ਦੀਵਾਲੀ ਮੁਬਾਰਕ ਉਨ੍ਹਾਂ ਨੂੰ ਜੋ ਖੁਦ ਦੀਵੇ ਬਣ ਚਾਨਣ ਕਰਦੇ ਨੇ
Published : Nov 12, 2020, 8:25 am IST
Updated : Nov 12, 2020, 8:26 am IST
SHARE ARTICLE
Diwali Lamp
Diwali Lamp

ਇਸ ਰੁੱਤ ਦੇ ਤਿਉਹਾਰਾਂ ਦੀ ਆਮਦ ਹੋ ਚੁੱਕੀ ਹੈ।

ਇਸ ਰੁੱਤ ਦੇ ਤਿਉਹਾਰਾਂ ਦੀ ਆਮਦ ਹੋ ਚੁੱਕੀ ਹੈ। ਦੀਵਾਲੀ ਤੋਂ ਪਹਿਲਾਂ ਦੁਸਹਿਰਾ ਮਨਾਇਆ ਗਿਆ, ਹੁਣ ਦੀਵਾਲੀ ਅਤੇ ਫਿਰ ਇਸ ਤੋਂ ਹਫ਼ਤਾ ਬਾਅਦ ਛੱਠ ਪੁਜਾ ਮਨਾਈ ਜਾਵੇਗੀ। ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਲਈ ਸਾਡੇ ਭਰੀਆਂ ਜੇਬਾਂ ਵਾਲੇ ਲੋਕ ਤਾਂ ਪੱਬਾਂ ਭਾਰ ਹੋ ਜਾਂਦੇ ਹਨ ਪਰ ਸਾਡੇ ਸਮਾਜ ਦੇ ਅਤਿ ਗ਼ਰੀਬ ਲੋਕਾਂ ਦੇ ਬੱਚੇ ਇਨ੍ਹਾਂ ਦੀਆਂ ਰੌਣਕਾਂ ਨੂੰ ਤਰਸਦੇ ਰਹਿੰਦੇ ਹਨ ਜਾਂ ਕਈ ਤੰਗੀ ਫੰਗੀ ਨਾਲ ਵੀ ਮਨਾਉਂਦੇ ਹਨ। ਸਾਡੇ ਲੋਕਾਂ ਦੀ ਇਸੇ ਰੀਸੋ ਰੀਸੀ ਕਰ ਕੇ ਹੀ ਹੁਣ ਨਕਲੀ ਮਠਿਆਈਆਂ ਅਤੇ ਪਟਾਕੇ ਬਣਾਉਣ ਵਾਲੇ ਸੌਦਾਗਰ ਵੀ ਉਤਸ਼ਾਹਿਤ ਹੋਏ ਫਿਰਦੇ ਹਨ।

DusehraDusehra

ਬੇਸ਼ੱਕ ਹਰ ਸਾਲ ਹੀ ਦੁਸਹਿਰੇ ਮੌਕੇ ਦੀਵਾਲੀ ਦੇ ਨੇੜੇ ਆ ਕੇ ਮਠਿਆਈਆਂ ਦੀਆਂ ਦੁਕਾਨਾਂ ਉੱਤੇ ਛਾਪੇਮਾਰੀ ਸਮੇਤ ਪਟਾਕਿਆਂ ਪ੍ਰਤੀ ਵੀ ਸਰਕਾਰੀ ਹਦਾਇਤਾਂ ਜਾਰੀ ਹੁੰਦੀਆਂ ਹਨ ਪਰ ਫਿਰ ਵੀ ਇਹ ਹੇਰਾਫੇਰੀ ਪੂਰਨ ਤੌਰ ਤੇ ਰੁਕ ਨਹੀਂ ਰਹੀ ਕਿਉਂਕਿ ਮਿਲਾਵਟਖ਼ੋਰਾਂ ਦੇ ਸੈਂਪਲ ਭਰਨ ਦੀਆਂ ਖ਼ਬਰਾਂ ਤਾਂ ਜਨਤਕ ਹੁੰਦੀਆਂ ਹਨ ਪਰ ਉਨ੍ਹਾਂ ਉੱਤੇ ਕੀ ਕਾਰਵਾਈ ਹੋਈ, ਇਹ ਸੱਭ ਪਰਦੇ ਵਿਚ ਹੀ ਰਖਿਆ ਜਾਂਦਾ ਹੈ।

Sweets Sweets

ਇਹ ਪਰਦਾ ਸ਼ਾਇਦ ਇਸ ਲਈ ਹੋਵੇ ਕਿ ਦੋਸ਼ੀਆਂ ਨੂੰ ਸਹੀ ਸਜ਼ਾ ਨਹੀਂ ਮਿਲਦੀ ਕਿਉਂਕਿ ਹੋਰ ਕਈ ਸਬੂਤਾਂ ਤੋਂ ਇਲਾਵਾ ਤਾਜ਼ਾ ਪ੍ਰਮਾਣ ਸ਼ਾਹੀ ਸ਼ਹਿਰ ਪਟਿਆਲਾ ਦੇ ਨੇੜੇ ਕਸਬਾ ਦੇਵੀਗੜ੍ਹ ਦਾ ਹੈ ਜਿਥੇ ਇਕ ਤਕੜਾ ਮਠਿਆਈ ਵਪਾਰੀ ਵੱਡੀ ਹੇਰਾਫੇਰੀ ਦੇ ਦੋਸ਼ ਵਿਚ ਦੋ ਵਾਰ ਫੜਿਆ ਗਿਆ ਸੀ ਪਰ ਦੀਵਾਲੀ ਦੇ ਨੇੜੇ ਉਹ ਫਿਰ ਅਪਣਾ ਉਹੀ ਵਪਾਰ ਚਲਾਉਂਦੇ ਵੇਖਿਆ ਗਿਆ ਹੈ। ਉਹ ਜ਼ਮਾਨਤ 'ਤੇ ਆਇਆ ਦਸਿਆ ਜਾਂਦਾ ਹੈ ਅਤੇ ਜੋ ਹੁਣ ਦੀਵਾਲੀ ਮੌਕੇ ਅਪਣੀ ਪਹਿਲਾਂ ਤਰ੍ਹਾਂ ਹੀ ਕਮਾਈ ਕਰ ਕੇ ਸਾਰਾ ਹਿਸਾਬ-ਕਿਤਾਬ ਪੂਰਾ ਕਰ ਲਵੇਗਾ।

Fake SweetsSweets

ਇਹ ਸਾਰੀ ਪ੍ਰਸ਼ਾਸਨਿਕ ਕੋਤਾਹੀ ਸਾਡੀ ਜਨਤਾ ਦੀ ਗ਼ੈਰ-ਜਾਗਰੂਕਤਾ ਦੇ ਕਾਰਨ ਹੀ ਹੈ ਜਿਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਪੰਜਾਬ ਦੇ ਬਟਾਲਾ ਸ਼ਹਿਰ ਵਿਖੇ 22 ਸਾਲਾਂ ਤੋਂ ਸੰਘਣੀ ਅਬਾਦੀ ਵਿਚ ਚਲ ਰਹੀ ਇਕ ਗ਼ੈਰ-ਮਾਨਤਾ ਵਾਲੀ ਪਟਾਕਾ ਫ਼ੈਕਟਰੀ ਵਿਚ 5 ਸਤੰਬਰ 2019 ਨੂੰ ਹੋਏ ਦਰਦਨਾਕ ਧਮਾਕੇ ਵਿਚ ਕਾਫ਼ੀ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਸਾਡੀ ਸਰਕਾਰ ਵਲੋਂ ਕੀਤੀ ਕਾਰਵਾਈ ਵਿਚ ਕੁੱਝ ਪੁਲਿਸ ਕਰਮਚਾਰੀ ਅਤੇ ਅਧਿਕਾਰੀਆਂ ਵਿਰੁਧ ਕਾਰਵਾਈ ਕਰ ਕੇ ਅਤੇ ਪੀੜਤਾਂ ਨੂੰ ਮੁਆਵਜ਼ਾ ਐਲਾਨ ਕੇ ਸਾਰ ਦਿਤਾ ਗਿਆ ਪਰ ਏਨੇ ਸਾਲਾਂ ਤੋਂ ਇਹ ਗ਼ਲਤ ਕੰਮ ਹੁੰਦਾ ਰਹਿਣ ਦੇ ਜ਼ਿੰਮੇਵਾਰ ਉੱਚ ਅਧਿਕਾਰੀ ਜਾਂ ਇਲਾਕੇ ਦੇ ਜ਼ਿੰਮੇਵਾਰ ਸਿਆਸੀ ਲੀਡਰਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ। ਅਜਿਹਾ ਕੁੱਝ ਹੋਰ ਥਾਈਂ ਵੀ ਅੰਦਰਖਾਤੇ ਹੁੰਦਾ ਹੈ ਜੋ ਮਿਲੀਭੁਗਤ ਕਾਰਨ ਉਜਾਗਰ ਨਹੀਂ ਹੁੰਦਾ।

Diwali Diwali

ਦੁਸਿਹਰਾ ਅਤੇ ਦੀਵਾਲੀ ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਵਿਚੋਂ ਵਿਸ਼ੇਸ਼ ਤਿਉਹਾਰ ਹਨ ਜਿਨ੍ਹਾਂ ਦਾ ਇਤਿਹਾਸ ਵੀ ਰਮਾਇਣ ਗ੍ਰੰਥ ਉਤੇ ਹੀ ਅਧਾਰਤ ਹੈ ਪਰ ਇਨ੍ਹਾਂ ਨੂੰ ਮਨਾਉਂਦੇ ਹਰ ਵਰਗ ਅਤੇ ਹਰ ਧਰਮ ਦੇ ਲੋਕ ਹੀ ਹਨ ਜੋ ਇਕ-ਦੂਜੇ ਨੂੰ ਤੋਹਫ਼ੇ ਆਦਿ ਦੇ ਲੈ ਕੇ ਆਪਸੀ ਖ਼ੁਸ਼ੀਆਂ ਦਾ ਅਦਾਨ-ਪ੍ਰਦਾਨ ਇਕ ਚੰਗੀ ਪ੍ਰੰਪਰਾ ਵਜੋਂ ਕਰਦੇ ਹਨ। ਰਮਾਇਣ ਗ੍ਰੰਥ ਦਾ ਇਤਿਹਾਸ ਦਸਦਾ ਹੈ ਕਿ ਜਿਸ ਦਿਨ ਯੁੱਧ ਵਿਚ ਰਾਮ ਚੰਦਰ ਹੱਥੋਂ ਰਾਵਣ ਮਾਰਿਆ ਗਿਆ ਉਸ ਦਿਨ ਦਸ਼ਮੀ ਸੀ, ਜਿਸ ਤੋਂ ਦੁਸਹਿਰਾ ਸ਼ੁਰੂ ਹੋਇਆ।

Diwali Diwali

ਇਵੇਂ ਹੀ ਇਸ ਦਿਨ ਰਾਮ ਚੰਦਰ ਦਾ ਬਨਵਾਸ ਅਜੇ 20 ਦਿਨ ਰਹਿੰਦਾ ਸੀ ਅਤੇ ਉਹ 20 ਦਿਨਾਂ ਬਾਅਦ ਜਦੋਂ ਸੀਤਾ ਅਤੇ ਲਛਮਣ ਸਮੇਤ ਅਯੁੱਧਿਆ ਪਹੁੰਚੇ ਸਨ ਤਾਂ ਪਰਜਾ ਨੇ ਖ਼ੁਸ਼ੀ ਵਜੋਂ ਫੁੱਲੀਆਂ ਵੰਡ ਕੇ ਅਪਣੇ ਘਰਾਂ ਉਪਰ ਦੀਪਮਾਲਾ ਕੀਤੀ ਸੀ। ਇਸੇ ਕਰ ਕੇ ਦੁਸਹਿਰੇ ਤੋਂ 20 ਦਿਨ ਬਾਅਦ ਦੀਵਾਲੀ ਭਾਵ ਦੀਪ-ਵਾਲੀ ਜਾਂ ਦੀਵਿਆਂ ਵਾਲੀ ਮਨਾਉਣ ਦੀ ਪ੍ਰੰਪਰਾ ਸ਼ੁਰੂ ਹੋਈ, ਜੋ ਕੱਤਕ ਮਹੀਨੇ ਵਿਚ ਮੱਸਿਆ ਦੀ ਹਨੇਰੀ ਰਾਤ ਨੂੰ ਆਉਂਦੀ ਹੈ।

ਖ਼ੈਰ ਇਹ ਪ੍ਰੰਪਰਾ ਤਾਂ ਚੰਗੀ ਹੈ ਕਿ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਲੋਕ ਅਪਣੇ ਘਰਾਂ ਦੀ ਸਾਫ਼-ਸਫ਼ਾਈ ਅਤੇ ਰੰਗ-ਰੋਗਨ ਆਦਿ ਕਰਦੇ ਹਨ। ਇਵੇਂ ਹੀ ਇਹ ਲੋਕ ਅਪਣੇ ਪੁਰਾਣੇ ਨਾ ਵਰਤਣਯੋਗ ਬਰਤਨਾਂ ਦੀ ਥਾਂ ਵੀ ਨਵੇਂ ਬਰਤਨ ਖ਼ਰੀਦਦੇ ਹਨ ਜੋ ਦੀਵਾਲੀ ਮੌਕੇ ਬਣਾਏ ਜਾਂਦੇ ਸਵੱਛਤਾ ਵਾਲੇ ਵਾਤਾਵਰਣ ਦਾ ਪ੍ਰਤੀਕ ਹੈ। ਇੰਜ ਹੀ ਦੀਵਾਲੀ ਮੌਕੇ ਆਪਸੀ ਰਿਸ਼ਤਿਆਂ ਵਿਚ ਜੋ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ ਉਹ ਵੀ ਚੰਗੇ ਮੇਲ ਮਿਲਾਪ ਦੀ ਪ੍ਰੰਪਰਾ ਹੈ।

DiwaliDiwali

ਪਰ ਸਾਡੇ ਤਿਉਹਾਰਾਂ ਦੀ ਚੰਗੀ ਪਰੰਪਰਾ ਵਾਲੇ ਰਿਵਾਜ ਉਦੋਂ ਸਾਡੇ ਸਮਾਜ ਦੀ ਤ੍ਰਾਸਦੀ ਵਿਚ ਬਦਲ ਜਾਂਦੇ ਹਨ ਜਦੋਂ ਅਸੀਂ ਲੋਕ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਵੇਲੇ ਇਨ੍ਹਾਂ ਦੇ ਅਸਲ ਮਕਸਦ ਨੂੰ ਭੁਲਾ ਕੇ ਹੋਸ਼ ਦੀ ਘੱਟ ਪਰ ਜੋਸ਼ ਦੀ ਵੱਧ ਵਰਤੋਂ ਕਰਦੇ ਹਾਂ, ਜਿਸ ਦੇ ਪ੍ਰਤੱਖ ਭੈੜੇ ਪ੍ਰਮਾਣ ਅੱੱਜ ਸਾਡੇ ਸਾਹਮਣੇ ਮੌਜੂਦ ਹਨ, ਜਿਨ੍ਹਾਂ ਨਾਲ ਇਹ ਬੁਰਾਈ ਉਪਰ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਕਹੇ ਜਾਂਦੇ ਸਾਡੇ ਤਿਉਹਾਰ ਨੂੰ ਚੰਗਿਆਈ ਉਪਰ ਬੁਰਾਈ ਦੀ ਜਿੱਤ ਦੇ ਪ੍ਰਤੀਕ ਵਿਚ ਬਦਲ ਜਾਂਦੇ ਹਨ।

Ravan Ravan

ਮਿਸਾਲ ਵਜੋਂ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਵਿਖੇ ਰੇਲ ਗੱਡੀ ਦੀਆਂ ਲਾਈਨਾਂ ਨਜ਼ਦੀਕ ਮਨਾਏ ਗਏ ਦੁਸਹਿਰੇ ਮੌਕੇ ਅੰਧ ਵਿਸ਼ਵਾਸ ਵਜੋਂ ਰਾਵਣ ਦੇ ਪੁਤਲੇ ਫੂਕਣ ਵਾਲੇ ਜਸ਼ਨਾਂ ਵਿਚ ਲੋਕ ਮਸਤ ਹੋ ਕੇ ਗੱਡੀ ਦੀ ਲਾਈਨ ਉਪਰ ਭਾਰੀ ਗਿਣਤੀ ਵਿਚ ਇੱਕਠੇ ਹੋ ਗਏ ਜਿਸ ਕਾਰਨ ਰੇਲ ਗੱਡੀ ਲੋਕਾਂ ਉਪਰ ਚੜ੍ਹ ਜਾਣ ਕਾਰਨ ਸੈਂਕੜੇ ਲੋਕ ਮਰ ਗਏ ਅਤੇ ਜ਼ਖ਼ਮੀ ਹੋ ਗਏ।

Amritsar train tragedyAmritsar train tragedy

ਹੁਣ ਸਰਕਾਰਾਂ ਤੋਂ ਲੋਕ ਇਨਸਾਫ਼ ਮੰਗਦੇ ਹਨ ਜਿਸ ਵਜੋਂ ਸਰਕਾਰ ਵਲੋਂ ਬਣਾਈ ਪੜਤਾਲੀਆ ਕਮੇਟੀ ਅਤੇ ਐਲਾਨੇ ਮੁਆਵਜ਼ੇ ਦਾ ਸਿਲਸਿਲਾ ਜਾਰੀ ਹੈ ਪਰ ਇਨ੍ਹਾਂ ਮਨੁੱਖੀ ਜਾਨਾਂ ਦਾ ਅਸਲ ਜ਼ਿੰਮੇਵਾਰ ਸਾਡਾ ਅਪਣਾ ਹੀ ਅੰਧ ਵਿਸ਼ਵਾਸ ਅਤੇ ਲਾਪ੍ਰਵਾਹੀ ਹੈ। ਇਹ ਵੀ ਵੇਖੀਦਾ ਹੈ ਕਿ ਦੀਵਾਲੀ ਵਾਲੀ ਰਾਤ ਕਈ ਲੋਕ ਵੱਡੇ ਮਹਿੰਗੇ ਰੇਸਤਰਾਂ ਵਿਚ ਆਲੀਸ਼ਾਨ ਪਾਰਟੀਆਂ ਅਤੇ ਜਸ਼ਨ ਅੱਧੀ ਰਾਤ ਦੇ ਪਿਛੋਂ ਤਕ ਵੀ ਮਨਾਉਂਦੇ ਹਨ। ਫਿਰ ਫੋਕੇ ਵਿਖਾਵੇ ਵਜੋਂ ਬਹੁਤ ਸਾਰਾ ਖਾਣਾ ਵੀ ਅਣਵਰਤਿਆ ਹੀ ਛੱਡ ਦਿਤਾ ਜਾਂਦਾ ਹੈ।

ਜਦਕਿ ਸਾਡੇ ਦੇਸ਼ ਦੇ ਕਰੀਬ 20 ਲੱਖ ਤੋਂ ਵੱਧ ਬੱਚੇ ਰੋਜ਼ਾਨਾ ਭੁੱਖੇ ਪੇਟ ਸੌਂਦੇ ਹਨ। ਇੱਥੇ ਕਰੀਬ 4 ਲੱਖ ਤੋਂ ਵੱਧ ਭਿਖਾਰੀ ਹਨ ਇਹ ਵੀ ਤਾਜ਼ਾ ਅੰਕੜਾ ਹੈ ਕਿ ਵਿਸ਼ਵ ਦੇ 250 ਦੇਸ਼ਾਂ ਵਿਚੋਂ ਭਾਰਤ ਦਾ ਗ਼ਰੀਬੀ ਭੁਖਮਰੀ ਵਿਚ 103ਵਾਂ ਸਥਾਨ ਹੈ। ਇਹ ਵੀ ਸੱਚ ਹੈ ਕਿ ਗ਼ਰੀਬ ਝੁੱਗੀ ਝੋਪੜੀ ਵਾਲਿਆਂ ਦੇ ਬੱਚੇ ਅਮੀਰਾਂ ਵਲੋਂ ਸੁੱਟੇ ਕੁੜੇ ਵਿਚੋਂ ਅਪਣੀ ਰੋਜ਼ੀ-ਰੋਟੀ ਲਭਦੇ ਵੀ ਆਮ ਵੇਖੇ ਜਾਂਦੇ ਹਨ।

BeggingStarvation

ਸਾਡੇ ਸਰਦੇ-ਪੁਜਦੇ ਲੋਕ ਚਾਹੇ ਉਹ ਕਰਮਚਾਰੀ, ਕਾਰੋਬਾਰੀ ਜਾਂ ਰਾਜਨੀਤੀ ਨਾਲ ਜੁੜੇ ਹੋਣ ਇਹ ਸੱਭ ਅਪਣੇ ਤੋਂ ਉੱਚੇ ਰੁਤਬੇ ਨੂੰ ਦੀਵਾਲੀ ਮੌਕੇ ਮਹਿੰਗੇ ਤੋਹਫ਼ੇ ਦੇ ਕੇ ਖ਼ੁਸ਼ ਕਰਨਾ ਪਸੰਦ ਕਰਦੇ ਹਨ ਜਦਕਿ ਕਿਸੇ ਗ਼ਰੀਬ ਨਾਲ ਇਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੁੰਦੀ, ਜਿਸ ਦੀ ਇਕ ਤਾਜ਼ਾ ਮਿਸਾਲ ਇਹ ਹੈ ਕਿ ਪਿਛਲੇ ਦਿਨੀਂ ਪੰਜਾਬ ਵਪਾਰ ਮੰਡਲ ਵਲੋਂ ਕੀਤੀ ਇਕ ਮੀਟਿੰਗ ਵਿਚ ਫ਼ੈਕਟਰੀ ਮਾਲਕਾਂ ਵਲੋਂ ਇਹ ਫ਼ੈਸਲਾ ਲਿਆ ਗਿਆ ਕਿ ਇਸ ਵਾਰ ਛੋਟੇ ਮੁਲਾਜ਼ਮਾਂ/ਦਰਜਾ ਚਾਰ ਮੁਲਾਜ਼ਮਾਂ ਨੂੰ ਇਸ ਦੀਵਾਲੀ ਮੌਕੇ ਕੋਈ ਮਦਦ ਨਹੀਂ ਦਿਤੀ ਜਾਵੇਗੀ ਕਿਉਂਕਿ ਕਾਰੋਬਾਰ ਮੰਦੀ ਦੀ ਹਾਲਤ ਵਿਚ ਹੈ ਪਰ ਇਨ੍ਹਾਂ ਨੂੰ ਉੱਚੇ ਰੁਤਬੇ ਵਾਲਿਆਂ ਨੂੰ ਖ਼ੁਸ਼ ਕਰਨ ਲਗਿਆਂ ਮੰਦੀ ਨਹੀਂ ਦਿਸਦੀ।

FirecrackersFirecrackers

ਇਸ ਤੋਂ ਇਲਾਵਾ ਇਹ ਵੀ ਵੇਖਿਆ ਜਾਂਦਾ ਹੈ ਕਿ ਕਈ ਥਾਈਂ ਲੋਕ ਭਾਰੀ ਗਿਣਤੀ ਵਿਚ ਵੱਡੇ-ਵੱਡੇ ਪਟਾਕੇ ਚਲਾ ਕੇ ਬਹੁਤ ਫ਼ਜ਼ੂਲਖ਼ਰਚੀ ਅਤੇ ਹੱਦੋਂ ਵੱਧ ਆਵਾਜ਼ ਪ੍ਰਦੂਸ਼ਣ ਅਤੇ ਧੂੰਆਂ ਪ੍ਰਦੂਸ਼ਣ ਫੈਲਾਉਂਦੇ ਹੋਏ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਨੌਜਵਾਨ ਲੜਕੇ ਹੋਸ਼ ਭੁਲਾ ਕੇ ਮੁਹੱਲੇ ਵਿਚੋਂ ਲੰਘਦੀਆਂ ਗਲੀਆਂ ਦੇ ਰਸਤੇ ਵਿਚ ਪਟਾਕੇ ਚਲਾਉਂਦੇ ਅਤੇ ਉੱਚੀ ਆਵਾਜ਼ ਵਿਚ ਡੀ.ਜੇ. ਦੇਰ ਰਾਤ ਤਕ ਚਲਾਉਂਦੇ ਹਨ ਜਿਸ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਵਲੋਂ ਇਤਰਾਜ਼ ਕਰਨ ਤੇ ਝਗੜੇ ਵੀ ਹੋ ਜਾਂਦੇ ਹਨ।

FirecrackersFirecrackers

ਇਨ੍ਹਾਂ ਬੇਨਿਯਮੀਆਂ ਪ੍ਰਤੀ ਬੇਸ਼ੱਕ ਸਾਡੀ ਉੱਚ ਅਦਾਲਤ ਅਤੇ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹਦਾਇਤਾਂ ਵੀ ਜਾਰੀ ਹਨ ਕਿ ਰੇਸਤਰਾਂ ਅੱਧੀ ਰਾਤ ਤਕ ਪਾਰਟੀਆਂ ਲਈ ਖੁਲ੍ਹਣੇ ਨਹੀਂ ਚਾਹੀਦੇ ਅਤੇ ਨਾ ਹੀ ਏਨੀ ਰਾਤ ਤਕ ਉੱਚੀ ਆਵਾਜ਼ ਵਿਚ ਡੀ.ਜੇ. ਅਤੇ ਪਟਾਕੇ ਚਲਣੇ ਚਾਹੀਦੇ ਹਨ ਪਰ ਸਾਡੇ ਲੋਕ ਇਨ੍ਹਾਂ ਹਦਾਇਤਾਂ ਦੀ ਪ੍ਰਵਾਹ ਨਹੀਂ ਕਰਦੇ।

DiwaliDiwali

ਬੋਰਡ ਦੇ ਅੰਕੜੇ ਇਹ ਵੀ ਕਹਿੰਦੇ ਹਨ ਕਿ ਆਮ ਪਟਾਕਿਆਂ ਵਿਚੋਂ ਕਰੀਬ 95 ਫ਼ੀ ਸਦੀ ਹਵਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਪੱਖੋਂ ਨਿਯਮਾਂ ਦੇ ਉਲਟ ਹਨ ਅਤੇ ਅੰਕੜੇ ਇਹ ਵੀ ਹਨ ਕਿ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ ਪਹਿਲਾਂ ਨਾਲੋਂ ਦੁਗਣੀ ਹੋ ਗਈ ਹੈ। ਅਫ਼ਸੋਸ ਤਾਂ ਇਹ ਹੈ ਕਿ ਜਿਨ੍ਹਾਂ ਸਰਕਾਰਾਂ ਨੇ ਇਹ ਨਿਯਮ ਲਾਗੂ ਕਰਵਾਉਣੇ ਹੁੰਦੇ ਹਨ ਉਨ੍ਹਾਂ ਦੇ ਨੇਤਾ ਖ਼ੁਦ ਹੀ ਪ੍ਰਦੂਸ਼ਣ ਫੈਲਾਉ ਪ੍ਰੋਗਰਾਮਾਂ ਦਾ ਉਦਘਾਟਨ ਕਰਦੇ ਹਨ। 

diwali Diwali

ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਅਤੇ ਦੀਪਮਾਲਾ ਕਰਨਾ ਤਾਂ ਬਹੁਤ ਪਵਿੱਤਰ ਪ੍ਰੰਪਰਾ ਹੈ ਪਰ ਪਟਾਕੇ ਅਤੇ ਆਤਿਸ਼ਬਾਜ਼ੀ ਇਸ ਮੌਕੇ ਚਲਾ ਕੇ ਪ੍ਰਦੂਸ਼ਣ ਫੈਲਾਉਣ ਦੇ ਹਿੱਸੇਦਾਰ ਬਣਨ ਵਾਲਾ ਕੰਮ ਸਾਡੇ ਗੁਰੂ ਸਾਹਿਬਾਨਾਂ ਦੇ ਇਨ੍ਹਾਂ ਮਹਾਨ ਉਪਦੇਸ਼ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ' ਦੇ ਉਲਟ ਹੈ। ਕੁਦਰਤ ਦੀ ਸਵੱਛਤਾ ਲਈ ਸਿਖਿਆ ਦੇਣ ਵਾਲੀ ਬਾਣੀ ਦਾ ਨਿਰਾਦਰ ਸਾਡੀਆਂ ਸਿੱਖ ਬੀਬੀਆਂ ਵੀ ਬਹੁਤ ਕਰਦੀਆਂ ਹਨ ਜੋ ਅੰਧ ਵਿਸ਼ਵਾਸ ਵਸ ਹੋ ਕੇ ਤੇ ਸਿੱਖੀ ਦਾ ਫ਼ਲਸਫ਼ਾ ਅਤੇ ਦੀਵਾਲੀ ਦੇ ਅਸਲ ਇਤਿਹਾਸ ਨੂੰ ਭੁਲਾ ਕੇ ਦੀਵਾਲੀ ਵਾਲੀ ਸ਼ਾਮ ਨੂੰ ਗੁਰਦੁਆਰਿਆਂ ਵਿਚ ਲੱਗੇ ਨਿਸ਼ਾਨ ਸਾਹਿਬ ਦੀ ਸਾਫ਼-ਸੁਥਰੀ ਥਾਂ ਉੱਤੇ ਮੋਮਬਤੀਆਂ ਲਾਉਂਦੀਆਂ ਹਨ ਅਤੇ ਸਾਰੀ ਸਾਫ਼-ਸੁਥਰੀ ਥਾਂ ਨੂੰ ਖ਼ਰਾਬ ਕਰਦੀਆਂ ਹਨ।

Diwali Lamp Diwali Lamp

ਉਪਰੋਕਤ ਸਾਰੇ ਸਿਸਟਮ ਤੋਂ ਇਲਾਵਾ ਇਹ ਵੀ ਜ਼ਰੂਰ ਵੇਖਣ ਨੂੰ ਮਿਲਦਾ ਹੈ ਕਿ ਸਾਡੇ ਕਈ ਸਮਾਜਸੇਵੀ ਅਤੇ ਕੁਦਰਤ ਪ੍ਰੇਮੀ ਅਗਾਂਹਵਧੂ ਸੋਚ ਵਾਲੇ ਜਾਗਰੂਕ ਵਿਅਕਤੀ ਸਾਡੇ ਭਟਕੇ ਹੋਏ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸੀ ਕੰਮਾਂ ਤੋਂ ਵਰਜਦੇ ਵੀ ਹਨ ਅਤੇ ਇੱਥੇ ਇਹ ਵੀ ਸੱਚ ਹੈ ਕਿ ਇਹ ਲੋਕ ਸਹੀ ਰੂਪ ਵਿਚ ਦੀਵਾਲੀ ਮੌਕੇ ਜੋ ਸਾਡੇ ਸਮਾਜ ਵਿਚੋਂ ਭ੍ਰਿਸ਼ਟਾਚਾਰ, ਅੰਧਵਿਸ਼ਵਾਸ ਅਤੇ ਪ੍ਰਦੂਸ਼ਣ ਦੇ ਹਨੇਰੇ ਨੂੰ ਅਪਣੇ ਗਿਆਨ ਅਤੇ ਜਾਗਰੂਕਤਾ ਰੂਪੀ ਦੀਵਿਆਂ ਦੇ ਚਾਨਣ ਨਾਲ ਦੂਰ ਕਰਨ ਦੇ ਉਪਰਾਲੇ ਕਰਦੇ ਹਨ ਉਹੀ ਸਹੀ ਰੂਪ ਵਿਚ ਦੀਵਾਲੀ ਦੀਆਂ ਮੁਬਾਰਕਾਂ ਦੇ ਹੱਕਦਾਰ ਹਨ। ਅੱਜ ਇਨ੍ਹਾਂ ਅਸੂਲਾਂ ਉਤੇ ਸਭਨਾਂ ਲੋਕਾਂ ਨੂੰ ਹੀ ਚੱਲਣ ਦੀ ਸਖ਼ਤ ਜ਼ਰੂਰਤ ਹੈ।

ਦਲਬੀਰ ਸਿੰਘ ਧਾਲੀਵਾਲ
ਸੰਪਰਕ : 99155-21037

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement