। ਇਨ੍ਹਾਂ ਲੋਕਾਂ ਨੂੰ ਬਹੁਤਾ ਸਿਰ ਤੇ ਨਹੀਂ ਚੜ੍ਹਾਈਦਾ। ਜੇ ਸਾਰਾ ਕੁੱਝ ਇਸ ਦੇ ਹਵਾਲੇ ਕਰ ਦਿਤਾ, ਫਿਰ ਅਪਣੀ ਸਰਦਾਰੀ ਕਿਥੇ ਰਹੂਗੀ?''

ਮਈ 2014 ਦੇ 'ਬੇਗਮ ਸ਼ਹਿਰ' ਰਸਾਲੇ ਵਿਚ ਸ. ਗੁਰਨਾਮ ਸਿੰਘ ਨੇ ਕੁੱਝ ਆਪਬੀਤੀਆਂ ਲਿਖੀਆਂ ਸਨ। ਲਿਖਿਆ ਹੈ, ''ਮਨੂੰ ਸਿਮ੍ਰਤੀ ਵਿਚ ਬ੍ਰਾਹਮਣ ਮਨੂੰ ਦਾ ਲਿਖਿਆ ਹੋਇਆ ਹੈ ਕਿ ਸ਼ੂਦਰ ਕੁੱਤੇ ਦੇ ਬਰਾਬਰ ਹੁੰਦਾ ਹੈ। ਪਰ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਕੁੱਤਾ ਆਦਮੀ ਨਾਲੋਂ ਉੱਚੇ ਦਰਜੇ ਵਾਲਾ ਜੀਵ ਹੈ।
ਪਹਿਲੀ ਘਟਨਾ ਰਾਜਸਥਾਨ ਦੇ ਪਿੰਡ ਦੀ ਹੈ। ਇਕ ਉੱਚੇ ਘਰ ਦਾ ਕੁੱਤਾ ਅਛੂਤ ਸ਼ੂਦਰ ਦੀ ਪਕਾਈ ਹੋਈ ਰੋਟੀ ਖਾ ਲੈਂਦਾ ਹੈ। ਕਿਸੇ ਉੱਚੀ ਜਾਤ ਵਾਲੇ ਨੇ ਸ਼ੂਦਰ ਦੀ ਪੰਚਾਇਤ ਵਿਚ ਸ਼ਿਕਾਇਤ ਕਰ ਦਿਤੀ।

ਪੰਚਾਇਤ ਜੁੜਦੀ ਹੈ, ਗੰਭੀਰ ਵਿਚਾਰ ਕਰਦੀ ਹੈ। ਕੁੱਤੇ ਨੂੰ ਰੋਟੀ ਪਾਉਣ ਦੇ ਕਸੂਰ ਬਦਲੇ ਉਸ ਪ੍ਰਵਾਰ ਨੂੰ ਜੁਰਮਾਨਾ ਲਾਉਂਦੀ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਪਿੰਡੋਂ ਨਿਕਲ ਜਾਣ ਦਾ ਫ਼ੁਰਮਾਨ ਜਾਰੀ ਕਰਦੀ ਹੈ। ਉੱਚੇ ਘਰ ਦਾ ਕੁੱਤਾ! ਹੋਇਆ ਨਾ ਸ਼ੂਦਰ ਮਨੁੱਖ ਨਾਲੋਂ ਉਤਮ ਦਰਜੇ ਤੇ?
ਦੂਜੀ ਘਟਨਾ ਮੈਂ ਯਾਦ ਕਰਦਾ ਹਾਂ ਕਿ ਸਾਡੇ ਇਲਾਕੇ ਦੇ ਇਕ ਮਸ਼ਹੂਰ ਸਾਧ ਦੇ ਗੁਰਦਵਾਰੇ (ਡੇਰੇ) ਵਿਚ ਲੰਗਰ ਵਰਤਾਉਣ ਵਕਤ ਉੱਚਿਆਂ-ਨੀਵਿਆਂ ਦੀਆਂ ਪੰਗਤਾਂ ਅੱਡੋ-ਅੱਡ ਲਗਦੀਆਂ ਸਨ।

ਭਾਂਡੇ ਅਲੱਗ-ਅਲੱਗ ਟੋਕਰੀਆਂ ਵਿਚ ਰੱਖੇ ਹੁੰਦੇ ਸਨ। ਪਰ ਜਿਥੇ ਲੰਗਰ ਤਿਆਰ ਹੁੰਦਾ ਸੀ, ਉਥੇ ਦੋ-ਚਾਰ ਕੁੱਤੇ ਬੈਠੇ ਜਾਂ ਸੁੱਤੇ ਰਹਿੰਦੇ ਸਨ। ਲੰਗਰ ਛਕਣ ਵਾਲੀ ਥਾਂ ਤੇ ਵੀ ਕੁੱਤੇ ਆਮ ਹੀ ਘੁੰਮਦੇ ਰਹਿੰਦੇ ਸਨ। ਹੋਏ ਨਾ ਕੁੱਤੇ ਸ਼ੂਦਰ ਨਾਲੋਂ ਉਤੇ?
ਤੀਜੀ ਘਟਨਾ ਇਹ ਘਟੀ ਕਿ ਪਿੰਡ ਦੀ ਇਕ ਮਾਈ ਨੇ ਮੇਰਾ ਜੂਠਾ ਗਲਾਸ ਚਿਮਟੇ ਨਾਲ ਫੜ ਕੇ ਬਲਦੇ ਚੁੱਲ੍ਹੇ ਵਿਚ ਸੁਟਿਆ। ਗਲਾਸ ਨੂੰ ਸ਼ੂਦਰ ਦੀ ਭਿੱਟ ਜੋ ਲੱਗ ਗਈ ਸੀ ਪਰ ਇਥੇ ਹੀ ਚੌਂਤਰੇ ਨੇੜੇ ਚੁੱਲ੍ਹੇ ਦੇ ਬਿਲਕੁਲ ਕਰੀਬ ਕੁੱਤਾ ਲੰਮਾ ਪਿਆ ਸੀ। ਉਸ ਦੀ ਕਿਸੇ ਨੂੰ ਭਿੱਟ ਨਹੀਂ ਲੱਗੀ।''

ਕੁੱਤਿਆਂ ਨੂੰ ਲੋਕ ਅਪਣੇ ਨਾਲ ਬਿਸਤਰੇ ਤੇ  ਪਾ ਲੈਣਗੇ। ਗੋਦੀ ਚੁੱਕ ਲੈਣਗੇ, ਮੂੰਹ ਚਟਦੇ-ਚਟਾਂਦੇ ਰਹਿਣਗੇ। ਉਸ ਦਾ ਮੱਲ ਮੂਤਰ ਸਾਫ਼ ਕਰਦੇ ਰਹਿਣਗੇ, ਕਦੀ ਭਿੱਟ ਨਹੀਂ ਲਗਦੀ। ਸ਼ੂਦਰ ਦਾ ਪਰਛਾਵਾਂ ਪੈ ਜਾਵੇ ਤਾਂ ਭਿੱਟ ਲੱਗ ਜਾਂਦੀ ਹੈ। ਵੇਖੋ ਨਾ ਸਾਡਾ ਭਾਰਤ ਦੇਸ਼ ਕਿੰਨਾ ਵੱਡਾ 'ਧਰਮੀ' ਦੇਸ਼ ਹੈ। ਹੈ ਕਿ ਨਾ?
(ਚਲਦਾ) 
ਸੰਪਰਕ : 98551-51699

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement