ਜਨਮਦਿਨ 'ਤੇ ਵਿਸ਼ੇਸ਼: ਦਲਿਤ ਹਿਤਾਂ ਦੇ ਰਖਿਅਕ ਡਾ. ਭੀਮ ਰਾਉ ਅੰਬੇਡਕਰ
Published : Apr 14, 2022, 8:06 am IST
Updated : Apr 14, 2022, 1:31 pm IST
SHARE ARTICLE
B. R. Ambedkar
B. R. Ambedkar

ਉਨ੍ਹਾਂ ਦਾ  ਜਨਮ ਗ਼ਰੀਬ ਅਛੂਤ ਪ੍ਰਵਾਰ ਵਿਚ ਹੋਇਆ ਸੀ।

 

 ਮੁਹਾਲੀ:  ਡਾਕਟਰ ਭੀਮ ਰਾਉ ਅੰਬੇਦਕਰ  (14  ਅਪ੍ਰੈਲ 1891- 6 ਦਸੰਬਰ 1956) ਭਾਰਤੀ ਕਨੂੰਨ ਸਾਜ਼,  ਬਹੁਜਨ ਰਾਜਨੀਤਕ ਨੇਤਾ, ਬੋਧੀ ਪੁਨਰੁਥਾਨਵਾਦੀ, ਭਾਰਤੀ ਸੰਵਿਧਾਨ ਦੇ ਮੁਖ ਨਿਰਮਾਤਾ ਸਨ। ਕਨੂੰਨ ਦੇ ਨਾਲ-ਨਾਲ ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਡਿਗਰੀ ਵੀ ਹਾਸਲ ਕੀਤੀ ਸੀ। ਉਨ੍ਹਾਂ ਦਾ  ਜਨਮ ਗ਼ਰੀਬ ਅਛੂਤ ਪ੍ਰਵਾਰ ਵਿਚ ਹੋਇਆ ਸੀ। ਉਨ੍ਹਾਂ ਨੂੰ ਬਾਬਾ ਸਾਹਿਬ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਸੀ। ਬੋਧੀ ਮਹਾਸ਼ਕਤੀਆਂ ਦੇ ਦਲਿਤ ਅੰਦੋਲਨ ਨੂੰ ਅਰੰਭ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ ਜਾਂਦਾ ਹੈ। ਗ਼ਰੀਬ, ਪਛੜੇ ਅਤੇ ਦਲਿਤਾਂ ਦੇ ਹਿਤਾਂ ਦੀ ਰਖਿਆ ਲਈ ਜੋ ਉਨ੍ਹਾਂ ਨੇ ਪਹਿਰਾ ਦਿਤਾ, ਇਹ ਸਮਾਜ ਵੀ ਉਨ੍ਹਾਂ ਨੂੰ  ਅੱਖੋਂ ਉਹਲੇ ਨਹੀਂ ਕਰ ਸਕਦਾ।

 

B. R. AmbedkarB. R. Ambedkar
B. R. Ambedkar 

 

ਗ਼ਰੀਬ ਤੇ ਪਛੜੇ ਸਮਾਜ ਲਈ ਜੋ ਨੌਕਰੀਆਂ ਲਈ ਰਾਖਵਾਂਕਰਨ ਕੀਤਾ, ਉਸ ਪਿੱਛੇ ਬਾਬਾ ਅੰਬੇਦਕਰ ਜੀ ਦਾ ਅਹਿਮ ਯੋਗਦਾਨ ਸੀ। 1920 ਈਸਵੀ ਵਿਚ “ਵੀਕਲੀ ਨਾਇਕ” ਸਿਰਲੇਖ ਹੇਠ ਇਕ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ, ਜਿਸ ਨੂੰ “ਲੀਡਰ ਆਫ਼ ਸਾਇਲੈਂਟ’ ਵੀ ਕਿਹਾ ਜਾਂਦਾ ਹੈ। ਇਸ ਪ੍ਰਕਾਸ਼ਨ ਦਾ ਇਸਤੇਮਾਲ ਛੂਤ ਛਾਤ ਦੀ ਬੀਮਾਰੀ ਵਿਰੁਧ ਲੜਨ ਲਈ ਟੀਕੇ ਜਾਂ ਕੈਪਸੂਲ ਦੀ ਤਰ੍ਹਾਂ ਕੰਮ ਕੀਤਾ ਗਿਆ। ਇਸ ਵਿਚ ਗ਼ਲਤ ਰਾਜਨੀਤੀ ਦੀ ਆਲੋਚਨਾ ਵੀ ਕੀਤੀ ਗਈ। 1926 ਵਿਚ ਡਾ. ਅੰਬੇਦਕਰ ਜੀ ਵਿਧਾਨ ਸਭਾ ਦੇ ਮੈਂਬਰ ਨਿਯੁਕਤ ਕੀਤੇ  ਗਏ। 1927 ਵਿਚ ਛੂਤ ਛਾਤ ਦੀ ਲੜਾਈ ਲਈ ਅੰਦੋਲਨ ਕੀਤਾ,  ਉਸ ਸਮੇਂ ਕੋਈ ਦਲਿਤ ਦੇ ਹੱਥ ਤੋਂ ਪਾਣੀ ਪੀਣ ਲਈ ਤਿਆਰ ਨਹੀਂ ਸੀ।

 

B. R. Ambedkar
B. R. Ambedkar

 

ਦਲਿਤ ਨੂੰ ਮੰਦਰ ਅੰਦਰ ਦਾਖ਼ਲ ਹੋਣ ਦੀ ਵੀ ਮਨਾਹੀ ਸੀ। ਡਾ. ਅੰਬੇਦਕਰ ਨੇ ਇਸ ਵਿਰੁਧ ਆਵਾਜ਼ ਬਲੰਦ ਕੀਤੀ। ਉਨ੍ਹਾਂ ਦੇ ਅਧਿਕਾਰਾਂ ਦੀ ਰਖਿਆ ਲਈ ਕਦਮ ਉਠਾਏ। ਉਨ੍ਹਾਂ ਨੇ ਪਾਣੀ ਦੀ ਸਮੱਸਿਆ ਪ੍ਰਤੀ ਅਦੋਲਨ ਚਲਾ ਕੇ, ਉਸ ਦਾ ਹੱਲ  ਵੀ ਕਢਿਆ। 1928 ਵਿਚ ਬਾਬਾ ਸਾਹਿਬ ਨੂੰ ਬੰਬੇ ਪ੍ਰਜ਼ੀਡੈਂਸੀ ਕਮੇਟੀ ਵਿਚ ਸਾਰੇ ਯੂਰਪੀ ਸਾਈਮਨ ਕਮਿਸ਼ਨਾਂ ਵਿਚ ਕੰਮ ਕਰਨ ਲਈ ਨਿਯੁਕਤ ਕਰ ਦਿਤਾ ਗਿਆ। 1936 ਵਿਚ ਅਜ਼ਾਦ ਲਾਅ ਪਾਰਟੀ ਦਾ ਨਿਰਮਾਣ ਹੋਇਆ। ਉਨ੍ਹਾਂ ਨੇ ਲੇਬਰ ਮਨਿਸਟਰ ਦੇ ਤੌਰ ’ਤੇ ਕੰਮ ਵੀ ਕੀਤਾ, ਫਿਰ 1939 ਤੋਂ 1945 ਦੌਰਾਨ ਕਈ ਕਿਤਾਬਾਂ ਵੀ ਲਿਖੀਆਂ।  

 

B. R. Ambedkar
B. R. Ambedkar

 

15 ਅਗੱਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ। 26 ਨਵੰਬਰ 1949 ਨੂੰ ਇਹ  ਸੰਵਿਧਾਨ,  ‘ਸੰਵਿਧਾਨ ਸਭਾ’ ਵਲੋਂ ਅਪਣਾ ਲਿਆ ਗਿਆ। ਆਪ ਜੀ ਦਾ ਲਿਖਿਆ ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਸਰਕਾਰ ਵਿਚ ਆਪ ਕਾਨੂੰਨ ਮੰਤਰੀ ਬਣੇ।  29 ਅਗੱਸਤ ਨੂੰ ਬਾਬਾ ਜੀ ਨੂੰ ਸੰਵਿਧਾਨ ਡ੍ਰਾਫ਼ਟ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਹਰ ਸਾਲ 26 ਜਨਵਰੀ ਤੇ ਪੂਰੇ ਦੇਸ਼ ਵਿਚ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਵਿਧਾਨ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਆਪ ਜੀ ਨੇ ਜਾਤ ਪਾਤ ਦਾ ਨਾਸ ਕਰਨ ਲਈ ਹਿੰਦੂ ਧਰਮ ਛੱਡ ਕੇ ਬੁਧ ਧਰਮ ਅਪਣਾਇਆ। ਬਾਬਾ ਸਾਹਿਬ ਨੇ ਵਿਸ਼ਵ ਪ੍ਰਸਿੱਧ ਬੁੱਧ ਧਰਮ ਨੂੰ ਇਸ ਲਈ ਅਪਣਾਇਆ ਕਿ ਬਹੁਜਨ ਸਮਾਜ ਦੇ ਲੋਕ ਸਦੀਵੀਂ ਆਜ਼ਾਦੀ ਨਾਲ ਅਮਨ ਚੈਨ ਨਾਲ ਜੀਅ ਸਕਣ।

ਉਹ ਡਾਇਬਿਟੀਜ਼ ਦੇ ਰੋਗ ਤੋਂ ਪੀੜਤ ਸਨ। ਫਿਰ 6 ਦਸੰਬਰ 1956 ਨੂੰ ਅਪਣੇ ਦਿੱਲੀ ਵਾਲੇ ਸਥਾਨ ਤੇ ਸਵਰਗਵਾਸ ਹੋ ਗਏ। ਉਨ੍ਹਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿਤੀਆਂ ਉਹ ਨਾ (ਭੁੱਲਣ  ਯੋਗ) ਹਨ, ਸਾਰਾ ਜੀਵਨ ਸਮਾਜ ਲਈ ਅਰਪਣ ਕਰ ਦਿਤਾ। ਅੱਜ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਜੀ ਦੇ ਜਨਮ ਦਿਨ ’ਤੇ ਜਿਨ੍ਹਾਂ ਨੇ ਜਾਤ ਪਾਤ ਦਾ ਖ਼ਾਤਮਾ ਕਰਨ ਲਈ ਦਲਿਤ ਭਾਈਚਾਰੇ ਲਈ ਸੰਘਰਸ਼ ਕੀਤਾ ਹਰ ਵਰਗ ਨੂੰ ਜਾਤ ਪਾਤ ਦਾ ਭੇਤ ਭਾਵ ਮਿਟਾ ਕੇ ਇਸ ਕੋਰੋਨਾ ਵਰਗੀ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਪ੍ਰਸ਼ਾਸਨ ਤੇ ਪੁਲਿਸ ਦਾ ਸਾਥ ਦੇਣ ਦਾ ਸਕੰਲਪ ਲਈਏ। ਅਪਣੇ ਆਪ ਨੂੰ ਸ਼ੋਸ਼ਲ ਡਿਸਟੈਂਸ ਦੀ ਪਾਲਨਾ ਕਰ ਕੋਰੋਨਾ ਦਾ ਟੀਕਾ ਲਗਾ ਪ੍ਰਸ਼ਾਸਨ ਦਾ ਸਾਥ ਦੇਈਏ। ਅੱਜ ਵਿਸਾਖੀ ਵੀ ਹੈ ਘਰ ਵਿਚ ਰਹਿ ਕੇ ਸਿਮਰਨ ਪਾਠ ਕਰੀਏ। ਪੁਲਿਸ ਜੋ ਕੋਰੋਨਾ ਮਹਾਂਮਾਰੀ ਵਿਚ ਇਮਾਨਦਾਰੀ ਨਾਲ ਡਿਊਟੀ ਕਰ ਰਹੀ ਹੈ, ਪੁਲਿਸ ਦਾ ਸਾਥ ਦੇੇ ਮਨੋਬਲ ਵਧਾਈਏ ਫਿਰ ਹੀ ਬਾਬਾ ਸਾਹਿਬ ਜੀ ਦੇ ਜਨਮ ਦਿਨ ਪੂਰਾ ਸਮਝਿਆ ਜਾਵੇਗਾ ਕੇ ਉਨ੍ਹਾਂ ਦੇ ਸੁਪਨੇ ਸਵੀਕਾਰ ਹੋ ਰਹੇ ਹਨ।
-  ਪੁਲਿਸ ਐਡਮਨਿਸਟ੍ਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੁਲਿਸ।
ਮੋਬਾਈਲ : 9878600221

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement