ਊਚ-ਨੀਚ ਦੇ ਫ਼ਰਕ ਨੂੰ ਖ਼ਤਮ ਕਰ ਕੇ ਇਕੋ ਕਤਾਰ ਵਿਚ ਸੱਭ ਨੂੰ ਖੜੇ ਕਰ ਕੇ ਨਮਾਜ਼ ਪੜ੍ਹਨਾ
Published : May 14, 2021, 8:55 am IST
Updated : May 14, 2021, 9:13 am IST
SHARE ARTICLE
Eid
Eid

ਤੇ ਸੱਭ ਰਲ ਮਿਲ ਖਾਈਏ, ਖ਼ੁਸ਼ੀਆਂ ਮਨਾਈਏ ਦਾ ਨਾਂ ਹੈ ਈਦ-ਉਲ-ਫ਼ਿਤਰ

ਵਿਸ਼ਵ ਭਰ ਵਿਚ ਹਰ ਕੌਮ, ਧਰਮ ਵਲੋਂ ਆਪੋ-ਅਪਣੇ ਮੁਲਕ ਵਿਚ ਆਪੋ-ਅਪਣੀ ਸਭਿਅਤਾ ਅਨੁਸਾਰ ਤਿਉਹਾਰ ਮਨਾਉਣ ਦਾ ਰਿਵਾਜ ਪ੍ਰਚੱਲਤ ਹੈ। ਹਰ ਧਰਮ ਦੇ ਲੋਕ ਕਿਸ ਤਰ੍ਹਾਂ ਤਿਉਹਾਰ ਮਨਾਉਂਦੇ ਹਨ ਇਹ ਉਨ੍ਹਾਂ ਦੇ ਅਪਣੇ ਧਾਰਮਕ ਅਕੀਦਿਆਂ ਉਤੇ ਨਿਰਭਰ ਹੈ। ਤਿਉਹਾਰ ਮਨਾਉਣ ਦੇ ਇਸਲਾਮ ਦੇ ਅਪਣੇ ਅਕੀਦੇ ਤੇ ਤਰੀਕੇ ਹਨ ਜਿਹੜੇ ਰੱਬ ਵਲੋਂ ਹਜ਼ਰਤ ਮੁਹੰਮਦ (ਸ.) ਰਾਹੀ ਮਨੁੱਖਤਾਂ ਨੂੰ ਦਿਤੇ ਵਡਮੁੱਲੇ ਤੌਹਫ਼ੇ ਹਨ।

 

Namaz Namaz

ਇਸਲਾਮੀ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਜਿਸ ਸਮੇਂ ਹਜ਼ਰਤ ਮੁਹੰਮਦ (ਸ.) ਹਿਜਰਤ ਕਰ ਕੇ ਮੱਕੇ ਤੋਂ ਮਦੀਨੇ ਗਏ ਉਸ ਸਮੇਂ ਉੱਥੋਂ ਦੇ ਲੋਕਾਂ ਵਿਚ ‘ਮਿਹਰਜਾਨ’ ਅਤੇ ‘ਨੌਰੋਜ਼’ ਦੇ ਦੋ ਤਿਉਹਾਰ ਮਨਾਉਣ ਦਾ ਰਿਵਾਜ ਪ੍ਰਚੱਲਤ ਸੀ। ਅਰਬ ਵਿਚ ਇਨ੍ਹਾਂ ਤਿਉਹਾਰਾਂ ਨੂੰ ਲੈ ਕੇ ਕਈ ਕਈ ਦਿਨ ਮੇਲੇ ਲਗਦੇ ਸਨ ਅਤੇ ਖੇਡ ਤਮਾਸ਼ੇ ਹੁੰਦੇ ਰਹਿੰਦੇ ਸਨ। ਹਿਜਰਤ ਕਰ ਕੇ ਮਦੀਨੇ ਜਾਣ ਤੋਂ ਬਾਅਦ ਜਦੋਂ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਦੇ ਪੁਰਾਣੇ ਨਿਵਾਸੀਆਂ ਤੋਂ ਇਨ੍ਹਾਂ ਮੇਲਿਆਂ ਦੀ ਹਕੀਕਤ ਜਾਣਨੀ ਚਾਹੀ ਤਾਂ ਉਹ ਇਸ ਦੀ ਹਕੀਕਤ ਬਾਰੇ ਐਨਾ ਹੀ ਆਖ ਸਕੇ ਕਿ ਇਹ ਮੇਲੇ ਸਾਡੇ ਵੱਡੇ ਵਡੇਰਿਆਂ ਦੇ ਸਮੇਂ ਤੋਂ ਚਲਦੇ ਆ ਰਹੇ ਹਨ। 

NamazNamaz

ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦਾ ਇਹ ਉੱਤਰ ਸੁਣਨ ਤੋਂ ਬਾਅਦ ਫ਼ਰਮਾਇਆ,“ਅੱਲਾਹ ਤਆਲਾ ਵਲੋਂ ਮੁਸਲਮਾਨਾਂ ਲਈ  ਖ਼ੁਸ਼ੀ ਮਨਾਉਣ ਦੇ ਦੋ ਦਿਨ ਮੁਕੱਰਰ ਕੀਤੇ ਗਏ ਹਨ। ਜਿਨ੍ਹਾਂ ਵਿਚ ਇਕ ਈਦ-ਉਲ-ਫਿਤਰ ਅਤੇ ਦੂਜਾ ਈਦ-ਉਲ-ਅਜ਼ਹਾ ਹੈ”। ਈਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਵਾਰ-ਵਾਰ ਪਲਟ ਕੇ ਆਉਣਾ। ਈਦ ਦੇ ਅਰਥ ਖ਼ੁਸ਼ੀ ਦੇ ਵੀ ਲਾਏ ਜਾਂਦੇ ਹਨ। ਇਸ ਲਈ ਇਸ ਦਾ ਸਹੀ ਅਰਥ ਉਸ ਖ਼ੁਸ਼ੀ ਤੋਂ ਲੈ  ਸਕਦੇ ਹਾਂ ਜੋ ਵਾਰ ਵਾਰ ਪਲਟ ਕੇ ਆਵੇ। ਇਸ ਦਿਨ ਸਾਰੇ ਮੁਸਲਮਾਨ ਆਦਮੀ, ਅੋਰਤਾਂ ਅਤੇ ਬੱਚੇ ਨਵੇਂ ਕਪੜੇ ਪਹਿਨਦੇ ਹਨ ਅਤੇ ਸਾਰੇ ਮੁਸਲਮਾਨ ਪਿੰਡ ਜਾਂ ਸ਼ਹਿਰ ਤੋਂ ਬਾਹਰ ਈਦ ਗਾਹ ਦੇ ਖੁੱਲ੍ਹੇ ਮੈਦਾਨ ਵਿਚ ਇਕੱਠੇ ਹੋ ਕੇ ਈਦ ਦੀ ਦੋ ਰਕਾਅਤ ਨਮਾਜ਼ ਅਦਾ ਕਰਦੇ ਹਨ।

 

NamazNamaz

ਈਦ ਦੀ ਨਮਾਜ਼ ਅਤੇ ਦੂਸਰੀਆਂ ਨਮਾਜ਼ਾਂ ਵਿਚ ਫ਼ਰਕ ਇਹ ਹੈ ਕਿ ਦਿਨ ਭਰ ’ਚ ਫ਼ਰਜ਼ ਪੰਜ ਵਾਰ ਪੜ੍ਹੀਆ ਜਾਣ ਵਾਲੀਆਂ ਦੂਜੀਆਂ ਨਮਾਜ਼ਾਂ ਤੋਂ ਪਹਿਲਾਂ ਅਜ਼ਾਨ ਦਿਤੀ ਜਾਂਦੀ ਹੈ ਅਤੇ ਇਹ ਸਾਰੀਆ ਮਸਜਿਦਾਂ ਵਿਚ ਪੜ੍ਹੀਆਂ ਜਾਂਦੀਆਂ ਹਨ ਜਦੋਂਕਿ ਈਦ ਦੀ ਨਮਾਜ਼ ਈਦ ਗਾਹ ਦੇ ਖੁੱਲ੍ਹੇ ਮੈਦਾਨ ਵਿਚ ਜਾਂ ਸ਼ਹਿਰ ਦੀਆ ਵੱਡੀਆਂ ਮਸਜਿਦਾਂ ਵਿਚ ਅਦਾ ਕੀਤੀ ਜਾਦੀ ਹੈ। ਈਦ-ਉਲ-ਫ਼ਿਤਰ ਅਰਬੀ ਮਹੀਨੇ ਰਮਜ਼ਾਨ ਉਲ ਮੁਬਾਰਕ ਦੇ ਖ਼ਤਮ ਹੋਣ ਤੋਂ ਬਾਅਦ ਮਨਾਈ ਜਾਂਦੀ ਹੈ। ਪੂਰਾ ਮਹੀਨਾ ਮੁਸਲਮਾਨ ਮਰਦ ਅਤੇ ਔਰਤਾਂ ਰੋਜ਼ਾ ਰਖਦੇ ਹਨ, ਜੋ ਸਵੇਰੇ ਕਰੀਬ ਚਾਰ ਵਜੇ ਤੋਂ ਸ਼ੁਰੂ ਕਰਦੇ ਹਨ  ਅਤੇ  ਸੂਰਜ ਛੁਪਣ ਤਕ ਭਾਵ ਸ਼ਾਮ ਦੇ ਕਰੀਬ ਸੱਤ ਵਜੇ ਤਕ ਕੁੱਝ ਵੀ ਖਾ ਪੀ ਨਹੀਂ ਸਕਦੇ। ਰੋਜ਼ਾ ਰੱਖਣ ਦਾ ਮਕਸਦ ਭੁੱਖੇ ਰਖਣਾ ਨਹੀਂ ਹੈ, ਸਗੋਂ ਭੁੱਖ ਪਿਆਸ ਰਾਹੀ ਗ਼ਰੀਬਾਂ ਤੇ ਮੁਥਾਜਾਂ ਬਾਰੇ ਸੋਚਣ ਲਈ ਮਜਬੂਰ ਕਰਨਾ ਹੈ ਜੋ ਮਜਬੂਰੀ ਵਸ ਢਿੱਡ ਨਹੀ ਭਰ ਸਕਦੇ।

NamazNamaz

ਜੋ ਮੁਸਲਮਾਨ ਪੂਰੇ ਮਹੀਨੇ ਦੀ ਇਸ ਤਪੱਸਿਆ ਰਾਹੀ ਅਪਣੇ ਸਰੀਰਕ ਅੰਗਾਂ ਨੂੰ ਇਸਲਾਮ ਦੇ ਅਸੂਲਾਂ ਦੇ ਦਾਇਰੇ ਵਿਚ ਰੱਖ ਕੇ ਪੂਰਾ ਦਿਨ ਬਤੀਤ ਕਰ ਕੇ ਇਸ ਮਹੀਨੇ ਦੀ ਟ੍ਰੈਨਿੰਗ ਰਾਹੀ ਅਪਣੇ ਦਿਮਾਗ਼, ਅੱਖਾਂ, ਜ਼ੁਬਾਨ, ਹੱਥਾਂ, ਪੈਰਾਂ ਅਤੇ ਕੰਨਾਂ ਨੂੰ ਅਨੁਸ਼ਾਸਨ ਵਿਚ ਰੱਖਣ ਦੀ ਕੋਸ਼ਿਸ਼ ਕਰ ਕੇ ਈਦ ਮਨਾਉਂਦਾ ਹੈ, ਉਸ ਦੀ ਖ਼ੁਸ਼ੀ ਅਲੱਗ ਹੀ ਕਿਸਮ ਦੀ ਹੁੰਦੀ ਹੈ। ਇਨ੍ਹਾਂ ਖ਼ੁਸ਼ੀਆਂ ਵਿਚ ਗ਼ਰੀਬ ਲੋਕ ਵੀ ਬਰਾਬਰ ਸ਼ਰੀਕ ਹੋ ਸਕਣ, ਇਸ ਲਈ ਹਰ ਮੁਸਲਮਾਨ ਜੋ ਮਾਲਦਾਰ ਭਾਵ ਜਿਸ ਪਾਸ ਸਾਢੇ ਸੱਤ ਤੋਲੇ ਸੋਨਾ ਜਾਂ ਸਾਢੇ ਬਵੰਜਾ ਤੋਲੇ ਚਾਂਦੀ ਜਾ ਇਨ੍ਹਾਂ ’ਚੋਂ ਕਿਸੇ ਇਕ ਦੀ ਮਿਕਦਾਰ ਪੂਰੀ ਕਰਦਾ ਮਾਲ ਜਾਂ ਜਾਇਦਾਦ ਹੋਵੇ, ਉਸ ਨੂੰ ਅਪਣੀ ਮਲਕੀਅਤੀ ਮਾਲ ਦੀ ਕੀਮਤ ’ਚੋਂ ਢਾਈ ਫ਼ੀ ਸਦੀ ਜ਼ਕਾਤ ਦੇਣਾ ਫ਼ਰਜ਼ (ਜ਼ਰੂਰੀ) ਹੈ, ਜਿਸ ਨੂੰ ਸਾਲ ਵਿਚ ਕਦੇ ਵੀ ਦਿਤਾ ਜਾ ਸਕਦਾ ਹੈ ਪਰ ਜੇਕਰ ਇਹ ਇਸ ਮੌਕੇ ਦਿਤੀ ਜਾਵੇ ਤਾਂ 70 ਗੁਣਾ ਵੱਧ ਨੇਕੀਆਂ ਮਿਲਦੀਆਂ ਹਨ।

Eid-ul-Adha amid Covid-19Eid

ਹਰ ਅਮੀਰ ਮੁਸਲਮਾਨ ਪੁਰ ਸਦਕਾ ਤੁਲ ਫਿਤਰ ਦਾ ਦਾਨ (ਫਿਤਰਾਨਾ) ਈਦ ਦੀ ਨਮਾਜ਼ ਤੋਂ ਪਹਿਲਾਂ ਪਹਿਲਾਂ ਦੇਣਾ ਜ਼ਰੂਰੀ ਹੈ। ਜਿਸ ਅਨੁਸਾਰ ਰੋਜ਼ਿਆਂ ਦੌਰਾਨ ਹੋਈਆਂ ਕਮੀਆਂ ਦੀ ਪੂਰਤੀ ਲਈ ਘਰ ਦੇ ਹਰ ਮੈਂਬਰ ਲਈ ਦੋ ਕਿਲੋ ਦੇ ਲੱਗਭੱਗ ਅਨਾਜ ਜਾਂ ਇਸ ਦੀ ਕੀਮਤ ਗ਼ਰੀਬਾਂ ਮਸਕੀਨਾਂ ਮੁਥਾਜਾਂ ਨੂੰ ਦੇਣਾ ਵਾਜਬ (ਜ਼ਰੂਰੀ) ਹੈ, ਬਲਕਿ ਰੱਬ ਵਲੋਂ ਇਥੋਂ ਤਕ ਕਿਹਾ ਗਿਆ ਹੈ ਕਿ ਮੇਰੀ ਈਦਗਾਹ ਵਿਚ ਉਹ ਈਦ ਦੀ ਨਮਾਜ਼ ਲਈ ਹੀ ਨਾ ਆਵੇ ਜਿਸ ਨੇ ਫਿਤਰਾ ਨਹੀ ਦਿਤਾ। 
 ਇਕ ਵਾਰ ਹਜ਼ਰਤ ਮੁਹੰਮਦ ਸਹਿਬ ਈਦ ਦੀ ਨਮਾਜ਼ ਪੜ੍ਹਨ ਲਈ ਜਾ ਰਹੇ ਸਨ ਕਿ ਮਦੀਨੇ ਦੀਆਂ ਗਲੀਆਂ ਵਿਚ ਨਵੇਂ ਕਪੜੇ ਪਾਈ ਬੱਚੇ ਖੇਡ ਰਹੇ ਸੀ ਤੇ ਉਨ੍ਹਾਂ ਪਾਸ ਹੀ ਇਕ ਬੱਚਾ ਫਟੇ ਪੁਰਾਣੇ ਕਪੜਿਆਂ ਵਿਚ ਉਦਾਸ ਖੜਾ ਸੀ, ਆਪ ਨੇ ਉਸ ਨੂੰ ਪੁਛਿਆ ਕਿ ਬੇਟਾ ਤੂੰ ਖ਼ੁਸ਼ੀ ਨਹੀਂ ਮਨਾ ਰਿਹਾ ਤਾਂ ਉਸ ਨੇ ਕਿਹਾ ਕਿ ਮੈਂ ਕਿਸ ਤਰਾਂ ਖ਼ੁਸ਼ੀ ਮਨਾਵਾਂ ਮੇਰੇ ਮਾਂ ਬਾਪ ਇਸ ਦੁਨੀਆਂ ’ਤੇ ਨਹੀਂ ਹਨ। ਆਪ ਇਸ ਨੂੰ ਅਪਣੇ ਨਾਲ ਘਰ ਲਿਆਏ, ਇਸ ਨੂੰ ਇਸ਼ਨਾਨ ਕਰਵਾਇਆ ਤੇ ਨਵੇ ਕਪੜੇ ਪਵਾ ਕੇ ਖ਼ੁਸ਼ਬੂ ਲਗਾਈ ਤੇ ਕਿਹਾ ਕਿ ਅੱਜ ਤੋਂ ਮੇਰੀ ਪਤਨੀ ਆਇਸ਼ਾ (ਰਜਿ.) ਆਪ ਦੀ ਮਾਂ ਅਤੇ ਮੁਹੰਮਦ ਤੇਰਾ ਪਿਤਾ ਹੈ । 

Eid-al-Adha prayers conclude peacefully in J&KEid

ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ ਕਿ ਈਦ ਦੇ ਦਿਨ ਰੱਬ ਦੇ ਵਿਸ਼ੇਸ਼ ਫ਼ਰਿਸ਼ਤੇ ਸਵੇਰ ਤੋਂ ਗਲੀ-ਮੁਹੱਲਿਆ ਦੇ ਸਿਰਿਆਂ ਤੇ ਖੜੇ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਆਖਦੇ ਹਨ, “ਐ! ਮੁਹੰਮਦ (ਸ.) ਦੀ ਉਮੱਤ! ਅਪਣੇ ਉਸ ਪਰਵਰਦਿਗਾਰ ਦੀ ਤਰਫ਼ ਚਲੋ ਜਿਹੜਾ ਥੋੜੀ ਇਬਾਦਤ ਵੀ ਕਬੂਲ ਕਰ ਲੈਂਦਾ ਹੈ ਅਤੇ ਉਸ ਬਦਲੇ ਜ਼ਿਆਦਾ ਨੇਕੀਆ ਦਿੰਦਾ ਹੈ ਅਤੇ ਵੱਡੇ ਵੱਡੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ”।ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ ਕਿ ਈਦ ਦੇ ਦਿਨ ਰੱਬ ਦੇ ਵਿਸ਼ੇਸ਼ ਫ਼ਰਿਸ਼ਤੇ ਸਵੇਰ ਤੋਂ ਗਲੀ-ਮੁਹੱਲਿਆ ਦੇ ਸਿਰਿਆਂ ਤੇ ਖੜੇ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਆਖਦੇ ਹਨ, “ਐ! ਮੁਹੰਮਦ (ਸ.) ਦੀ ਉਮੱਤ! ਅਪਣੇ ਉਸ ਪਰਵਰਦਿਗਾਰ ਦੀ ਤਰਫ਼ ਚਲੋ ਜਿਹੜਾ ਥੋੜੀ ਇਬਾਦਤ ਵੀ ਕਬੂਲ ਕਰ ਲੈਂਦਾ ਹੈ ਅਤੇ ਉਸ ਬਦਲੇ ਜ਼ਿਆਦਾ ਨੇਕੀਆ ਦਿੰਦਾ ਹੈ ਅਤੇ ਬੜੇ ਬੜੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ”।
  ਹਜ਼ਰਤ ਮੁਹੰਮਦ ਸ਼ਹਿਬ ਫਰਮਾਉਦੇ ਹਨ ਕਿ ਈਦ ਰੱਬ ਵਲੋਂ ਰੋਜ਼ੇ ਰੱਖਣ ਵਾਲਿਆਂ ਲਈ ਦਿਤਾ ਇਕ ਵਿਸ਼ੇਸ਼ ਇਨਾਮ ਹੈ। ਈਦ ਦੇ ਦਿਨ ਅੱਲਾਹ ਅਪਣੇ ਬੰਦਿਆਂ ਬਾਰੇ ਫ਼ਰਿਸ਼ਤਿਆਂ ਨੂੰ ਇਰਸ਼ਾਦ ਫ਼ਰਮਾਉਂਦੇ ਹਨ, “ਐ ਫ਼ਰਿਸ਼ਤਿਉ! ਉਸ ਮਜ਼ਦੂਰ ਦੀ ਮਜ਼ਦੂਰੀ ਕੀ ਹੋਣੀ ਚਾਹੀਦੀ ਹੈ ਜਿਹੜਾ ਅਪਣਾ ਕੰਮ (ਰਮਜ਼ਾਨ ਦੇ ਰੋਜ਼ੇ) ਪੂਰਾ ਕਰ ਲੈਂਦਾ ਹੈ”? ਫ਼ਰਿਸ਼ਤੇ ਜਵਾਬ ਦਿੰਦੇ ਹਨ, “ਉਸ ਦਾ ਬਦਲਾ ਇਹ ਹੈ ਕਿ ਉਸ ਨੂੰ ਪੂਰੀ ਪੂਰੀ ਮਜ਼ਦੂਰੀ ਦਿਤੀ ਜਾਵੇ।’’

ਤਦ ਅੱਲਾਹ ਤਆਲਾ ਫ਼ਰਮਾਉਂਦੇ ਹਨ,“ਐ ਮੇਰੇ ਫ਼ਰਿਸ਼ਤਿਉ! ਤੁਸੀਂ ਗਵਾਹ ਰਹਿਣਾ ਕਿ ਮੈਂ ਅਪਣੇ ਬੰਦਿਆਂ ਨੂੰ ਉਨ੍ਹਾਂ ਰੋਜ਼ਿਆਂ, ਜਿਹੜੇ ਉਨ੍ਹਾਂ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਰੱਖੇ ਅਤੇ ਨਮਾਜ਼ਾਂ ਜਿਹੜੀਆਂ ਉਨ੍ਹਾਂ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਰਾਤਾਂ ਨੂੰ ਪੜ੍ਹੀਆਂ,  ਦੇ ਬਦਲੇ ਅਪਣੀ ਰਜ਼ਾਮੰਦੀ ਅਤੇ ਮਗ਼ਫ਼ਰਤ ਨਾਲ ਨਵਾਜ਼ਦਾ ਹਾਂ”।  

ਊਚ-ਨੀਚ ਦੇ ਫ਼ਰਕ ਨੂੰ ਖਤਮ ਕਰ ਕੇ ਇੱਕੋ ਕਤਾਰ ਵਿਚ ਸਭ ਨੂੰ ਖੜਾ ਕਰ ਕੇ ਨਮਾਜ਼ ਪੜ੍ਹਨਾ ਇਕ ਅਲੱਗ ਹੀ ਨਜ਼ਾਰਾ ਪੇਸ਼ ਕਰਨ ਵਾਲਾ “ਈਦ ਉਲ ਫਿਤਰ”ਦਾ ਤਿਉਹਾਰ (ਪਰ ਇਸ ਵਾਰ ਮੌਕੇ ਮਹਿਲ ਅਨੁਸਾਰ ਵਿਸ਼ਵ ਭਰ ’ਚ ਕਰੋਨਾਂ ਵਾਇਰਸ ਤੇ ਚਲਦਿਆਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਸਿਖਾਉਦਿਆ ਇਥੇ ਵੀ ਇਸਲਾਮ ਨੇ ਸਿਖਿਆ ਦਿਤੀ ਕਿ ਜਿਸ ਅਨੁਸਾਰ ਹੁਣ ਧਾਰਮਕ ਗੁਰੂਆ ਵਲੋਂ ਇਸ ਵੱਡੇ ਤਿਉਹਾਰ ਨੂੰ ਵੀ ਘਰਾਂ ਵਿਚ ਹੀ ਅਦਾ ਕਰਨ ਦੇ ਫਤਵੇ (ਹੁਕਮ) ਦਿਤੇ ਜਾ ਸਕਦੇ ਹਨ ਜੋ ਇਸ ਵਾਰ ਦੀ ਈਦ ਵੀ ਪਿਛਲੀ ਈਦ ਵਾਂਗ ਵੱਖਰਾਂ ਹੀ ਭੀੜ ਭਾੜ ਰਹਿਤ ਤਿਉਹਾਰ ਵੇਖਣ ਮੌਕਾਂ ਮਿਲੇਗਾ) ਜ਼ਿੰਦਗੀ ਗੁਜ਼ਾਰਨ ਦਾ ਢੰਗ ਸਿਖਾਉਂਦਾ ਹੈ ਤਾਂ ਜੋ ਵੱਡੇ ਵੱਡੇ ਛੋਟੇ ਦਾ ਫ਼ਰਕ ਮਿਟ ਸਕੇ ਤੇ ਇਹ ਸਿਖਿਆ ਮਿਲ ਸਕੇ ਕਿ ਰੱਬ ਪਾਸ ਸੱਭ ਦਾ ਦਰਜਾ ਬਰਾਬਰ ਹੈ ਈਦ ਦੀ ਵਿਸੇਸ਼ ਨਮਾਜ਼ ਪੜ੍ਹਨ ਤੋਂ ਬਾਅਦ ਇਕ ਦੂਜੇ ਨੂੰ ਗਲੇ ਮਿਲਿਆ ਜਾਂਦਾ ਹੈ ਜਿਸ ਵਿਚ ਮੁਸਲਮਾਨ ਹੀ ਨਹੀਂ ਦੂਜੇ ਧਰਮਾਂ ਦੇ ਲੋਕ ਵੀ ਅਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਲਈ ਗਲੇ ਮਿਲਦੇ ਹਨ ਅਤੇ ਇਸ ਤਿਉਹਾਰ ਮੌਕੇ ਬਣੇ ਵਿਸ਼ੇਸ਼ ਮਿੱਠੇ ਪਕਵਾਨ ਰਲ ਮਿਲ ਕੇ ਖਾਦੇ ਹਨ ਇਹੋ ਈਦ ਦਾ ਲੋਕਾਂ ਨੂੰ ਸੰਦੇਸ਼ ਹੈ ਕਿ ਸਬ ਰਲ ਮਿਲ ਖਾਈਏ ਖ਼ੁਸ਼ੀਆ ਮਨਾਈਏ। 
ਮੁਹੰਮਦ ਇਸਮਾਈਲ ਏਸ਼ੀਆ
ਕਿਲਾ ਰਹਿਮਤਗੜ੍ਹ ਮਾਲੇਰ ਕੋਟਲਾ
ਮੋਬਾਈਲ- 98559-78675

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement