ਇਹ ਸਲੂਕ ਕਰਦੇ ਹਾਂ ਅਸੀਂ ਬਲਬੀਰ ਸਿੰਘ ਵਰਗੇ ਹਾਕੀ ਦੇ ਧਰੂ ਤਾਰਿਆਂ ਨਾਲ
Published : Dec 12, 2021, 1:49 pm IST
Updated : Dec 12, 2021, 1:49 pm IST
SHARE ARTICLE
 Balbir Singh Sr.
Balbir Singh Sr.

‘ਬਲਬੀਰ ਸਿੰਘ ਸੀਨੀਅਰ’ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਇਕ ਸਮੇਂ ਭਾਰਤੀ ਹਾਕੀ ਟੀਮ ਵਿਚ ਚਾਰ ਬਲਬੀਰ ਸਿੰਘ ਖੇਡ ਰਹੇ ਸਨ ਤਾਂ ਪਛਾਣ ਲਈ ‘ਸੀਨੀਅਰ’ ਕਿਹਾ ਜਾਂਦਾ ਸੀ।

 

ਇਹ ਕਹਾਣੀ ਸਦੀ ਦੇ ਇਕ ਮਹਾਂਨਾਇਕ ਦੀ ਹੈ, ਜਿਸ ਨੂੰ ਲਗਭਗ ਵਿਸਾਰ ਹੀ ਦਿਤਾ ਗਿਐ। 10 ਅਕਤੂਬਰ 1924 ਨੂੰ ਜਨਮੇ, ਇਸ ਯੋਧੇ ਦੀ ਸਾਰੀ ਕਹਾਣੀ ਜਾਣ ਕੇ, ਤੁਹਾਡਾ ਸਿਰ ਇਸ ਜਰਨੈਲ ਦੇ ਸਨਮਾਨ ਵਿਚ ਝੁੱਕ ਜਾਵੇਗਾ। ਬਰਲਿਨ ਉਲੰਪਿਕ 1936 ਹਾਕੀ ਫ਼ਾਈਨਲ ਵਿਚ ਮੇਜਰ ਧਿਆਨ ਚੰਦ (ਭਾਰਤ ਦੇ ਕਪਤਾਨ) ਵਲੋਂ ਗੋਲਾਂ ਦੀ ਹੈਟਿ੍ਰਕ ਨਾਲ ਭਾਰਤ-ਜਰਮਨੀ ਨੂੰ 8-1 ਦੇ ਫ਼ਰਕ ਨਾਲ ਹਰਾ ਕੇ, ਗੋਲਡ ਮੈਡਲ ਜਿਤਿਆ। ਇਹ ਖ਼ਬਰ ਜਦੋਂ ਜਲੰਧਰ ਜ਼ਿਲ੍ਹੇ ਵਿਚ ਪਿੰਡ ਹਰੀਪੁਰ ਖ਼ਾਲਸਾ ਦੇ ਆਜ਼ਾਦੀ ਘੁਲਾਟੀਏ ਦਲੀਪ ਸਿੰਘ ਤੇ ਮਾਤਾ ਕਰਮ ਕੌਰ ਦਾ 12 ਸਾਲਾਂ ਦਾ ਜੁਝਾਰੂ ਮੁੰਡੇ, ਜੋ ਅਪਣੇ ਸਕੂਲ ਦੀ ਟੀਮ ਦਾ ਗੋਲਕੀਪਰ ਹੈ,  ਸੁਣਦਾ ਹੈ ਤਾਂ ਉਸੇ ਦਿਨ ਤੋਂ ਹੀ ਸੈਂਟਰ ਫ਼ਾਰਵਰਡ ਖੇਡਣਾ ਸ਼ੁਰੂ ਕਰ ਕੇ, ਹਾਕੀ ਨੂੰ ਸਮਰਪਿਤ ਹੋ ਜਾਂਦੈ।

 

ਨਾਮ ਹੈ ‘ਬਲਬੀਰ ਸਿੰਘ।’ ਉਨ੍ਹਾਂ ਨੂੰ ‘ਬਲਬੀਰ ਸਿੰਘ ਸੀਨੀਅਰ’ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਇਕ ਸਮੇਂ ਭਾਰਤੀ ਹਾਕੀ ਟੀਮ ਵਿਚ ਚਾਰ ਬਲਬੀਰ ਸਿੰਘ ਖੇਡ ਰਹੇ ਸਨ ਤਾਂ ਪਛਾਣ ਲਈ ਉਨ੍ਹਾਂ ਨੂੰ ‘ਸੀਨੀਅਰ’ ਕਿਹਾ ਜਾਂਦਾ ਸੀ। 10 ਅਕਤੂਬਰ 1924 ਨੂੰ ਜਨਮ ਲੈਣ ਵਾਲੇ ਇਸ ਮਹਾਨ ਹਾਕੀ ਖਿਡਾਰੀ ਨੂੰ ਤਰਾਸ਼ਣ ਵਾਲਾ, ਕੋਚ ‘ਹਰਬੇਲ ਸਿੰਘ’ ਉਹ ਜੌਹਰੀ ਸੀ ਜਿਸ ਨੇ ਇਸ ਕੋਹਿਨੂਰ ਹੀਰੇ ਦੀ ਪਛਾਣ ਕੀਤੀ ਤੇ ਬਲਬੀਰ ਸਿੰਘ ਦੀ ਦਿਸ਼ਾ ਤੇ ਦਸ਼ਾ ਬਦਲ, ਦੇਸ਼ ਨੂੰ ਦੂਜਾ ਧਿਆਨ ਚੰਦ ਦਿਤਾ। ਹਰਬੇਲ ਸਿੰਘ, ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਹਾਕੀ ਕੋਚ ਸੀ ਜਦਕਿ ਬਲਬੀਰ ਸਿੰਘ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਪੜ੍ਹਦਾ ਸੀ।

 

 ਇਕ ਦਿਨ ਹਰਬੇਲ ਸਿੰਘ ਦੀ ਨਜ਼ਰ ਲਾਹੌਰ ਕਾਲਜ ਵਿਚ ਹਾਕੀ ਖੇਡਦੇ ਬਲਬੀਰ ਉਤੇ ਪੈ ਗਈ। ਹਰਬੇਲ ਸਿੰਘ, ਬਲਬੀਰ ਸਿੰਘ ਦੀ ਖੇਡ ਤੋਂ ਬਹੁਤ ਪ੍ਰਭਾਵਤ ਹੋਇਆ ਤੇ ਬਲਬੀਰ ਸਿੰਘ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖ਼ਲ ਹੋਣ ਦਾ ਸੱਦਾ ਦਿਤਾ। ਬਲਬੀਰ ਸਿੰਘ ਨੇ ਔਖੇ-ਸੌਖੇ ਘਰ ਦਿਆਂ ਨੂੰ ਮਨਾ ਲਿਆ ਤੇ ਅੰਮ੍ਰਿਤਸਰ ਆ ਗਿਆ। ਬਲਬੀਰ ਸਿੰਘ ਬਚਪਨ ਤੋਂ ਹੀ ਸਖ਼ਤ ਮਿਹਨਤੀ, ਸਿਰੜੀ ਤੇ ਬੁਲੰਦ ਹੌਸਲੇ ਦਾ ਮਾਲਕ ਸੀ। ਹਰਬੇਲ ਸਿੰਘ ਵਰਗਾ ਮਹਾਨ ਕੋਚ ਮਿਲਣ ਨਾਲ ਉਸ ਦੀ ਜ਼ਿੰਦਗੀ ਬਦਲ ਗਈ। ਉਹ 1942 ਵਿਚ ਪੰਜਾਬ ਯੂਨੀਵਰਸਟੀ ਹਾਕੀ ਟੀਮ ਦਾ ਕੈਪਟਨ ਬਣਿਆ ਤੇ ਲਗਾਤਾਰ ਤਿੰਨ ਸਾਲ ਆਲ ਇੰਡੀਆ ਯੂਨੀਵਰਸਟੀ ਟਾਈਟਲ ਜਿਤਿਆ। ਪੰਜਾਬ ਪੁਲਿਸ ਵਿਚ ਲੁਧਿਆਣੇ ਨੌਕਰੀ ਮਿਲ ਗਈ।

Hockey Player Balbir SinghHockey Player Balbir Singh

ਪਰ ਸਾਂਝੇ ਪੰਜਾਬ ਦੀ ਟੀਮ ਵਿਚ ਸਿਲੈਕਟ ਹੋ ਜ਼ਬਰਦਸਤ ਖੇਡ ਨਾਲ ਸੈਂਟਰ ਫ਼ਾਰਵਰਡ ਵਜੋਂ, ਮਸ਼ਹੂਰ ਹੋਣ ਲੱਗ ਪਿਆ। 1946 ਵਿਚ ਕਲਕੱਤਾ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਉਤੇ ਲਾਹੌਰ ਵਿਖੇ ਪੰਜਾਬ ਦੀ ਟੀਮ ਦਾ ਸ਼ਾਨਦਾਰ ਸਨਮਾਨ ਹੋਇਆ ਤੇ ਇਸੇ ਸਾਲ ਬਲਬੀਰ ਸਿੰਘ ਨੇ ਮਾਡਲ ਟਾਊਨ ਲਾਹੌਰ ਦੀ ਸੁਸ਼ੀਲ ਨਾਲ ਵਿਆਹ ਕਰਵਾ ਲਿਆ। ਵੱਡੇ ਸੰਘਰਸ਼ ਤੋਂ ਬਾਅਦ ਦੇਸ਼ ਆਜ਼ਾਦ ਹੋ ਗਿਆ ਪਰ ਇਸ ਦੇ ਨਾਲ ਹੀ ਪੰਜਾਬ ਵੰਡਿਆ ਗਿਆ ਤੇ ਸ਼ੁਰੂ ਹੋ ਗਈ ਅੰਨ੍ਹੀ ਕਤਲੋ ਗ਼ੈਰਤ। ਬਲਬੀਰ ਸਿੰਘ ਵੀ ਸੁਸ਼ੀਲ ਨੂੰ ਲੈ ਕੇ ਲੁਧਿਆਣੇ ਪੁਲਿਸ ਕੁਆਟਰ ਵਿਚ ਰਹਿਣ ਲੱਗ ਪਏ।

Balbir Singh Sr.Balbir Singh Sr.

1948 ਲੰਡਨ ਉਲੰਪਿਕਸ, ਭਾਰਤ ਦੀ ਟੀਮ ਵਿਚ ਸਿਲੈਕਟ ਹੋਏ ਬਲਬੀਰ ਸਿੰਘ ਨੂੰ ਪਹਿਲੇ ਮੈਚ ਵਿਚ ਮੌਕਾ ਨਾ ਮਿਲਿਆ। ਦੂਜਾ ਮੈਚ ਅਰਜਨਟਾਈਨਾ ਵਿਰੁਧ ਬਲਬੀਰ ਸਿੰਘ ਟੀਮ ਵਿਚ ਸੀ। ਇਸ ਸੂਰਮੇ ਨੇ ਅਪਣੇ ਪਹਿਲੇ ਮੈਚ ਵਿਚ ਹੀ 6 ਗੋਲ ਕਰ ਕੇ ਵਰਲਡ ਰਿਕਾਰਡ ਬਣਾਇਆ। ਭਾਰਤ 9-1 ਤੋਂ ਜਿਤਿਆ ਪਰ ਅਗਲੇ ਦੋ ਮੈਚਾਂ ਵਿਚ ਬਲਬੀਰ ਸਿੰਘ ਨੂੰ ਪਤਾ ਨਾ ਕਿਉਂ, ਮੌਕਾ ਨਹੀਂ ਮਿਲਿਆ। ਉਹ ਬਾਹਰ ਬੈਂਚ ਉਤੇ ਬੈਠਾ ਰਿਹਾ ਪਰ ਉਸ ਦੀ ਗ਼ੈਰਹਾਜ਼ਰੀ ਵਿਚ ਟੀਮ ਵੀ ਮੁਸ਼ਕਲ ਨਾਲ ਹੀ ਜਿੱਤੀ ਤਾਂ ਫਿਰ ਬਲਬੀਰ ਸਿੰਘ ਨੂੰ ਮੌਕਾ ਦਿਤਾ ਗਿਆ।

Balbir Singh Sr.Balbir Singh Sr.

ਪੂਰੀ ਟੀਮ ਦੀ ਸ਼ਾਨਦਾਰ ਖੇਡ ਨਾਲ ਭਾਰਤ ਫ਼ਾਈਨਲ ਵਿਚ ਆ ਗਿਆ। ਮੁਕਾਬਲਾ ਗ੍ਰੇਟ ਬਿ੍ਰਟੇਨ ਨਾਲ। ਜ਼ਰਾ ਸੋਚੋ ਜਿਸ ਦੇਸ਼ ਤੋਂ 100 ਸਾਲ ਬਾਅਦ ਆਜ਼ਾਦੀ ਮਿਲੀ ਸੀ, ਉਸੇ ਇੰਗਲੈਂਡ ਨਾਲ ਅਗਲੇ ਹੀ ਸਾਲ ਇਹ ਮਹਾਂਮੁਕਾਬਲਾ, ਪੂਰੇ ਦੇਸ਼ ਦੀਆਂ ਭਾਵਨਾਵਾਂ ਚਰਮ ਤੇ, ਫ਼ਾਈਨਲ ਮੈਚ ਸ਼ੁਰੂ, ਬੂੰਦਾਬਾਂਦੀ ਹੋ ਰਹੀ ਸੀ, ਬਲਬੀਰ ਸਿੰਘ ਨੇ ਲਗਾਤਾਰ 2 ਗੋਲ ਕਰ ਕੇ ਇੰਗਲੈਂਡ ਦੀ ਟੀਮ ਦਾ ਲੱਕ ਤੋੜ ਕੇ ਰੱਖ ਦਿਤਾ, ਪੂਰੀ ਟੀਮ ਦੀ ਬੇਹਤਰੀਨ ਖੇਡ, ਸਮਾਂ ਖ਼ਤਮ। ਭਾਰਤ 4-0 ਦੇ ਫ਼ਰਕ ਨਾਲ ਗੋਲਡ ਮੈਡਲ ਜੇਤੂ। ਸਿਰਫ਼ ਟੀਮ ਹੀ ਨਹੀਂ, ਪੂਰਾ ਦੇਸ਼ ਜੋਸ਼ ਤੇ ਭਾਵੁਕਤਾ ਵਿਚ ਸਾਰਿਆਂ ਦੀਆਂ ਅੱਖਾਂ ਵਿਚ ਸਵੈਮਾਣ ਦੇ ਹੰਝੂ। ਜੋਸ਼ ਦਾ ਨਮੂਨਾ ਵੇਖੋ, ਇੰਗਲੈਂਡ ਵਿਚ ਭਾਰਤੀ ਲੋਕ ਸਾਰੇ ਨਿਯਮ ਤੋੜ ਕੇ ਮੈਦਾਨ ਵਿਚ ਜਾ ਕੇ ਭਾਰਤੀ ਟੀਮ ਨੂੰ ਜੱਫੀ ਪਾ ਕੇ ਰੌਣ ਲੱਗ ਪੈਂਦੇ ਹੈ।

ਪਹਿਲੀ ਵਾਰ ਭਾਰਤ ਦਾ ਤਿਰੰਗਾ ਲਹਿਰਾ ਕੇ ਜਦੋਂ ਸਾਡਾ ਰਾਸ਼ਟਰੀ ਗਾਨ ਲੰਡਨ ਵਿਚ ਵਜਾਇਆ ਜਾਂਦਾ ਹੈ ਤਾਂ ਪੂਰੇ ਦੇਸ਼ ਨੂੰ ਇੰਜ ਜਾਪਦੈ ਕਿ 100 ਸਾਲ ਦੀ ਗ਼ੁਲਾਮੀ ਦਾ ਬਦਲਾ ਲੈ ਲਿਆ ਗਿਐ। 1952 ਹੇਲਸਿੰਕੀ ਉਲੰਪਿਕ ਵਿਚ ਬਲਬੀਰ ਸਿੰਘ ਨੂੰ ਭਾਰਤੀ ਟੀਮ ਦਾ ਉਪ-ਕਪਤਾਨ ਬਣਾਇਆ ਗਿਆ। ਭਾਰਤ ਦਾ ਬਿ੍ਰਟੇਨ ਨਾਲ ਸੈਮੀਫ਼ਾਈਨਲ। ਬਲਬੀਰ ਸਿੰਘ ਨੇ ਗੋਲਾਂ ਦੀ ਹੈਟਿ੍ਰਕ ਠੋਕ ਇੰਗਲੈਂਡ ਨੂੰ ਜਹਾਜ਼ ਚਾੜ੍ਹ ਦਿਤਾ। ਨੀਦਰਲੈਂਡ ਨਾਲ ਫ਼ਾਈਨਲ ਮੁਕਾਬਲੇ ਵਿਚ ਬਲਬੀਰ ਸਿੰਘ ਨੇ ਉਲੰਪਿਕ ਫ਼ਾਈਨਲ ਵਿਚ 5 ਗੋਲ ਕਰ ਕੇ ਵਰਲਡ ਰਿਕਾਰਡ ਬਣਾ ਦਿਤਾ ਜੋ 70 ਸਾਲ ਬਾਅਦ ਅੱਜ ਵੀ ਕਾਇਮ ਹੈ। ਭਾਰਤ ਫਿਰ 6-1 ਨਾਲ ਗੋਲਡ ਮੈਡਲ ਜੇਤੂ। 1956 ਮੈਲਬੋਰਨ ਉਲੰਪਿਕ ਵਿਚ ਪਹਿਲਾ ਮੈਚ ਅਫ਼ਗ਼ਾਨਿਸਤਾਨ ਨਾਲ ਭਾਰਤ 11-1 ਨਾਲ ਜੇਤੂ ਰਿਹਾ।

Balbir Singh Sr.Balbir Singh Sr.

ਕਪਤਾਨ ਬਲਬੀਰ ਸਿੰਘ ਨੇ 5 ਗੋਲ ਕੀਤੇ ਪਰ ਮੈਚ ਦੌਰਾਨ ਬਲਬੀਰ ਸਿੰਘ ਦੀ ਸੱਜੇ ਹੱਥ ਦੀ ਉਂਗਲ ਟੁਟ ਜਾਂਦੀ ਹੈ। ਟੀਮ ਮੈਨੇਜਮੈਂਟ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਜਾਂਦਾ ਹੈ ਕਿ ਇਹ ਗੱਲ ਗੁਪਤ ਰੱਖੀ ਜਾਵੇਗੀ ਤੇ ਬਲਬੀਰ ਸਿੰਘ ਨੂੰ ਸਿਰਫ਼ ਸੈਮੀਫ਼ਾਈਨਲ ਤੇ ਫ਼ਾਈਨਲ ਵਿਚ ਉਤਾਰਿਆ ਜਾਵੇਗਾ। ਅਸਲ ਵਿਚ ਬਲਬੀਰ ਸਿੰਘ ਦੇ ਨਾਮ ਤੋਂ ਹੀ ਦੂਜੀ ਟੀਮ ਦੇ ਹੌਸਲੇ ਪਸਤ ਹੋ ਜਾਂਦੇ ਸਨ। ਫ਼ਾਈਨਲ ਮੈਚ ਮੁਕਾਬਲਾ ਵਿਚ ਪਾਕਿਸਤਾਨ ਨਾਲ ਸੀ।  ਪਾਕਿਸਤਾਨ ਕੋਲ ਗਵਾਉਣ ਲਈ ਕੁੱਝ ਵੀ ਨਹੀਂ ਪਰ ਭਾਰਤ ਲਈ ਜਿੱਤ ਤੋਂ ਘੱਟ ਕੱੁਝ ਵੀ ਸ਼ਰਮਨਾਕ ਹੋਣਾ ਸੀ। ਉਂਗਲ ਤੇ ਪਲੱਸਤਰ ਨਾਲ ਇਹ ਸੂਰਮਾ ਦੋ ਟੀਕੇ ਲਵਾ ਮੈਦਾਨ ਵਿਚ ਉਤਰਦਾ ਹੈ ਤੇ ਇਕ ਵਾਰ ਫਿਰ ਭਾਰਤ 1-0 ਨਾਲ ਗੋਲਡ ਮੈਡਲ ਜਿੱਤਣ ਵਿਚ ਕਾਮਯਾਬ ਹੋ ਜਾਂਦਾ ਹੈ।

Balbir Singh Sr.Balbir Singh Sr.

ਭਾਰਤੀ ਕਪਤਾਨ ਬਲਬੀਰ ਸਿੰਘ ਨੂੰ ‘ਪਦਮ ਸ਼੍ਰੀ ਅਵਾਰਡ’ ਨਾਲ ਨਿਵਾਜਿਆ ਜਾਂਦਾ ਹੈ। ਉਹ ਪਹਿਲੇ ਖਿਡਾਰੀ ਸਨ, ਜਿਨ੍ਹਾਂ ਨੂੰ ‘ਪਦਮ ਸ੍ਰੀ ਅਵਾਰਡ’ ਮਿਲਿਆ ਸੀ। ਕੋਚ ਤੇ ਮੈਨੇਜਰ ਦੇ ਰੂਪ ਵਿਚ ਵੀ ਇਨ੍ਹਾਂ ਭਾਰਤੀ ਹਾਕੀ ਦੀ ਬਹੁਤ ਸੇਵਾ ਕੀਤੀ। ਵਰਲਡ ਕੱਪ ਟੀਮ ਲਈ ਬਲਬੀਰ ਸਿੰਘ ਮੁੱਖ ਕੋਚ ਅਤੇ ਚੋਣਕਰਤਾ ਸਨ, ਉਨ੍ਹਾਂ ਟੀਮ ਦੀ ਚੋਣ ਵਿਚ ਸਿਰਫ਼ ਖੇਡ ਨੂੰ ਮੁੱਖ ਰਖਿਆ। ਨਾ ਤਾਂ ਕਿਸੇ ਦਾ ਖੇਤਰ ਦੇਖਿਆ ਤੇ ਨਾ ਧਰਮ। ਜ਼ਬਰਦਸਤ ਟੀਮ ਚੁਣੀ ਤੇ ਟ੍ਰੇਨਿੰਗ ਕੈਂਪ ਸ਼ੁਰੂ ਕਰ ਦਿਤਾ। ਪਹਿਲੇ ਹਫ਼ਤੇ ਹੀ ਬਲਬੀਰ ਸਿੰਘ ਦੇ ਪਿਤਾ ਦਾ ਦੇਹਾਂਤ ਹੋ ਗਿਆ

Balbir Singh Sr.Balbir Singh Sr.

ਪਰ ਇਸ ਦੇਸ਼ ਭਗਤ ਯੋਧੇ ਨੇ ਸਸਕਾਰ ਤੋਂ ਬਾਅਦ ਦੀਆਂ ਸਾਰੀਆਂ ਰਸਮਾਂ, ਟੀਮ ਨੂੰ ਵਰਲਡ ਕੱਪ ਜਿਤਾਉਣ ਤੋਂ ਬਾਅਦ ਦੇਸ਼ ਵਾਪਸ ਆ ਕੇ ਕੀਤੀਆਂ। ਇਨ੍ਹਾਂ ਦੇ ਸਨਮਾਨ ਵਿਚ ਡੋਮਿਨੀਕਨ ਰਿਪਬਲਿਕ ਨੇ ਡਾਕ ਟਿਕਟ ਵੀ ਜਾਰੀ ਕੀਤਾ ਸੀ। ਉਚਾਈ ਉਤੇ ਪਹੁੰਚ ਕੇ ਵੀ ਨਿਮਾਣਾ ਬਣ ਕੇ ਰਹਿਣ ਵਾਲੇ ਬਲਬੀਰ ਸਿੰਘ ਵਰਗੇ ਅਸਾਧਾਰਨ ਮਹਾਨਾਇਕ ਘੱਟ ਹੀ ਹੁੰਦੇ ਨੇ। 1985 ਵਿਚ S19  (ਸਪੋਰਟਸ ਅਥਾਰਟੀ ਆਫ਼ ਇੰਡੀਆ) ਦੇ ਅਧਿਕਾਰੀਆਂ ਨੇ ਬਲਬੀਰ ਸਿੰਘ ਨੂੰ ਕਿਹਾ ਕਿ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਮਿਊਜ਼ੀਅਮ ਆਫ਼ ਸਪੋਰਟਸ ਬਣਾ ਰਹੇ ਹਨ ਜਿਸ ਵਿਚ ਤੁਹਾਡੀਆਂ ਇਤਿਹਾਸਕ ਵਸਤਾਂ ਸਾਂਭੀਆਂ ਜਾਣਗੀਆਂ ਤਾਂ ਬਲਬੀਰ ਸਿੰਘ ਨੇ ਅਪਣੇ ਤਿੰਨੇ ‘ਉਲੰਪਿਕ ਗੋਲਡ ਮੈਡਲ ਤੇ ਪਦਮ ਸ਼੍ਰੀ’ ਤੋਂ ਬਿਨਾਂ ਸਾਰੇ ਮੈਡਲ, ਸਮੇਤ ਏਸ਼ੀਆਡ ਗੋਲਡ, 1956 ਉਲੰਪਿਕ ਬਲੇਜ਼ਰ, 100 ਤੋਂ ਉਪਰ ਇਤਿਹਾਸਕ ਤਸਵੀਰਾਂ ਆਦਿ ਸਮਾਨ ਖ਼ੁਸ਼ੀ-ਖ਼ੁਸ਼ੀ ਸੌਂਪ ਦਿਤਾ ਜਿਸ ਨੂੰ ਉਨ੍ਹਾਂ ਨੇ, ਪਤਾ ਨਹੀਂ ਕਿਸ ਖੂਹ ਵਿਚ ਸੁੱਟ ਦਿਤਾ ਜਾਂ ਕਿਹੜਾ ਜਾਨਵਰ ਚੱਟ ਕਰ ਗਿਆ।

Balbir Singh Sr.Balbir Singh Sr.

ਇਹ ਅੱਜ ਤਕ ਪਤਾ ਹੀ ਨਹੀਂ ਲੱਗਾ। S19 ਦਾ ਸ਼ਰਮਨਾਕ ਕਾਰਾ ਤੇ ਨਲਾਇਕੀ ਕਦੇ ਵੀ ਸਾਡੇ ਸਾਹਮਣੇ ਨਾ ਆਉਂਦੀ, ਜੇਕਰ 2012 ਵਿਚ ਲੰਡਨ ਵਿਚ ਸੰਸਾਰ ਦੇ 16 ਆਈਕੋਨਿਕ ਖਿਡਾਰੀਆਂ ਵਿਚ ਬਲਬੀਰ ਸਿੰਘ ਨੂੰ ਨਾ ਚੁਣਿਆ ਜਾਂਦਾ ਤੇ ਸਨਮਾਨ ਸਮਾਗਮ ਵਿਚ ਅਪਣੇ ਸਾਰੇ ਮੈਡਲ ਤੇ ਉਲੰਪਿਕ ਬਲੇਜ਼ਰ ਸਮੇਤ ਆਉਣ ਲਈ ਨਾ ਕਿਹਾ ਜਾਂਦਾ। ਜਦੋਂ ਬਲਬੀਰ ਸਿੰਘ ਸੀਨੀਅਰ ਨੇ ਅਪਣਾ ਸਮਾਨ S19 ਤੋਂ ਮੰਗਿਆ ਤਾਂ ਉਹ ਮੁਕਰ ਗਏ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਸਮਾਨ ਨਹੀਂ ਤੇ ਦਿੱਲੀ ਵਿਚ ਇਸ ਤਰ੍ਹਾਂ ਦਾ ਕੋਈ ਵੀ ਮਿਊਜ਼ੀਅਮ ਨਹੀਂ। ਬਲਬੀਰ ਸਿੰਘ ਨੂੰ ਵੱਡਾ ਝਟਕਾ ਲਗਿਆ। ਸਾਡੇ ਦੇਸ਼ ਦੇ ਇਹ ਮਹਾਨਾਇਕ ਅਪਣੇ ਇਤਿਹਾਸਕ ਮੈਡਲ ਤੇ ਬਲੇਜ਼ਰ (ਜੋ ਰਾਸ਼ਟਰੀ ਸੰਪਤੀ ਵੀ ਸੀ) ਲਈ, ਅਧਿਕਾਰੀਆਂ, ਲੀਡਰਾਂ, ਦਫ਼ਤਰਾਂ ਦੇ ਚੱਕਰ ਮਾਰਦੇ ਰਹੇ।

Balbir Singh Sr.Balbir Singh Sr.

ਅਦਾਲਤਾਂ ਤਕ ਵਿਚ ਲੜਦੇ ਰਹੇ ਪਰ ਮੈਦਾਨ ਵਿਚ ਕਦੇ ਨਾ ਹਾਰੇ। ਬਲਬੀਰ ਸਿੰਘ ਸੀਨੀਅਰ, ਇਸ ਗੰਦੇ ਅਤੇ ਘਿਨਾਉਣੇ ਸਿਸਟਮ ਨਾਲ ਸੰਘਰਸ਼ ਕਰਦੇ-ਕਰਦੇ ਪਿਛਲੇ ਸਾਲ ਮਈ 2020 ਵਿਚ ਜ਼ਿੰਦਗੀ ਦੀ ਜੰਗ ਹੀ ਹਾਰ ਗਏ ਪਰ ਨਿਆਂ ਨਾ ਮਿਲ ਸਕਿਆ। ਬੇਟੀ ਸ਼ੁਸ਼ਬੀਰ ਕੌਰ ਜੀ ਨੇ ਵੀ ਬੜੀ ਲੰਮੀ ਲੜਾਈ ਲੜੀ ਪਰ ਬੇਸ਼ਰਮ ਸਰਕਾਰਾਂ ਤੇ ਬੇਸ਼ਰਮ ਅਫ਼ਸਰਸ਼ਾਹੀ ਕਾਗ਼ਜ਼ਾਂ ਦਾ ਪੁਲੰਦਾ ਵਧਾ-ਵਧਾ ਕੇ, ਆਪ ਬਚਣ ਵਿਚ ਹੀ ਮਸਰੂਫ਼ ਰਹੀ। ਬਹੁਤ ਸ਼ਰਮਨਾਕ ਹੈ ਕਿ ਇਹ ਸਰਕਾਰਾਂ ਤੇ ਅਫ਼ਸਰਸ਼ਾਹੀ, ਇਸ ਹੀਰੋ ਦੇ ਸਨਮਾਨ ਚਿੰਨ੍ਹ ਵੀ ਨਾ ਸਾਂਭ ਸਕੀਆਂ।

ਮੇਜਰ ਧਿਆਨ ਚੰਦ ਜੀ, ਬਹੁਤ ਮਹਾਨ ਖਿਡਾਰੀ ਸਨ। ਉਨ੍ਹਾਂ ਦਾ ਜਿੰਨਾ ਵੀ ਸਨਮਾਨ ਕੀਤਾ ਜਾਏ ਘੱਟ ਹੈ ਤੇ ਨਾ ਹੀ ਮੇਜਰ ਧਿਆਨ ਚੰਦ ਜੀ ਦੀ ਬਲਬੀਰ ਸਿੰਘ ਨਾਲ ਤੁਲਨਾ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਦੀ ਤਰ੍ਹਾਂ ਹੀ ਬਲਬੀਰ ਸਿੰਘ ਸੀਨੀਅਰ ਨੇ ਵੀ ਦੇਸ਼ ਲਈ, ਤਿੰਨ ਉਲੰਪਿਕ ਖੇਡੇ, ਤਿੰਨੇ ਜਿੱਤੇ। ਅਸਾਧਾਰਨ ਖਿਡਾਰੀ, ਅਸਾਧਾਰਨ ਕਪਤਾਨ, ਅਸਾਧਾਰਨ ਕੋਚ ਤੇ ਅਸਾਧਾਰਨ ਨਿਮਰਤਾ ਵਾਲਾ ਬਹੁਤ ਵੱਡਾ ਆਮ ਆਦਮੀ ਪਰ ਕੀ ਜਿੰਨੇ ਲੋਕ ਮੇਜਰ ਧਿਆਨ ਚੰਦ ਦੀ ਕਹਾਣੀ ਜਾਣਦੇ ਨੇ, ਓਨੇ ਬਲਬੀਰ ਸਿੰਘ ਸੀਨੀਅਰ ਨੂੰ ਜਾਣਦੇ ਨੇ?

Balbir Singh Sr.

Balbir Singh Sr.

ਮੈਂਨੂੰ ਉਡੀਕ ਹੈ, ਉਸ ਦਿਨ ਦੀ ਜਦੋਂ ਬਲਬੀਰ ਸਿੰਘ ਨੂੰ ਬਣਦਾ ਸਨਮਾਨ ਮਿਲੇਗਾ। ਮੈਂ ਇਹ ਨਹੀਂ ਕਹਿੰਦਾ ਕਿ ਪਦਮ ਸ਼੍ਰੀ ਕੋਈ ਛੋਟਾ ਸਨਮਾਨ ਹੈ। ਪਰ ਕਿ੍ਰਪਾ ਕਰ ਕੇ ਇੰਟਰਨੈੱਟ ਤੇ ਸਰਚ ਕਰ ਲੈਣਾ, ਕਿਸ-ਕਿਸ ਨੂੰ ਆਹ ਸਨਮਾਨ ਮਿਲ ਚੁੱਕੈ ਤੇ ਹੁਣ ਹਾਲ ਹੀ ਵਿਚ ਕਿਸ ਸ਼ਖ਼ਸੀਅਤ ਨੂੰ ਆਹ ਸਨਮਾਨ ਮਿਲਿਆ  ਹੈ। ਮੈਂ ਆਸ ਕਰਦਾ ਹਾਂ ਕਿ ਉੱਚ ਸਿੰਘਾਸਨ ਉਤੇ ਬੈਠੇ ਲੋਕਾਂ ਨੂੰ, ਕਦੇ ਤਾਂ ਜਾਗ ਆਵੇਗੀ, ਬਲਬੀਰ ਸਿੰਘ ਸੀਨੀਅਰ ਨੂੰ ਵੀ ਭਾਰਤ ਰਤਨ ਨਾਲ ਸਨਮਾਨਤ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੀ ਕਹਾਣੀ ਨੂੰ ਵੀ ਬੱਚਿਆਂ ਦੇ ਪਾਠਕ੍ਰਮ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਆਉ ਬੱਚੇ-ਬੱਚੇ ਤਕ ਬਲਬੀਰ ਸਿੰਘ ਸੀਨੀਅਰ ਦੀ ਕਹਾਣੀ ਪਹੁੰਚਦੀ ਕਰੀਏ ਤਾਂ ਜੋ ਸਾਡੇ ਨੌਜੁਆਨਾਂ ਦੇ ਸਹੀ ਆਦਰਸ਼ ਸਥਾਪਤ ਹੋਣ। ਅਜਿਹੇ ਮਹਾਨ ਲੋਕ ਸਦੀਆਂ ਬਾਅਦ ਪੈਦਾ ਹੁੰਦੇ ਨੇ ਪਰ ਅਗਲੀਆਂ ਸਦੀਆਂ ਤਕ ਇਨ੍ਹਾਂ ਦੀ ਮਹਾਨਤਾ ਬਿਆਨ ਕਰਨਾ, ਹਰ ਪੀੜ੍ਹੀ ਦਾ ਨੈਤਿਕ ਫ਼ਰਜ਼ ਹੈ। ਸਾਰਾ ਦੇਸ਼ ਅੱਜ ਤੁਹਾਨੂੰ ਦਿਲੋੋਂ ਸਲਾਮ ਕਰਦਾ ਹੈ, ਬਲਬੀਰ ਸਿੰਘ ਸੀਨੀਅਰ ਜੀ।
ਸੰਪਰਕ: 98727-05078, ਅਸ਼ੋਕ ਸੋਨੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement