ਇਲੈਕਟ੍ਰੋਨਿਕ ਕੂੜਾ ਪੈਦਾ ਕਰਨ 'ਚ ਭਾਰਤ 5ਵੇਂ ਸਥਾਨ 'ਤੇ 
Published : Jun 12, 2018, 11:33 am IST
Updated : Jun 12, 2018, 11:33 am IST
SHARE ARTICLE
Electronic waste
Electronic waste

ਦੁਨੀਆ ਵਿਚ ਸੱਭ ਤੋਂ ਜ਼ਿਆਦਾ ਇਲੈਕਟ੍ਰੋਨਿਕ ਕੂੜਾ  (ਈ-ਕੂੜਾ )  ਪੈਦਾ ਕਰਨ ਵਾਲੇ ਪਹਿਲੇ ਪੰਜ ਦੇਸ਼ਾਂ ਵਿਚ ਭਾਰਤ ਦਾ ਨਾਮ ਵੀ ਸ਼ਾਮਿਲ ਹੈ

ਦੁਨੀਆ ਵਿਚ ਸੱਭ ਤੋਂ ਜ਼ਿਆਦਾ ਇਲੈਕਟ੍ਰੋਨਿਕ ਕੂੜਾ  (ਈ-ਕੂੜਾ )  ਪੈਦਾ ਕਰਨ ਵਾਲੇ ਪਹਿਲੇ ਪੰਜ ਦੇਸ਼ਾਂ ਵਿਚ ਭਾਰਤ ਦਾ ਨਾਮ ਵੀ ਸ਼ਾਮਿਲ ਹੈ | ਇਸਦੇ ਇਲਾਵਾ ਇਸ ਸੂਚੀ ਵਿਚ ਚੀਨ, ਅਮਰੀਕਾ, ਜਾਪਾਨ ਅਤੇ ਜਰਮਨੀ ਹੈ |  

ਹਾਲ ਹੀ ਵਿਚ ਪ੍ਰਮੁੱਖ ਵਣਜ ਅਤੇ ਉਦਯੋਗ ਮੰਡਲ ਐਸੋਚੈਮ ਅਤੇ ਐਨਈਸੀ (ਨੈਸ਼ਨਲ ਇਕੋਨਾਮਿਕ ਕਾਉਂਸਿਲ) ਦੁਆਰਾ ਜਾਰੀ ਰਿਪੋਰਟ ਦੇ ਮੁਤਾਬਕ ਭਾਰਤ ਵਿਚ ਈ-ਕੂੜੇ 'ਚ ਸੱਭ ਤੋਂ ਜਿਆਦਾ ਯੋਗਦਾਨ ਮਹਾਰਾਸ਼ਟਰ  (19.8 ਫ਼ੀ ਸਦੀ) ਦਾ ਹੈ |  ਉਹ ਸਿਰਫ਼ 47,810 ਟਨ ਕੂੜੇ ਨੂੰ ਸਾਲਾਨਾ ਰਿਸਾਇਕਿਲ ਕਰ ਦੋਬਾਰਾ ਪ੍ਰਯੋਗ ਦੇ ਲਾਇਕ ਬਣਾਉਂਦਾ ਹੈ | 

ਈ-ਕੂੜੇ ਵਿਚ ਤਮਿਲਨਾਡੁ ਦਾ ਯੋਗਦਾਨ 13 ਫ਼ੀ ਸਦੀ ਹੈ ਅਤੇ ਉਹ 52,427 ਟਨ ਕੂੜੇ ਨੂੰ ਰਿਸਾਇਕਿਲ ਕਰਦਾ ਹੈ |  ਇਸ ਪ੍ਰਕਾਰ ਉੱਤਰ ਪ੍ਰਦੇਸ਼  (10.1 ਫ਼ੀ ਸਦੀ)  86,130 ਟਨ ਕੂੜਾ ਰਿਸਾਇਕਿਲ ਕਰਦਾ ਹੈ |  ਦੇਸ਼ ਦੇ ਈ-ਕੂੜੇ ਵਿਚ ਪੱਛਮ ਬੰਗਾਲ ਦਾ 9.8 ਫ਼ੀ ਸਦੀ,  ਦਿੱਲੀ 9.5 ਫ਼ੀ ਸਦੀ, ਕਰਨਾਟਕ 8.9 ਫ਼ੀ ਸਦੀ, ਗੁਜਰਾਤ 8.8 ਫ਼ੀ ਸਦੀ ਅਤੇ ਮੱਧ ਪ੍ਰਦੇਸ਼ 7.6 ਫ਼ੀ ਸਦੀ ਯੋਗਦਾਨ ਹੈ | 

ਰੀਪੋਰਟ ਦੇ ਮੁਤਾਬਕ, ਈ-ਕੂੜੇ ਦੀ ਸੰਸਾਰਕ ਮਾਤਰਾ 2016 ਵਿਚ 4.47 ਕਰੋੜ ਟਨ ਤੋਂ ਵਧਕੇ 2021 ਤਕ 5.52 ਕਰੋੜ ਟਨ ਤਕ ਪੁੱਜਣ ਦੀ ਸੰਭਾਵਨਾ ਹੈ| 2016 ਵਿਚ ਪੈਦਾ ਹੋਏ ਕੁਲ ਈ-ਕੂੜੇ ਦਾ ਸਿਰਫ਼ 20 ਫ਼ੀ ਸਦੀ  (89 ਲੱਖ ਟਨ) ਹੀ ਪੂਰਨ ਰੂਪ ਨਾਲ ਇਕੱਠਾ ਅਤੇ ਰਿਸਾਇਕਿਲ ਕੀਤਾ ਗਿਆ ਹੈ, ਜਦੋਂ ਕਿ ਬਾਕੀ ਈ-ਕੂੜੇ ਦਾ ਕੋਈ ਰਿਕਾਰਡ ਨਹੀਂ ਹੈ | 

ਇੱਕ ਅਖਬਾਰ ਦੀ ਖ਼ਬਰ ਦੇ ਅਨੁਸਾਰ, ‘ਭਾਰਤ ਵਿਚ ਕਰੀਬ 20 ਲੱਖ ਟਨ ਸਾਲਾਨਾ ਈ-ਕੂੜਾ ਪੈਦਾ ਹੁੰਦਾ ਹੈ ਅਤੇ ਕੁਲ 4,38,085 ਟਨ ਕੂੜਾ ਸਾਲਾਨਾ ਰਿਸਾਇਕਿਲ ਕੀਤਾ ਜਾਂਦਾ ਹੈ|  ਈ-ਕੂੜੇ ਵਿਚ ਆਮ ਤੌਰ 'ਤੇ ਸੁੱਟੋ ਹੋਏ ਕੰਪਿਊਟਰ ਮਾਨੀਟਰ, ਮਦਰਬੋਰਡ, ਕੈਥੋਡ ਨੀ ਟਿਊਬ  (ਸੀਆਰਟੀ), ਪ੍ਰਿੰਟੇਡ ਸਰਕਿਟ ਬੋਰਡ  (ਪੀਸੀਬੀ), ਮੋਬਾਇਲ ਫੋਨ ਅਤੇ ਚਾਰਜਰ, ਕਮਪੇਕਟ ਡਿਸਕ,ਹੈੱਡਫੋਨ ਦੇ ਨਾਲ ਐਲਸੀਡੀ (ਲਿਕਵਿਡ ਕਰੀਸਟਲ ਡਿਸਪਲੇ) ਜਾਂ ਪਲਾਜਮਾ ਟੀਵੀ, ਏਅਰ ਕੰਡੀਸ਼ਨਰ, ਰੇਫਰੀਜਰੇਟਰ ਸ਼ਾਮਿਲ ਹਨ |’

ਰੀਪੋਰਟ ਵਿਚ ਕਿਹਾ ਗਿਆ ਹੈ, " ਅਸੁਰੱਖਿਅਤ ਈ-ਕੂੜੇ ਨੂੰ ਰਿਸਾਇਕਿਲ ਦੇ ਦੌਰਾਨ ਪੈਦਾ ਹੋਣ ਵਾਲੇ ਰਸਾਇਣ/ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਨਾਲ ਰਕਤ ਪ੍ਰਣਾਲੀ, ਗੁਰਦੇ, ਦਿਮਾਗ, ਸਾਹ ਪ੍ਰਕ੍ਰਿਆ, ਚਮੜੀ,ਗਲਾ,ਫੇਫੜੇ ਅਤੇ   ਦਿਲ ਨੂੰ ਕਈ ਭਿਆਨਕ ਬਿਮਾਰੀ ਲੱਗ ਜਾਂਦੀਆਂ ਹਨ ਅਤੇ ਇਸ ਤੋਂ ਇਲਾਵਾ ਕਈ ਤਰਾਂ ਦਾ ਕੈਂਸਰ ਵੀ ਪੈਦਾ ਹੁੰਦਾ ਹੈ |
ਰੀਪੋਰਟ ਵਿਚ ਦਸਿਆ ਗਿਆ ਹੈ ਕਿ ਦੁਨੀਆ ਭਰ ਵਿਚ ਪੈਦਾ ਈ - ਕੂੜੇ ਦੀ ਮਾਤਰਾ 3.15% ਦੀ ਦਰ ਨਾਲ ਵਧਣ ਦੀ ਉਮੀਦ ਹੈ, ਜਿਸਦੇ ਕਾਰਨ ਸਾਲ 2018 ਦਾ ਅਨੁਮਾਨ 47.55 ਮੀਟਰਿਕ ਟਨ ਲਗਾਇਆ ਜਾ ਰਿਹਾ ਹੈ |  ਈ - ਕੂੜੇ ਵਿਚ ਮੌਜੂਦ ਸਾਰੇ ਕੱਚੇ ਮਾਲ ਦਾ 2016 ਵਿਚ ਕੁਲ ਮੁੱਲ ਲਗਭਗ 61.05 ਅਰਬ ਡਾਲਰ ਹੈ ਜੋ ਦੁਨੀਆਂ ਦੇ ਸਾਰੇ ਦੇਸ਼ਾਂ ਦੀ ਜੀਡੀਪੀ ਤੋਂ ਜਿਆਦਾ ਹੈ | 

ਇਸ ਖ਼ਬਰ  ਦੇ ਅਨੁਸਾਰ, ਕਰਨਾਟਕ ਵਰਗੇ ਰਾਜਾਂ ਵਿਚ 57 ਇਕਾਈਆਂ ਹਨ ਜਿਨ੍ਹਾਂਦੀ ਰੀਸਾਇਕਲਨ ਸਮਰੱਥਾ ਲਗਭਗ 44,620 ਟਨ ਹੈ, ਉਥੇ ਹੀ ਮਹਾਰਾਸ਼ਟਰ ਵਿਚ 32 ਇਕਾਈਆਂ ਹਨ ਜੋ 47,810 ਟਨ ਈ - ਕੂੜਾ ਰੀਸਾਈਕਲ ਕਰ ਸਕਦੀਆਂ ਹਨ | 

 ਉੱਤਰ ਪ੍ਰਦੇਸ਼ ਵਿਚ 86,130 ਟਨ ਨੂੰ ਰੀਸਾਈਕਲ ਕਰਨ ਲਈ 22 ਇਕਾਈਆਂ ਹਨ ਅਤੇ ਹਰਿਆਣਾ ਵਿਚ 49,981 ਟਨ ਲਈ 16 ਇਕਾਈਆਂ ਹਨ| ਤਮਿਲਨਾਡੁ ਵਿਚ 52,427 ਮੀਟਰਿਕ ਟਨ ਪ੍ਰਤੀ ਸਾਲ ਰੀਸਾਈਕਲ ਕਰਨ ਲਈ 14 ਇਕਾਈਆਂ ਹਨ | 

 ਗੁਜਰਾਤ ਵਿਚ 12 ਇਕਾਈਆਂ ਜਿਨ੍ਹਾਂ ਦੀ ਰੀਸਾਈਕਲ ਕਰਨ ਦੀ ਸਮਰੱਥਾ 37,262 ਹਨ ਜਦੋਂ ਕਿ ਰਾਜਸਥਾਨ ਵਿਚ 10 ਇਕਾਈਆਂ ਜੋ 68,670 ਮੀਟਰਿਕ ਟਨ ਪ੍ਰਤੀ ਸਾਲ ਨੂੰ ਰੀਸਾਈਕਲ ਕਰ ਸਕਦੀਆਂ ਹਨ | ਉਥੇ ਹੀ ਤੇਲੰਗਾਨਾ ਵਿਚ 11,800 ਮੀਟਰਿਕ ਟਨ ਦੇ ਈ-ਕੂੜਾ ਰੀਸਾਈਕਲ ਕਰਨ ਲਈ 4 ਇਕਾਈਆਂ ਹਨ | 

ਦੁਖਦ ਗੱਲ ਇਹ ਹੈ ਕਿ ਭਾਰਤ ਦੇ ਕੁਲ ਈ-ਕੂੜੇ ਦਾ ਕੇਵਲ 5% ਹੀ ਖ਼ਰਾਬ ਬੁਨਿਆਦੀ ਢਾਂਚੇ ਅਤੇ ਕਾਨੂੰਨ ਦੇ ਚਲਦੇ ਰਿਸਾਇਕਿਲ ਹੋ ਪਾਉਂਦਾ ਹੈ ਜਿਸਦਾ ਸਿੱਧਾ ਪ੍ਰਭਾਵ ਵਾਤਾਵਰਨ ਅਤੇ ਉਦਯੋਗ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ 'ਤੇ ਪੈਂਦਾ ਹੈ |  ਈ-ਕੂੜੇ ਦਾ 95% ਅਸੰਗਠਿਤ ਖੇਤਰ ਅਤੇ ਬਾਜ਼ਾਰ ਵਿਚ ਸਕਰੈਪ ਡੀਲਰਾਂ ਦੁਆਰਾ ਪੈਦਾ ਕੀਤਾ ਜਾਂਦਾ ਹੈ ਜੋ ਇਸਨੂੰ ਰਿਸਾਇਕਿਲ ਕਰਨ ਦੀ ਬਜਾਏ ਉਤਪਾਦਾਂ ਨੂੰ ਤੋੜ ਕੇ ਸੁੱਟ ਦਿੰਦੇ ਹਨ | 

ਭਾਰਤ ਦੇ ਵਰਤਮਾਨ ਸਮੇਂ ਵਿਚ ਈ-ਕੂੜੇ ਦੇ ਉਤਪਾਦਨ ਹੋਣ ਦੀ ਸਮਰੱਥਾ ਰੀਸਾਈਕਲ ਕਰਨ ਦੀ ਸਮਰੱਥਾ ਤੋਂ 4.56 ਗੁਣਾ ਜਿਆਦਾ ਹੈ | ਜਿਆਦਾ ਜਨਸੰਖਿਆ ਦਾ ਵਧਣਾ ਵੀ ਈ- ਕੂੜੇ ਦਾ ਕਾਰਨ ਹੈ | 

ਇਸ ਰੀਪੋਰਟ ਦੇ ਅੰਤ ਵਿਚ ਵਿਚ ਕਿਹਾ ਗਿਆ ਕਿ ਜਿਵੇਂ-ਜਿਵੇਂ ਭਾਰਤ ਦੇ ਲੋਕ ਅਮੀਰ ਬਣ ਜਾਂਦੇ ਹਨ ਅਤੇ ਉਵੇਂ-ਉਵੇਂ  ਹੀ ਜਿਆਦਾ ਇਲੈਕਟ੍ਰੋਨਿਕ ਸਾਮਾਨ ਅਤੇ ਸਮਗਰੀ ਖਰਚ ਕਰਦੇ ਹਨ |  ਕੁਲ ਈ-ਕੂੜਾ ਸਮਗਰੀ ਵਿਚ ਕੰਪਿਊਟਰ ਸਮਗਰੀ ਲਗਭਗ 70%,  ਦੂਰਸੰਚਾਰ ਸਮਗਰੀ 12%, ਬਿਜਲੀ ਸਮਗਰੀ 8%, ਚਿਕਿਤਸਾ ਸਮਗਰੀ 7% ਅਤੇ ਬਾਕੀ ਘਰੇਲੂ ਸਮਾਨ ਦਾ ਯੋਗਦਾਨ 4%  ਹੈ |

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement